ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕੈਨੇਡਾ ‘ਚ 3 ਪੰਜਾਬੀ ਵਿਦਿਆਰਥੀਆਂ ਦੀ ਮੌਤ, ਸੜਕ ਹਾਦਸੇ ‘ਚ ਗਵਾਈ ਜਾਨ, ਕਾਰ ਦੇ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ

ਕੈਨੇਡਾ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋਈ ਹੈ। ਇਹ ਹਾਦਸਾ ਮਿਲ ਕੋਵ ਸ਼ਹਿਰ ਕੋਲ ਵਾਪਰਿਆ ਹੈ। ਇਹ ਤਿੰਨੋਂ ਵਾਪਸ ਪਰਤ ਰਹੇ ਸਨ ਤੇ ਅਚਾਨਕ ਗੱਡੀ ਦਾ ਟਾਇਰ ਫਟ ਗਿਆ। ਜਿਸ ਤੋਂ ਬਾਅਦ ਗੱਡੀ ਪਲਟ ਗਈ। ਇਸ ਹਾਦਸੇ ਵਿੱਚ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ। ਜਿਸ ਤੋਂ ਬਾਅਦ ਇਨ੍ਹਾਂ ਤਿੰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਕੈਨੇਡਾ 'ਚ 3 ਪੰਜਾਬੀ ਵਿਦਿਆਰਥੀਆਂ ਦੀ ਮੌਤ, ਸੜਕ ਹਾਦਸੇ 'ਚ ਗਵਾਈ ਜਾਨ, ਕਾਰ ਦੇ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ
Follow Us
tv9-punjabi
| Published: 29 Jul 2024 16:32 PM IST

ਕੈਨੇਡਾ ਚ ਸੜਕ ਹਾਦਸੇ ਚ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਚੱਲਦੀ ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ ਹੈ। ਮ੍ਰਿਤਕਾਂ ਵਿੱਚ ਪਟਿਆਲਾ ਦੇ ਸਮਾਣਾ ਦੀ ਰਹਿਣ ਵਾਲੀ ਰਸਮਦੀਪ ਕੌਰ, ਅਮਲੋਹ ਨੇੜਲੇ ਪਿੰਡ ਬੁਰਕਾਦਾ ਦੇ ਵਾਸੀ ਨਵਜੋਤ ਸੋਮਲ ਅਤੇ ਹਰਮਨ ਸ਼ਾਮਲ ਹਨ। ਇਹ ਸਭ ਰਿਸ਼ਤੇ ਵਿੱਚ ਭੈਣ-ਭਰਾ ਹਨ। ਇਹ ਵਿਦਿਆਰਥੀ ਕੈਨੇਡਾ ਪੜਣ ਕੁਝ ਸਮਾਂ ਪਹਿਲਾਂ ਹੀ ਗਏ ਸਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਦੇਹਾਂ ਭਾਰਤ ਲੈ ਕੇ ਆਉਣ ਦੀ ਮੰਗੀ ਕੀਤੀ ਹੈ।

ਜਾਣੋ ਕਿਵੇਂ ਵਾਪਰਿਆ ਹਾਦਸਾ ?

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕੈਨੇਡਾ ਦੇ ਮਿਲ ਕੋਵ ਸ਼ਹਿਰ ਕੋਲ ਵਾਪਰਿਆ ਹੈ। ਇਹ ਤਿੰਨੋਂ ਨਿਊ ਬਰੰਸਵਿਕ ਸੂਬੇ ਦੇ ਮੋਨਕਟਨ ਸ਼ਹਿਰ ਤੋਂ ਵਾਪਸ ਪਰਤ ਰਹੇ ਸਨ ਅਤੇ ਅਚਾਨਕ ਗੱਡੀ ਦਾ ਟਾਇਰ ਫਟ ਗਿਆ। ਜਿਸ ਤੋਂ ਬਾਅਦ ਗੱਡੀ ਪਲਟ ਗਈ। ਇਸ ਹਾਦਸੇ ਵਿੱਚ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ। ਜਿਸ ਤੋਂ ਬਾਅਦ ਇਨ੍ਹਾਂ ਤਿੰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।

ਗੁਰਦਾਸਪੁਰ ਦੀ ਇੱਕ ਕੁੜੀ ਦੀ ਹਾਦਸੇ ‘ਚ ਹੋਈ ਸੀ ਮੌਤ

ਪੰਜਾਬ ਦੇ ਵਿਦਿਆਰਥੀਆਂ ਦੀਆਂ ਮੌਤਾਂ ਦੇ ਮਾਮਲੇ ਕੈਨੇਡਾ ਵਿੱਚ ਲਗਾਤਾਰ ਵਧ ਰਹੇ ਹਨ। ਕੈਨੇਡਾ ਵਿੱਚ ਕਦੇ ਸੜਕ ਹਾਦਸੇ ਅਤੇ ਕਦੇ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦੀ 21 ਸਾਲਾ ਲਖਵਿੰਦਰ ਕੌਰ ਦੀ 22 ਜੁਲਾਈ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ 10 ਮਹੀਨੇ ਪਹਿਲਾਂ ਪੜਾਈ ਲਈ ਕੈਨੇਡਾ ਵਿੱਚ ਗਈ ਸੀ। ਇਸ ਹਾਦਸੇ ਵਿੱਚ ਵੀ ਦੋ ਹੋਰ ਲੜਕੀਆਂ ਦੀ ਮੌਤ ਹੋ ਗਈ ਸੀ। ਮ੍ਰਿਤਕ ਪਰਿਵਾਰਾਂ ਵੱਲੋਂ ਸੂਬਾ ਸਰਕਾਰ ਅਤੇ ਭਾਰਤ ਸਰਕਾਰ ਤੋਂ ਮ੍ਰਿਕਤ ਦੇਹਾਂ ਭਾਰਤ ਲੈ ਕੇ ਆਉਣ ਦੀ ਹਰ ਵਾਰ ਮੰਗ ਕੀਤੀ ਜਾਂਦੀ ਹੈ। ਇਹ ਵੀ ਪੜ੍ਹੋ: ਸਾਊਦੀ ਅਰਬ ਚ ਦਿਲ ਦਾ ਦੌਰਾ ਪੈਣ ਕਾਰਨ ਜੈਤੋ ਦੇ ਕੁਲਵਿੰਦਰ ਸਿੰਘ ਦੀ ਮੌਤ

Shahnaz Gill: ਦਰਬਾਰ ਸਾਹਿਬ ਪਹੁੰਚੀ ਸ਼ਹਿਨਾਜ਼ ਗਿੱਲ, ਫਿਲਮ 'Ik Kudi' ਦੀ ਕਾਮਯਾਬੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ
Shahnaz Gill: ਦਰਬਾਰ ਸਾਹਿਬ ਪਹੁੰਚੀ ਸ਼ਹਿਨਾਜ਼ ਗਿੱਲ, ਫਿਲਮ 'Ik Kudi' ਦੀ ਕਾਮਯਾਬੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ...
Shreyas iyer: ਸ਼੍ਰੇਅਸ ਅਈਅਰ ਸਿਡਨੀ ਦੇ ਹਸਪਤਾਲ 'ਚ ਦਾਖਲ, ਪਸਲੀ 'ਚ ਲੱਗੀ ਸੱਟ
Shreyas iyer: ਸ਼੍ਰੇਅਸ ਅਈਅਰ ਸਿਡਨੀ ਦੇ ਹਸਪਤਾਲ 'ਚ ਦਾਖਲ, ਪਸਲੀ 'ਚ ਲੱਗੀ ਸੱਟ...
NASA Exclusive Report: ਸੁਪਰ ਕੰਪਿਊਟਰ ਨੇ ਧਰਤੀ ਦੇ ਵਿਨਾਸ਼ ਦੀ ਕੀਤੀ ਭਵਿੱਖਬਾਣੀ
NASA Exclusive Report: ਸੁਪਰ ਕੰਪਿਊਟਰ ਨੇ ਧਰਤੀ ਦੇ ਵਿਨਾਸ਼ ਦੀ ਕੀਤੀ ਭਵਿੱਖਬਾਣੀ...
ADGP ਵਾਈ. ਪੂਰਨ ਕੁਮਾਰ ਦੀ ਅੰਤਿਮ ਅਰਦਾਸ, ਕਈ ਸਿਆਸੀ ਲੀਡਰਾਂ ਨੇ ਦਿੱਤੀ ਸ਼ਰਧਾਂਜਲੀ
ADGP ਵਾਈ. ਪੂਰਨ ਕੁਮਾਰ ਦੀ ਅੰਤਿਮ ਅਰਦਾਸ, ਕਈ ਸਿਆਸੀ ਲੀਡਰਾਂ ਨੇ ਦਿੱਤੀ ਸ਼ਰਧਾਂਜਲੀ...
ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਲਖਵਿੰਦਰ ਕੁਮਾਰ ਨੂੰ ਅਮਰੀਕਾ ਨੇ ਕੀਤਾ ਗਿਆ ਭਾਰਤ ਹਵਾਲੇ
ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਲਖਵਿੰਦਰ ਕੁਮਾਰ ਨੂੰ ਅਮਰੀਕਾ ਨੇ ਕੀਤਾ ਗਿਆ ਭਾਰਤ ਹਵਾਲੇ...
ਜ਼ਮੀਨੀ ਪੱਧਰ ਤੋਂ ਉੱਚ ਲੀਡਰਸ਼ਿਪ ਤੱਕ, 2027 ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਫੇਰਬਦਲ ਦੀ ਤਿਆਰੀ ਵਿੱਚ ਕਾਂਗਰਸ!
ਜ਼ਮੀਨੀ ਪੱਧਰ ਤੋਂ ਉੱਚ ਲੀਡਰਸ਼ਿਪ ਤੱਕ, 2027 ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਫੇਰਬਦਲ ਦੀ ਤਿਆਰੀ ਵਿੱਚ ਕਾਂਗਰਸ!...
ਟੌਪ ਦੀ ਜਾਸੂਸ, ਪੁਤਿਨ ਦੀ ਸਭ ਤੋਂ ਗਲੈਮਰਸ 'ਲਾਲ ਪਰੀ'
ਟੌਪ ਦੀ ਜਾਸੂਸ, ਪੁਤਿਨ ਦੀ ਸਭ ਤੋਂ ਗਲੈਮਰਸ 'ਲਾਲ ਪਰੀ'...
Punjab ਵਿੱਚ Diwali ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿੰਨੀ ਪਰਾਲੀ ਸਾੜੀ ਗਈ, ਜਾਣੋ PGI ਦੇ ਪ੍ਰੋਫੈਸਰ ਤੋਂ
Punjab ਵਿੱਚ  Diwali ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿੰਨੀ ਪਰਾਲੀ ਸਾੜੀ ਗਈ, ਜਾਣੋ PGI ਦੇ ਪ੍ਰੋਫੈਸਰ ਤੋਂ...
ਮੱਧ ਪ੍ਰਦੇਸ਼: ਦੀਵਾਲੀ 'ਤੇ ਕਾਰਬਾਈਡ ਗਨ ਦਾ ਕਹਿਰ, ਮਾਸੂਮ ਬੱਚਿਆਂ ਦੀਆਂ ਅੱਖਾਂ ਦੀ ਗਈ ਰੌਸ਼ਨੀ
ਮੱਧ ਪ੍ਰਦੇਸ਼: ਦੀਵਾਲੀ 'ਤੇ ਕਾਰਬਾਈਡ ਗਨ ਦਾ ਕਹਿਰ, ਮਾਸੂਮ ਬੱਚਿਆਂ ਦੀਆਂ ਅੱਖਾਂ ਦੀ ਗਈ ਰੌਸ਼ਨੀ...