AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਰੱਖੜੀ ‘ਤੇ ਭੈਣ ਨੂੰ ਦਿਓ ਇਨ੍ਹਾਂ 5 ਵਿੱਚੋਂ ਕੋਈ ਇੱਕ ਗਿਫਟ, ਦੇਖਦੇ ਹੀ ਖੁਸ਼ੀ ਨਾਲ ਝੂਮ ਉੱਠੇਗੀ

Raksha Bandhan: ਰੱਖੜੀ ਦਾ ਤਿਉਹਾਰ ਹਰ ਭਰਾ-ਭੈਣ ਲਈ ਬੇਹੱਦ ਖ਼ਾਸ ਹੁੰਦਾ ਹੈ। ਇਸ ਰੱਖੜੀ 'ਤੇ ਤੁਸੀਂ ਆਪਣੀ ਭੈਣ ਨੂੰ ਕੁਝ ਅਜਿਹੀਆਂ ਖ਼ਾਸ ਚੀਜ਼ਾਂ ਤੋਹਫ਼ੇ ਵਜੋਂ ਦੇ ਸਕਦੇ ਹੋ, ਜਿਨ੍ਹਾਂ ਨੂੰ ਦੇਖ ਕੇ ਉਹ ਬੇਹੱਦ ਖੁਸ਼ ਹੋਵੇਗੀ ਅਤੇ ਉਸ ਦੇ ਚਿਹਰੇ 'ਤੇ ਵੱਡੀ ਜਿਹੀ ਮੁਸਕਰਾਹਟ ਜ਼ਰੂਰ ਆ ਜਾਵੇਗੀ।

ਰੱਖੜੀ 'ਤੇ ਭੈਣ ਨੂੰ ਦਿਓ ਇਨ੍ਹਾਂ 5 ਵਿੱਚੋਂ ਕੋਈ ਇੱਕ ਗਿਫਟ, ਦੇਖਦੇ ਹੀ ਖੁਸ਼ੀ ਨਾਲ ਝੂਮ ਉੱਠੇਗੀ
ਰੱਖੜੀ ‘ਤੇ ਭੈਣ ਨੂੰ ਦਿਓ ਇਹ 5 ਖਾਸ ਗਿਫਟ
tv9-punjabi
| Published: 18 Aug 2026 16:29 PM IST
Share

ਰੱਖੜੀ ਸਾਵਣ ਮਹੀਨੇ ਵਿੱਚ ਆਉਣ ਵਾਲਾ ਆਖਰੀ ਤਿਉਹਾਰ ਹੁੰਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾ ਦੀ ਗੁੱਟ ‘ਤੇ ਰੇਸ਼ਮ ਦਾ ਧਾਗਾ ਬੰਨ੍ਹ ਕੇ ਉਸ ਦੀ ਲੰਬੀ ਉਮਰ ਅਤੇ ਖੁਸ਼ਹਾਲ ਜੀਵਨ ਦੀ ਕਾਮਨਾ ਕਰਦੀਆਂ ਹਨ। ਉੱਥੇ ਹੀ, ਭਰਾ ਵੀ ਆਪਣੀ ਭੈਣ ਪ੍ਰਤੀ ਪਿਆਰ ਅਤੇ ਆਪਣੇ ਫਰਜ਼ ਨੂੰ ਨਿਭਾਉਣ ਦਾ ਵਾਅਦਾ ਕਰਦੇ ਹਨ। ਇਸ ਵਾਰ 28 ਅਗਸਤ 2026 ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਖ਼ਾਸ ਮੌਕੇ ‘ਤੇ ਤੁਸੀਂ ਵੀ ਇੱਥੇ ਦਿੱਤੇ ਗਏ ਆਈਡੀਆਜ਼ ਵਿੱਚੋਂ ਆਪਣੀ ਭੈਣ ਲਈ ਕੋਈ ਵਧੀਆ ਤੋਹਫ਼ਾ ਚੁਣ ਸਕਦੇ ਹੋ।

ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਈ ਰੱਖਣ ਦਾ ਪ੍ਰਤੀਕ ਹੈ। ਅਜਿਹੇ ਕਈ ਉਦਾਹਰਨ ਵੇਖਣ ਨੂੰ ਮਿਲਦੇ ਹਨ, ਜਿੱਥੇ ਹੋਰ ਧਰਮਾਂ ਦੇ ਲੋਕ ਵੀ ਆਪਣੀਆਂ ਭੈਣਾਂ ਤੋਂ ਰੱਖੜੀ ਬੰਨ੍ਹਵਾਉਂਦੇ ਹਨ। ਫਿਲਹਾਲ ਆਓ ਜਾਣਦੇ ਹਾਂ ਕਿ ਇਸ ਤਿਉਹਾਰ ‘ਤੇ ਤੁਸੀਂ ਆਪਣੀ ਭੈਣ ਨੂੰ ਕੀ ਤੋਹਫ਼ਾ ਦੇ ਸਕਦੇ ਹੋ।

ਚਾਂਦੀ ਦੀ ਪੰਜੇਬਾਂ ਕਰੋ ਗਿਫਟ

ਰੱਖੜੀ ‘ਤੇ ਤੁਸੀਂ ਆਪਣੀ ਭੈਣ ਨੂੰ ਚਾਂਦੀ ਦੀ ਪੰਜੇਬਾਂ ਤੋਹਫ਼ੇ ਵਜੋਂ ਦੇ ਸਕਦੇ ਹੋ। ਕੁੜੀਆਂ ਨੂੰ ਗਹਿਣੇ ਵੈਸੇ ਵੀ ਬਹੁਤ ਪਸੰਦ ਹੁੰਦੇ ਹਨ ਅਤੇ ਖ਼ਾਸ ਤੌਰ ‘ਤੇ ਜਦੋਂ ਕੋਈ ਉਨ੍ਹਾਂ ਨੂੰ ਪੰਜੇਬਾਂ ਤੋਹਫ਼ੇ ਵਿੱਚ ਦਿੰਦਾ ਹੈ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਇਹ ਤੋਹਫ਼ਾ ਤੁਹਾਡੀ ਵਿਆਹੀ ਹੋਈ ਭੈਣ ਲਈ ਬਿਲਕੁਲ ਬੈਸਟ ਰਹੇਗਾ।

ਜੂਲਰੀ ਦਾ ਬਣਾਓ ਕੌਂਬੋ

ਜੇ ਤੁਹਾਡੀ ਭੈਣ ਦੀ ਉਮਰ 18 ਤੋਂ 25 ਜਾਂ 27 ਸਾਲ ਦੇ ਵਿਚਕਾਰ ਹੈ ਅਤੇ ਹਾਲੇ ਉਸ ਦਾ ਵਿਆਹ ਨਹੀਂ ਹੋਇਆ ਹੈ ਤਾਂ ਤੁਸੀਂ ਉਸ ਲਈ ਆਰਟੀਫਿਸ਼ੀਅਲ ਟ੍ਰੈਂਡੀ ਜੂਲਰੀ ਦਾ ਕੌਂਬੋ ਬਣਵਾ ਸਕਦੇ ਹੋ। ਇਸ ਨੂੰ ਦੇਖ ਕੇ ਉਹ ਸੱਚਮੁੱਚ ਖੁਸ਼ੀ ਨਾਲ ਝੂਮ ਉੱਠੇਗੀ। ਇਸ ਵਿੱਚ ਤੁਸੀਂ ਵੱਖ-ਵੱਖ ਡਿਜ਼ਾਈਨ ਵਾਲੀਆਂ ਈਅਰਰਿੰਗਜ਼, 1-2 ਬ੍ਰੇਸਲੇਟ, ਨਾਮ ਵਾਲੇ ਪੈਂਡੈਂਟ ਦੀ ਨੇਕਲੇਸ, ਰਿੰਗ ਆਦਿ ਸ਼ਾਮਲ ਕਰ ਸਕਦੇ ਹੋ।

ਸਕਿਨ ਕੇਅਰ ਦਾ ਕੌਂਬੋ ਦਿਓ

ਇਸੇ ਤਰ੍ਹਾਂ ਕੁੜੀਆਂ ਨੂੰ ਆਪਣੀ ਸਕਿਨ ਦਾ ਖ਼ਿਆਲ ਰੱਖਣਾ ਵੀ ਬਹੁਤ ਪਸੰਦ ਹੁੰਦਾ ਹੈ। ਤੁਸੀਂ ਰੱਖੜੀ ‘ਤੇ ਆਪਣੀ ਭੈਣ ਲਈ ਇੱਕ ਵਧੀਆ ਮੌਇਸਚਰਾਈਜ਼ਰ, ਸੀਰਮ, ਸਨਸਕ੍ਰੀਨ, ਸਨ ਪ੍ਰੋਟੈਕਸ਼ਨ ਲਿਪ ਬਾਮ, ਫੇਸ ਵਾਸ਼ ਵਰਗੀਆਂ ਚੀਜ਼ਾਂ ਦਾ ਕੌਂਬੋ ਬਣਵਾ ਕੇ ਦੇ ਸਕਦੇ ਹੋ।

ਖੂਬਸੂਰਤ ਬੈਗ ਕਰੋ ਗਿਫਟ

ਜੇ ਤੁਹਾਡੀ ਭੈਣ ਕਾਲਜ ਜਾਂ ਦਫ਼ਤਰ ਜਾਂਦੀ ਹੈ ਤਾਂ ਤੁਸੀਂ ਉਸ ਨੂੰ ਰੱਖੜੀ ‘ਤੇ ਇੱਕ ਖੂਬਸੂਰਤ ਬੈਗ ਤੋਹਫ਼ੇ ਵਿੱਚ ਦੇ ਸਕਦੇ ਹੋ। ਇਹ ਉਸ ਦੇ ਕਾਫ਼ੀ ਕੰਮ ਵੀ ਆਵੇਗਾ ਅਤੇ ਬੇਸ਼ੱਕ ਉਸ ਨੂੰ ਇਹ ਦੇਖ ਕੇ ਕਾਫ਼ੀ ਖੁਸ਼ੀ ਹੋਵੇਗੀ। ਬਸ ਧਿਆਨ ਰੱਖੋ ਕਿ ਬੈਗ ਅਜਿਹਾ ਹੋਵੇ ਜਿਸ ਨੂੰ ਉਹ ਆਪਣੇ ਰੋਜ਼ਾਨਾ ਦੇ ਕੰਮ ਲਈ ਵਰਤ ਸਕੇ। ਇਸ ਨੂੰ ਖਰੀਦਣ ਲਈ ਤੁਸੀਂ ਕਿਸੇ ਮਹਿਲਾ ਦੀ ਮਦਦ ਵੀ ਲੈ ਸਕਦੇ ਹੋ।

ਵਿਆਹੀ ਭੈਣ ਲਈ ਗਿਫਟ

ਜੇ ਤੁਹਾਡੀ ਭੈਣ ਦਾ ਵਿਆਹ ਹੋ ਗਿਆ ਹੈ ਤਾਂ ਤੁਸੀਂ ਉਸ ਲਈ ਇੱਕ ਵਧੀਆ ਸਪਾ ਦਾ ਗਿਫਟ ਵਾਊਚਰ ਦੇ ਸਕਦੇ ਹੋ, ਤਾਂ ਜੋ ਉਹ ਭੱਜ-ਦੌੜ ਭਰੀ ਜ਼ਿੰਦਗੀ ਤੋਂ ਆਪਣੇ ਲਈ ਕੁਝ ਸਕੂਨ ਦਾ ਸਮਾਂ ਕੱਢ ਸਕੇ। ਇਸ ਤੋਂ ਇਲਾਵਾ, ਤੁਸੀਂ ਉਸ ਨੂੰ ਰਸੋਈ ਦਾ ਕੋਈ ਅਜਿਹਾ ਅਪਲਾਇੰਸ ਵੀ ਦੇ ਸਕਦੇ ਹੋ ਜੋ ਉਸ ਦੇ ਕੰਮ ਨੂੰ ਆਸਾਨ ਬਣਾਏ ਅਤੇ ਮਿਹਨਤ ਘੱਟ ਕਰੇ।

Follow Us
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ......
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ...
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...