ਰਾਧਿਕਾ ਮਰਚੈਂਟ ਦੇ ਵਿਆਹ ਦਾ ਆਉਟਫਿੱਟ ਕਰੇਗਾ ਡਿਜ਼ਾਈਨ? ਈਸ਼ਾ ਅਤੇ ਸ਼ਲੋਕਾ ਨੇ ਆਪਣੇ ਵਿਆਹ ‘ਤੇ ਪਾਏ ਸਨ ਇਹ ਆਊਟਫਿਟ
12 ਜੁਲਾਈ ਭਾਰਤ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ ਹੋਣ ਜਾ ਰਿਹਾ ਹੈ। ਇਸਤੋਂ ਪਹਿਲਾਂ ਦੋ ਵਾਰ ਪ੍ਰੀ-ਵੈਡਿੰਗ ਪ੍ਰੋਗਰਾਮ ਵੀ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਚ ਦੇਸ਼-ਦੁਨੀਆਂ ਦੀਆਂ ਸੇਲੇਬ੍ਰਿਟੀਜ਼ ਹਾਜਰੀ ਲਗਵਾ ਚੁੱਕੀਆਂ ਹਨ। ਅੰਨਤ ਅਤੇ ਈਸਾ ਦੇ ਵਿਆਹ ਦੀ ਚਰਚਾ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਚੱਲ ਰਹੀ ਹੈ।

12 ਜੁਲਾਈ ਨੂੰ ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਗਏ ਹਨ। ਵਿਆਹ ਨੂੰ ਹੁਣ ਬੱਸ ਦੋ ਹੀ ਦਿਨ ਬਚੇ ਹਨ। ਅੰਬਾਨੀ ਪਰਿਵਾਰ ਚ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਹੈ ਤਾਂ ਉਨ੍ਹਾਂ ਦੇ ਸਾਰੇ Outfits ਡਿਜ਼ਾਈਨ ਕਰਨ ਲਈ ਪਹਿਲਾਂ ਤੋਂ ਹੀ ਮਸ਼ਹੂਰ ਡਿਜ਼ਾਈਨਰਸ ਨੂੰ ਬੁੱਕ ਕਰ ਲਿਆ ਜਾਂਦਾ ਹੈ। ਜੋ ਸਾਰੇ ਪਰਿਵਾਰਕ ਮੈਂਬਰਾਂ ਦੇ ਸ਼ਾਨਦਾਰ ਲੁੱਕਸ ਲਈ ਕੜੀ ਮੇਹਨਤ ਕਰਦੇ ਹਨ।
ਗੱਲ ਕਰੀਏ ਅੰਬਾਨੀ ਪਰਿਵਾਰ ਦੀਆਂ ਗੌਰਜ਼ੀਅਸ ਔਰਤਾਂ ਦੇ ਸ਼ਾਨਦਾਰ ਬ੍ਰਾਈਡਲ ਟਰਾਊਸ ਤਾਂ ਮੁਕੇਸ਼ ਅਤੇ ਨੀਤਾ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਪਿਰਾਮਲ ਨੇ ਆਪਣੇ ਵਿਆਹ ਲਈ ਮਸ਼ਹੂਰ ਡਿਜ਼ਾਈਨਰ Duo ਅਬੂ ਜਾਨੀ ਅਤੇ ਸੰਦੀਪ ਖੋਸਲਾ ਨੂੰ ਚੁਣਿਆ ਸੀ, ਈਸ਼ਾ ਤੋਂ ਬਾਅਦ ਸ਼ਲੋਕਾ ਮਹਿਤਾ ਨੇ ਵੀ ਸੇਮ ਡਿਜ਼ਾਈਨਰ ਨੂੰ ਚੁਣਿਆ ਸੀ। ਹੁਣ ਇਹ ਦਿਲਚਸਪ ਹੋਵੇਗਾ ਕੀ ਰਾਧਿਕਾ ਇਸ ਟ੍ਰੇਡਿਸ਼ਨ ਨੂੰ ਕੰਟਨਿਊ ਰੱਖਣਗੇ ਜਾਂ ਨਹੀਂ।
12 ਜੁਲਾਈ ਨੂੰ ਮੁੰਬਈ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸ਼ਾਨਦਾਰ ਵਿਆਹ ਦੇ ਨੇੜੇ ਹੈ, ਅਸੀਂ ਹੁਣ ਤੱਕ ਅੰਬਾਨੀ ਲੇਡੀਜ਼ ਦੀ ਨਵੀਂ ਪੀੜ੍ਹੀ ਦੁਆਰਾ ਵੇਅਰ ਕੀਤੇ ਸ਼ਾਨਦਾਰ ਬ੍ਰਾਈਡਲ ਟ੍ਰਾਊਸੋਸ ਵੱਲ ਮੁੜਦੇ ਹਾਂ। ਮੁਕੇਸ਼ ਅਤੇ ਨੀਤਾ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਪਿਰਾਮਲ ਨੇ ਆਪਣੇ ਇਸ ਬਿੱਗ ਡੇਅ ਲਈ ਮਸ਼ਹੂਰ ਡਿਜ਼ਾਈਨਰ ਜੋੜੀ ਅਬੂ ਜਾਨੀ ਅਤੇ ਸੰਦੀਪ ਖੋਸਲਾ ਨੂੰ ਚੂਜ਼ ਕਰਕੇ, 2018 ਵਿੱਚ ਘਰ ਵਿੱਚ ਵਿਆਹ ਦੀਆਂ ਰੌਣਕਾਂ ਦੀ ਸ਼ੁਰੂਆਤ ਕੀਤੀ, ਉਸ ਤੋਂ ਬਾਅਦ ਸ਼ਲੋਕਾ ਮਹਿਤਾ, ਜਿਸ ਨੇ ਵੀ ਉਸੇ ਡਿਜ਼ਾਈਨਰ ਨੂੰ ਚੁਣਿਆ। ਹੁਣ ਜੇਕਰ ਰਾਧਿਕਾ ਨੇ ਵੀ ਇਸ ਟ੍ਰੇਡੀਸ਼ਨ ਨੂੰ ਜਾਰੀ ਰੱਖੀਆ ਤਾਂ ਇਹ ਕਾਫੀ ਦਿਲਚਸਪ ਹੋ ਸਕਦਾ ਹੈ।
View this post on Instagram
ਇਹ ਵੀ ਪੜ੍ਹੋ
ਈਸ਼ਾ ਅੰਬਾਨੀ ਅਤੇ ਉਦਯੋਗਪਤੀ ਅਜੈ ਪਿਰਾਮਲ ਦੇ ਪੁੱਤਰ, ਆਨੰਦ ਨੇ 12 ਦਸੰਬਰ, 2018 ਨੂੰ ਮੁੰਬਈ ਦੇ ਅੰਬਾਨੀ ਨਿਵਾਸ, ਐਂਟਿਲੀਆ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਆਪਣੇ ਇਸ ਸਪੈਸ਼ਲ ਦਿਨ ਲਈ, ਈਸ਼ਾ ਨੇ ਆਫ ਵ੍ਹਾਈਟ ਦੇ 2 ਸ਼ੇਡਾਂ ਵਿੱਚ 16-ਪੈਨਲ ਵਾਲਾ ਘੱਗਰਾ ਪਾਇਆ ਸੀ। ਹਰ ਪੈਨਲ ‘ਤੇ ਹੱਥ ਦੀ ਕਢਾਈ ਕੀਤੀ ਗਈ ਸੀ। ਮੁਗ਼ਲ ਜਾਲੀ ਅਤੇ ਫੁੱਲਦਾਰ ਪੈਨਲ ਬੇਸਡ ਜ਼ਰਦੋਜ਼ੀ, ਵਸਲੀ, ਮੁਕੈਸ਼ ਅਤੇ ਨਕਾਸ਼ੀ ਵਰਕ ਸੀ। ਫੁੱਲ ਅਤੇ ਜਾਲੀ ਨੂੰ ਕ੍ਰਿਸਟਲ ਅਤੇ ਸੀਕੁਇਨ ਨਾਲ ਹਾਈਲਾਈਟ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਈਸ਼ਾ ਨੇ ਆਪਣੀ ਮਾਂ ਨੀਤਾ ਦੀ ਪੁਰਾਣੀ ਵਿਆਹ ਦੀ ਸਾੜ੍ਹੀ ਨੂੰ ਲਹਿੰਗੇ ‘ਤੇ ਡਰੈੱਪ ਕੀਤਾ ਸੀ।
View this post on Instagram
ਇਹ ਵੀ ਪੜ੍ਹੋ- ਦਿਨ ਵਿੱਚ ਕਿੰਨੀ ਵਾਰ ਚਾਹ ਪੀਣੀ ਚਾਹੀਦੀ ਹੈ? ਮਾਹਿਰਾਂ ਤੋਂ ਜਾਣੋ
ਦੂਜੇ ਪਾਸੇ, ਸ਼ਲੋਕਾ ਮਹਿਤਾ ਨੇ ਆਪਣੇ ਵਿਆਹ ਵਿੱਚ ਰੈੱਡ ਅਤੇ ਗੋਲਡਨ ਲਹਿੰਗਾ ਵਿੱਦ ਨੈੱਟ ਦਾ ਦੁੱਪਟਾ ਵੀਅਰ ਕੀਤਾ ਸੀ। ਉਨ੍ਹਾਂ ਨੇ ਜੂੜਾ ਬਣਾਇਆ ਸੀ ਜਿਸ ਨੂੰ ਕੁੰਦਨ ਦੇ ਗਜਰੇ ਅਤੇ ਮਾਂਗਟਿੱਕਾ ਨਾਲ ਕੈਰੀ ਕੀਤਾ ਸੀ। ਸ਼ਲੋਕਾ ਨੇ ਕੁੰਦਨ ਦੇ ਗ੍ਰੀਨ ਚੌਕਰ , ਲੌਂਗ ਚੈਨ ਮੈਚਿੰਗ ਈਅਰਰਿੰਗਸ , ਨੱਥ ਅਤੇ ਚੂੜੇ ਨਾਲ ਲੁੱਕ ਨੂੰ ਕੰਪਲੀਟ ਕੀਤਾ ਸੀ। ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ 9 ਮਾਰਚ, 2019 ਨੂੰ ਮੁੰਬਈ ਦੇ ਜੀਓ ਵਰਲਡ ਸੈਂਟਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਸ਼ਲੋਕਾ ਮੋਨਾ ਅਤੇ ਰਸੇਲ ਮਹਿਤਾ ਦੀ ਸਭ ਤੋਂ ਛੋਟੀ ਬੇਟੀ ਹੈ, ਜੋ ਰੋਜ਼ੀ ਬਲੂ ਡਾਇਮੰਡਸ ਦੇ ਮਾਲਕ ਹਨ।
ਰਾਧਿਕਾ ਅਤੇ ਅਨੰਤ ਦੇ ਵਿਆਹ 12 ਜੁਲਾਈ ਨੂੰ ਹੋਵੇਗਾ। ਰਿਪੋਰਟਾਂ ਅਨੁਸਾਰ, ਇਸ ਮੌਕੇ ‘ਤੇ ਮਹਿਮਾਨਾਂ ਨੂੰ ਰਵਾਇਤੀ ਭਾਰਤੀ ਪਹਿਰਾਵਾ ਪਹਿਨ ਕੇ ਆਉਣ ਲਈ ਉਤਸ਼ਾਹਿਤ ਕੀਤਾ ਗਿਆ ਹੈ। ਜਸ਼ਨ ਸ਼ਨੀਵਾਰ, 13 ਜੁਲਾਈ ਤੱਕ ਜਾਰੀ ਰਹਿਣਗੇ। ਮੰਗਲ ਉਤਸਵ, ਜਾਂ ਵਿਆਹ ਦੀ ਰਿਸੈਪਸ਼ਨ, ਐਤਵਾਰ, ਜੁਲਾਈ 14 ਨੂੰ ਤੈਅ ਕੀਤੀ ਗਈ ਹੈ।