AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਵਾਰਿਸ ਪੰਜਾਬ ਦੇ ਦਾ ਅੱਜ ਚੰਡੀਗੜ੍ਹ ‘ਚ ਪ੍ਰਦਰਸ਼ਨ, ਅੰਮ੍ਰਿਤਪਾਲ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ

ਸ਼ਹਿਰ ਦੇ ਕਈ ਇਲਾਕਿਆਂ 'ਚ ਬੈਰੀਕੇਡ ਲਗਾਏ ਗਏ ਹਨ ਤੇ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਪ੍ਰਦਰਸ਼ਨ 'ਚ ਸ਼ਾਮਲ ਹੋਣ ਵਾਲੇ ਲੋਕ ਸਵੇਰੇ 10 ਵਜੇ ਮੋਹਾਲੀ ਸਥਿਤ ਅੰਬ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਣਗੇ। ਇਸ ਤੋਂ ਬਾਅਦ ਰੈਲੀ ਬੱਸਾਂ ਤੇ ਹੋਰ ਵਾਹਨਾਂ ਦੇ ਕਾਫਲੇ ਨਾਲ ਬੁੜੈਲ ਜੇਲ੍ਹ ਦੇ ਪਿੱਛੇ ਵਾਲੇ ਰਸਤੇ ਰਾਹੀਂ ਚੰਡੀਗੜ੍ਹ 'ਚ ਦਾਖਲ ਹੋਵੇਗੀ।

ਵਾਰਿਸ ਪੰਜਾਬ ਦੇ ਦਾ ਅੱਜ ਚੰਡੀਗੜ੍ਹ 'ਚ ਪ੍ਰਦਰਸ਼ਨ, ਅੰਮ੍ਰਿਤਪਾਲ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ
‘ਵਾਰਿਸ ਪੰਜਾਬ ਦੇ’ ਦਾ ਅੱਜ ਚੰਡੀਗੜ੍ਹ ‘ਚ ਪ੍ਰਦਰਸ਼ਨ (ਫਾਈਲ ਫੋਟੋ)
tv9-punjabi
| Updated On: 29 Jul 2026 10:08 AM IST
Share

ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਅੱਜ ਚੰਡੀਗੜ੍ਹ ‘ਚ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਪ੍ਰਦਰਸ਼ਨ ਅੰਮ੍ਰਿਤਪਾਲ ਸਿੰਘ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਮਰਥਕ ਬੱਸਾਂ ਤੇ ਨਿੱਜੀ ਵਾਹਨਾਂ ਰਾਹੀਂ ਇਸ ਕੂਚ ‘ਚ ਸ਼ਾਮਲ ਹੋਣਗੇ। ਪ੍ਰਦਰਸ਼ਨ ਨੂੰ ਦੇਖਦੇ ਹੋਏ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ।

ਸ਼ਹਿਰ ਦੇ ਕਈ ਇਲਾਕਿਆਂ ‘ਚ ਬੈਰੀਕੇਡ ਲਗਾਏ ਗਏ ਹਨ ਤੇ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਪ੍ਰਦਰਸ਼ਨ ‘ਚ ਸ਼ਾਮਲ ਹੋਣ ਵਾਲੇ ਲੋਕ ਸਵੇਰੇ 10 ਵਜੇ ਮੋਹਾਲੀ ਸਥਿਤ ਅੰਬ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਣਗੇ। ਇਸ ਤੋਂ ਬਾਅਦ ਰੈਲੀ ਬੱਸਾਂ ਤੇ ਹੋਰ ਵਾਹਨਾਂ ਦੇ ਕਾਫਲੇ ਨਾਲ ਬੁੜੈਲ ਜੇਲ੍ਹ ਦੇ ਪਿੱਛੇ ਵਾਲੇ ਰਸਤੇ ਰਾਹੀਂ ਚੰਡੀਗੜ੍ਹ ‘ਚ ਦਾਖਲ ਹੋਵੇਗੀ।

ਇਹ ਰੈਲੀ ਸੈਕਟਰ-45 ਸਥਿਤ ਗਊਸ਼ਾਲਾ ਚੌਕ ਤੱਕ ਪਹੁੰਚੇਗੀ ਤੇ ਉੱਥੋਂ ਬੁੜੈਲ ਦੇ ਪਿੱਛੇ ਵਾਲੇ ਰਸਤੇ ਰਾਹੀਂ ਵਾਪਸ ਮੋਹਾਲੀ ਵੱਲ ਜਾਵੇਗੀ। ਪੁਲਿਸ ਨੇ ਗਊਸ਼ਾਲਾ ਚੌਕ ਦੇ ਦੋਵੇਂ ਪਾਸਿਆਂ ‘ਤੇ ਬੈਰੀਕੇਡ ਲਗਾ ਕੇ ਸੁਰੱਖਿਆ ਵਧਾ ਦਿੱਤੀ ਹੈ। ਜਾਣਕਾਰੀ ਮੁਤਾਬਕ ਇਸ ਕੂਚ ‘ਚ ਦਾਖਾ ਵਿਧਾਨ ਸਭਾ ਹਲਕੇ ਤੇ ਹੋਰ ਇਲਾਕਿਆਂ ਤੋਂ ਸੈਂਕੜੇ ਵਾਹਨ ਸ਼ਾਮਲ ਹੋਣ ਦੀ ਸੰਭਾਵਨਾ ਹੈ। ਪ੍ਰਦਰਸ਼ਨ ਦੇ ਆਯੋਜਕਾਂ ਨੇ ਸਮਰਥਕਾਂ ਨੂੰ ਸ਼ਾਂਤੀ ਬਣਾਈ ਰੱਖਣ ਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਤੋਂ ਬਚਣ ਦੀ ਅਪੀਲ ਕੀਤੀ ਹੈ।

ਚੰਡੀਗੜ੍ਹ ਟ੍ਰੈਫਿਕ ਪੁਲਿਸ Advisory ਕੀਤੀ ਜਾਰੀ

ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਪ੍ਰਦਰਸ਼ਨ ਨੂੰ ਲੈ ਕੇ ਵਿਸ਼ੇਸ਼ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਮੁਤਾਬਕ ਅੱਜ ਸਵੇਰੇ 9:30 ਵਜੇ ਤੋਂ ਕਈ ਮੁੱਖ ਮਾਰਗਾਂ ‘ਤੇ ਆਵਾਜਾਈ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ। ਪੁਲਿਸ ਨੇ ਲੋਕਾਂ ਨੂੰ ਪ੍ਰਭਾਵਿਤ ਰਸਤਿਆਂ ਤੋਂ ਬਚਣ ਅਤੇ ਬਦਲਵੇਂ ਰਸਤੇ ਵਰਤਣ ਦੀ ਅਪੀਲ ਕੀਤੀ ਹੈ।

ਇਸ ਤੋਂ ਇਲਾਵਾ ਅੰਤਰਰਾਜੀ ਬੱਸਾਂ ਨੂੰ ਵੀ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ,ਤਾਂ ਜੋ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪੁਲਿਸ ਨੇ ਵਾਹਨ ਚਾਲਕਾਂ ਨੂੰ ਪ੍ਰਦਰਸ਼ਨ ਵਾਲੇ ਇਲਾਕਿਆਂ ‘ਚ ਬਿਨਾਂ ਲੋੜ ਆਵਾਜਾਈ ਤੋਂ ਬਚਣ ਤੇ ਟ੍ਰੈਫਿਕ ਵਿਵਸਥਾ ਬਣਾਈ ਰੱਖਣ ‘ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

Follow Us
PU 'ਚ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ, ਵਿਦਿਆਰਥੀਆਂ ਦਾ ਜੋਰਦਾਰ ਰੋਸ ਪ੍ਰਦਰਸ਼ਨ
PU 'ਚ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ, ਵਿਦਿਆਰਥੀਆਂ ਦਾ ਜੋਰਦਾਰ ਰੋਸ ਪ੍ਰਦਰਸ਼ਨ...
Meta ਨੇ PM ਮੋਦੀ ਦੀ ਫੇਸਬੁੱਕ ਪੋਸਟ ਨੂੰ ਹਟਾਉਣ ਤੇ ਮੰਗੀ ਮੁਆਫ਼ੀ, ਤਕਨੀਕੀ ਖਰਾਬੀ ਨੂੰ ਦੱਸਿਆ ਵਜ੍ਹਾ
Meta ਨੇ PM ਮੋਦੀ ਦੀ ਫੇਸਬੁੱਕ ਪੋਸਟ ਨੂੰ ਹਟਾਉਣ ਤੇ ਮੰਗੀ ਮੁਆਫ਼ੀ, ਤਕਨੀਕੀ ਖਰਾਬੀ ਨੂੰ ਦੱਸਿਆ ਵਜ੍ਹਾ...
ਜੰਮੂ-ਕਸ਼ਮੀਰ ਦੇ ਗਾਂਦਰਬਲ 'ਚ 20 ਮੀਟਰ ਡੂੰਘੀ ਖੱਡ 'ਚ ਡਿੱਗੀ ਬੱਸ, ਬਚਾਅ ਕਾਰਜ ਜਾਰੀ
ਜੰਮੂ-ਕਸ਼ਮੀਰ ਦੇ ਗਾਂਦਰਬਲ 'ਚ 20 ਮੀਟਰ ਡੂੰਘੀ ਖੱਡ 'ਚ ਡਿੱਗੀ ਬੱਸ, ਬਚਾਅ ਕਾਰਜ ਜਾਰੀ...
ਸੋਨਮ ਵਾਂਗਚੁਕ ਹਸਪਤਾਲ ਤੋਂ ਰਾਜਘਾਟ ਪਹੁੰਚੇ: ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਦੱਸਿਆ ਨਵੀਂ ਸ਼ੁਰੂਆਤ
ਸੋਨਮ ਵਾਂਗਚੁਕ ਹਸਪਤਾਲ ਤੋਂ ਰਾਜਘਾਟ ਪਹੁੰਚੇ: ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਦੱਸਿਆ ਨਵੀਂ ਸ਼ੁਰੂਆਤ...
NEET ਪੇਪਰ ਲੀਕ ਬਿੱਲ 'ਤੇ ਕੀ ਬੋਲੇ ਕਿਰੇਨ ਰਿਜਿਜੂ?
NEET ਪੇਪਰ ਲੀਕ ਬਿੱਲ 'ਤੇ ਕੀ ਬੋਲੇ ਕਿਰੇਨ ਰਿਜਿਜੂ?...
ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਧਰਮੇਂਦਰ ਪ੍ਰਧਾਨ, ਲੱਗੇ 'ਜ਼ਿੰਦਾਬਾਦ' ਦੇ ਨਾਅਰੇ
ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਧਰਮੇਂਦਰ ਪ੍ਰਧਾਨ, ਲੱਗੇ 'ਜ਼ਿੰਦਾਬਾਦ' ਦੇ ਨਾਅਰੇ...
Exclusive Interview: ਜੰਗ ਤੇ ਬਹਾਦਰੀ ਦੀ ਅਣਕਹੀ ਦਾਸਤਾਂ! ਕਾਰਗਿਲ ਵਿਜੇ ਦਿਵਸ 'ਤੇ 'ਆਪ੍ਰੇਸ਼ਨ ਸਫੇਦ ਸਾਗਰ' ਦੀ ਟੀਮ ਨਾਲ ਗੱਲਬਾਤ
Exclusive Interview: ਜੰਗ ਤੇ ਬਹਾਦਰੀ ਦੀ ਅਣਕਹੀ ਦਾਸਤਾਂ! ਕਾਰਗਿਲ ਵਿਜੇ ਦਿਵਸ 'ਤੇ 'ਆਪ੍ਰੇਸ਼ਨ ਸਫੇਦ ਸਾਗਰ' ਦੀ ਟੀਮ ਨਾਲ ਗੱਲਬਾਤ...
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ...
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ...