ਕਪਿਲ ਸ਼ਰਮਾ ਅਜੋਕੇ ਸਮੇਂ ਵਿੱਚ ਇੱਕ ਵੱਡਾ ਨਾਮ ਬਣ ਗਏ ਹਨ। ਇਸ ਸਮੇਂ, ਕਪਿਲ ਸ਼ਰਮਾ ਦਾ ਇੱਕ ਨਵਾਂ ਸ਼ੋਅ, ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਨੈੱਟਫਲਿਕਸ 'ਤੇ ਸਟ੍ਰੀਮ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਨੇ ਇਸ ਦੇ ਲਈ ਮੋਟੀ ਫੀਸ ਲਈ ਹੈ।
ਕਪਿਲ ਸ਼ਰਮਾ ਇੱਕ ਵਾਰ ਫਿਰ ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਵਿੱਚ ਆਪਣੀ ਕਾਮੇਡੀ ਨਾਲ ਫੈਨਸ ਦਾ ਮਨੋਰੰਜਨ ਕਰ ਰਹੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਇਸ ਸ਼ੋਅ ਦਾ ਹਰ ਕਲਾਕਾਰ ਮੋਟੀ ਫੀਸ ਲੈ ਰਿਹਾ ਹੈ।
ਕਪਿਲ ਸ਼ਰਮਾ ਤੋਂ ਲੈ ਕੇ ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ ਅਤੇ ਰਾਜੀਵ ਠਾਕੁਰ ਇਸ ਸ਼ੋਅ ਦੀ ਕਾਮੋਡੀ ਦੀ ਕਮਾਨ ਸੰਭਾਲ ਰਹੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਸ਼ੋਅ 'ਚ ਕਪਿਲ ਸ਼ਰਮਾ ਅਤੇ ਬਾਕੀ ਕਲਾਕਾਰ ਕਿੰਨੀ ਫੀਸ ਲੈ ਰਹੇ ਹਨ।
ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਨੈੱਟਫਲਿਕਸ 'ਤੇ ਸਟ੍ਰੀਮ ਹੋ ਰਿਹਾ ਹੈ। ਖਬਰਾਂ ਮੁਤਾਬਕ, ਕਪਿਲ ਸ਼ਰਮਾ 5 ਐਪੀਸੋਡ ਲਈ 26 ਕਰੋੜ ਰੁਪਏ ਲੈ ਰਹੇ ਹਨ। ਯਾਨੀ ਪ੍ਰਤੀ ਐਪੀਸੋਡ 5 ਕਰੋੜ ਰੁਪਏ ਵਸੂਲ ਰਹੇ ਹਨ। ਜਦਕਿ ਸੁਨੀਲ ਗਰੋਵਰ ਇੱਕ ਸ਼ੋਅ ਲਈ 25 ਲੱਖ ਰੁਪਏ ਚਾਰਜ ਕਰ ਰਹੇ ਹਨ।