TV9 Festival of India: ਡਾਂਡੀਆ, ਮਿਊਜ਼ਿਕ, ਪੂਜਾ-ਪਾਠ ਅਤੇ ਹੋਰ ਬਹੁਤ ਕੁਝ, TV9 Festival of India ਦੇ ਤੀਜੇ ਐਡੀਸ਼ਨ ਵਿੱਚ ਮਿਲੇਗਾ ਖਾਸ ਅਨੁਭਵ
TV9 Festival of India : ਹਜ਼ਾਰਾਂ ਭਾਰਤੀਆਂ ਦੇ ਦਿਲ ਜਿੱਤਣ ਅਤੇ ਦਰਸ਼ਕਾਂ ਨੂੰ ਮੰਤਰਮੁਗਧ ਕਰਨ ਵਾਲੇ ਦੋ ਸਫਲ ਐਡੀਸ਼ਨਾਂ ਤੋਂ ਬਾਅਦ, 'TV9 Festival of India' ਇੱਕ ਵਾਰ ਫਿਰ ਵਾਪਸ ਆ ਗਿਆ ਹੈ। ਇਹ ਫੈਸਟਿਵਲ 28 ਸਤੰਬਰ ਤੋਂ 2 ਅਕਤੂਬਰ 2025 ਤੱਕ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ।
ਹਜ਼ਾਰਾਂ ਭਾਰਤੀਆਂ ਦੇ ਦਿਲ ਜਿੱਤਣ ਅਤੇ ਦਰਸ਼ਕਾਂ ਨੂੰ ਮੰਤਰਮੁਗਧ ਕਰਨ ਵਾਲੇ ਦੋ ਸਫਲ ਐਡੀਸ਼ਨਾਂ ਤੋਂ ਬਾਅਦ, ‘TV9 Festival of India’ ਇੱਕ ਵਾਰ ਫਿਰ ਵਾਪਸ ਆ ਗਿਆ ਹੈ। ਇਸ ਵਾਰ ਇਹ ਹੋਰ ਵੀ ਵੱਡਾ, ਸ਼ਾਨਦਾਰ ਅਤੇ ਯਾਦਗਾਰੀ ਹੋਣ ਜਾ ਰਿਹਾ ਹੈ। TV9 ਨੈੱਟਵਰਕ ਨੇ TV9 Festival of India – The Friends & Family Fest ਦਾ ਐਲਾਨ ਕੀਤਾ ਹੈ। ਇਹ ਫੈਸਟਿਵਲ 28 ਸਤੰਬਰ ਤੋਂ 2 ਅਕਤੂਬਰ 2025 ਤੱਕ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ।
ਟੀਵੀ9 ਨੈੱਟਵਰਕ ਦੇ ਸੀਓਓ ਕੇ. ਵਿਕਰਮ ਨੇ ਕਿਹਾ, “ਪਿਛਲੇ ਦੋ ਐਡੀਸ਼ਨਸ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਇਸ ਵਾਰ ਅਸੀਂ ਤਿਉਹਾਰ ਨੂੰ ਅਗਲੇ ਪੱਧਰ ‘ਤੇ ਲੈ ਜਾ ਰਹੇ ਹਾਂ। ਲਾਈਵ ਸੰਗੀਤ ਸਮਾਰੋਹ, ਮਸ਼ਹੂਰ ਡੀਜੇ ਦੇ ਨਾਲ ਡਾਂਡੀਆ-ਗਰਬਾ ਨਾਈਟਸ ਅਤੇ ਮਹਾਂ ਦੁਰਗਾ ਪੂਜਾ ਮੁੱਖ ਆਕਰਸ਼ਣ ਹੋਣਗੇ। ਲਾਈਫਸਟਾਈਲ ਸਟਾਲਸ ‘ਤੇ ਅੰਤਰਰਾਸ਼ਟਰੀ ਬ੍ਰਾਂਡ ਵੀ ਸ਼ਾਮਲ ਹੋਣਗੇ। ਇਹ ਤਿਉਹਾਰ ਭਾਰਤੀ ਸੱਭਿਆਚਾਰ, ਪਰੰਪਰਾ ਅਤੇ ਆਧੁਨਿਕਤਾ ਦਾ ਮਿਸ਼ਰਣ ਹੈ ਅਤੇ ਇਹੀ ਟੀਵੀ9 ਨੈੱਟਵਰਕ ਦੀ ਆਤਮਾ ਹੈ।”
ਲਾਈਵ ਮਿਊਜ਼ਿਕ ਪਰਫਾਰਮੈਂਸ
ਸਚੇਤ-ਪਰੰਪਰਾ: ਸਚੇਤ-ਪਰੰਪਰਾ ਦੀ ਜੋੜੀ ਐਤਵਾਰ, 28 ਸਤੰਬਰ ਨੂੰ ਸ਼ਾਮ 7 ਵਜੇ ਸਟੇਜ ‘ਤੇ ‘ਅਗਰ ਸਾਥ ਮੇਰੇ ਤੂੰ ਹੈ ਹਮਸਫ਼ਰ’ (ਫਿਲਮ ਸੈਯਾਰਾ ਤੋਂ) ਤੋਂ ਲੈ ਕੇ ‘ਮਈਆ ਮੈਨੂ’, ‘ਬੇਖਯਾਲੀ’, ‘ਪਲ ਪਲ ਦਿਲ ਕੇ ਪਾਸ’, ‘ਮਲੰਗ ਸਜਨਾ’, ‘ਹਰ ਹਰ ਮਹਾਦੇਵ’ ਅਤੇ ‘ਚੂਰਾ ਲਿਆ’ ਤੱਕ ਦੇ ਗੀਤ ਪੇਸ਼ ਕਰੇਗੀ।
ਸ਼ਾਨ – ਮਸ਼ਹੂਰ ਗਾਇਕ ਸ਼ਾਨ ਬੁੱਧਵਾਰ, 1 ਅਕਤੂਬਰ ਨੂੰ ਸ਼ਾਮ 7 ਵਜੇ ਤੋਂ ‘ਚਾਂਦ ਸਿਫਾਰਿਸ਼’, ‘ਮੁਸੂ ਮੁਸੂ ਹਾਂਸੀ’, ‘ਦਿਲ ਨੇ ਤੁਮਕੋ’, ‘ਵੋਹ ਪਹਿਲੀ ਬਾਰ’ ਅਤੇ ‘ਜਬ ਸੇ ਤੇਰੇ ਨੈਣਾ’ ਤੇ ਪਰਫਾਰਮ ਕਰਨਗੇ।
ਡਾਂਡੀਆ ਡਾਂਸ ਨਾਈਟਸ
29 ਸਤੰਬਰ: ਡੀਜੇ ਸਾਹਿਲ ਗੁਲਾਟੀ
ਇਹ ਵੀ ਪੜ੍ਹੋ
30 ਸਤੰਬਰ: ਡੀਜੇ ਡੀ’ਆਰਕ
2 ਅਕਤੂਬਰ: ਇੱਕ ਪ੍ਰਸਿੱਧ ਅੰਤਰਰਾਸ਼ਟਰੀ ਡੀਜੇ ਦੀ ਪਰਫਾਰਮੈਂਸ
ਰੋਜ਼ਾਨਾ ਕਲਚਰਲ ਪ੍ਰੋਗਰਾਮ
ਬਾਲੀਵੁੱਡ ਚਾਰਟਬਸਟਰਸ ਤੋਂ ਲੈ ਕੇ ਲੋਕ ਮਿਊਜ਼ਿਕ, ਫਿਊਜ਼ਨ, ਇੰਡੀ ਬੀਟਸ ਤੱਕ ਲਾਈਵ ਪ੍ਰਦਰਸ਼ਨ।
ਮਹਾਦੁਰਗਾ ਪੂਜਾ
ਦਿੱਲੀ ਦੇ ਸਭ ਤੋਂ ਉੱਚੇ ਅਤੇ ਸਭ ਤੋਂ ਵੱਡੇ ਦੁਰਗਾ ਪੂਜਾ ਪੰਡਾਲ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ। ਇਸ ਦੌਰਾਨ ਪੂਜਾ ਅਤੇ ਕਈ ਤਰ੍ਹਾਂ ਦੇ ਅਨੁਸ਼ਠਾਨ ਕੀਤੇ ਜਾਣਗੇ, ਇਸ ਨਾਲ ਅਧਿਆਤਮਿਕ ਊਰਜਾ ਦਾ ਸੰਚਾਰ ਹੋਵੇਗਾ।
ਲਾਈਫਸਟਾਈਲ ਸ਼ਾਪਿੰਗ ਐਕਸਪੋ
28 ਸਤੰਬਰ ਤੋਂ 2 ਅਕਤੂਬਰ ਤੱਕ, ਤੁਸੀਂ ਹਰ ਰੋਜ਼ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਦਸਤਕਾਰੀ, ਫੈਸ਼ਨ, ਸਜਾਵਟ, ਸੁੰਦਰਤਾ ਉਤਪਾਦ, ਤਕਨੀਕੀ ਉਤਪਾਦ, ਗਹਿਣੇ ਅਤੇ ਫਰਨੀਚਰ ਦੀ ਖਰੀਦਦਾਰੀ ਕਰ ਸਕਦੇ ਹੋ।
ਫੂਡ ਫੈਸਟਿਵਲ
ਇਸ ਫੈਸਟੀਵਲ ਵਿੱਚ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੇ ਖੇਤਰੀ ਪਕਵਾਨ ਪੇਸ਼ ਕੀਤੇ ਜਾਣਗੇ।
ਪਰਿਵਾਰ ਅਤੇ ਬੱਚਿਆਂ ਦੇ ਮਨੋਰੰਜਨ ਲਈ ਵਿਸ਼ੇਸ਼ ਸਹੂਲਤਾਂ
ਪਰਿਵਾਰਾਂ ਅਤੇ ਬੱਚਿਆਂ ਦੇ ਮਨੋਰੰਜਨ ਲਈ ਵਿਸ਼ੇਸ਼ ਵਰਕਸ਼ਾਪ,, ਖੇਡਾਂ ਅਤੇ ਮੁਕਾਬਲੇ ਆਯੋਜਿਤ ਕੀਤੇ ਜਾਣਗੇ।
ਮਹੱਤਵਪੂਰਨ ਤਾਰੀਖਾਂ
ਲਾਈਫਸਟਾਈਲ ਸ਼ਾਪਿੰਗ ਐਕਸਪੋ ਅਤੇ ਮਹਾਂ ਦੁਰਗਾ ਪੂਜਾ – 28 ਸਤੰਬਰ – 2 ਅਕਤੂਬਰ 2025
ਸਚੇਤ-ਪਰੰਪਰਾ ਲਾਈਵ ਕੰਸਰਟ – 28 ਸਤੰਬਰ, ਸ਼ਾਮ 7 ਵਜੇ
ਸ਼ਾਨ ਲਾਈਵ ਕੰਸਰਟ – 1 ਅਕਤੂਬਰ, ਸ਼ਾਮ 7 ਵਜੇ
ਡਾਂਡੀਆ ਨਾਈਟਸ
29 ਸਤੰਬਰ – ਡੀਜੇ ਸਾਹਿਲ ਗੁਲਾਟੀ 30 ਸਤੰਬਰ – ਡੀਜੇ ਡੀ’ਆਰਕ 2 ਅਕਤੂਬਰ – ਅੰਤਰਰਾਸ਼ਟਰੀ ਡੀਜੇ
ਜਰੂਰੀ ਸੂਚਨਾ
ਸਥਾਨ: ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ, ਨਵੀਂ ਦਿੱਲੀ ਸਮਾਂ: ਸਵੇਰੇ 10 ਵਜੇ ਤੋਂ ਰਾਤ 10 ਵਜੇ
ਲਾਈਫਸਟਾਈਲ ਐਕਸਪੋ (ਸਵੇਰੇ 10 ਵਜੇ ਤੋਂ ਸ਼ਾਮ 6 ਵਜੇ) ਲਈ ਮੁਫ਼ਤ ਐਂਟਰੀ
ਟਿਕਟਾਂ BookMyShow ‘ਤੇ ਉਪਲਬਧ ਹਨ
ਵਧੇਰੇ ਜਾਣਕਾਰੀ ਲਈ ਵੈੱਬਸਾਈਟ https://www.tv9festivalofindia.com/ ‘ਤੇ ਜਾਓ


