ਐਲੋਵੇਰਾ-ਵਿਟਾਮਿਨ ਈ ਕੈਪਸੂਲ ਨੂੰ ਇਸ ਤਰ੍ਹਾਂ ਲਗਾਓ, ਸਕਿਨ ਦੀਆਂ ਕਈ ਸਮੱਸਿਆਵਾਂ ਤੋਂ ਮਿਲੇਗੀ ਰਾਹਤ
ਵਿਟਾਮਿਨ ਈ ਅਤੇ ਐਲੋਵੇਰਾ ਦੋ ਅਜਿਹੀਆਂ ਚੀਜ਼ਾਂ ਹਨ ਜੋ ਤੁਹਾਨੂੰ ਸਕਿਨ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੀਆਂ ਹਨ ਤਾਂ ਆਓ ਜਾਣਦੇ ਹਾਂ ਇਸ ਨੂੰ ਲਗਾਉਣ ਦਾ ਸਹੀ ਤਰੀਕਾ ਅਤੇ ਤੁਹਾਨੂੰ ਕੀ ਲਾਭ ਮਿਲਣਗੇ।
ਐਲੋਵੇਰਾ ਜ਼ਿਆਦਾਤਰ ਘਰਾਂ ਵਿੱਚ ਉਪਲਬਧ ਹੁੰਦਾ ਹੈ ਅਤੇ ਇਹ ਇੱਕ ਮੁਫਤ ਇਨਗ੍ਰਿਡੀਅੰਟ ਹੈ ਜੋ ਚਮੜੀ ਲਈ ਕੁਦਰਤ ਦੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਵਿਚ ਮੌਜੂਦ ਗੁਣ ਸਕਿਨ ਨੂੰ ਹਾਈਡਰੇਟ ਕਰਦੇ ਹਨ ਅਤੇ ਸਕਿਨ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਵਿਚ ਵੀ ਕਾਰਗਰ ਹਨ। ਜੇਕਰ ਥੋੜ੍ਹੀ-ਬਹੁੱਤ ਸਕਿਨ ਜਲ ਜਾਵੇ ਤਾਂ ਐਲੋਵੇਰਾ ਜਲਨ ਤੋਂ ਤੁਰੰਤ ਰਾਹਤ ਦਿਵਾਉਂਦਾ ਹੈ। ਇਸ ਤੋਂ ਇਲਾਵਾ ਸਕਿਨ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨ ਈ ਜ਼ਰੂਰੀ ਹੈ। ਇਸ ਲਈ ਖੁਰਾਕ ਵਿੱਚ ਵਿਟਾਮਿਨ ਈ ਨਾਲ ਭਰਪੂਰ ਭੋਜਨ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਵਿਟਾਮਿਨ ਈ ਦੇ ਕੈਪਸੂਲ ਵੀ ਆਉਂਦੇ ਹਨ ਜੋ ਸਕਿਨ ‘ਤੇ ਲਗਾਏ ਜਾ ਸਕਦੇ ਹਨ। ਐਲੋਵੇਰਾ ਅਤੇ ਵਿਟਾਮਿਨ ਈ ਦਾ ਸੁਮੇਲ ਸਕਿਨ ਲਈ ਅਦਭੁਤ ਹੈ।
ਐਲੋਵੇਰਾ ਦੀਆਂ ਪੱਤੀਆਂ ਲਓ, ਇਸ ਦਾ ਜੈੱਲ ਕੱਢੋ ਅਤੇ ਇਸ ਵਿਚ ਵਿਟਾਮਿਨ ਈ ਕੈਪਸੂਲ ਮਿਲਾਓ। ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਚਿਹਰੇ ਤੋਂ ਗਰਦਨ ਤੱਕ ਲਗਾਓ। ਇਸ ਤੋਂ ਬਾਅਦ ਇਸ ਨੂੰ ਘੱਟੋ-ਘੱਟ 20 ਤੋਂ 25 ਮਿੰਟ ਤੱਕ ਲਗਾਓ ਅਤੇ ਚਿਹਰਾ ਧੋ ਲਓ। ਰਾਤ ਨੂੰ ਇਸ ਪੈਕ ਨੂੰ ਲਗਾਉਣ ਨਾਲ ਕਾਫੀ ਫਾਇਦੇ ਹੋਣਗੇ ਤਾਂ ਆਓ ਜਾਣਦੇ ਹਾਂ ਇਸ ਨਾਲ ਸਕਿਨ ਦੀਆਂ ਕਿਹੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਡ੍ਰਾਈ ਸਕਿਨ ਹੋ ਜਾਵੇਗੀ ਸੋਫਟ
ਐਲੋਵੇਰਾ ਅਤੇ ਵਿਟਾਮਿਨ ਈ ਦੇ ਕੈਪਸੂਲ ਨੂੰ ਮਿਲਾ ਕੇ ਹਫ਼ਤੇ ਵਿੱਚ ਦੋ ਵਾਰ ਲਗਾਉਣ ਨਾਲ ਤੁਸੀਂ ਬਹੁਤ ਜਲਦੀ ਨਤੀਜੇ ਵੇਖੋਗੇ। ਡ੍ਰਾਈ ਸਕਿਨ ਵਾਲੇ ਲੋਕਾਂ ਲਈ ਇਹ ਬਹੁਤ ਵਧੀਆ ਪੈਕ ਹੈ। ਸਰਦੀਆਂ ਦੇ ਦਿਨਾਂ ਵਿੱਚ ਵੀ ਸਕਿਨ ਦੀ ਖੁਸ਼ਕੀ ਵੱਧ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਇਹ ਪੈਕ ਸਕਿਨ ਨੂੰ ਹਾਈਡ੍ਰੇਟ ਕਰਨ ਅਤੇ ਇਸਨੂੰ ਨਰਮ ਰੱਖਣ ਵਿੱਚ ਮਦਦ ਕਰੇਗਾ।
ਦਾਗ ਹਟਾਉਣ ਵਿੱਚ ਮਦਦ
ਵਿਟਾਮਿਨ ਈ ਕੈਪਸੂਲ ਅਤੇ ਐਲੋਵੇਰਾ ਜੈੱਲ ਦੇ ਮਿਸ਼ਰਣ ਨੂੰ ਲਗਾਉਣ ਨਾਲ ਚਿਹਰੇ ‘ਤੇ ਦਾਗ-ਧੱਬੇ ਹੌਲੀ-ਹੌਲੀ ਘੱਟ ਹੋਣ ਲੱਗਦੇ ਹਨ। ਇਸ ਨਾਲ ਚਿਹਰਾ ਸਾਫ਼ ਹੁੰਦਾ ਹੈ ਅਤੇ ਡਲਨੈਸ ਵੀ ਦੂਰ ਹੁੰਦੀ ਹੈ ਤੇ ਸਕਿਨ ‘ਤੇ ਕੁਦਰਤੀ ਗਲੋ ਵਧਦੀ ਹੈ। ਇਸ ਪੈਕ ਨੂੰ ਅੱਖਾਂ ਦੇ ਹੇਠਾਂ ਲਗਾਉਣ ਨਾਲ ਕਾਲੇ ਘੇਰਿਆਂ ਤੋਂ ਵੀ ਰਾਹਤ ਮਿਲਦੀ ਹੈ।
ਡੈਮੇਜ ਸਕਿਨ ਹੋਵੇਗੀ ਰਿਪੇਅਰ
ਸਕਿਨ ਦੇ ਖਰਾਬ ਹੋਣ ਕਾਰਨ ਚਿਹਰਾ ਨਾ ਸਿਰਫ ਸੁੱਕਾ ਅਤੇ ਮੁਰਝਾ ਜਾਂਦਾ ਹੈ, ਇਸ ਤੋਂ ਇਲਾਵਾ ਫਾਈਨ ਲਾਈਨਾਂ ਵੀ ਦਿਖਾਈ ਦੇਣ ਲੱਗਦੀਆਂ ਹਨ। ਐਲੋਵੇਰਾ ਅਤੇ ਵਿਟਾਮਿਨ ਈ ਦਾ ਮਿਸ਼ਰਣ ਚਿਹਰੇ ਦੀ ਗੁਆਚੀ ਹੋਈ ਚਮਕ ਵਾਪਸ ਕਰਨ ਅਤੇ ਸਕਿਨ ਨੂੰ ਕੱਸਣ ਵਿੱਚ ਮਦਦਗਾਰ ਹੁੰਦਾ ਹੈ। ਇਸ ਨਾਲ ਚਿਹਰੇ ਦੀ ਗੁਆਚੀ ਹੋਈ ਚਮਕ ਵਾਪਸ ਆਉਂਦੀ ਹੈ ਅਤੇ ਸਕਿਨ ਜਵਾਨ ਦਿਖਾਈ ਦਿੰਦੀ ਹੈ।
ਇਹ ਵੀ ਪੜ੍ਹੋ
ਮੁਹਾਸੇ ਦੂਰ ਹੋ ਜਾਣਗੇ
ਵਿਟਾਮਿਨ ਈ ਅਤੇ ਐਲੋਵੇਰਾ ਦਾ ਪੈਕ ਲਗਾਉਣ ਨਾਲ ਚਿਹਰੇ ‘ਤੇ ਮੁਹਾਸੇ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਹ ਦੋਵੇਂ ਇਨਗ੍ਰਿਡੀਅੰਟ ਚਮੜੀ ਦੀਆਂ ਸਮੱਸਿਆਵਾਂ ਜਿਵੇਂ ਕਿ ਧੱਫੜ, ਖਾਰਸ਼ ਅਤੇ ਜਲਨ ਆਦਿ ਤੋਂ ਰਾਹਤ ਦਿਵਾਉਣ ਵਿਚ ਵੀ ਕਾਰਗਰ ਹਨ।