AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਅੰਮ੍ਰਿਤਸਰ: ਘਰ ‘ਚ ਇਕੱਲੇ ਚੁੰਨੀ ਨਾਲ ਲਟਕਦੀ ਮਿਲੀ 12 ਸਾਲਾ ਬੱਚੇ ਦੀ ਲਾਸ਼, ਕੰਮ ਤੋਂ ਵਾਪਸ ਆਏ ਪਿਤਾ ਨੇ ਦੇਖਿਆ ਖੌਫਨਾਕ ਮੰਜ਼ਰ

ਅਸ਼ੋਕ ਪਾਲ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਹਾਲੇ ਬਹੁਤ ਛੋਟਾ ਸੀ ਤੇ ਖੇਡਣ-ਕੁੱਦਣ ਦੀ ਉਮਰ 'ਚ ਉਹ ਖ਼ੁਦ ਅਜਿਹਾ ਕਦਮ ਨਹੀਂ ਚੁੱਕ ਸਕਦਾ। ਉਨ੍ਹਾਂ ਮੁਤਾਬਕ ਬੱਚੇ 'ਤੇ ਪੜ੍ਹਾਈ ਦਾ ਕੋਈ ਦਬਾਅ ਨਹੀਂ ਸੀ ਤੇ ਨਾ ਹੀ ਉਸ ਨੂੰ ਕਿਸੇ ਤਰ੍ਹਾਂ ਦਾ ਤਣਾਅ ਸੀ। ਉਹ ਆਪਣੀ ਮਰਜ਼ੀ ਨਾਲ ਸਕੂਲ ਅਤੇ ਟਿਊਸ਼ਨ ਜਾਂਦਾ ਸੀ।

ਅੰਮ੍ਰਿਤਸਰ: ਘਰ 'ਚ ਇਕੱਲੇ ਚੁੰਨੀ ਨਾਲ ਲਟਕਦੀ ਮਿਲੀ 12 ਸਾਲਾ ਬੱਚੇ ਦੀ ਲਾਸ਼, ਕੰਮ ਤੋਂ ਵਾਪਸ ਆਏ ਪਿਤਾ ਨੇ ਦੇਖਿਆ ਖੌਫਨਾਕ ਮੰਜ਼ਰ
lalit-sharma
| Published: 21 Sep 2026 12:35 PM IST
Share

ਅੰਮ੍ਰਿਤਸਰ ‘ਚ ਘਰ ‘ਚ ਇਕੱਲੇ ਮੌਜੂਦ 12 ਸਾਲਾ ਮਾਸੂਮ ਬੱਚੇ ਦੀ ਸ਼ੱਕੀ ਹਾਲਾਤਾਂ ‘ਚ ਫਾਹੇ ਨਾਲ ਲਟਕਦੀ ਲਾਸ਼ ਮਿਲੀ ਹੈ। ਉਸ ਦੀ ਲਾਸ਼ ਚੁੰਨੀ ਦੇ ਸਹਾਰੇ ਫਾਹੇ ਨਾਲ ਲਟਕੀ ਹੋਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਬੱਚੇ ਦੀ ਪਛਾਣ 12 ਸਾਲਾ ਕਿਸ਼ਨ ਵਜੋਂ ਹੋਈ ਹੈ, ਜੋ ਸਕੂਲ ‘ਚ ਪੜ੍ਹਦਾ ਸੀ। ਇਸ ਦਰਦਨਾਕ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਇਲਾਕੇ ‘ਚ ਸੋਗ ਦਾ ਮਾਹੌਲ ਹੈ।

ਕੰਮ ਤੋਂ ਵਾਪਸ ਆਏ ਪਿਤਾ ਨੇ ਦੇਖਿਆ ਖੌਫਨਾਕ ਮੰਜ਼ਰ

ਮ੍ਰਿਤਕ ਦੇ ਪਿਤਾ ਅਸ਼ੋਕ ਪਾਲ (ਵਾਸੀ ਸ਼ਿਵ ਨਗਰ) ਨੇ ਦੱਸਿਆ ਕਿ ਉਹ ਮੀਟ ਦੀ ਦੁਕਾਨ ‘ਤੇ ਕੰਮ ਕਰਦੇ ਹਨ ਤੇ ਆਮ ਤੌਰ ‘ਤੇ ਦੁਪਹਿਰ ਕਰੀਬ 12 ਵਜੇ ਕੰਮ ‘ਤੇ ਜਾਂਦੇ ਹਨ ਤੇ ਦੇਰ ਰਾਤ ਵਾਪਸ ਆਉਂਦੇ ਹਨ।

ਘਟਨਾ ਵਾਲੇ ਦਿਨ ਘਰ ‘ਚ ਸੈਨੇਟਰੀ ਦਾ ਕੁਝ ਕੰਮ ਕਰਵਾਉਣਾ ਸੀ, ਜਿਸ ਕਾਰਨ ਉਹ ਸੈਨੇਟਰੀ ਮਿਸਤਰੀ ਨੂੰ ਨਾਲ ਲੈ ਕੇ ਘਰ ਪਹੁੰਚੇ ਸਨ। ਜਦੋਂ ਉਹ ਉੱਪਰ ਗਏ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਦਾ ਇਕਲੌਤਾ 12 ਸਾਲਾ ਪੁੱਤਰ ਕਿਸ਼ਨ ਚੁੰਨੀ ਦੇ ਸਹਾਰੇ ਫਾਹੇ ਨਾਲ ਲਟਕ ਰਿਹਾ ਸੀ। ਪਿਤਾ ਮੁਤਾਬਕ ਬੱਚੇ ਦੀ ਜੀਭ ਵੀ ਬਾਹਰ ਨਿਕਲੀ ਹੋਈ ਸੀ।

“ਜਾਂਦੇ ਸਮੇਂ ਪੁੱਤਰ ਨੇ ਪਿਆਰ ਨਾਲ ਰੋਟੀ ਖੁਆਈ ਸੀ”

ਪਿਤਾ ਅਸ਼ੋਕ ਪਾਲ ਨੇ ਦੱਸਿਆ ਕਿ ਕੰਮ ‘ਤੇ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਪੁੱਤਰ ਨੇ ਪਿਆਰ ਨਾਲ ਰੋਟੀ ਬਣਾਈ ਤੇ ਕਿਹਾ, “ਪਾਪਾ, ਰੋਟੀ ਖਾ ਕੇ ਹੀ ਜਾਣਾ।” ਪਿਤਾ ਮੁਤਾਬਕ ਜਦੋਂ ਉਨ੍ਹਾਂ ਨੇ ਕੰਮ ‘ਤੇ ਜਾਣ ਦੀ ਜਲਦੀ ਕਾਰਨ ਰੋਟੀ ਖਾਣ ਤੋਂ ਇਨਕਾਰ ਕੀਤਾ ਤਾਂ ਬੱਚੇ ਨੇ ਜ਼ਿੱਦ ਕਰਕੇ ਉਨ੍ਹਾਂ ਨੂੰ ਖਾਣਾ ਖੁਆਇਆ।

ਇਸ ਤੋਂ ਬਾਅਦ ਬੱਚੇ ਨੇ ਆਨਲਾਈਨ ਮੰਗਵਾਇਆ ਨਵਾਂ ਰਿਮੋਟ ਵੀ ਪਿਤਾ ਨੂੰ ਦਿਖਾਇਆ ਤੇ ਕੋਲਡ ਡਰਿੰਕ ਪੀਣ ਦੀ ਇੱਛਾ ਜਤਾਈ। ਪਿਤਾ ਨੇ ਉਸ ਲਈ ਕੋਲਡ ਡਰਿੰਕ ਮੰਗਵਾ ਦਿੱਤੀ ਤੇ ਫਿਰ ਕੰਮ ਲਈ ਚਲੇ ਗਏ। ਪਿਤਾ ਦਾ ਕਹਿਣਾ ਹੈ ਕਿ ਬੱਚੇ ਲਈ ਬਣਾਈ ਗਈ ਚਾਹ ਵੀ ਘਰ’ਚ ਉਸੇ ਤਰ੍ਹਾਂ ਪਈ ਰਹਿ ਗਈ ਤੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਕੁਝ ਹੀ ਘੰਟਿਆਂ ‘ਚ ਇਹ ਦਰਦਨਾਕ ਘਟਨਾ ਵਾਪਰ ਜਾਵੇਗੀ।

ਪਿਤਾ ਨੇ ਜਤਾਈ ਕਤਲ ਦੀ ਆਸ਼ੰਕਾ

ਅਸ਼ੋਕ ਪਾਲ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਹਾਲੇ ਬਹੁਤ ਛੋਟਾ ਸੀ ਤੇ ਖੇਡਣ-ਕੁੱਦਣ ਦੀ ਉਮਰ ‘ਚ ਉਹ ਖ਼ੁਦ ਅਜਿਹਾ ਕਦਮ ਨਹੀਂ ਚੁੱਕ ਸਕਦਾ। ਉਨ੍ਹਾਂ ਮੁਤਾਬਕ ਬੱਚੇ ‘ਤੇ ਪੜ੍ਹਾਈ ਦਾ ਕੋਈ ਦਬਾਅ ਨਹੀਂ ਸੀ ਤੇ ਨਾ ਹੀ ਉਸ ਨੂੰ ਕਿਸੇ ਤਰ੍ਹਾਂ ਦਾ ਤਣਾਅ ਸੀ। ਉਹ ਆਪਣੀ ਮਰਜ਼ੀ ਨਾਲ ਸਕੂਲ ਅਤੇ ਟਿਊਸ਼ਨ ਜਾਂਦਾ ਸੀ।

ਪਿਤਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਰੰਜਿਸ਼ ਨਹੀਂ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਘਟਨਾ ਪਿੱਛੇ ਕਿਸੇ ਅਣਹੋਣੀ ਜਾਂ ਸਾਜ਼ਿਸ਼ ਦਾ ਸ਼ੱਕ ਹੈ ਤੇ ਉਹ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕਰ ਰਹੇ ਹਨ।

ਪੁਲਿਸ ਵੱਲੋਂ ਸਾਰੇ ਪੱਖਾਂ ਤੋਂ ਜਾਂਚ

ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਏਡੀਸੀਪੀ ਸ਼੍ਰੀ ਵਨੀਲਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਸੀ। ਡਾਕਟਰਾਂ ਦੀ ਜਾਂਚ ਤੇ ਮੁੱਢਲੀ ਪੜਤਾਲ ਦੌਰਾਨ ਬੱਚੇ ਦੇ ਗਲੇ ‘ਤੇ ਫਾਹੇ ਦੇ ਨਿਸ਼ਾਨ ਮਿਲੇ ਹਨ।

ਹਾਲਾਂਕਿ ਪੁਲਿਸ ਵੱਲੋਂ ਮਾਮਲੇ ਦੀ ਹਰ ਸੰਭਵ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਕੁਝ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਰਾਊਂਡਅਪ ਕੀਤਾ ਗਿਆ ਹੈ। ਪੁਲਿਸ ਮੁਤਾਬਕ ਪੋਸਟਮਾਰਟਮ ਰਿਪੋਰਟ ਤੇ ਪੁੱਛਗਿੱਛ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Follow Us
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ...