ਤੁਹਾਨੂੰ ਵੀ ਹੈ ਜ਼ਿਆਦਾ ਟਾਈਮ ਮੋਬਾਇਲ ਦੀ ਆਦਤ ਤਾਂ ਇੰਝ ਪਾਓ ਛੁਟਕਾਰਾ
Life Style: ਹੁਣ ਕਰੀਬ ਕਰੀਬ ਹਰ ਹੱਥ ਵਿੱਚ ਮੋਬਾਇਲ ਫੋਨ ਹੈ ਅਤੇ ਲਗਾਤਾਰ ਇੰਟਰਨੈੱਟ ਦੀ ਵਰਤੋ ਕਾਰਨ ਨੌਜਵਾਨਾਂ ਨੂੰ ਕਈ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ ਵਿੱਚ ਹੋਈ ਇੱਕ ਰਿਸਰਚ ਵਿੱਚ ਹੈਰਾਨ ਕਰ ਦੇਣ ਵਾਲੇ ਨਤੀਜੇ ਸਾਹਮਣੇ ਆਏ ਹਨ। ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋਸਾਇੰਸ ਵੱਲੋਂ ਇਸ ਰਿਸਰਚ ਨੂੰ ਕਰਵਾਇਆ ਗਿਆ ਹੈ। ਜੇਕਰ ਤੁਸੀਂ ਵੀ ਜਾਂ ਤੁਹਾਡੇ ਪਰਿਵਾਰ ਵਿੱਚ ਕੋਈ ਮੋਬਾਇਲ ਦੇਖਣ ਦਾ ਆਦੀ ਹੈ ਤਾਂ ਤੁਸੀਂ ਇਸ ਤਰ੍ਹਾਂ ਉਹਨਾਂ ਦੀ ਇਸ ਆਦਤ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕਰ ਸਕਦੇ ਹੋ।

ਸੰਕੇਤਕ ਤਸਵੀਰ
ਅੱਜ ਕੱਲ੍ਹ ਜਿੱਥੇ ਗੇਮਿੰਗ ਅਤੇ ਸ਼ੋਸਲ ਮੀਡੀਆ ਦਾ ਯੁੱਗ ਹੈ ਤਾਂ ਉੱਥੇ ਹੀ ਹਰ ਇੰਟਰਨੈੱਟ ਅਤੇ ਹਰ ਹੱਥ ਮੋਬਾਇਲ ਫੋਨ ਪਹੁੰਚ ਗਿਆ ਹੈ। ਬੇਸ਼ੱਕ ਇੰਟਰਨੈੱਟ ਤੇ ਮੋਬਾਇਲ ਫੋਨ ਦੇ ਚੰਗੇ ਉਪਯੋਗ ਵੀ ਹਨ ਪਰ ਇਸਦੇ ਨਾਲ ਨਾਲ ਇਸ ਦੀ ਜ਼ਿਆਦਾ ਆਦਤ ਤੁਹਾਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਸਕਦੀ ਹੈ। ਹੁਣ ਲੋਕ ਮੋਬਾਇਲ ਅਤੇ ਇੰਟਰਨੈੱਟ ਦੇ ਇੰਨੇ ਆਦੀ ਹੋ ਗਏ ਹਨ ਕਿ ਉਹ ਘੰਟਿਆਂ ਬੱਧੀ ਮੋਬਾਈਲ ਦੀ ਸਕਰੀਨ ਨੂੰ ਸਕ੍ਰੋਲ ਕਰਦੇ ਰਹਿੰਦੇ ਹਨ। ਅਜਿਹੇ ਮਰੀਜ਼ਾਂ ਵਿੱਚ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਹੈ। ਇਸ ਸਮੱਸਿਆ ਸਿਰਫ਼ ਸ਼ਹਿਰਾਂ ਵਿੱਚ ਹੀ ਨਹੀਂ ਸਗੋਂ ਪੇਂਡੂ ਇਲਾਕਿਆਂ ਵਿੱਚ ਵੀ ਦੇਖੀ ਜਾ ਰਹੀ ਹੈ।
ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਯੋਗ ਸਭ ਤੋਂ ਵਧੀਆ ਸਾਧਨ ਹੋ ਸਕਦਾ ਹੈ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਹਾਲ ਹੀ ਵਿੱਚ ਹੋਈ ਇੱਕ ਰਿਸਰਚ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। ਵੱਖ-ਵੱਖ ਮਾਪਾਂ ਦੇ ਆਧਾਰ ‘ਤੇ ਇਹ ਗੱਲ ਸਾਹਮਣੇ ਆਈ ਹੈ ਕਿ ਸਿਰਫ ਤਿੰਨ ਮਹੀਨਿਆਂ ਦੇ ਯੋਗਾ ਸੈਸ਼ਨਾਂ ‘ਚ ਮੋਬਾਈਲ ਦੀ ਲਤ ਦੀ ਸਮੱਸਿਆ ਨੂੰ 70 ਫੀਸਦੀ ਤੱਕ ਠੀਕ ਕੀਤਾ ਜਾ ਸਕਦਾ ਹੈ।