ਲੁਧਿਆਣਾ: ਬੁੱਢੇ ਨਾਲੇ ਦੇ ਓਵਰਫਲੋਅ ਤੇ ਸੜਕਾਂ ‘ਤੇ ਪਾਣੀ ਭਰਨ ਦੀ ਸਮੱਸਿਆ ਦਾ ਹੋਵੇਗਾ ਹੱਲ, ਵਿਦੇਸ਼ੀ ਮਸ਼ੀਨਾਂ ਦੀ ਲਈ ਜਾ ਰਹੀ ਮਦਦ

Updated On: 

26 Aug 2026 15:28 PM IST

ਇੰਡਸਟਰੀਅਲ ਸਿਟੀ ਲੁਧਿਆਣਾ 'ਚ ਮਾਨਸੂਨ ਦੇ ਮੌਸਮ ਦੌਰਾਨ ਸੜਕਾਂ ਅਤੇ ਮੁਹੱਲਿਆਂ 'ਚ ਪਾਣੀ ਭਰਨ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਪੁਰਾਣੇ ਨਾਲੇ ਕਾਰਨ ਵੀ ਕਈ ਇਲਾਕੇ ਪ੍ਰਭਾਵਿਤ ਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ 2006 'ਚ ਬਿਛਾਈ ਗਈ ਸੀਵਰੇਜ ਲਾਈਨ ਦੇ ਹੇਠਾਂ ਸੀਵਰੇਜ ਸਪਲਾਈ ਬੰਦ ਹੋਣ ਕਾਰਨ ਵੀ ਕਈ ਮੁਹੱਲੇ ਪ੍ਰਭਾਵਿਤ ਹੋ ਰਹੇ ਸਨ।

ਲੁਧਿਆਣਾ: ਬੁੱਢੇ ਨਾਲੇ ਦੇ ਓਵਰਫਲੋਅ ਤੇ ਸੜਕਾਂ ਤੇ ਪਾਣੀ ਭਰਨ ਦੀ ਸਮੱਸਿਆ ਦਾ ਹੋਵੇਗਾ ਹੱਲ, ਵਿਦੇਸ਼ੀ ਮਸ਼ੀਨਾਂ ਦੀ ਲਈ ਜਾ ਰਹੀ ਮਦਦ

ਮਾਨਸੂਨ ਦੇ ਮੌਸਮ ‘ਚ ਲੁਧਿਆਣਾ ਸ਼ਹਿਰ ਨੂੰ ਬੁੱਢੇ ਨਾਲੇ ਦੇ ਓਵਰਫਲੋਅ ਹੋਣ ਤੇ ਸੜਕਾਂ ‘ਤੇ ਪਾਣੀ ਭਰਨ ਦੀ ਸਮੱਸਿਆ ਤੋਂ ਰਾਹਤ ਦੇਣ ਲਈ ਕੰਮ ਜਾਰੀ ਹੈ। ਇਸ ਲਈ ਜਰਮਨੀ ਤੋਂ ਹਾਈ-ਟੈਕ ਮਸ਼ੀਨਾਂ ਮੰਗਵਾਈਆਂ ਗਈਆਂ ਹਨ, ਜਿਨ੍ਹਾਂ ਦੀ ਮਦਦ ਨਾਲ ਬੰਦ ਸੀਵਰੇਜ ਲਾਈਨਾਂ ਤੇ ਸੀਵਰੇਜ ਸਿਸਟਮ ਨੂੰ ਠੀਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।

ਇੰਡਸਟਰੀਅਲ ਸਿਟੀ ਲੁਧਿਆਣਾ ‘ਚ ਮਾਨਸੂਨ ਦੇ ਮੌਸਮ ਦੌਰਾਨ ਸੜਕਾਂ ਅਤੇ ਮੁਹੱਲਿਆਂ ‘ਚ ਪਾਣੀ ਭਰਨ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਪੁਰਾਣੇ ਨਾਲੇ ਕਾਰਨ ਵੀ ਕਈ ਇਲਾਕੇ ਪ੍ਰਭਾਵਿਤ ਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ 2006 ‘ਚ ਬਿਛਾਈ ਗਈ ਸੀਵਰੇਜ ਲਾਈਨ ਦੇ ਹੇਠਾਂ ਸੀਵਰੇਜ ਸਪਲਾਈ ਬੰਦ ਹੋਣ ਕਾਰਨ ਵੀ ਕਈ ਮੁਹੱਲੇ ਪ੍ਰਭਾਵਿਤ ਹੋ ਰਹੇ ਸਨ।

ਲੁਧਿਆਣਾ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਹੁਣ ਵਿਦੇਸ਼ ਤੋਂ ਮੰਗਵਾਈ ਗਈ ਹਾਈ-ਟੈਕ ਮਸ਼ੀਨ ਦੀ ਮਦਦ ਨਾਲ ਇਸ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਰਮਨੀ ਤੋਂ ਮੰਗਵਾਈ ਗਈ ਇਸ ਮਸ਼ੀਨ ਨਾਲ ਬੰਦ ਸੀਵਰੇਜ ਕਵਰ ਤੇ ਸੀਵਰੇਜ ਸਿਸਟਮ ਨੂੰ ਠੀਕ ਕਰਨ ‘ਚ ਮਦਦ ਮਿਲ ਰਹੀ ਹੈ। ਇਸ ਦੇ ਨਾਲ ਹੀ ਇਸ ਕੰਮ ਲਈ ਨਵੀਂ ਫੋਰਸ ਵੀ ਤਾਇਨਾਤ ਕੀਤੀ ਗਈ ਹੈ।

ਮਸ਼ੀਨ ਨਾਲ 78 ਇੰਚ ਹੇਠਾਂ ਕਵਰ ਲੱਭਣ ‘ਚ ਮਿਲੀ ਮਦਦ

ਲੁਧਿਆਣਾ ਨਗਰ ਨਿਗਮ ਦੀ ਮੇਅਰ ਇੰਦਰਜੀਤ ਕੌਰ ਤੇ ਆਮ ਆਦਮੀ ਪਾਰਟੀ ਦੇ ਆਗੂ ਤੇਜਪਾਲ ਸਿੰਘ ਨੇ ਕਿਹਾ ਕਿ ਲੋਕਲ ਬਾਡੀਜ਼ ਮੰਤਰੀ ਹਰਜੋਤ ਬੈਂਸ ਦੇ ਨਿਰਦੇਸ਼ਾਂ ਤਹਿਤ ਲੁਧਿਆਣਾ ਨੂੰ ਜਰਮਨੀ ਤੋਂ ਹਾਈ-ਟੈਕ ਮਸ਼ੀਨਾਂ ਮਿਲੀਆਂ ਹਨ। ਇਸ ਕੰਮ ਲਈ ਸਵਿਟਜ਼ਰਲੈਂਡ ਦੇ ਇੰਜੀਨੀਅਰਾਂ ਦੀ ਵੀ ਮਦਦ ਲਈ ਗਈ। ਇਸ ਮਸ਼ੀਨ ਦੀ ਮਦਦ ਨਾਲ ਗਊ ਘਾਟ ਨੇੜੇ 78 ਇੰਚ ਹੇਠਾਂ ਦੱਬੇ ਸੀਵਰੇਜ ਕਵਰ ਨੂੰ ਲੱਭਣ ਤੇ ਸੀਵਰੇਜ ਸਿਸਟਮ ਨੂੰ ਠੀਕ ਕਰਨ ‘ਚ ਮਦਦ ਮਿਲੀ ਹੈ।

ਉਨ੍ਹਾਂ ਕਿਹਾ ਕਿ ਇਸ ਤਕਨੀਕ ਵਾਲੀ ਮਸ਼ੀਨ ਨਾਲ ਮਾਨਸੂਨ ਦੌਰਾਨ ਸ਼ਹਿਰ’ਚ ਪਾਣੀ ਭਰਨ ਅਤੇ ਸੀਵਰੇਜ ਦੀ ਸਮੱਸਿਆ ਨਾਲ ਨਜਿੱਠਣ ‘ਚ ਕਾਫ਼ੀ ਮਦਦ ਮਿਲੇਗੀ। ਇਸ ਦੇ ਲਈ ਇੱਕ ਨਵੀਂ ਫੋਰਸ ਵੀ ਤਿਆਰ ਕੀਤੀ ਗਈ ਹੈ, ਜੋ ਮਾਨਸੂਨ ਦੇ ਮੌਸਮ ‘ਚ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਠੀਕ ਕਰਨ ਲਈ ਕੰਮ ਕਰੇਗੀ।

Loading...
Unable to load recommendations.
Follow Us
Related Stories