AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

IRCTC ਦਾ ਖਾਸ ਧਾਰਮਿਕ ਟੂਰ ਪੈਕੇਜ, ਵੈਸ਼ਨੋ ਦੇਵੀ ਸਮੇਤ 4 ਸ਼ਕਤੀਪੀਠਾਂ ਦੇ ਕਰੋ ਦਰਸ਼ਨ!

ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਸਮੇਂ-ਸਮੇਂ 'ਤੇ ਯਾਤਰੀਆਂ ਲਈ ਸ਼ਾਨਦਾਰ ਟ੍ਰੈਵਲ ਟੂਰ ਪੈਕੇਜ ਲਾਂਚ ਕਰਦਾ ਰਹਿੰਦਾ ਹੈ। ਇਸੇ ਲੜੀ ਦੇ ਤਹਿਤ ਹਾਲ ਹੀ ਵਿੱਚ IRCTC ਨੇ ਸ਼ਰਧਾਲੂਆਂ ਲਈ ਇੱਕ ਬਹੁਤ ਹੀ ਖਾਸ ਧਾਰਮਿਕ ਟੂਰ ਪੈਕੇਜ ਪੇਸ਼ ਕੀਤਾ ਹੈ, ਜਿਸ ਰਾਹੀਂ ਤੁਸੀਂ ਮਾਤਾ ਵੈਸ਼ਨੋ ਦੇਵੀ ਦੇ ਨਾਲ-ਨਾਲ ਚਾਰ ਪ੍ਰਮੁੱਖ ਸ਼ਕਤੀਪੀਠਾਂ ਦੇ ਦਰਸ਼ਨ ਕਰ ਸਕਦੇ ਹੋ।

IRCTC ਦਾ ਖਾਸ ਧਾਰਮਿਕ ਟੂਰ ਪੈਕੇਜ, ਵੈਸ਼ਨੋ ਦੇਵੀ ਸਮੇਤ 4 ਸ਼ਕਤੀਪੀਠਾਂ ਦੇ ਕਰੋ ਦਰਸ਼ਨ!
tv9-punjabi
| Published: 05 Jun 2026 19:16 PM IST
Share

ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਸਮੇਂ-ਸਮੇਂ ‘ਤੇ ਯਾਤਰੀਆਂ ਲਈ ਸ਼ਾਨਦਾਰ ਟ੍ਰੈਵਲ ਟੂਰ ਪੈਕੇਜ ਲਾਂਚ ਕਰਦਾ ਰਹਿੰਦਾ ਹੈ। ਇਸੇ ਲੜੀ ਦੇ ਤਹਿਤ ਹਾਲ ਹੀ ਵਿੱਚ IRCTC ਨੇ ਸ਼ਰਧਾਲੂਆਂ ਲਈ ਇੱਕ ਬਹੁਤ ਹੀ ਖਾਸ ਧਾਰਮਿਕ ਟੂਰ ਪੈਕੇਜ ਪੇਸ਼ ਕੀਤਾ ਹੈ, ਜਿਸ ਰਾਹੀਂ ਤੁਸੀਂ ਮਾਤਾ ਵੈਸ਼ਨੋ ਦੇਵੀ ਦੇ ਨਾਲ-ਨਾਲ ਚਾਰ ਪ੍ਰਮੁੱਖ ਸ਼ਕਤੀਪੀਠਾਂ ਦੇ ਦਰਸ਼ਨ ਕਰ ਸਕਦੇ ਹੋ। ਇਸ ਟੂਰ ਪੈਕੇਜ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਦਾ ਬਜਟ ਕਾਫ਼ੀ ਕਿਫਾਇਤੀ ਰੱਖਿਆ ਗਿਆ ਹੈ, ਯਾਨੀ ਕਿ ਜੇਬ੍ਹ ‘ਤੇ ਜ਼ਿਆਦਾ ਬੋਝ ਪਾਏ ਬਿਨਾਂ ਤੁਸੀਂ ਚਾਰ ਪ੍ਰਮੁੱਖ ਸ਼ਕਤੀਪੀਠਾਂ ਦੇ ਦਰਸ਼ਨਾਂ ਦਾ ਆਨੰਦ ਮਾਣ ਸਕੋਗੇ।

ਇਸ ਟੂਰ ਪੈਕੇਜ ਵਿੱਚ ਯਾਤਰੀਆਂ ਦੀ ਸਹੂਲਤ ਲਈ ਯਾਤਰਾ, ਰਹਿਣ-ਸਹਿਣ ਅਤੇ ਹੋਰ ਜ਼ਰੂਰੀ ਲੋੜਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ, ਤਾਂ ਜੋ ਕਿਸੇ ਵੀ ਸ਼ਰਧਾਲੂ ਨੂੰ ਸਫ਼ਰ ਦੌਰਾਨ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜੇਕਰ ਤੁਸੀਂ ਵੀ ਮਾਤਾ ਦੇ ਦਰਬਾਰ ਵਿੱਚ ਹਾਜ਼ਰੀ ਲਗਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ IRCTC ਦਾ ਇਹ ਪੈਕੇਜ ਤੁਹਾਡੇ ਲਈ ਇੱਕ ਬਿਹਤਰੀਨ ਵਿਕਲਪ ਸਾਬਤ ਹੋ ਸਕਦਾ ਹੈ।

ਟੂਰ ਪੈਕੇਜ ਦੀ ਮਿਆਦ

IRCTC ਵੱਲੋਂ ਲਾਂਚ ਕੀਤੇ ਗਏ ਇਸ ਵਿਸ਼ੇਸ਼ ਧਾਰਮਿਕ ਟੂਰ ਪੈਕੇਜ ਦੀ ਸ਼ੁਰੂਆਤ 24 ਜੂਨ ਤੋਂ ਹੋ ਰਹੀ ਹੈ, ਜੋ ਕਿ 30 ਜੂਨ ਤੱਕ ਚੱਲੇਗੀ। ਇਹ ਪੂਰਾ ਟੂਰ 6 ਰਾਤਾਂ ਅਤੇ 7 ਦਿਨਾਂ ਦਾ ਹੋਵੇਗਾ, ਜਿਸ ਦੌਰਾਨ ਸ਼ਰਧਾਲੂਆਂ ਨੂੰ ਵੈਸ਼ਨੋ ਦੇਵੀ ਤੋਂ ਇਲਾਵਾ ਚਾਰ ਪ੍ਰਮੁੱਖ ਸ਼ਕਤੀਪੀਠਾਂ ਮਾਤਾ ਜਵਾਲਾ ਜੀ ਮੰਦਰ, ਸ਼੍ਰੀ ਬਜ੍ਰੇਸ਼ਵਰੀ ਦੇਵੀ ਮੰਦਰ, ਚਾਮੁੰਡਾ ਦੇਵੀ ਮੰਦਰ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਅੰਮ੍ਰਿਤਸਰ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਵੇਗਾ।

ਯਾਤਰੀਆਂ ਨੂੰ ਮਿਲਣ ਵਾਲੀਆਂ ਖਾਸ ਸਹੂਲਤਾਂ

ਇਸ ਪੈਕੇਜ ਦੇ ਤਹਿਤ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਸ਼ਾਨਦਾਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸ਼ਰਧਾਲੂਆਂ ਦੇ ਠਹਿਰਨ ਲਈ ਵਧੀਆ ਅਤੇ ਆਰਾਮਦਾਇਕ ਹੋਟਲਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਸਵੇਰ ਦਾ ਨਾਸ਼ਤਾ ਅਤੇ ਰਾਤ ਦਾ ਖਾਣਾ ਵੀ ਪੈਕੇਜ ਦਾ ਹਿੱਸਾ ਹੈ। ਸਥਾਨਕ ਪੱਧਰ ‘ਤੇ ਘੁੰਮਣ-ਫਿਰਨ ਲਈ ਟ੍ਰਾਂਸਪੋਰਟ ਦੀ ਸਹੂਲਤ ਵੀ ਮੁਹੱਵੀਆ ਕਰਵਾਈ ਜਾਵੇਗੀ ਅਤੇ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਕੋਈ ਦਿੱਕਤ ਨਾ ਆਵੇ, ਇਸ ਲਈ ਇੱਕ ਤਜਰਬੇਕਾਰ ਟੂਰ ਐਸਕੌਰਟ ਵੀ ਹਮੇਸ਼ਾ ਨਾਲ ਰਹੇਗਾ।

ਟੂਰ ਪੈਕੇਜ ਦੀ ਫੀਸ ਅਤੇ ਬੱਚਿਆਂ ਲਈ ਛੋਟ

ਜੇਕਰ ਇਸ ਟੂਰ ਪੈਕੇਜ ਦੀ ਫੀਸ ਦੀ ਗੱਲ ਕਰੀਏ ਤਾਂ ਇਹ ਯਾਤਰੀਆਂ ਦੀ ਗਿਣਤੀ ਅਤੇ ਉਮਰ ਦੇ ਹਿਸਾਬ ਨਾਲ ਤੈਅ ਕੀਤੀ ਗਈ ਹੈ। ਜੇਕਰ ਤੁਸੀਂ ਇਕੱਲੇ ਸਫ਼ਰ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ 71,600 ਰੁਪਏ ਦੇਣੇ ਪੈਣਗੇ, ਜਦਕਿ ਦੋ ਲੋਕਾਂ ਦੇ ਇਕੱਠੇ ਸਫ਼ਰ ਕਰਨ ‘ਤੇ ਪ੍ਰਤੀ ਵਿਅਕਤੀ ਫੀਸ 59,100 ਰੁਪਏ ਅਤੇ ਤਿੰਨ ਲੋਕਾਂ ਦੇ ਇਕੱਠੇ ਸਫ਼ਰ ਕਰਨ ‘ਤੇ ਪ੍ਰਤੀ ਵਿਅਕਤੀ ਫੀਸ 57,500 ਰੁਪਏ ਰੱਖੀ ਗਈ ਹੈ। ਬੱਚਿਆਂ ਲਈ ਇਸ ਪੈਕੇਜ ਦੀ ਫੀਸ ਹੋਰ ਵੀ ਘੱਟ ਹੈ, ਜਿਸ ਵਿੱਚ 5 ਤੋਂ 11 ਸਾਲ ਦੇ ਬੱਚਿਆਂ ਲਈ 50,300 ਰੁਪਏ ਅਤੇ 2 ਤੋਂ 4 ਸਾਲ ਦੇ ਛੋਟੇ ਬੱਚਿਆਂ ਲਈ 32,900 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

ਬੁਕਿੰਗ ਦੀ ਪ੍ਰਕਿਰਿਆ ਅਤੇ ਨਿਯਮ

ਇਸ ਸ਼ਾਨਦਾਰ ਧਾਰਮਿਕ ਯਾਤਰਾ ਦਾ ਹਿੱਸਾ ਬਣਨ ਲਈ ਤੁਸੀਂ IRCTC ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਇਸ ਪੈਕੇਜ ਦੀ ਬੁਕਿੰਗ ਕਰ ਸਕਦੇ ਹੋ। ਯਾਦ ਰਹੇ ਕਿ ਇਹ ਆਫ਼ਰ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਅਧਾਰ ‘ਤੇ ਉਪਲਬਧ ਹੈ, ਇਸ ਲਈ ਬਿਨਾਂ ਕਿਸੇ ਦੇਰੀ ਦੇ ਜਲਦੀ ਤੋਂ ਜਲਦੀ ਆਪਣੀ ਸੀਟ ਬੁੱਕ ਕਰੋ ਤਾਂ ਜੋ ਕੋਈ ਮੌਕਾ ਹੱਥੋਂ ਨਾ ਨਿਕਲ ਜਾਵੇ।

Follow Us
PU 'ਚ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ, ਵਿਦਿਆਰਥੀਆਂ ਦਾ ਜੋਰਦਾਰ ਰੋਸ ਪ੍ਰਦਰਸ਼ਨ
PU 'ਚ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ, ਵਿਦਿਆਰਥੀਆਂ ਦਾ ਜੋਰਦਾਰ ਰੋਸ ਪ੍ਰਦਰਸ਼ਨ...
Meta ਨੇ PM ਮੋਦੀ ਦੀ ਫੇਸਬੁੱਕ ਪੋਸਟ ਨੂੰ ਹਟਾਉਣ ਤੇ ਮੰਗੀ ਮੁਆਫ਼ੀ, ਤਕਨੀਕੀ ਖਰਾਬੀ ਨੂੰ ਦੱਸਿਆ ਵਜ੍ਹਾ
Meta ਨੇ PM ਮੋਦੀ ਦੀ ਫੇਸਬੁੱਕ ਪੋਸਟ ਨੂੰ ਹਟਾਉਣ ਤੇ ਮੰਗੀ ਮੁਆਫ਼ੀ, ਤਕਨੀਕੀ ਖਰਾਬੀ ਨੂੰ ਦੱਸਿਆ ਵਜ੍ਹਾ...
ਜੰਮੂ-ਕਸ਼ਮੀਰ ਦੇ ਗਾਂਦਰਬਲ 'ਚ 20 ਮੀਟਰ ਡੂੰਘੀ ਖੱਡ 'ਚ ਡਿੱਗੀ ਬੱਸ, ਬਚਾਅ ਕਾਰਜ ਜਾਰੀ
ਜੰਮੂ-ਕਸ਼ਮੀਰ ਦੇ ਗਾਂਦਰਬਲ 'ਚ 20 ਮੀਟਰ ਡੂੰਘੀ ਖੱਡ 'ਚ ਡਿੱਗੀ ਬੱਸ, ਬਚਾਅ ਕਾਰਜ ਜਾਰੀ...
ਸੋਨਮ ਵਾਂਗਚੁਕ ਹਸਪਤਾਲ ਤੋਂ ਰਾਜਘਾਟ ਪਹੁੰਚੇ: ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਦੱਸਿਆ ਨਵੀਂ ਸ਼ੁਰੂਆਤ
ਸੋਨਮ ਵਾਂਗਚੁਕ ਹਸਪਤਾਲ ਤੋਂ ਰਾਜਘਾਟ ਪਹੁੰਚੇ: ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਦੱਸਿਆ ਨਵੀਂ ਸ਼ੁਰੂਆਤ...
NEET ਪੇਪਰ ਲੀਕ ਬਿੱਲ 'ਤੇ ਕੀ ਬੋਲੇ ਕਿਰੇਨ ਰਿਜਿਜੂ?
NEET ਪੇਪਰ ਲੀਕ ਬਿੱਲ 'ਤੇ ਕੀ ਬੋਲੇ ਕਿਰੇਨ ਰਿਜਿਜੂ?...
ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਧਰਮੇਂਦਰ ਪ੍ਰਧਾਨ, ਲੱਗੇ 'ਜ਼ਿੰਦਾਬਾਦ' ਦੇ ਨਾਅਰੇ
ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਧਰਮੇਂਦਰ ਪ੍ਰਧਾਨ, ਲੱਗੇ 'ਜ਼ਿੰਦਾਬਾਦ' ਦੇ ਨਾਅਰੇ...
Exclusive Interview: ਜੰਗ ਤੇ ਬਹਾਦਰੀ ਦੀ ਅਣਕਹੀ ਦਾਸਤਾਂ! ਕਾਰਗਿਲ ਵਿਜੇ ਦਿਵਸ 'ਤੇ 'ਆਪ੍ਰੇਸ਼ਨ ਸਫੇਦ ਸਾਗਰ' ਦੀ ਟੀਮ ਨਾਲ ਗੱਲਬਾਤ
Exclusive Interview: ਜੰਗ ਤੇ ਬਹਾਦਰੀ ਦੀ ਅਣਕਹੀ ਦਾਸਤਾਂ! ਕਾਰਗਿਲ ਵਿਜੇ ਦਿਵਸ 'ਤੇ 'ਆਪ੍ਰੇਸ਼ਨ ਸਫੇਦ ਸਾਗਰ' ਦੀ ਟੀਮ ਨਾਲ ਗੱਲਬਾਤ...
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ...
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ...