ਫਿਲੌਰ-ਨਵਾਂਸ਼ਹਿਰ ਰੋਡ ‘ਤੇ ਭਿਆਨਕ ਹਾਦਸਾ, ਕਾਰ ਅਤੇ ਕੈਂਟਰ ਵਿਚਾਲੇ ਜ਼ਬਰਦਸਤ ਟੱਕਰ; 4 ਗੰਭੀਰ ਜ਼ਖ਼ਮੀ

Published: 

28 Jul 2026 21:20 PM IST

ਫਿਲੌਰ ਵਿਖੇ ਅੱਜ ਸਵੇਰੇ ਲਗਭਗ 8 ਵਜੇ ਇੱਕ ਸਵਿਫਟ ਕਾਰ ਅਤੇ ਕੈਂਟਰ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋਇਆ। ਕੈਂਟਰ ਡਰਾਈਵਰ ਸਵਰਨਜੀਤ ਸਿੰਘ ਨੇ ਦੱਸਿਆ ਕਿ ਉਹ ਰਾਏਕੋਟ ਤੋਂ ਪਸ਼ੂਆਂ ਦੀ ਫੀਡ ਭਰ ਕੇ ਰਾਹੋਂ ਵੱਲ ਜਾ ਰਿਹਾ ਸੀ। ਜਦੋਂ ਉਹ ਫਿਲੌਰ-ਨਵਾਂਸ਼ਹਿਰ ਰੋਡ 'ਤੇ ਪੁੱਜਾ ਤਾਂ ਨਵਾਂਸ਼ਹਿਰ ਵੱਲੋਂ ਆ ਰਹੀ ਇੱਕ ਸਵਿਫਟ ਕਾਰ ਨੇ ਗਲਤ ਦਿਸ਼ਾ 'ਚ ਆ ਕੇ ਉਸ ਦੇ ਕੈਂਟਰ ਨਾਲ ਸਿੱਧੀ ਟੱਕਰ ਮਾਰ ਦਿੱਤੀ।

ਫਿਲੌਰ-ਨਵਾਂਸ਼ਹਿਰ ਰੋਡ ਤੇ ਭਿਆਨਕ ਹਾਦਸਾ, ਕਾਰ ਅਤੇ ਕੈਂਟਰ ਵਿਚਾਲੇ ਜ਼ਬਰਦਸਤ ਟੱਕਰ; 4 ਗੰਭੀਰ ਜ਼ਖ਼ਮੀ

ਫਿਲੌਰ ਵਿਖੇ ਅੱਜ ਸਵੇਰੇ ਲਗਭਗ 8 ਵਜੇ ਇੱਕ ਸਵਿਫਟ ਕਾਰ ਅਤੇ ਕੈਂਟਰ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋਇਆ। ਕੈਂਟਰ ਡਰਾਈਵਰ ਸਵਰਨਜੀਤ ਸਿੰਘ ਨੇ ਦੱਸਿਆ ਕਿ ਉਹ ਰਾਏਕੋਟ ਤੋਂ ਪਸ਼ੂਆਂ ਦੀ ਫੀਡ ਭਰ ਕੇ ਰਾਹੋਂ ਵੱਲ ਜਾ ਰਿਹਾ ਸੀ। ਜਦੋਂ ਉਹ ਫਿਲੌਰ-ਨਵਾਂਸ਼ਹਿਰ ਰੋਡ ‘ਤੇ ਪੁੱਜਾ ਤਾਂ ਨਵਾਂਸ਼ਹਿਰ ਵੱਲੋਂ ਆ ਰਹੀ ਇੱਕ ਸਵਿਫਟ ਕਾਰ ਨੇ ਗਲਤ ਦਿਸ਼ਾ ‘ਚ ਆ ਕੇ ਉਸ ਦੇ ਕੈਂਟਰ ਨਾਲ ਸਿੱਧੀ ਟੱਕਰ ਮਾਰ ਦਿੱਤੀ। ਇਸ ਹਾਦਸੇ ਦੇ ਸਿੱਟੇ ਵਜੋਂ ਕਾਰ ਵਿੱਚ ਸਵਾਰ ਚਾਰੋਂ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਅਤੇ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਸੁਖਦ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।

ਕਾਰ ਵਿੱਚ ਇੱਕ ਔਰਤ ਅਤੇ ਤਿੰਨ ਪੁਰਸ਼ ਸਵਾਰ ਸਨ। ਜ਼ਖ਼ਮੀਆਂ ਦੀ ਪਛਾਣ ਪਰਮਜੀਤ ਸਿੰਘ, ਉਨ੍ਹਾਂ ਦੀ ਪਤਨੀ ਊਸ਼ਾ ਰਾਣੀ, ਰਾਜਵੀਰ ਸਿੰਘ ਅਤੇ ਸੁਖਜਿੰਦਰ ਸਿੰਘ ਵਜੋਂ ਹੋਈ ਹੈ। ਕਾਰ ਵਿੱਚ ਸਵਾਰ ਇਹ ਚਾਰੇ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ 108 ਐਂਬੂਲੈਂਸ ਦੀ ਮਦਦ ਨਾਲ ਫਿਲੌਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ।

ਹਸਪਤਾਲ ਅਤੇ ਪੁਲਿਸ ਦਾ ਬਿਆਨ

ਸਿਵਲ ਹਸਪਤਾਲ ਵਿਖੇ ਡਿਊਟੀ ‘ਤੇ ਤਾਇਨਾਤ ਡਾਕਟਰ ਰਾਜਵੀਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਰੇ ਜ਼ਖ਼ਮੀ ਵਿਅਕਤੀ ਫਿਲਹਾਲ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਪ੍ਰਾਥਮਿਕ ਉਪਚਾਰ ਦੇ ਕੇ ਇਲਾਜ ਚਾਲੂ ਕਰ ਦਿੱਤਾ ਗਿਆ ਹੈ। ਮੌਕੇ ‘ਤੇ ਪੁੱਜੇ 112 ਐਮਰਜੈਂਸੀ ਟੀਮ ਦੇ ਡਿਊਟੀ ਅਫ਼ਸਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਐਕਸੀਡੈਂਟ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਦੋਵੇਂ ਗੱਡੀਆਂ ਕਾਫ਼ੀ ਨੁਕਸਾਨੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕੈਂਟਰ ਡਰਾਈਵਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਵਿੱਚ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Loading...
Unable to load recommendations.
Follow Us
Related Stories
ਰੱਖੜੀ ‘ਤੇ ਔਰਤਾਂ ਨੂੰ CM ਮਾਨ ਵੱਲੋ ਵੱਡਾ ਤੋਹਫ਼ਾ, ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਤੀਜੀ ਕਿਸ਼ਤ 28 ਨੂੰ ਹੋਵੇਗੀ ਜਾਰੀ
ਸ਼ੰਭੂ ਟਰੈਕ ਧਮਾਕਾ ਮਾਮਲਾ: ਮੁਲਜ਼ਮ ਦੇ ਪਰਿਵਾਰ ਦੇ DNA ਸੈਂਪਲ ਲਵੇਗੀ NIA, ਮੋਹਾਲੀ ਅਦਾਲਤ ‘ਚ ਪਹੁੰਚੀ ਏਜੰਸੀ
ਲੁਧਿਆਣਾ: ਬੁੱਢੇ ਨਾਲੇ ਦੇ ਓਵਰਫਲੋਅ ਤੇ ਸੜਕਾਂ ‘ਤੇ ਪਾਣੀ ਭਰਨ ਦੀ ਸਮੱਸਿਆ ਦਾ ਹੋਵੇਗਾ ਹੱਲ, ਵਿਦੇਸ਼ੀ ਮਸ਼ੀਨਾਂ ਦੀ ਲਈ ਜਾ ਰਹੀ ਮਦਦ
ਪੰਜਾਬ ਵਿਧਾਨ ਸਭਾ ਚੋਣਾਂ ‘ਚ ਹੋਵੇਗਾ ਭਾਜਪਾ-ਅਕਾਲੀ ਗਠਜੋੜ? ਪਰਦੇ ਪਿੱਛੇ ਚੱਲ ਰਹੀ ਹਲਚਲ
ਫਿਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਦੇ ਸਰਪੰਚ ਦੀ ਅਨੋਖੀ ਪਹਿਲ, 3 ਕਰੋੜ ਦੀ ਵਸੀਅਤ ਪਿੰਗਲਵਾੜੇ ਨੂੰ ਕੀਤੀ ਦਾਨ
ਨੇਹਾ ਬੱਸੀ ਕਤਲ ਕਾਂਡ: ਪਤੀ ਤੇ ਸੱਸ ਨੂੰ ਪੁਲਿਸ ਨੇ ਉਜੈਨ ਤੋਂ ਕੀਤਾ ਗ੍ਰਿਫ਼ਤਾਰ, ਪ੍ਰੇਮਿਕਾ ਪਹਿਲਾਂ ਹੀ ਕਾਬੂ; ਹਾਰਪਿਕ ਦੇ ਕੇ ਕਤਲ ਦਾ ਮਾਮਲਾ