ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੰਜਾਬ ਸਰਕਾਰ ਨੇ ਘਟਾਈ ਸੁਰੱਖਿਆ ਤਾਂ ਅਮਿਤ ਸ਼ਾਹ ਨੂੰ ਮਿਲੇ ਰਿੰਕੂ-ਅੰਗੁਰਾਲ, ਮੰਗੀ ਸੁਰੱਖਿਆ

Sushil Rinku And Seetal Angural Meeting With Amit Shah: ਆਮ ਆਦਮੀ ਪਾਰਟੀ ਛੱਡ ਭਾਜਪਾ ਵਿੱਚ ਸਾਮਿਲ ਹੋਏ ਸਾਂਸਦ ਸੁਸੀਲ ਰਿੰਕੂ ਅਤੇ ਵਿਧਾਇਕ ਸੀਤਲ ਅੰਗੁਰਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਜਿੱਥੇ ਅਗਾਮੀ ਲੋਕ ਸਭਾ ਚੋਣਾਂ ਨੂੰ ਲੈਕੇ ਚਰਚਾ ਹੋਈ। ਇਸ ਤੋਂ ਇਲਾਵਾ ਦੋਵੇਂ ਆਗੁਆਂ ਦੀ ਸੁਰੱਖਿਆ ਨੂੰ ਵੀ ਲੈਕੇ ਚਰਚਾ ਹੋਈ।

ਪੰਜਾਬ ਸਰਕਾਰ ਨੇ ਘਟਾਈ ਸੁਰੱਖਿਆ ਤਾਂ ਅਮਿਤ ਸ਼ਾਹ ਨੂੰ ਮਿਲੇ ਰਿੰਕੂ-ਅੰਗੁਰਾਲ, ਮੰਗੀ ਸੁਰੱਖਿਆ
ਪਿਛਲੇ ਦਿਨੀਂ ਦੋਵੇੇਂ ਲੀਡਰਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ
Follow Us
davinder-kumar-jalandhar
| Updated On: 30 Mar 2024 12:30 PM
ਪੰਜਾਬ ‘ਚ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਪੱਛਮੀ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੀ ਸੁਰੱਖਿਆ ਘੱਟ ਕਰਨ ਦੇ ਹੁਕਮ ਦਿੱਤੇ ਗਏ ਹਨ। ਰਿੰਕੂ ਦੀ ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲਿਸ ਦੇ ਕਮਾਂਡੋਜ਼ ਨੂੰ ਵਾਪਸ ਬੁਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਇਕ ਸੁਰੱਖਿਆ ਵਾਹਨ (ਪਾਇਲਟ ਜੀਪ) ਨੂੰ ਵੀ ਸੁਰੱਖਿਆ ਤੋਂ ਹਟਾ ਦਿੱਤਾ ਗਿਆ ਹੈ। ਹਾਲਾਂਕਿ ਸਾਬਕਾ ਵਿਧਾਇਕ ਅੰਗੁਰਾਲ ਦੀ ਸੁਰੱਖਿਆ ‘ਚ ਅਜੇ ਤੱਕ ਕੋਈ ਕਮੀ ਨਹੀਂ ਆਈ ਹੈ। ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੀ ਸੁਰੱਖਿਆ ਵਿੱਚ ਵੱਡੀ ਕਟੌਤੀ ਕੀਤੀ ਹੈ। ਇਸ ਤੋਂ ਪਹਿਲਾਂ ਰਿੰਕੂ ਦੀ ਸੁਰੱਖਿਆ ਲਈ ਚਾਰ ਪੁਲਿਸ ਮੁਲਾਜ਼ਮ ਅਤੇ 4 ਵਿਸ਼ੇਸ਼ ਸਿਖਲਾਈ ਪ੍ਰਾਪਤ ਕਮਾਂਡੋ ਮੌਜੂਦ ਸਨ। ਪਰ ਸਰਕਾਰ ਨੇ 4 ਕਮਾਂਡੋ ਵਾਪਸ ਬੁਲਾ ਲਏ ਹਨ। 2 ਦੀ ਰਵਾਨਗੀ ਕੱਲ੍ਹ ਯਾਨੀ ਸ਼ੁੱਕਰਵਾਰ ਨੂੰ ਹੋਈ। ਜਦਕਿ ਦੋ ਦੀ ਰਵਾਨਗੀ ਅੱਜ ਜਾਂ ਸੋਮਵਾਰ ਤੱਕ ਹੋਵੇਗੀ। ਜਲਦੀ ਹੀ ਅੰਗੁਰਾਲ ਦੀ ਸੁਰੱਖਿਆ ਵੀ ਘਟਾਈ ਜਾਵੇਗੀ।

ਭਾਜਪਾ ਨੇ ਚੋਣ ਕਮਿਸ਼ਨ ਤੋਂ ਕੀਤੀ ਸੀ ਮੰਗ

ਦੱਸ ਦੇਈਏ ਕਿ ਜਦੋਂ ਰਿੰਕੂ ਅਤੇ ਅੰਗੁਰਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਤਾਂ ਬਸਤੀ ਦਾਨਿਸ਼ਮੰਦਾ ਚੌਕ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਹ ਹੀ ਸੜਕ ਦੋਵਾਂ ਆਗੂਆਂ ਦੇ ਘਰ ਨੂੰ ਜਾਂਦੀ ਹੈ। ਜਿੱਥੇ ਸਰਕਾਰੀ ਬੋਰਡ ਵੀ ਪਾੜੇ ਗਏ ਹਨ। ਇਸ ਤੋਂ ਬਾਅਦ ਭਾਜਪਾ ਆਗੂਆਂ ਨੇ ਰਿੰਕੂ ਅਤੇ ਅੰਗੁਰਾਲ ਦੀ ਸੁਰੱਖਿਆ ਵਧਾਉਣ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਕਮ ਡੀਸੀ ਜਲੰਧਰ ਹਿਮਾਂਸ਼ੂ ਅਗਰਵਾਲ ਨੂੰ ਪੱਤਰ ਲਿਖਿਆ ਸੀ। ਜਿਸ ਵਿੱਚ ਉਸ ਨੇ ਦੋਵਾਂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ। ਪਰ ਇਸ ਦੌਰਾਨ ਪੰਜਾਬ ਸਰਕਾਰ ਨੇ ਸੁਰੱਖਿਆ ਵਧਾਉਣ ਦੀ ਬਜਾਏ ਘਟਾ ਦਿੱਤੀ ਹੈ। ਸੁਰੱਖਿਆ ਵਿੱਚ ਹੋਈ ਕਟੌਤੀ ਤੋਂ ਬਾਅਦ ਸ਼ੁੱਕਰਵਾਰ ਨੂੰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੋਂ ਬਾਅਦ ਸੁਸ਼ੀਲ ਰਿੰਕੂ ਅਤੇ ਅੰਗੁਰਲ ਨੇ ਦਿੱਲੀ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਉਕਤ ਮੀਟਿੰਗ ਵਿੱਚ ਮੁੱਖ ਤੌਰ ‘ਤੇ ਉਨ੍ਹਾਂ ਦੀ ਘਟੀ ਸੁਰੱਖਿਆ ਬਾਰੇ ਚਰਚਾ ਕੀਤੀ ਗਈ। ਰਿੰਕੂ ਨੇ ਪੰਜਾਬ ‘ਚ ਵਿਕ ਰਹੇ ਨਸ਼ਿਆਂ ਦਾ ਮੁੱਦਾ ਗ੍ਰਹਿ ਮੰਤਰੀ ਸ਼ਾਹ ਕੋਲ ਵੀ ਉਠਾਇਆ ਸੀ। ਇਹ ਵੀ ਪੜ੍ਹੋ- Rinku-Angural Road Show: ਜਲੰਧਰ ਚ ਰਿੰਕੂ ਤੇ ਅੰਗੁਰਾਲ ਦਾ ਰੋਡ-ਸ਼ੋਅ, ਭਾਜਪਾ ਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਪਹੁੰਚੇ ਲੋਕਾਂ ਵਿਚਾਲੇ ਉਨ੍ਹਾਂ ਕਿਹਾ ਕਿ ਉਹ ਅਕਸਰ ਨਸ਼ੇ ਦੇ ਖਿਲਾਫ ਬੋਲਦੇ ਹਨ। ਜਿਸ ਕਾਰਨ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ ਪਰ ਫਿਰ ਵੀ ਸਰਕਾਰ ਨੇ ਸੁਰੱਖਿਆ ਘਟਾ ਦਿੱਤੀ ਹੈ। ਦੋਵਾਂ ਆਗੂਆਂ ਨੇ ਗ੍ਰਹਿ ਮੰਤਰੀ ਸ਼ਾਹ ਤੋਂ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।

Rahul Gandhi Press Conference: ਵੋਟ ਚੋਰੀ ਦੇ ਦਾਅਵਿਆਂ ਤੋਂ ਬਾਅਦ ਰਾਹੁਲ ਗਾਂਧੀ ਦੇ ਨਵੇਂ ਆਰੋਪ
Rahul Gandhi Press Conference: ਵੋਟ ਚੋਰੀ ਦੇ ਦਾਅਵਿਆਂ ਤੋਂ ਬਾਅਦ ਰਾਹੁਲ ਗਾਂਧੀ ਦੇ ਨਵੇਂ ਆਰੋਪ...
Video : ਰਾਹੁਲ ਗਾਂਧੀ ਨੇ ਬੱਚੇ ਨੂੰ ਗਿਫਟ ਕੀਤੀ ਸਾਈਕਲ, ਵੀਡੀਓ ਕਾਲ ਰਾਹੀਂ ਕੀਤੀ ਗੱਲ
Video : ਰਾਹੁਲ ਗਾਂਧੀ ਨੇ ਬੱਚੇ ਨੂੰ ਗਿਫਟ ਕੀਤੀ ਸਾਈਕਲ, ਵੀਡੀਓ ਕਾਲ ਰਾਹੀਂ ਕੀਤੀ ਗੱਲ...
PM Modis 75th Birthday: ਪ੍ਰਧਾਨ ਮੰਤਰੀ ਮੋਦੀ ਦਾ ਵਿਜ਼ਨ... ਆਤਮਨਿਰਭਰਤਾ ਬਣਿਆ ਮਿਸ਼ਨ
PM Modis 75th Birthday: ਪ੍ਰਧਾਨ ਮੰਤਰੀ ਮੋਦੀ ਦਾ ਵਿਜ਼ਨ... ਆਤਮਨਿਰਭਰਤਾ ਬਣਿਆ ਮਿਸ਼ਨ...
VIDEO: ਹੁਸ਼ਿਆਰਪੁਰ ਦੇ ਪ੍ਰਵਾਸੀਆਂ ਨੂੰ ਲੈ ਕੇ ਪੰਚਾਇਤਾਂ ਲੈਣ ਜਾ ਰਹੀਆਂ ਕਿਹੜਾ ਵੱਡਾ ਫੈਸਲਾ? ਜਾਣੋ...
VIDEO: ਹੁਸ਼ਿਆਰਪੁਰ ਦੇ ਪ੍ਰਵਾਸੀਆਂ ਨੂੰ ਲੈ ਕੇ ਪੰਚਾਇਤਾਂ ਲੈਣ ਜਾ ਰਹੀਆਂ ਕਿਹੜਾ ਵੱਡਾ ਫੈਸਲਾ? ਜਾਣੋ......
ED Summons Yuvraj Singh: ਯੁਵਰਾਜ ਸਿੰਘ ਅਤੇ ਸੋਨੂੰ ਸੂਦ ਨੂੰ ਬੈਟਿੰਗ ਐਪ ਮਾਮਲੇ ਵਿੱਚ ED ਦਾ ਸੰਮਨ
ED Summons Yuvraj Singh: ਯੁਵਰਾਜ ਸਿੰਘ ਅਤੇ ਸੋਨੂੰ ਸੂਦ ਨੂੰ ਬੈਟਿੰਗ ਐਪ ਮਾਮਲੇ ਵਿੱਚ ED ਦਾ ਸੰਮਨ...
Indian Railways ਨੇ ਬਦਲਿਆ Ticket Booking ਦਾ ਨਿਯਮ, ਹੁਣ ਕਰਨਾ ਹੋਵੇਗਾ ਇਹ
Indian Railways ਨੇ ਬਦਲਿਆ Ticket Booking ਦਾ ਨਿਯਮ, ਹੁਣ ਕਰਨਾ ਹੋਵੇਗਾ ਇਹ...
Navratri 2025: ਨਰਾਤਿਆਂ ਮੌਕੇ ਮਾਂ ਦੁਰਗਾ ਦੀਆਂ ਮੂਰਤੀਆਂ ਨੂੰ ਜੀਵੰਤ ਰੂਪ ਦੇਣ 'ਚ ਰੁੱਝੇ ਕਲਾਕਾਰ
Navratri 2025: ਨਰਾਤਿਆਂ ਮੌਕੇ ਮਾਂ ਦੁਰਗਾ ਦੀਆਂ ਮੂਰਤੀਆਂ ਨੂੰ ਜੀਵੰਤ ਰੂਪ ਦੇਣ 'ਚ ਰੁੱਝੇ ਕਲਾਕਾਰ...
Punjab Flood Update: ਪੰਜਾਬ ਦੇ ਹੜ੍ਹ ਪੀੜਤਾਂ ਵਿਚਾਲੇ ਪਹੁੰਚੇ ਰਾਹੁਲ ਗਾਂਧੀ
Punjab Flood Update: ਪੰਜਾਬ ਦੇ ਹੜ੍ਹ ਪੀੜਤਾਂ ਵਿਚਾਲੇ ਪਹੁੰਚੇ ਰਾਹੁਲ ਗਾਂਧੀ...
ਵਕਫ਼ ਕਾਨੂੰਨ 'ਤੇ ਸੁਪਰੀਮ ਕੋਰਟ ਦਾ ਅਹਿਮ ਫੈਸਲਾ: ਕੁਝ ਪ੍ਰਬੰਧਾਂ 'ਤੇ ਲਗਾਈ ਰੋਕ
ਵਕਫ਼ ਕਾਨੂੰਨ 'ਤੇ ਸੁਪਰੀਮ ਕੋਰਟ ਦਾ ਅਹਿਮ ਫੈਸਲਾ: ਕੁਝ ਪ੍ਰਬੰਧਾਂ 'ਤੇ ਲਗਾਈ ਰੋਕ...