Perfume Side Effects: ਪਰਫਿਊਮ ਕਿਵੇਂ ਖੋਹ ਲੈਂਦਾ ਹੈ ਪਿਤਾ ਬਣਨ ਦਾ ਸੁੱਖ! ਜਾਣੋ ਕੀ ਕਹਿੰਦੇ ਹਨ ਮਾਹਿਰ
ਪਰਫਿਊਮ ਵਿਚ ਵਰਤੇ ਜਾਣ ਵਾਲੇ ਰਸਾਇਣਾਂ ਕਾਰਨ ਸਕਿਨ ਐਲਰਜੀ ਅਤੇ ਹਾਰਮੋਨਲ ਅਸੰਤੁਲਨ ਆਮ ਗੱਲ ਹੈ। ਪਰ ਪਰਫਿਊਮ ਦੀ ਵਰਤੋਂ ਕਰਨ ਵਾਲੇ ਪੁਰਸ਼ਾਂ ਲਈ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ। ਆਓ ਜਾਣਦੇ ਹਾਂ ਸਿਹਤ ਮਾਹਿਰਾਂ ਦਾ ਕੀ ਕਹਿਣਾ ਹੈ।
ਸੰਕੇਤਕ ਤਸਵੀਰ Pic Credit: Tv9Hindi.com
ਜਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ, ਤੁਸੀਂ ਕਹਿੰਦੇ ਹੋ ਕਿ ਮੈਨੂੰ ਅਜੇ ਵੀ ਉਸਦੀ ਖੁਸ਼ਬੂ ਯਾਦ ਹੈ। ਇਸ ਖੁਸ਼ਬੂ ਨਾਲ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਰਿਸ਼ਤਿਆਂ ਨੂੰ ਵੀ ਮਹਿਕਾਂਦੇ ਹਾਂ। ਡਰੈਸਿੰਗ ਟੇਬਲ ਹੋਵੇ, ਵਾਸ਼ਰੂਮ (Washroom) ਜਾਂ ਡਰਾਇੰਗ ਰੂਮ, ਪਰਫਿਊਮ ਦੀਆਂ ਬੋਤਲਾਂ ਤੋਂ ਲੈ ਕੇ ਬਾਡੀ ਵਾਸ਼ ਤੱਕ, ਹਰ ਪਾਸੇ ਅਸੀਂ ਮਹਿਕਾਂ ਨਾਲ ਘਿਰੇ ਹੋਏ ਹਾਂ।
ਆਪਣੇ ਆਪ ਨੂੰ ਸੁਗੰਧਿਤ ਕਰਨ ਲਈ, ਅਸੀਂ ਮਹਿੰਗੇ ਪਰਫਿਊਮ ਲਗਾਉਂਦੇ ਹਾਂ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਆਕਰਸ਼ਕ ਡੱਬਿਆਂ ‘ਚ ਪੈਕ ਕੀਤੇ ਪਰਫਿਊਮ ‘ਚ ਮੌਜੂਦ ਕੈਮੀਕਲ ਤੁਹਾਡੇ ਲਈ ਕਿੰਨੇ ਖਤਰਨਾਕ (Dangerous) ਹੋ ਸਕਦੇ ਹਨ। ਹਾਂ, ਪਰਫਿਊਮ ਨਾਲ ਪੁਰਸ਼ਾਂ ਦੇ ਟੈਸਟੋਸਟ੍ਰੋਨ ਹਾਰਮੋਨ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਜੂਨ ਵਿੱਚ ਇਸ ਨਾਲ ਜੁੜੀ ਇੱਕ ਸਟੱਡੀ ਵੀ ਚਰਚਾ ਵਿੱਚ ਆਈ ਸੀ। ਜਿਸ ਦੇ ਅਨੁਸਾਰ, ਆਮ ਤੌਰ ‘ਤੇ ਪਰਫਿਊਮ, ਏਅਰ ਫਰੈਸ਼ਨਰ ਅਤੇ ਡਿਟਰਜੈਂਟ ਵਿੱਚ ਵਰਤੇ ਜਾਣ ਵਾਲੇ phthalates ਔਰਤਾਂ ਵਿੱਚ ਵੀ ਹਾਰਮੋਨਲ ਅਸੰਤੁਲਨ ਦਾ ਕਾਰਨ ਬਣ ਸਕਦੇ ਹਨ।


