ਅੰਮ੍ਰਿਤਸਰ: ਕੋਲਡ ਡਰਿੰਕ ਚੋਰ ਕਾਬੂ, ਮਹੀਨਿਆਂ ‘ਚ ਵੇਚਿਆ ਕਰੀਬ 8 ਲੱਖ ਰੁਪਏ ਦਾ ਮਾਲ; ਆਪਣੀ ਹੀ ਕੰਪਨੀ ਨੂੰ ਲਗਾ ਰਹੇ ਸਨ ਚੂਨਾ

Updated On: 

15 Jun 2026 08:42 AM IST

ਪੀੜਤ ਧਿਰ ਅਨੁਸਾਰ ਦੋਵੇਂ ਡਰਾਈਵਰ ਲੰਮੇ ਸਮੇਂ ਤੋਂ ਕੰਪਨੀ ਨਾਲ ਜੁੜੇ ਹੋਏ ਸਨ ਤੇ ਟਰੱਕਾਂ 'ਚ ਲੋਡ ਹੋਣ ਵਾਲੇ ਕੋਲਡ ਡਰਿੰਕ ਦੇ ਕਰੇਟ ਰਸਤੇ 'ਚ ਹੀ ਉਤਾਰ ਕੇ ਵੇਚ ਦਿੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਮਹੀਨਿਆਂ ਦੌਰਾਨ ਕਰੀਬ 7 ਤੋਂ 8 ਲੱਖ ਰੁਪਏ ਦਾ ਮਾਲ ਵੇਚ ਦਿੱਤਾ ਸੀ।

ਅੰਮ੍ਰਿਤਸਰ: ਕੋਲਡ ਡਰਿੰਕ ਚੋਰ ਕਾਬੂ, ਮਹੀਨਿਆਂ ਚ ਵੇਚਿਆ ਕਰੀਬ 8 ਲੱਖ ਰੁਪਏ ਦਾ ਮਾਲ; ਆਪਣੀ ਹੀ ਕੰਪਨੀ ਨੂੰ ਲਗਾ ਰਹੇ ਸਨ ਚੂਨਾ

ਕੋਲਡ ਡਰਿੰਕ ਚੋਰ ਕਾਬੂ, ਮਹੀਨਿਆਂ 'ਚ ਵੇਚਿਆ ਕਰੀਬ 8 ਲੱਖ ਰੁਪਏ ਦਾ ਮਾਲ

ਅੰਮ੍ਰਿਤਸਰ ਦੀ ਵੱਲਾ ਚੌਂਕੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਇੱਕ ਕੋਲਡ ਡਰਿੰਕ ਕੰਪਨੀ ਦਾ ਮਾਲ ਚੋਰੀ ਕਰਨ ਵਾਲੇ ਦੋ ਡਰਾਈਵਰਾਂ ਨੂੰ ਕਾਬੂ ਕਰ ਲਿਆ ਗਿਆ। ਕੰਪਨੀ ਦੇ ਮਾਲਕ ਵਿਕਰਮ ਖਜੂਰੀਆ ਨੂੰ ਕਾਫੀ ਸਮੇਂ ਤੋਂ ਮਾਲ ਘੱਟ ਹੋਣ ਦਾ ਸ਼ੱਕ ਸੀ, ਜਿਸ ਤੋਂ ਬਾਅਦ ਕੀਤੀ ਗਈ ਜਾਂਚ ਦੌਰਾਨ ਚੋਰੀ ਦਾ ਪਰਦਾਫਾਸ਼ ਹੋਇਆ।

ਪੀੜਤ ਧਿਰ ਅਨੁਸਾਰ ਦੋਵੇਂ ਡਰਾਈਵਰ ਲੰਮੇ ਸਮੇਂ ਤੋਂ ਕੰਪਨੀ ਨਾਲ ਜੁੜੇ ਹੋਏ ਸਨ ਤੇ ਟਰੱਕਾਂ ‘ਚ ਲੋਡ ਹੋਣ ਵਾਲੇ ਕੋਲਡ ਡਰਿੰਕ ਦੇ ਕਰੇਟ ਰਸਤੇ ‘ਚ ਹੀ ਉਤਾਰ ਕੇ ਵੇਚ ਦਿੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਮਹੀਨਿਆਂ ਦੌਰਾਨ ਕਰੀਬ 7 ਤੋਂ 8 ਲੱਖ ਰੁਪਏ ਦਾ ਮਾਲ ਵੇਚ ਦਿੱਤਾ ਸੀ।

ਜਦੋਂ ਕੰਪਨੀ ਦੇ ਮਾਲਕ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਇੱਕ ਮੁਲਜ਼ਮ ਨੂੰ ਮੌਕੇ ‘ਤੇ ਕਾਬੂ ਕਰਨ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ‘ਤੇ ਦੂਜੇ ਸਾਥੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਮਾਮਲੇ ‘ਚ ‘ਲਾਲੀ’ ਨਾਮਕ ਇੱਕ ਹੋਰ ਨੌਜਵਾਨ ਦਾ ਨਾਮ ਵੀ ਸਾਹਮਣੇ ਆਇਆ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

ਇਸ ਦੌਰਾਨ ਵਿਕਰਮ ਖਜੂਰੀਆ ਨੇ ਇਹ ਵੀ ਦਾਅਵਾ ਕੀਤਾ ਕਿ ਨੇੜੇ ਸਥਿਤ ਇੱਕ ਟਰਾਂਸਪੋਰਟ ਕੰਪਨੀ ‘ਚ ਕੁਝ ਦਿਨ ਪਹਿਲਾਂ ਹੋਈ ਲੱਖਾਂ ਰੁਪਏ ਦੇ ਕੱਪੜੇ ਦੀ ਚੋਰੀ ਦੇ ਮਾਮਲੇ ਨਾਲ ਵੀ ਇਸੇ ਗਿਰੋਹ ਦੇ ਸਬੰਧ ਹੋ ਸਕਦੇ ਹਨ। ਪੁਲਿਸ ਇਸ ਪੱਖ ਤੋਂ ਵੀ ਜਾਂਚ ਕਰ ਰਹੀ ਹੈ। ਪੀੜਤ ਧਿਰ ਨੇ ਕਿਹਾ ਹੈ ਕਿ ਉਹ ਕਿਸੇ ਤਰ੍ਹਾਂ ਦਾ ਰਾਜ਼ੀਨਾਮਾ ਨਹੀਂ ਕਰਨਗੇ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਚਾਹੁੰਦੇ ਹਨ।

Follow Us
Related Stories
ਚੰਡੀਗੜ੍ਹ ‘ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਦੋਸਤ ਗੰਭੀਰ ਜ਼ਖ਼ਮੀ, 10-12 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਵੱਡੀ ਪੰਥਕ ਬੈਠਕ, ਨਵੇਂ ਬੇਅਦਬੀ ਕਾਨੂੰਨ ਸਮੇਤ ਹੋਰ ਮੁੱਦਿਆਂ ‘ਤੇ ਹੋ ਸਕਦਾ ਵਿਚਾਰ-ਵਟਾਂਦਰਾ
ਪੰਜਾਬ ਦੇ 8 ਜ਼ਿਲ੍ਹਿਆਂ ‘ਚ ਹਨੇਰੀ-ਤੂਫ਼ਾਨ ਦਾ ਅਲਰਟ, ਅੱਜ ਤੇ ਆਉਣ ਵਾਲੇ 3 ਦਿਨ ਬਾਰਿਸ਼ ਦੀ ਭਵਿੱਖਬਾਣੀ
ਯੂਰਪ ‘ਚ ਬੈਠਾ ਗੈਂਗਸਟਰ ਚਲਾ ਰਿਹਾ ਸੀ ਫਿਰੌਤੀ ਰੈਕੇਟ: ਕਾਰੋਬਾਰੀਆਂ ਨੂੰ ਧਮਕੀ ਦੇ ਕੇ ਵਸੂਲਦਾ ਸੀ ਪੈਸੇ, ਲੁਧਿਆਣਾ ਪੁਲਿਸ ਨੇ ਦਰਜ ਕੀਤਾ ਕੇਸ
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਰਾਹੀਂ 90 ਹਜ਼ਾਰ ਲੋਕਾਂ ਦਾ ਇਲਾਜ, ਮੰਤਰੀ ਬੋਲੇ- ਸਰਕਾਰ ਦੀ ਮੁਹਿੰਮ ਦੇ ਸਕਾਰਾਤਮਕ ਨਤੀਜੇ
ਚੰਡੀਗੜ੍ਹ ਮੈਡੀਕਲ ਸਟੋਰ ਦੇ ਕੈਸ਼ੀਅਰ ਦਾ ਕਤਲ, ਕਾਤਲਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ; ਸੈਕਟਰ-43 ਦੀ ਦੁਕਾਨ ‘ਤੇ ਬਦਲੇ ਕੱਪੜੇ