PHOTOS: ਸੈਂਕੜੇ ਫੁੱਟ ਹੇਠਾਂ ਧੜਕਦੇ ਦਿਲ ਨੂੰ ‘ਸੁੰਘ’ ਲਵੇਗੀ ਨਾਸਾ ਦੀ ਇਹ ਮਸ਼ੀਨ, ਤੁਰਕੀ-ਸੀਰੀਆ ‘ਚ ਬਚਾਏਗੀ ਜਾਨ
ਤੁਰਕੀ-ਸੀਰੀਆ ਦੇ ਸਰਹੱਦੀ ਇਲਾਕਿਆਂ ‘ਚ 7.8 ਤੀਬਰਤਾ ਦੇ ਭੂਚਾਲ ਤੋਂ ਬਾਅਦ ਮਲਬੇ ‘ਚ ਦੱਬੇ ਲੋਕਾਂ ਦੀ ਭਾਲ ਜਾਰੀ ਹੈ। ਇਸ ਦੌਰਾਨ ਬਚਾਅ ਕਰਮਚਾਰੀਆਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਾੜ ਏਜੰਸੀ ਨਾਸਾ ਨੇ ਇੱਥੇ ਬਚਾਅ ਕਾਰਜ ਵਿਚ ਵਿਸ਼ੇਸ਼ ਤਕਨੀਕ ਫਾਈਂਡਰ ਲਗਾਈ ਹੈ। ਜਾਣੋ ਇਸਦੀ ਖਾਸੀਅਤ…
Published: 15 Feb 2023 15:20:PM
ਤੁਰਕੀ-ਸੀਰੀਆ ਸਰਹੱਦੀ ਖੇਤਰ 'ਚ ਆਏ ਭਿਆਨਕ ਭੂਚਾਲ ਦੇ ਕਰੀਬ 10 ਦਿਨਾਂ ਬਾਅਦ ਵੀ ਮਲਬੇ 'ਚੋਂ ਲਾਸ਼ਾਂ ਕੱਢਣ ਦਾ ਕੰਮ ਜਾਰੀ ਹੈ। ਸੈਂਕੜੇ ਬਚਾਅ ਕਰਮਚਾਰੀ ਅਜੇ ਵੀ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ ਅਤੇ ਮਲਬੇ ਦੇ ਅੰਦਰੋਂ ਜਖਮੀਆਂ ਅਤੇ ਸੰਭਾਵਿਤ ਲਾਸ਼ਾਂ ਨੂੰ ਕੱਢਣ ਲਈ ਸਖ਼ਤ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਪੁਲਾੜ ਏਜੰਸੀ ਨਾਸਾ ਨੇ ਕਾਫੀ ਵੱਡੀ ਮਦਦ ਕੀਤੀ ਹੈ।
ਨਾਸਾ ਨੇ ਵਿਸ਼ੇਸ਼ ਤਕਨੀਕ ਫਾਈਂਡਰ ਨੂੰ ਇੱਥੇ ਬਚਾਅ ਕਾਰਜ ਵਿੱਚ ਲਗਾਇਆ ਹੈ, ਜਿਸ ਨਾਲ ਬਚਾਅ ਕਰਨ ਵਾਲਿਆਂ ਦਾ ਕੰਮ ਆਸਾਨ ਹੋ ਜਾਵੇਗਾ। 7.8 ਤੀਬਰਤਾ ਦੇ ਭੂਚਾਲ ਨੇ ਤੁਰਕੀ-ਸੀਰੀਆ ਦੀ ਸਰਹੱਦ ਦੇ ਆਲੇ-ਦੁਆਲੇ ਵੱਡੀ ਤਬਾਹੀ ਮਚਾਈ ਹੈ ਅਤੇ ਪੂਰਾ ਸ਼ਹਿਰ ਮਲਬੇ ਵਿੱਚ ਤਬਦੀਲ ਹੋ ਗਿਆ ਹੈ।
ਨਾਸਾ ਦੁਆਰਾ ਤਿਆਰ ਕੀਤੀ ਗਈ ਵਿਸ਼ੇਸ਼ ਤਕਨੀਕ ਦੀ ਮਦਦ ਨਾਲ ਕਈ ਫੁੱਟ ਮਲਬੇ ਹੇਠਾਂ ਦੱਬੇ ਲੋਕਾਂ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ। ਸਰਹੱਦੀ ਖੇਤਰ ਵਿੱਚ ਉੱਚੀਆਂ ਇਮਾਰਤਾਂ ਦੇ ਢਹਿ ਜਾਣ ਕਾਰਨ ਕਈ ਫੁੱਟ ਉੱਚਾ ਮਲਬਾ ਇਕੱਠਾ ਹੋ ਗਿਆ ਹੈ, ਜਿਸ ਵਿੱਚ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ।
FINDER ਮਾਈਕ੍ਰੋਵੇਵ ਰਾਡਾਰ ਤਕਨਾਲੋਜੀ ਦੀ ਵਰਤੋਂ ਕਰਦਾ ਹੈ ਅਤੇ ਜੀਵਤ ਦੇ ਦਿਲ ਦੀ ਧੜਕਣ ਨਾਲ ਉਹਨਾਂ ਦੀ ਪਛਾਣਦਾ ਹੈ। ਖਾਸ ਤੌਰ 'ਤੇ ਇਨਸਾਨ ਇਸ ਦੀ ਪਛਾਣ ਨਹੀਂ ਕਰ ਸਕਦਾ ਅਤੇ ਮਾਈਕ੍ਰੋਵੇਵ ਰਾਡਾਰ ਇਸ ਦੀ ਪਛਾਣ ਕਰਨ ਚ ਸਮਰੱਥ ਹੈ। ਨਾਸਾ ਦੀ ਇਹ ਟੈਕਨਾਲੋਜੀ ਆਮ ਤੌਰ 'ਤੇ ਪਹਾੜਾਂ 'ਤੇ ਬਰਫ਼ਬਾਰੀ ਅਤੇ ਹੋਰ ਜਮੀਨ ਖਿਸਕਣ ਵਰਗੀਆਂ ਕੁਦਰਤੀ ਆਫ਼ਤਾਂ ਦੌਰਾਨ ਬਹੁਤ ਮਦਦਗਾਰ ਸਾਬਤ ਹੁੰਦੀ ਹੈ।
FINDER ਮਸ਼ੀਨਰੀ ਮੂਵਮੈਂਟ ਅਤੇ ਜਾਨਵਰ ਅਤੇ ਮਨੁੱਖੀ ਮੂਵਮੈਂਟ੍ਸ ਦਾ ਵੀ ਸਹੀ-ਸਹੀ ਪਤਾ ਲਗਾ ਸਕਦਾ ਹੈ, ਜਿਸ ਨਾਲ ਬਚਾਅ ਕਾਰਜਾਂ ਨੂੰ ਹੋਰ ਵੀ ਆਸਾਨ ਬਣਾਉਂਦਾ ਹੈ। ਖਾਸ ਤੌਰ 'ਤੇ ਇਸ ਤਕਨੀਕ ਦੀ ਵਰਤੋਂ ਕੁਦਰਤੀ ਆਫਤਾਂ ਕਾਰਨ ਹੋਈ ਤਬਾਹੀ ਦਾ ਮੁਲਾਂਕਣ ਕਰਨ ਅਤੇ ਨੁਕਸਾਨ ਦਾ ਪਤਾ ਲਗਾਉਣ ਲਈ ਕੀਤੀ ਜਾਂਦੀ ਹੈ। ਇਸ ਤੋਂ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕਿ ਅਜਿਹੀਆਂ ਆਫ਼ਤਾਂ ਤੋਂ ਬਾਅਦ ਧਰਤੀ ਦੇ ਅੰਦਰ ਕੀ ਤਬਦੀਲੀਆਂ ਆਈਆਂ ਹਨ।
ਤੁਰਕੀ-ਸੀਰੀਆ ਸਰਹੱਦੀ ਖੇਤਰਾਂ ਵਿੱਚ ਭੂਚਾਲ ਤੋਂ ਬਾਅਦ, ਨਾਸਾ ਏਰੀਅਲ ਵਿਊਜ ਅਤੇ ਪੁਲਾੜ ਰਾਹੀਂ ਮਦਦ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭੂਚਾਲ 'ਚ ਹੁਣ ਤੱਕ 41 ਹਜ਼ਾਰ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਇਕ ਲੱਖ ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇੰਨਾ ਹੀ ਨਹੀਂ ਭਿਆਨਕ ਭੂਚਾਲ ਨਾਲ 24 ਲੱਖ ਲੋਕ ਬੇਘਰ ਹੋਏ ਹਨ ਅਤੇ 2.4 ਕਰੋੜ ਲੋਕ ਪ੍ਰਭਾਵਿਤ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਘੱਟੋ-ਘੱਟ 6500 ਇਮਾਰਤਾਂ ਢਹਿ ਗਈਆਂ ਹਨ, ਜਿਸ ਕਾਰਨ ਉੱਚਾ ਮਲਬਾ ਇਕੱਠਾ ਹੋ ਗਿਆ ਹੈ।