Live Updates: NIA ਦਾ ਖੁਲਾਸਾ, ਪੀਐਫਆਈ ਆਗੂ ਗੁਆਂਢੀ ਦੇਸ਼ਾਂ ਨਾਲ ਹਥਿਆਰਾਂ ਦੀ ਕਰ ਰਹੇ ਡੀਲ
Aaj Di Taaja khabar Live latest news punjabi samachar 22th December 2025 know details in Punjabi
LIVE NEWS & UPDATES
-
NIA ਦਾ ਖੁਲਾਸਾ, ਪੀਐਫਆਈ ਆਗੂ ਗੁਆਂਢੀ ਦੇਸ਼ਾਂ ਨਾਲ ਹਥਿਆਰਾਂ ਦੀ ਕਰ ਰਹੇ ਡੀਲ
ਐਨਆਈਏ ਦੀ ਜਾਂਚ‘ਚ ਖੁਲਾਸਾ ਹੋਇਆ ਹੈ ਕਿ ਪੀਐਫਆਈ ਆਗੂ ਗੁਆਂਢੀ ਦੇਸ਼ਾਂ ਨਾਲ ਹਥਿਆਰਾਂ ਦੇ ਸੌਦੇ ਕਰ ਰਹੇ ਸਨ। ਹਥਿਆਰਾਂ ਦੀ ਸਿਖਲਾਈ ਦੇ ਨਾਲ-ਨਾਲ ਹਥਿਆਰ ਖਰੀਦਣ ਤੇ ਵੇਚਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਹਨ। ਜਾਂਚ ਏਜੰਸੀ ਨੇ ਇਹ ਦਲੀਲ ਦਿੱਲੀ ‘ਚ ਐਨਆਈਏ ਦੀ ਵਿਸ਼ੇਸ਼ ਅਦਾਲਤ ‘ਚ ਦਿੱਤੀ। ਐਨਆਈਏ ਨੇ 20 ਪੀਐਫਆਈ ਆਗੂਆਂ ‘ਤੇ ਦੋਸ਼ ਲਗਾਏ ਹਨ।
-
ਯੂਨਸ ਪ੍ਰਸ਼ਾਸਨ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਿਹਾ- ਸ਼ੇਖ ਹਸੀਨਾ
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਏਐਨਆਈ ਨਾਲ ਇੱਕ ਈਮੇਲ ਇੰਟਰਵਿਊ ‘ਚ ਕਿਹਾ ਕਿ ਟ੍ਰਿਬਿਊਨਲ ਦੀ ਵਰਤੋਂ ਅਵਾਮੀ ਲੀਗ ਵਿਰੁੱਧ ਬਦਲਾਖੋਰੀ ਕਾਰਵਾਈ ਕਰਨ ਲਈ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ, “ਮੈਂ ਬੰਗਲਾਦੇਸ਼ ਦੀਆਂ ਸੰਸਥਾਵਾਂ ‘ਚ ਵਿਸ਼ਵਾਸ ਨਹੀਂ ਗੁਆਇਆ ਹੈ। ਸਾਡੀ ਸੰਵਿਧਾਨਕ ਪਰੰਪਰਾ ਮਜ਼ਬੂਤ ਹੈ ਤੇ ਜਦੋਂ ਜਾਇਜ਼ ਸ਼ਾਸਨ ਬਹਾਲ ਹੁੰਦਾ ਹੈ ਤੇ ਸਾਡੀ ਨਿਆਂਪਾਲਿਕਾ ਆਪਣੀ ਆਜ਼ਾਦੀ ਮੁੜ ਪ੍ਰਾਪਤ ਕਰਦੀ ਹੈ, ਤਾਂ ਨਿਆਂ ਦੀ ਜਿੱਤ ਹੋਵੇਗੀ।
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।