ਕੱਟਾ-ਕੱਟੀ ਕੱਢ ਹੀ ਜਾਵਾਂਗੇ… ਰਾਜਾ ਵੜਿੰਗ ਦਾ ਸੁਖਬੀਰ ਬਾਦਲ ਨੂੰ ਚੈਲੇਂਜ, ਬਸ ਇੱਕ ਹੀ ਸੀਟ ਤੋਂ ਲੜੋ ਚੋਣ
ਵੜਿੰਗ ਨੇ ਕਿਹਾ ਕਿ ਉਹ ਸੁਖਬੀਰ ਬਾਦਲ ਦੀ ਚਿੱਟੀ ਦਾੜ੍ਹੀ ਤੇ ਗੁਰਸਿੱਖ ਪਹਿਰਾਵੇ ਦੀ ਇੱਜ਼ਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਸੁਖਬੀਰ ਜੀ ਨੂੰ ਘੱਟ ਬੋਲਦਾ ਹਾਂ। ਬਜ਼ਰਗਾਂ ਨੇ ਕਿਹਾ ਹੈ ਕਿ ਘੱਟ ਬੋਲਣਾ ਚਾਹੀਦਾ ਹੈ, ਪਰ ਬਾਦਲ ਜੀ ਹੱਟਦੇ ਨਹੀਂ। ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਕੋਈ ਡਰਨ ਲੱਗ ਪਿਆ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਗਿੱਦੜਬਾਹਾ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਚੋਣ ਲੜਨ ਗਿੱਦੜਬਾਹਾ ਆਓ। ਪਰ, ਜੇ ਲੜਨਾ ਹੈ ਤਾਂ ਸਿਰਫ਼ ਇੱਕ ਹੀ ਸੀਟ ਗਿੱਦੜਬਾਹਾ ਤੋਂ ਲੜੋ, ਜਿਹੜਾ ਕੱਟਾ-ਕੱਟੀ ਕੱਢਣਾ ਹੈ ਜਮਾਂ ਕੱਢੋ, ਇਹ ਨਹੀਂ ਕਿ ਤੁਸੀਂ ਗਿੱਦੜਬਾਹਾ ਦੇ ਨਾਲ ਹੋਰ ਸੀਟਾਂ ‘ਤੇ ਵੀ ਲੜੋ। ਇਹ ਨਾ ਹੋਵੇ ਕਿ ਤੁਸੀਂ ਗਿੱਦੜਬਾਹਾ ਦੇ ਨਾਲ ਲੰਬੀ ਤੇ ਜਲਾਲਾਬਾਦ ਤੋਂ ਵੀ ਲੜੋ।
ਵੜਿੰਗ ਨੇ ਕਿਹਾ ਕਿ ਉਹ ਸੁਖਬੀਰ ਬਾਦਲ ਦੀ ਚਿੱਟੀ ਦਾੜ੍ਹੀ ਤੇ ਗੁਰਸਿੱਖ ਪਹਿਰਾਵੇ ਦੀ ਇੱਜ਼ਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਸੁਖਬੀਰ ਜੀ ਨੂੰ ਘੱਟ ਬੋਲਦਾ ਹਾਂ। ਬਜ਼ਰਗਾਂ ਨੇ ਕਿਹਾ ਹੈ ਕਿ ਘੱਟ ਬੋਲਣਾ ਚਾਹੀਦਾ ਹੈ, ਪਰ ਬਾਦਲ ਜੀ ਹੱਟਦੇ ਨਹੀਂ। ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਕੋਈ ਡਰਨ ਲੱਗ ਪਿਆ ਹੈ।
Accept @officeofssbadal‘s challenge to face him in Gidderbaha! I challenge him to contest ONLY from Gidderbaha – no multiple constituencies. Let’s keep it straightforward! Hope you wont back out, like you & @akali_dal did during the Gidderbaha bye election. pic.twitter.com/EJlv2obypD
— Amarinder Singh Raja Warring (@RajaBrar_INC) January 6, 2026
ਕੱਲ੍ਹ ਉਨ੍ਹਾਂ ਨੇ (ਸੁਖਬੀਰ ਬਾਦਲ) ਗਿੱਦੜਬਾਹਾ ‘ਚ ਮਾਘੀ ਮੇਲਾ ਨੂੰ ਲੈ ਕੇ ਮੀਟਿੰਗ ਕੀਤੀ ਸੀ। ਸਾਡੀ ਸਰਕਾਰ ਵੇਲੇ ਮਾਘੀ ਮੇਲੇ ਦੀ ਕਾਨਫਰੰਸ ਬੰਦ ਹੋ ਗਈ ਸੀ। ਉਸ ਦਾ ਕਾਰਨ ਇਹ ਸੀ ਕਿ ਐਸਜੀਪੀਸੀ ਨੇ ਕਿਹਾ ਸੀ ਕਿ ਇਨ੍ਹਾਂ ਸ਼ਹਾਦਤਾਂ ‘ਤੇ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਕਾਨਫਰੰਸ ਨਹੀਂ ਕਰ ਸਕਦੇ। ਪਰ, ਤੁਸੀਂ ਐਸਜੀਪੀਪੀਸ ਦੀ ਸਲਾਹ ਨੂੰ ਵੀ ਨਹੀਂ ਮੰਨਦੇ। ਫਤਿਹਗੜ੍ਹ ਸਾਹਿਬ ‘ਚ ਵੀ ਕਾਨਫਰੰਸ ਬੰਦ ਸੀ। ਜਿੱਥੇ ਵੀ ਦਿਲ ਕਰਦਾ ਹੈ, ਤੁਸੀਂ ਆਪਣਾ ਕੰਮ ਚਲਾ ਦਿੰਦੇ ਹੋ।
ਇਹ ਵੀ ਪੜ੍ਹੋ
ਵੜਿੰਗ ਨੇ ਕਿਹਾ ਜਦੋਂ ਤੁਹਾਨੂੰ (ਸੁਖਬੀਰ ਬਾਦਲ ਨੂੰ) ਤਨਖਾਹਿਆ ਘੋਸ਼ਿਤ ਕਰ ਦਿੱਤਾ ਤਾਂ ਤੁਸੀਂ ਮੰਨਿਆ ਬੇਅਦਬੀ ਕੀਤੀ ਹੈ, ਜਦੋਂ ਤੁਸੀਂ ਮੂਡ ‘ਚ ਆਏ ਤਾਂ ਇਲੈਕਸ਼ਨ ਨਹੀਂ ਲੜੇ। ਬਹਾਨੇ ਨਾਲ ਭੱਜ ਗਏ ਕਿ ਗਿੱਦੜਬਾਹਾ ਤੋਂ ਨਾ ਲੜਨਾ ਪਵੇ, ਡੇਰਾ ਬਾਬਾ ਨਾਨਕ ਤੋਂ ਨਾ ਲੜਨਾ ਪਵੇ। ਉਸ ਸਮੇਂ ਤੁਹਾਨੂੰ ਇਹ ਸੀ ਕਿ ਝਾੜੂ (ਆਮ ਆਦਮੀ ਪਾਰਟੀ) ਵਾਲਿਆਂ ਨੂੰ ਇਲੈਕਸ਼ਨ ਜਿਤਵਾ ਦੇਈਏ। ਇਸ ਲਈ ਤੁਸੀਂ ਨਹੀਂ ਲੜੇ ਤੇ ਨਾ ਹੀ ਉਮੀਦਵਾਰ ਦਿੱਤਾ। ਮੈਂ ਕਿਹਾ ਕਿ ਤੁਸੀਂ ਚੋਣ ਲੜੋ, ਪਰ ਤੁਸੀਂ ਨਹੀਂ ਮੰਨੇ।


