ਸੁਨੀਲ ਜਾਖੜ ਦਾ ਜਨਮ 9 ਫਰਵਰੀ 1954 ਨੂੰ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪੰਚਕੋਸੀ ਵਿੱਚ ਹੋਇਆ ਸੀ। ਸੁਨੀਲ ਜਾਖੜ ਕਾਂਗਰਸੀ ਆਗੂ ਬਲਰਾਮ ਜਾਖੜ ਦੇ ਪੁੱਤਰ ਹਨ। ਸੁਨੀਲ ਜਾਖੜ ਨੇ ਸਾਲ 1977 ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ, ਹਰਿਆਣਾ ਤੋਂ ਐਮ.ਬੀ.ਏ ਕੀਤੀ ਹੈ। ਉਨ੍ਹਾਂ ਦੀ ਪਤਨੀ ਦਾ ਨਾਮ ਸਿਲਵੀਆ ਜਾਖੜ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਸਵਿੱਟਜਰਲੈਂਡ ਤੋਂ ਹਨ। ਸਿਲਵੀਆ ਜਾਖੜ ਹਾਊਸ ਵਾਈਫ ਹਨ।