ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਮਿਲੀ ਬੰਬ ਦੀ ਧਮਕੀ, ਜਿਲ੍ਹੇ ਦੇ ਸਾਰੇ ਸਕੂਲ ਬੰਦ, ਸਰਕਾਰ ਦੀ ਅਪੀਲ – ਸ਼ਾਂਤੀ ਬਣਾਈ ਰੱਖੋ

Amritsar School Bomb Threat: ਗੁਰੂ ਨਗਰੀ ਦੇ ਕਈ ਸਕੂਲਾਂ ਨੂੰ ਇੱਕੋ ਨਾਲ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਇਲਾਕਾ ਸੀਲ ਕਰ ਦਿੱਤਾ ਹੈ। ਮੌਕੇ 'ਤੇ ਬੰਬ ਨਿਰੋਧਕ ਟੀਮਾਂ ਤੇ ਫਾਇਰ ਬ੍ਰਿਗੇਡ ਬੁਲਾ ਲਈ ਗਈ ਹੈ। ਸਕੂਲ ਦੇ ਅੰਦਰ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ। ਬੱਚਿਆਂ ਦੇ ਮਾਪੇ ਸਕੂਲ ਬਾਹਰ ਆਪਣੇ ਬੱਚਿਆਂ ਨੂੰ ਲੈਣ ਲਈ ਇਕੱਠੇ ਹੋ ਰਹੇ ਹਨ।

ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਮਿਲੀ ਬੰਬ ਦੀ ਧਮਕੀ, ਜਿਲ੍ਹੇ ਦੇ ਸਾਰੇ ਸਕੂਲ ਬੰਦ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ
ਅੰਮ੍ਰਿਤਸਰ ਦੇ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Follow Us
lalit-sharma
| Updated On: 12 Dec 2025 15:38 PM IST

ਅੰਮ੍ਰਿਤਸਰ ਦੇ ਕਈ ਸਕੂਲਾਂ ਨੂ੍ੰ ਇੱਕੋ ਨਾਲ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਪਹਿਲਾਂ ਇਹ ਖਬਰ ਆਈ ਸੀ ਕਿ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪਰ ਹੁਣ ਪਤਾ ਲੱਗਾ ਹੈ ਕਿ ਸ਼ਹਿਰ ਦੇ ਕਈ ਸਕੂਲਾਂ ਨੂੰ ਧਮਕੀ ਭਰੇ ਮੇਜ ਭੇਜੇ ਗਏ ਹਨ। ਜਿਸਤੋਂ ਬਾਅਦ ਜਿਲ੍ਹੇ ਦਾ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਪੁਲਿਸ ਨੇ ਮੌਕੇ ਤੇ ਪਹੁੰਚ ਇਲਾਕਾ ਸੀਲ ਕਰ ਦਿੱਤਾ ਹੈ। ਮੌਕੇ ਤੇ ਬੰਬ ਨਿਰੋਧਕ ਟੀਮਾਂ ਤੇ ਫਾਇਰ ਬ੍ਰਿਗੇਡ ਬੁਲਾ ਲਈ ਗਈ ਹੈ। ਉੱਧਰ, ਸਰਕਾਰ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਸਕੂਲ ਦੀ ਮਨੇਜਮੈਂਟ ਨੂੰ ਈ-ਮੇਲ ਜਰੀਏ ਇਹ ਧਮਕੀ ਭੇਜੀ ਗਈ ਸੀ। ਇਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਤੁਰੰਤ ਅੰਮ੍ਰਿਤਸਰ ਪੁਲਿਸ ਨੂੰ ਸੁਚਿਤ ਕੀਤਾ। ਪੁਲਿਸ ਨੇ ਸਕੂਲ ਨੂੰ ਖਾਲੀ ਕਰਵਾ ਦਿੱਤਾ। ਸਕੂਲ ਪ੍ਰਸ਼ਾਸਨ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਮੈਸੇਜ ਭੇਜਿਆ ਗਿਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈ ਜਾਣ। ਸਕੂਲ ਦੇ ਅੰਦਰ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ। ਬੱਚਿਆਂ ਦੇ ਮਾਪੇ ਸਕੂਲ ਦੇ ਬਾਹਰ ਆਪਣੇ ਬੱਚਿਆਂ ਨੂੰ ਲੈਣ ਲਈ ਇਕੱਠੇ ਹੋ ਰਹੇ ਹਨ।

ਪੁਲਿਸ ਟੀਮ ਇਸ ਦੌਰਾਨ ਸਕੂਲ ਅੰਦਰ ਜਾ ਕੇ ਸਾਰੇ ਕਲਾਸ ਰੂਮਾਂ ਦੀ ਤਲਾਸ਼ੀ ਲੈ ਰਹੀ ਹੈ। ਈ-ਮੇਲ ਦੀ ਜਾਂਚ ਕਰਨ ਲਈ ਇਸ ਨੂੰ ਸਾਈਬਰ ਸੈੱਲ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਹ ਧਮਕੀ ਕਿਸ ਸੰਗਠਨ ਜਾਂ ਕਿਸ ਵਿਅਕਤੀ ਨੇ ਦਿੱਤੀ ਹੈ, ਫਿਲਹਾਲ ਅਜੇ ਤੱਕ ਇਸ ਦਾ ਖੁਲਾਸਾ ਨਹੀਂ ਹੋ ਪਾਇਆ ਹੈ।

ਪਹਿਲਾਂ ਵੀ ਆ ਚੁੱਕਿਆ ਅਜਿਹਾ ਮਾਮਲਾ

ਪੁਲਿਸ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿਹਾਤੀ ਇਲਾਕੇ ਚ ਕੁੱਝ ਸਕੂਲਾਂ ਨੂੰ ਸ਼ੱਕ ਈਮੇਲ ਭੇਜੀਆਂ ਗਈਆਂ ਹਨ। ਪੁਲਿਸ ਅਫ਼ਸਰ ਦੀ ਇਨ੍ਹਾਂ ਸਕੂਲਾਂ ਚ ਜਾਂਚ ਲਈ ਲਗਾ ਦਿੱਤਾ ਗਿਆ ਹੈ। ਸਾਈਬਰ ਪੁਲਿਸ ਈਮੇਲ ਨੂੰ ਟ੍ਰੈਕ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪਹਿਲੇ ਵੀ ਅਜਿਹਾ ਮਾਮਲਾ ਆ ਚੁੱਕਿਆ ਹੈ। ਉਸ ਸਮੇਂ ਕੁੱਝ ਬੱਚਿਆਂ ਨੇ ਇਹ ਹਰਕਤ ਕੀਤੇ ਸੀ। ਹਾਲਾਂਕਿ, ਇਸ ਮਾਮਲੇ ਦੀ ਜਾਂਚ ਅਜੇ ਚੱਲ ਰਹੀ ਹੈ।

ਘਰਬਰਾਉਣ ਦੀ ਨਹੀਂ ਲੋੜ – ਧਾਲੀਵਾਲ

ਆਪ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਧਮਕੀਆਂ ਦੇਣ ਵਾਲਿਆਂ ਤੱਕ ਛੇਤੀ ਹੀ ਪੁਲਿਸ ਪਹੁੰਚ ਜਾਵੇਗੀ। ਉਨ੍ਹਾ ਭਰੋਸਾ ਦੁਆਇਆ ਕਿ ਸਰਕਾਰ ਦੀ ਪੂਰੇ ਮਾਮਲੇ ਤੇ ਤਿੱਖੀ ਨਜਰ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸਕੂਲਾਂ ਨੂੰ ਧਮਕੀਆਂ ਮਿਲੀਆਂ ਸਨ, ਉਨ੍ਹਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਧਾਲੀਵਾਲ ਨੇ ਕਿਹਾ ਕਿ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਜਿਹੜਾ ਸ਼ਰਾਰਤੀ ਅਨਸਰ ਇਸ ਤਰ੍ਹਾਂ ਦਾ ਕੰਮ ਕਰੇਗਾ, ਉਹ ਸਲਾਖਾਂ ਦੇ ਪਿੱਛੇ ਜਾਵੇਗਾ।

VIDEO: ਇਨ੍ਹਾਂ 4 ਸੀਨੀਅਰ ਆਗੂਆਂ ਨੇ ਫੜਿਆ ਕਮਲ, BJP ਨੂੰ ਮਿਲੀ ਤਾਕਤ
VIDEO: ਇਨ੍ਹਾਂ 4 ਸੀਨੀਅਰ ਆਗੂਆਂ ਨੇ ਫੜਿਆ ਕਮਲ, BJP ਨੂੰ ਮਿਲੀ ਤਾਕਤ...
PM ਮੋਦੀ ਨੇ 28ਵੇਂ ਕਾਮਨਵੈਲਥ ਸਪੀਕਰਸ ਕਾਨਫਰੰਸ ਦਾ ਕੀਤਾ ਉਦਘਾਟਨ, ਸੰਵਿਧਾਨ 'ਤੇ ਕਹੀ ਇਹ ਗੱਲ
PM ਮੋਦੀ ਨੇ 28ਵੇਂ ਕਾਮਨਵੈਲਥ ਸਪੀਕਰਸ ਕਾਨਫਰੰਸ ਦਾ ਕੀਤਾ ਉਦਘਾਟਨ, ਸੰਵਿਧਾਨ 'ਤੇ ਕਹੀ ਇਹ ਗੱਲ...
ਲੰਡਨ ਵਿੱਚ ਪਾਕਿਸਤਾਨੀ ਗਰੂਮਿੰਗ ਗੈਂਗ ਨੇ ਸਿੱਖ ਨਬਾਲਿਗ ਕੁੜੀ ਨੂੰ ਬੰਧਕ ਬਣਾ ਕੇ ਕੀਤਾ ਗੈਂਗਰੈਪ, ਸਿੱਖਾਂ ਨੇ ਇੰਝ ਛੁੜਵਾਇਆ
ਲੰਡਨ ਵਿੱਚ ਪਾਕਿਸਤਾਨੀ ਗਰੂਮਿੰਗ ਗੈਂਗ ਨੇ ਸਿੱਖ ਨਬਾਲਿਗ ਕੁੜੀ ਨੂੰ ਬੰਧਕ ਬਣਾ ਕੇ ਕੀਤਾ ਗੈਂਗਰੈਪ, ਸਿੱਖਾਂ ਨੇ ਇੰਝ ਛੁੜਵਾਇਆ...
ਸਾਈਬਰ ਫਰਾਡ ਨਾਲ ਨਜਿੱਠਣ ਲਈ ਨਵੀਂ ਰਣਨੀਤੀ: ਡਿਜੀਟਲ ਅਰੈਸਟ 'ਤੇ ਵਿਸ਼ੇਸ਼ ਕਮੇਟੀ ਦਾ ਗਠਨ
ਸਾਈਬਰ ਫਰਾਡ ਨਾਲ ਨਜਿੱਠਣ ਲਈ ਨਵੀਂ ਰਣਨੀਤੀ: ਡਿਜੀਟਲ ਅਰੈਸਟ 'ਤੇ ਵਿਸ਼ੇਸ਼ ਕਮੇਟੀ ਦਾ ਗਠਨ...
ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਵੇਂ ਹੋਈ ਜਾਂਚ? ਵੇਖੋ
ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਵੇਂ ਹੋਈ ਜਾਂਚ? ਵੇਖੋ...
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ...
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ...
ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਗੁਰਗਾ ਵਿੱਕੀ ਗ੍ਰਿਫ਼ਤਾਰ, 18 ਮਾਮਲਿਆਂ ਵਿੱਚ ਹੈ ਮੁਲਜਮ
ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਗੁਰਗਾ ਵਿੱਕੀ ਗ੍ਰਿਫ਼ਤਾਰ, 18 ਮਾਮਲਿਆਂ ਵਿੱਚ ਹੈ ਮੁਲਜਮ...
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨਾਕਾਮ, ਵਧਾਈ ਗਈ ਸਰਹੱਦੀ ਸੁਰੱਖਿਆ
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨਾਕਾਮ, ਵਧਾਈ ਗਈ ਸਰਹੱਦੀ ਸੁਰੱਖਿਆ...