AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਫੇਸਬੁੱਕ ਤੋਂ PM ਮੋਦੀ ਦੀ ਪੋਸਟ ਹਟਾਉਣ ‘ਤੇ ਮੈਟਾ ਨੇ ਮੰਗੀ ਮੁਆਫੀ, ਕਿਹਾ- ਗਲਤੀ ਨਾਲ ਹੋਇਆ ਸੀ ਇੰਝ

PM Modi Facebook Post: ਫੇਸਬੁੱਕ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੋਸਟ ਹਟਾਏ ਜਾਣ ਦੇ ਮਾਮਲੇ 'ਚ Meta ਨੇ ਮੁਆਫੀ ਮੰਗੀ ਹੈ। ਕੰਪਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਵੀਡੀਓ ਤਕਨੀਕੀ ਗੜਬੜ ਕਾਰਨ ਗਲਤੀ ਨਾਲ ਹਟ ਗਿਆ ਸੀ। ਬਾਅਦ ਵਿੱਚ ਇਸ ਨੂੰ ਮੁੜ ਬਹਾਲ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀਡੀਓ 23 ਜੁਲਾਈ ਨੂੰ ਫੇਸਬੁੱਕ 'ਤੇ ਪੋਸਟ ਕੀਤਾ ਸੀ।

ਫੇਸਬੁੱਕ ਤੋਂ PM ਮੋਦੀ ਦੀ ਪੋਸਟ ਹਟਾਉਣ 'ਤੇ ਮੈਟਾ ਨੇ ਮੰਗੀ ਮੁਆਫੀ, ਕਿਹਾ- ਗਲਤੀ ਨਾਲ ਹੋਇਆ ਸੀ ਇੰਝ
Meta ਨੇ ਮੰਗੀ ਮੁਆਫੀ
tv9-punjabi
| Updated On: 28 Jul 2026 12:53 PM IST
Share

ਫੇਸਬੁੱਕ ਤੋਂ ਪੀਐਮ ਮੋਦੀ ਦੀ ਪੋਸਟ ਹਟਾਉਣ ਨੂੰ ਲੈ ਕੇ Meta ਨੇ ਮੁਆਫੀ ਮੰਗੀ ਹੈ। ਮੈਟਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਵੀਡੀਓ ਤਕਨੀਕੀ ਗਲਤੀ ਕਾਰਨ ਹਟ ਗਿਆ ਸੀ। ਬਾਅਦ ਵਿੱਚ ਇਸ ਗਲਤੀ ਨੂੰ ਠੀਕ ਕਰ ਦਿੱਤਾ ਗਿਆ ਅਤੇ ਹਟਾਈ ਗਈ ਸਮੱਗਰੀ ਨੂੰ ਮੁੜ ਬਹਾਲ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 23 ਜੁਲਾਈ ਨੂੰ ਫੇਸਬੁੱਕ ‘ਤੇ ਇੱਕ ਵੀਡੀਓ ਸਾਂਝਾ ਕੀਤਾ ਸੀ। ਇਸ ਵੀਡੀਓ ਨੂੰ ਮੈਟਾ ਵੱਲੋਂ ਹਟਾ ਦਿੱਤਾ ਗਿਆ ਸੀ। ਇਸ ਵੀਡੀਓ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਾ ਸੀ।

ਇਸ ਤੋਂ ਬਾਅਦ ਕਈ ਨੇਤਾਵਾਂ ਨੇ ਇਸ ਮਾਮਲੇ ਨੂੰ ਲੈ ਕੇ ਇਤਰਾਜ਼ ਜਤਾਇਆ ਸੀ। ਪੀਐਮ ਮੋਦੀ ਨੇ ਇਹ ਵੀਡੀਓ ਸੈਲਫੀ ਮੋਡ ਵਿੱਚ ਰਿਕਾਰਡ ਕੀਤਾ ਸੀ। ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਇਸ ਵੀਡੀਓ ਰਾਹੀਂ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਸੀ। ਪੀਐਮ ਮੋਦੀ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਸੀ ਕਿ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਸਖ਼ਤ ਕਦਮ ਚੁੱਕੇਗੀ।

ਉਨ੍ਹਾਂ ਕਿਹਾ ਕਿ ਫਾਸਟ-ਟ੍ਰੈਕ ਅਦਾਲਤਾਂ ਦੇ ਗਠਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਪੇਪਰ ਲੀਕ ਮਾਮਲਿਆਂ ਲਈ ਸਖ਼ਤ ਸਜ਼ਾ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸ ਸਬੰਧੀ ਸੰਸਦ ਵਿੱਚ ਇੱਕ ਕਾਨੂੰਨ ਵੀ ਪੇਸ਼ ਕੀਤਾ ਜਾਵੇਗਾ। ਸੂਤਰਾਂ ਮੁਤਾਬਕ, ਵੀਡੀਓ ਹਟਾਏ ਜਾਣ ਤੋਂ ਬਾਅਦ ਸਰਕਾਰ ਨੇ ਮੈਟਾ ਦੇ ਗਲੋਬਲ ਹੈੱਡ ਨੂੰ ਤਲਬ ਕੀਤਾ ਸੀ। ਇੰਸਟਾਗ੍ਰਾਮ ਦੇ ਗਲੋਬਲ ਹੈੱਡ ਨੂੰ ਵੀ ਸੰਮਨ ਭੇਜਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਵੀਡੀਓ ਪੋਸਟ ਕੀਤਾ ਸੀ।

BJP ਨੇਤਾ ਨੇ ਮੈਟਾ ‘ਤੇ ਲਗਾਇਆ ਗੰਭੀਰ ਦੋਸ਼

ਬੀਜੇਪੀ ਨੇਤਾ ਤੇਜਿੰਦਰ ਸਿੰਘ ਬੱਗਾ ਨੇ ਵੀ ਮੈਟਾ ‘ਤੇ ਗੰਭੀਰ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ ਕਿ ਪੀਐਮ ਮੋਦੀ ਨੇ ਪੇਪਰ ਲੀਕ ਦੇ ਖਿਲਾਫ ਸਖ਼ਤ ਕਾਰਵਾਈ ਨਾਲ ਜੁੜੀ ਇੱਕ ਪੋਸਟ ਕੀਤੀ ਸੀ, ਜਿਸ ਨੂੰ ਮੈਟਾ ਨੇ ਭਾਰਤ ਵਿੱਚ ਬਲਾਕ ਕਰ ਦਿੱਤਾ ਹੈ। ਫੇਸਬੁੱਕ ‘ਤੇ ਉਨ੍ਹਾਂ ਦੀ ਪੋਸਟ ਦਿਖਾਈ ਨਹੀਂ ਦੇ ਰਹੀ ਸੀ। ਉਨ੍ਹਾਂ ਸਵਾਲ ਉਠਾਉਂਦੇ ਹੋਏ ਕਿਹਾ ਕਿ ਆਖਿਰ ਮੈਟਾ ਨੇ ਕਿਸ ਦੇ ਕਹਿਣ ‘ਤੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ।

37 ਦਿਨ ਤੱਕ ਚੱਲਿਆ CJP ਦਾ ਅੰਦੋਲਨ

ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਾਕਰੋਚ ਜਨਤਾ ਪਾਰਟੀ (CJP) ਨੇ 37 ਦਿਨਾਂ ਤੱਕ ਲੰਮਾ ਪ੍ਰਦਰਸ਼ਨ ਕੀਤਾ ਸੀ। ਸਰਕਾਰ ਵੱਲੋਂ ਆਪਣੀਆਂ ਮੰਗਾਂ ਮੰਨਣ ਤੋਂ ਬਾਅਦ ਸੀਜੇਪੀ ਨੇ ਸ਼ਨੀਵਾਰ ਨੂੰ ਅੰਦੋਲਨ ਖਤਮ ਕਰ ਦਿੱਤਾ ਸੀ। ਸੀਜੇਪੀ ਨੇ ਪੇਪਰ ਲੀਕ ਦੇ ਵਿਰੋਧ ਅਤੇ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ 20 ਜੁਲਾਈ ਨੂੰ ਸੰਸਦ ਮਾਰਚ ਦਾ ਐਲਾਨ ਕੀਤਾ ਸੀ। ਸੀਜੇਪੀ ਦੀਆਂ ਤਿੰਨ ਮੁੱਖ ਮੰਗਾਂ ਸਨ। ਪਹਿਲੀ- ਧਰਮਿੰਦਰ ਪ੍ਰਧਾਨ ਦਾ ਅਸਤੀਫਾ, ਦੂਜੀ- ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਅਤੇ ਤੀਜੀ ਮੰਗ- ਪ੍ਰਦਰਸ਼ਨਕਾਰੀਆਂ ਖਿਲਾਫ ਦਰਜ ਮਾਮਲੇ ਵਾਪਸ ਲੈਣਾ।

Source:TV9Hindi.com

Follow Us
ਚੰਡੀਗੜ੍ਹ 'ਚ ਕਾਂਗਰਸ ਨੇ ਲਗਾਇਆ 'ਖੰਡ ਦਾ ਲੰਗਰ', 500 ਕਿਲੋ ਚੀਨੀ ਵੰਡਣ ਦਾ ਦਾਅਵਾ, ਲੋਕ ਬੋਲੇ - ਸਾਨੂੰ ਤਾਂ ਮਿਲਿਆ ਨਹੀਂ
ਚੰਡੀਗੜ੍ਹ 'ਚ ਕਾਂਗਰਸ ਨੇ ਲਗਾਇਆ 'ਖੰਡ ਦਾ ਲੰਗਰ', 500 ਕਿਲੋ ਚੀਨੀ ਵੰਡਣ ਦਾ ਦਾਅਵਾ, ਲੋਕ ਬੋਲੇ - ਸਾਨੂੰ ਤਾਂ ਮਿਲਿਆ ਨਹੀਂ...
Onion Price Hike: ਪੰਜਾਬ-ਚੰਡੀਗੜ੍ਹ 'ਚ ਪਿਆਜ ਨੇ ਕੱਢੇ ਹੰਝੂ, ਕੀ ਹੈ ਵਜ੍ਹਾ, ਵੇਖੋ TV9ਪੰਜਾਬੀ ਦੀ ਇਹ ਖਾਸ ਰਿਪੋਰਟ
Onion Price Hike: ਪੰਜਾਬ-ਚੰਡੀਗੜ੍ਹ 'ਚ ਪਿਆਜ ਨੇ ਕੱਢੇ ਹੰਝੂ, ਕੀ ਹੈ ਵਜ੍ਹਾ, ਵੇਖੋ TV9ਪੰਜਾਬੀ ਦੀ ਇਹ ਖਾਸ ਰਿਪੋਰਟ...
Onion Price Hike: ਆ ਰਹੀ 'ਕਾਂਦਾ ਐਕਸਪ੍ਰੈਸ', ਹੁਣ ਸਸਤਾ ਹੋਵੇਗਾ ਪਿਆਜ਼
Onion Price Hike: ਆ ਰਹੀ 'ਕਾਂਦਾ ਐਕਸਪ੍ਰੈਸ', ਹੁਣ ਸਸਤਾ ਹੋਵੇਗਾ ਪਿਆਜ਼...
Ram Rahim: 21 ਦਿਨਾਂ ਦੀ ਫਰਲੋ 'ਤੇ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ
Ram Rahim: 21 ਦਿਨਾਂ ਦੀ ਫਰਲੋ 'ਤੇ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ...
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...