ਸਚਿਨ ਤੋਂ ਜੁਦਾ ਹੋਈ ਸੀਮਾ,ਘਰੋਂ ਚੁੱਕ ਕੇ ਲੈ ਗਈ ਯੂਪੀ ਏਟੀਐਸ, ਹੁਣ PAK ਨੈੱਟਵਰਕ ਦੀ ਹੋਵੇਗੀ ਜਾਂਚ
ਗ੍ਰੇਟਰ ਨੋਇਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਪਾਕਿਸਤਾਨੀ ਏਟੀਐਸ ਅਧਿਕਾਰੀ ਸੀਮਾ ਹੈਦਰ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਏ ਹਨ। ਵੱਡੀ ਗੱਲ ਇਹ ਹੈ ਕਿ ਸੀਮਾ ਦੇ ਘਰ ਦੇ ਬਾਹਰ ਸਾਦੇ ਕੱਪੜਿਆਂ ਵਿੱਚ ਏਟੀਐਸ ਅਧਿਕਾਰੀ ਤਾਇਨਾਤ ਸਨ।
ਗ੍ਰੇਟਰ ਨੋਇਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ ਏਟੀਐਸ (ATS) ਅਧਿਕਾਰੀ ਪਾਕਿਸਤਾਨੀ ਸੀਮਾ ਹੈਦਰ (Seema Haider) ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਏ ਹਨ। ਵੱਡੀ ਗੱਲ ਇਹ ਹੈ ਕਿ ਸੀਮਾ ਦੇ ਘਰ ਦੇ ਬਾਹਰ ਸਾਦੇ ਕੱਪੜਿਆਂ ਵਿੱਚ ਏਟੀਐਸ ਅਧਿਕਾਰੀ ਤਾਇਨਾਤ ਸਨ। ਜਦੋਂ ਏਟੀਐਸ ਸੀਮਾ ਹੈਦਰ ਨੂੰ ਲੈ ਕੇ ਜਾ ਰਹੀ ਸੀ ਤਾਂ ਗਲੀ ਦੇ ਅੰਦਰ ਮੀਡੀਆ ਦੇ ਦਾਖ਼ਲੇ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਏਟੀਐਸ ਸੀਮਾ ਹੈਦਰ ਨੂੰ ਕਿੱਥੇ ਲੈ ਗਈ ਹੈ ਅਤੇ ਉਸ ਨੂੰ ਕਿੱਥੇ ਰੱਖਿਆ ਜਾਵੇਗਾ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਪਤਾ ਲੱਗਾ ਹੈ ਕਿ ਏਟੀਐਸ ਦੀ ਟੀਮ ਨੇ ਗ੍ਰੇਟਰ ਨੋਇਡਾ ਪੁਲਿਸ ਤੋਂ ਸੀਮਾ ਹੈਦਰ ਅਤੇ ਸਚਿਨ ਮੀਨਾ (Sachin Meena) ਦੇ ਬਿਆਨਾਂ ਦੀ ਕਾਪੀ ਲੈ ਲਈ ਹੈ। ਹੁਣ ਤੱਕ ਦੀ ਜਾਂਚ ਵਿੱਚ ਜੋ ਤੱਥ ਸਾਹਮਣੇ ਆਏ ਹਨ, ਉਨ੍ਹਾਂ ਦੀ ਏਟੀਐਸ ਅਧਿਕਾਰੀ ਮੁੜ ਜਾਂਚ ਕਰਨਗੇ। ਏਟੀਐਸ ਹੁਣ ਜਲਦੀ ਹੀ ਸੀਮਾ ਅਤੇ ਸਚਿਨ ਦੇ ਮੁੜ ਤੋਂ ਬਿਆਨ ਦਰਜ ਕਰ ਸਕਦੀ ਹੈ।
ਨੇਪਾਲ ਦੇ ਰਸਤਿਓਂ ਭਾਰਤ ਆਈ ਸੀ ਸੀਮਾ
ਦੱਸ ਦੇਈਏ ਕਿ ਸੀਮਾ ਹੈਦਰ ਨੂੰ 4 ਜੁਲਾਈ ਨੂੰ ਭਾਰਤ ‘ਚ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਸ ਦੀ ਪਾਕਿਸਤਾਨ ਦੀ ਨਾਗਰਿਕਤਾ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਆਉਣ ਦਾ ਖੁਲਾਸਾ ਹੋਇਆ ਸੀ। PUBG ਗੇਮ ਖੇਡਦੇ ਸਮੇਂ ਉਸ ਦੀ ਸਚਿਨ ਮੀਨਾ ਨਾਲ ਮੁਲਾਕਾਤ ਹੋਈ, ਇਹ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਉਹ ਪਾਕਿਸਤਾਨ ਛੱਡ ਕੇ ਸਚਿਨ ਕੋਲ ਆ ਗਈ। ਸੀਮਾ ਮੁਤਾਬਕ ਉਹ ਨੇਪਾਲ ‘ਚ ਰਹੀ ਅਤੇ ਫਿਰ ਭਾਰਤ ‘ਚ ਦਾਖਲ ਹੋਈ। ਦੋਵਾਂ ਨੇ ਵਿਆਹ ਕਰਵਾ ਲਿਆ ਹੈ ਅਤੇ ਇਕੱਠੇ ਰਹਿਣਾ ਚਾਹੁੰਦੇ ਹਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ