ਭਾਰਤੀ ਨਾਗਰਿਕਤਾ ਛੱਡਣ ਵਾਲਿਆਂ ‘ਚ ਨੌਕਰਪੇਸ਼ਾ ਜਿਆਦਾ, ਕਰੋੜਪਤੀ ਸਿਰਫ 2.5%, ਪਾਰਲੀਮੈਂਟ ‘ਚ ਪੇਸ਼ ਕੀਤੇ ਗਏ ਅੰਕੜੇ
ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਅੰਕੜਿਆ ਮੁਤਾਬਕ ਸਾਲ 2010 ਤੱਕ ਭਾਰਤ ਦੀ ਨਾਗਰਿਕਤਾ ਛੱਡਣ ਦੀ ਦਰ 7 ਫੀਸਦੀ ਸਾਲਾਨਾ ਵਧ ਰਹੀ ਸੀ। ਪਰ ਹੁਣ ਇਹ ਵਧ ਕੇ 29% ਤੱਕ ਪਹੁੰਚ ਗਈ ਹੈ।

Indian Citizenship: ਪਿਛਲੇ 12 ਸਾਲਾਂ ਵਿੱਚ 2011 ਤੋਂ 2022 ਤੱਕ 13.86 ਲੱਖ ਲੋਕਾਂ ਨੇ ਭਾਰਤ ਦੀ ਨਾਗਰਿਕਤਾ (Indian Citizenship) ਤਿਆਗ ਦਿੱਤੀ ਹੈ। ਇਨ੍ਹਾਂ ਵਿੱਚੋਂ 7 ਲੱਖ ਅਮਰੀਕਾ ਵਿੱਚ ਸੈਟਲ ਹੋ ਗਏ। ਖਾਸ ਗੱਲ ਇਹ ਹੈ ਕਿ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ‘ਚ ਕਰੋੜਪਤੀਆਂ ਦੀ ਗਿਣਤੀ ਸਿਰਫ 2.5 ਫੀਸਦੀ ਹੈ। ਯਾਨੀ ਕਿ ਨਾਗਰਿਕਤਾ ਛੱਡਣ ਵਾਲਿਆਂ ਵਿੱਚ 97.5% ਅਜਿਹੇ ਹਨ, ਜੋ ਬਿਹਤਰ ਮੌਕਿਆਂ ਲਈ ਵਿਦੇਸ਼ ਗਏ ਹਨ।
ਹੈਨਲੀ ਪ੍ਰਾਈਵੇਟ ਵੈਲਥ ਮਾਈਗ੍ਰੇਸ਼ਨ ਰਿਪੋਰਟ 2023 ਦੇ ਅਨੁਸਾਰ, ਭਾਰਤ ਛੱਡਣ ਵਾਲੇ ਕਰੋੜਪਤੀਆਂ ਦੀ ਗਿਣਤੀ ਵਿੱਚ ਕੋਈ ਖਾਸ ਵਾਧਾ ਨਹੀਂ ਹੋਇਆ ਹੈ। ਪਰ, ਪੇਸ਼ੇਵਰਾਂ ਵਿੱਚ ਵਿਦੇਸ਼ ਜਾਣ ਲਈ ਮੁਕਾਬਲਾ ਪਹਿਲਾਂ ਨਾਲੋਂ ਲਗਭਗ ਦੁੱਗਣਾ ਹੋ ਗਿਆ ਹੈ।