ਕੀ ਰੋਜ਼ਾਨਾ ਚਾਹ ਜਾਂ ਕੌਫੀ ਪੀਣਾ ਸਿਹਤ ਲਈ ਫਾਇਦੇਮੰਦ ਹੈ? ਮਾਹਰ ਕੀ ਕਹਿੰਦੇ ਹਨ
ਕੌਫੀ ਵਿੱਚ ਆਮ ਤੌਰ 'ਤੇ ਚਾਹ ਨਾਲੋਂ ਜ਼ਿਆਦਾ ਕੈਫੀਨ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਕੈਫੀਨ ਪ੍ਰਤੀ ਸੰਵੇਦਨਸ਼ੀਲ ਹੋ, ਤਾਂ ਚਾਹ ਤੁਹਾਡੇ ਲਈ ਬਿਹਤਰ ਵਿਕਲਪ ਹੋ ਸਕਦੀ ਹੈ।
Lifestyle News: ਚਾਹ ਅਤੇ ਕੌਫੀ ਦੇ ਕਿੰਨੇ ਕੱਪ ਇੱਕ ਦਿਨ ਵਿੱਚ ਪੀਣ ਲਈ ਸੁਰੱਖਿਅਤ ਹਨ? ਇਹ ਬਹੁਤ ਆਮ ਸਵਾਲ ਹੈ ਪਰ ਫਿਰ ਵੀ ਲੋਕਾਂ ਦੇ ਮਨਾਂ ਵਿੱਚ ਘੁੰਮਦਾ ਰਹਿੰਦਾ ਹੈ। ਚਾਹ ਅਤੇ ਕੌਫੀ (Tea and Coffee) ਦੋਵਾਂ ਵਿੱਚ ਕੈਫੀਨ ਦੀ ਮਾਤਰਾ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਸਮਝਣਾ ਮੁਸ਼ਕਿਲ ਹੋ ਸਕਦਾ ਹੈ ਕਿ ਕੀ ਇਹ ਸਾਡੇ ਲਈ ਅਸਲ ਵਿੱਚ ਸਿਹਤਮੰਦ ਹਨ ਜਾਂ ਨਹੀਂ। ਇਸ ਬਾਰੇ ਨਿਊਟ੍ਰੀਸ਼ਨਿਸਟ ਅੰਜਲੀ ਮੁਖਰਜੀ ਨੇ ਲਿਖਿਆ ਹੈ ਕਿ ਚਾਹ ਅਤੇ ਕੌਫੀ ਦੋਵਾਂ ‘ਚ ਕੈਫੀਨ ਹੁੰਦੀ ਹੈ।
ਹਾਲਾਂਕਿ, ਕੌਫੀ ਵਿੱਚ ਆਮ ਤੌਰ ‘ਤੇ ਚਾਹ ਨਾਲੋਂ ਜ਼ਿਆਦਾ ਕੈਫੀਨ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਕੈਫੀਨ ਪ੍ਰਤੀ ਸੰਵੇਦਨਸ਼ੀਲ ਹੋ, ਤਾਂ ਚਾਹ ਤੁਹਾਡੇ ਲਈ ਬਿਹਤਰ ਵਿਕਲਪ ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚਾਹ ਅਤੇ ਕੌਫੀ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ।


