Ram Navmi: ਰਾਮ ਨੌਮੀ ਮੌਕੇ ਕੱਢੀ ਗਈ ਸ਼ੋਭਾ ਯਾਤਰਾ ‘ਚ ਇੱਕੋ ਮੰਚ ‘ਤੇ ਨਜਰ ਆਏ ਸਾਰੇ ਆਗੂ
All Party Leaders ਜਲੰਧਰ ਵਿੱਚ ਇੱਕੋ ਹੀ ਥਾਂ ਤੇ ਨਜਰ ਆਏ। ਮੌਕਾ ਸੀ ਰਾਮ ਨਵਮੀ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਦਾ। ਸਾਰੇ ਆਗੂਆਂ ਨੇ ਆਪਸੀ ਮਤਭੇਦ ਭੁਲਾ ਕੇ ਭਗਵਾਨ ਰਾਮ ਦੀ ਪੂਜਾ ਕੀਤੀ
Updated On: 30 Mar 2023 19:32 PM
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਅੱਜ ਰਾਮ ਨੌਮੀ ਸ਼ੋਭਾ ਯਾਤਰਾ (Ram Navmi Shobha Yatra) 'ਤੇ ਜਲੰਧਰ ਪਹੁੰਚੇ। ਇਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ੋਭਾ ਯਾਤਰਾ ਵਿੱਚ ਹਿੱਸਾ ਲਿਆ।
ਸ਼ਾਇਦ ਪਹਿਲੀ ਵਾਰ ਇਹ ਸਾਰੇ ਆਗੂ ਇਕੱਠੇ ਇੱਕ ਮੰਚ ਤੇ ਬੈਠੇ ਦਿਖਾਈ ਦਿੱਤੇ। ਇਸ ਮੌਕੇ ਅੰਮ੍ਰਿਤਪਾਲ ਨੂੰ ਲੈ ਕੇ ਸਾਰੇ ਆਗੂਆਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਭਗਵਾਨ ਰਾਮ ਦੀ ਪੂਜਾ ਕੀਤੀ ਤਾਂ ਸਾਰੇ ਆਗੂਆਂ ਨੇ ਆਪਸੀ ਮਤਭੇਦ ਭੁਲਾ ਕੇ ਰਾਮ ਜੀ ਦੀ ਆਰਤੀ ਉਤਾਰੀ।
ਸ਼ੋਭਾ ਯਾਤਰਾ ਵਿੱਚ ਹਿੱਸਾ ਲੈਣ ਵਾਲੇ ਆਗੂਆਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸ਼੍ਰੋਮਣੀ ਅਕਾਲੀ ਦੱਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ, ਬੀਬੀ ਰਾਜਿੰਦਰ ਕੌਰ ਭੱਠਲ, ਐਂਟੀ ਟੈਰਰਿਸਟ ਫਰੰਟ ਦੇ ਪ੍ਰਧਾਨ ਐਮਐਸ ਬਿੱਟਾ, ਬੀਜੇਪੀ ਆਗੂ ਮਨੋਰੰਜਨ ਕਾਲੀਆ ਸਮੇਤ ਹੋਰ ਕਈ ਉੱਘੇ ਨੇਤਾ ਹਾਜਿਰ ਸਨ।
ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਬੜੀ ਹੀ ਸ਼ਰਧਾ ਭਾਵ ਨਾਲ ਸ਼ੋਭਾ ਯਾਤਰਾ ਵਿੱਚ ਭਗਵਾਨ ਰਾਮ, ਲਕਸ਼ਮਨ ਜੀ ਅਤੇ ਮਾਤਾ ਸੀਤਾ ਦੀ ਆਰਤੀ ਉਤਾਰੀ