AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

AAP ਦੀ ਦੂਜੀ ਲਿਸਟ ‘ਚ ਕਿਸਦੀ ਕੱਟੀ ਟਿਕਟ ਤੇ ਕਿਹੜੇ ਨਵੇਂ ਚਿਹਰਿਆਂ ਤੇ ਲੱਗਿਆ ਦਾਅ? ਜਾਣੋ ਪੂਰੀ ਡਿਟੇਲ

Aam Aadmi Party 2nd List: ਆਮ ਆਦਮੀ ਪਾਰਟੀ ਵੱਲੋਂ ਅਗਾਮੀ 2027 ਚੋਣਾਂ ਦੇ ਲਈ ਦੂਜੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿੱਚ 8 ਮੌਜੂਦਾਂ ਵਿਧਾਇਕਾਂ ਦੀ ਟਿਕਟ ਕੱਟੀ ਗਈ ਹੈ। AAP ਦੀ ਦੂਜੀ ਸੂਚੀ ਵਿੱਚ 21 ਹਾਰੀ ਹੋਈਆਂ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

AAP ਦੀ ਦੂਜੀ ਲਿਸਟ 'ਚ ਕਿਸਦੀ ਕੱਟੀ ਟਿਕਟ ਤੇ ਕਿਹੜੇ ਨਵੇਂ ਚਿਹਰਿਆਂ ਤੇ ਲੱਗਿਆ ਦਾਅ? ਜਾਣੋ ਪੂਰੀ ਡਿਟੇਲ
kusum-chopra
| Updated On: 12 Nov 2026 18:19 PM IST
Share

ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਵੀਰਵਾਰ ਨੂੰ ਦੂਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਜਿਸ ਵਿੱਚ 2 ਸੀਟਿੰਗ ਸਾਂਸਦ ਮੈਂਬਰ ਨੂੰ ਟਿਕਟ ਦੇਣ ਦੇ ਨਾਲ-ਨਾਲ ਕਈ ਵੱਡੇ ਚਿਹਰਿਆਂ ਦੇ ਟਿਕਟ ਕੱਟੇ ਵੀ ਗਏ ਹਨ ਤਾਂ ਕੁਝ ਨਵੇਂ ਚੇਹਰੇ ਵੀ ਹਨ। ਜਿਨ੍ਹਾਂ ‘ਤੇ ਪਾਰਟੀ ਨੇ ਦਾਅ ਲਗਾਇਆ ਹੈ। ਇਸ ਸੂਚੀ ਵਿੱਚ 8 ਮੌਜੂਦਾਂ ਵਿਧਾਇਕਾਂ ਦੀ ਟਿਕਟ ਕੱਟੀ ਗਈ ਹੈ। AAP ਦੀ ਦੂਜੀ ਸੂਚੀ ਵਿੱਚ 21 ਹਾਰੀ ਹੋਈਆਂ ਸੀਟਾਂ ‘ਤੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ। ਇਸ ਸੂਚੀ ਵਿੱਚ 10 ਸੀਟਾਂ ‘ਤੇ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਸੀ।

ਕਿੰਨਾਂ ਦੀ ਕੱਟੀ ਟਿਕਟ, ਕਿਹੜੇ ਨਵੇਂ ਚੇਹਰੇ

  • ਪੰਜਾਬ ਸਰਕਾਰ ਵਿੱਚ ਮੌਜੂਦਾ ਕੈਬਨਿਟ ਮੰਤਰੀ ਗੁਰਮੀਤ ਖੁਡੀਆਂ ਦੀ ਲੰਬੀ ਤੋਂ ਟਿਕਟ ਕੱਟ ਦਿੱਤੀ ਗਈ ਹੈ। ਉਨ੍ਹਾਂ ਦੀ ਥਾਂ ਰਣਧੀਰ ਸਿੰਘ ਧੀਰਾ ਖੁਡੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਹਾਲਾਂਕਿ, ਹਾਲੇ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਗੁਰਮੀਤ ਖੁਡੀਆਂ ਦੀ ਟਿਕਟ ਕੱਟ ਦਿੱਤੀ ਗਈ ਹੈ ਜਾਂ ਉਹ ਕਿਸੇ ਹੋਰ ਹਲਕੇ ਤੋਂ ਚੋਣ ਲੜਣ ਜਾ ਰਹੇ ਹਨ। ਇਸ ਗੱਲ ਦਾ ਖੁਲਾਸਾ ਅਗਲੀ ਲਿਸਟ ਵਿੱਚ ਹੋ ਸਕੇਗਾ।
  • ਅਨਮੋਲ ਗਗਨ ਮਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਆਪਣੀ ਨਿੱਜੀ ਜਿੰਦਗੀ ‘ਤੇ ਫੋਕਸ ਕਰਨਾ ਚਾਹੁੰਦੇ ਹਨ, ਇਸ ਲਈ ਉਹ ਇਸ ਵਾਰ ਵਿਧਾਨਸਭਾ ਚੋਣ ਨਹੀਂ ਲੜਣਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਦਾ ਜਾਣਾ ਤਾਂ ਤੈਅ ਹੀ ਮੰਨਿਆ ਜਾ ਰਿਹਾ ਸੀ।
  • ਜਲੰਧਰ ਸੈਂਟਰਲ ਤੋਂ ਰਮਨ ਅਰੋੜਾ ਦੀ ਵੀ ਟਿਕਟ ਕੱਟ ਚੁੱਕੀ ਹੈ। ਪਾਰਟੀ ਨੇ ਉਨ੍ਹਾਂ ਦੀ ਥਾਂ ਨਿਤਿਨ ਕੋਹਲੀ ਤੇ ਦਾਅ ਲਗਾਇਆ ਗਿਆ ਹੈ। ਨਿਤਿਨ ਕੋਹਲੀ ਬੀਤੇ ਸਾਲ 29 ਮਈ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਦੋਂ ਤੋਂ ਹੀ ਉਹ ਪਾਰਟੀ ਹਿੱਤ ਵਿੱਚ ਕੰਮ ਕਰਦੇ ਆ ਰਹੇ ਹਨ। ਹੁਣ ਉਨ੍ਹਾਂ ਨੂੰ ਇਸ ਦਾ ਇਨਾਮ ਵੀ ਮਿਲ ਗਿਆ ਹੈ।
  • ਚੌਥੀ ਸੀਟ ਹੈ ਚਮਕੌਰ ਸਾਹਿਬ, ਜਿਥੋਂ ਡਾ. ਚਰਨਜੀਤ ਸਿੰਘ ਦੀ ਟਿਕਟ ਕੱਟ ਕੇ ਇਸ ਵਾਰ ਜਸਵੀਰ ਸਿੰਘ ਗੜ੍ਹੀ ਨੂੰ ਟਿਕਟ ਦਿੱਤੀ ਗਈ ਹੈ। ਗੜ੍ਹੀ ਦਲਿਤ ਕਮਿਸ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ

2 ਸੀਟਿੰਗ ਐਮਪੀ ਨੂੰ ਵੀ ਮਿਲੀ ਟਿਕਟ

ਦੂਜੀ ਲਿਸਟ ਵਿੱਚ ਖਾਸ ਗੱਲ ਇਹ ਵੀ ਹੈ ਕਿ ਇਸ ਵਾਰ 2 ਸੀਟਿੰਗ ਸੰਸਦ ਮੈਂਬਰਾਂ ਨੂੰ ਵੀ ਵਿਧਾਨਸਭਾ ਦਾ ਟਿਕਟ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਬਰਨਾਲਾ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਸ਼ਾਮਲ ਹਨ। ਦੱਸ ਦੇਈਏ ਕਿ ਇਸ ਸਮੇਂ ਆਮ ਆਦਮੀ ਦੇ ਕੁੱਲ੍ਹ 3 ਲੋਕਸਭਾ ਮੈਂਬਰ ਹਨ। ਜਿਨ੍ਹਾਂ ਚੋਂ 2 ਨੂੰ ਟਿਕਟ ਦਿੱਤੀ ਗਈ ਹੈ, ਜਦੋਂਕਿ ਤੀਜੇ ਮਲਵਿੰਦਰ ਸਿੰਘ ਕੰਗ ਲੰਬੇ ਸਮੇਂ ਤੋਂ ਦਿਖਾਈ ਨਹੀਂ ਦੇ ਰਹੇ ਹਨ।

SAD-BJP ਛੱਡ ਕੇ ਆਏ ਆਗੂਆਂ ਨੂੰ ਟਿਕਟ

ਆਪ ਦੀ ਇਸ ਸੂਚੀ ਵਿੱਚ ਦੂਜੀਆਂ ਪਾਰਟੀਆਂ ਛੱਡ ਕੇ ਆਪ ਵਿੱਚ ਸ਼ਾਮਲ ਹੋਏ ਆਗੂਆਂ ਨੂੰ ਵੀ ਟਿਕਟ ਦਿੱਤੀ ਗਈ ਹੈ ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੂੰ ਆਦਮਪੁਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਦੋਂ ਕਿ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਐਲਾਨੇ ਗਏ ਸਵਰਨ ਸਲਾਰੀਆ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।

ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ, ਉਹ ਨਹੀਂ ਛੱਡਣਗੇ ਸਾਥ: CM

ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਕਿਹਾ ਕਿ ਜਿਨ੍ਹਾਂ ਆਗੂਆਂ ਨੂੰ ਟਿਕਟ ਨਹੀਂ ਮਿਲੀ ਹੈ, ਉਹ ਪਾਰਟੀ ਲਈ ਬਹੁਤ ਹੀ ਵਫ਼ਾਦਾਰ ਹਨ। ਸਾਨੂੰ ਪੂਰੀ ਉਮੀਦ ਹੈ ਕਿ ਉਹ ਪਾਰਟੀ ਦਾ ਸਾਥ ਨਹੀਂ ਛੱਡਣਗੇ ਪਰ ਨਾਲ ਹੀ ਉਨ੍ਹਾਂ ਨੇ ਪਾਰਟੀ ਛੱਡ ਚੁੱਕੇ ਆਗੂਆਂ ਤੇ ਵੀ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜਿਹੜੇ ਸਾਡੇ ਸਰਵੇ ਵਿੱਚ ਕਿਤੇ ਵੀ ਨਹੀਂ ਆਏ ਸਨ। ਉਹ ਭਾਜਪਾ ਦੇ ਸਰਵੇ ਵਿੱਚ ਕਿਵੇਂ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਸਰਵੇਖਣ ਕਰਵਾਏ ਅਤੇ ਉਮੀਦਵਾਰਾਂ ਨੂੰ ਕਈ ਮੌਕੇ ਦਿੱਤੇ ਕਿ ਆਪਣਾ ਪ੍ਰਦਰਸ਼ਨ ਸੁਧਾਰ ਲੈਣ। ਭਾਰਤੀ ਜਨਤਾ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਬੀਜੇਪੀ ਪੰਜਾਬ ਵਿਰੋਧੀ ਹੈ ਅਤੇ ਸੂਬੇ ਦੇ ਪਾਣੀ ਤੇ ਕਬਜਾ ਕਰਨਾ ਚਾਹੁੰਦੀ ਹੈ।

Follow Us