ਬੀ ਪਰਾਕ ਦਾ ਅਸਲੀ ਨਾਮ ਪ੍ਰਤੀਕ ਬੱਚਨ ਹੈ। ਫਿਲਮ ਕੇਸਰੀ ਦੇ ਗੀਤ ‘ਤੇਰੀ ਮਿੱਟੀ’ ਲਈ ਉਨ੍ਹਾਂ ਨੂੰ ਸਰਵੋਤਮ ਪਲੇਅਬੈਕ ਗਾਇਕ ਦਾ ਐਵਾਰਡ ਨਾਲ ਨਵਾਜਿਆ ਗਿਆ ਸੀ। ਗਾਇਕ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਮਾਤਾ, ਪਤਨੀ, ਭੈਣ, ਭਰਾ ਅਤੇ ਇੱਕ ਬੇਟਾ ਹੈ। 24 Dec 2021 ਨੂੰ ਉਨ੍ਹਾਂ ਦੇ ਪਿਤਾ ਅਤੇ ਮਸ਼ਹੂਰ ਪੰਜਾਬੀ ਬੀ ਪ ਸੰਗੀਤਕਾਰ ਵਰਿੰਦਰ ਬੱਚਨ ਦਾ ਦੇਹਾਂਤ ਹੋ ਗਿਆ ਸੀ। ਅੱਜ ਅਸੀਂ ਇੱਕ ਅਜਿਹੇ ਪਰਿਵਾਰ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਥੋੜ੍ਹੇ ਸਮੇਂ ਵਿੱਚ ਹੀ ਵੱਡਾ ਨਾਂ ਕਮਾਇਆ ਹੈ। ਅੱਜ ਉਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਬੀ ਪਰਾਕ ਦੇ ਨਾਂ ਨਾਲ ਜਾਣਦੇ ਹਨ ਪਰ ਉਨ੍ਹਾਂ ਦਾ ਅਸਲੀ ਨਾਂ ਪ੍ਰਤੀਕ ਬੱਚਨ ਹੈ।