AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਦਹੀਂ ਹੋ ਗਿਆ ਹੈ ਜ਼ਿਆਦਾ ਖੱਟਾ… ਤਾਂ ਸੁੱਟਣ ਦੀ ਨਾ ਕਰੋ ਭੁੱਲ! ਜਾਣੋ ਵੱਖ-ਵੱਖ ਤਰੀਕਿਆਂ ਨਾਲ ਕਿਵੇਂ ਲਿਆਈਏ ਕੰਮ

ਅਕਸਰ ਘਰਾਂ ਵਿੱਚ ਦਹੀਂ ਨੂੰ ਜੇਕਰ ਦੋ-ਤਿੰਨ ਦਿਨਾਂ ਲਈ ਰੱਖ ਦਿੱਤਾ ਜਾਵੇ ਤਾਂ ਉਸ ਵਿੱਚ ਖਟਾਸ ਕਾਫ਼ੀ ਵੱਧ ਜਾਂਦੀ ਹੈ। ਕਈ ਵਾਰ ਦਹੀਂ ਕੱਢਣ ਵੇਲੇ ਗਿੱਲਾ ਜਾਂ ਨਮੀ ਵਾਲਾ ਚਮਚਾ ਅੰਦਰ ਪੈ ਜਾਣ ਕਾਰਨ ਵੀ ਅਜਿਹਾ ਦੇਖਣ ਨੂੰ ਮਿਲਦਾ ਹੈ। ਹਾਲਾਂਕਿ, ਖੱਟਾ ਹੋਣ ਦਾ ਮਤਲਬ ਇਹ ਬਿਲਕੁਲ ਨਹੀਂ ਹੁੰਦਾ ਕਿ ਦਹੀਂ ਖ਼ਰਾਬ ਹੋ ਚੁੱਕਾ ਹੈ।

ਦਹੀਂ ਹੋ ਗਿਆ ਹੈ ਜ਼ਿਆਦਾ ਖੱਟਾ... ਤਾਂ ਸੁੱਟਣ ਦੀ ਨਾ ਕਰੋ ਭੁੱਲ! ਜਾਣੋ ਵੱਖ-ਵੱਖ ਤਰੀਕਿਆਂ ਨਾਲ ਕਿਵੇਂ ਲਿਆਈਏ ਕੰਮ
tv9-punjabi
| Updated On: 20 Sep 2026 15:35 PM IST
Share

ਅਕਸਰ ਘਰਾਂ ਵਿੱਚ ਦਹੀਂ ਨੂੰ ਜੇਕਰ ਦੋ-ਤਿੰਨ ਦਿਨਾਂ ਲਈ ਰੱਖ ਦਿੱਤਾ ਜਾਵੇ ਤਾਂ ਉਸ ਵਿੱਚ ਖਟਾਸ ਕਾਫ਼ੀ ਵੱਧ ਜਾਂਦੀ ਹੈ। ਕਈ ਵਾਰ ਦਹੀਂ ਕੱਢਣ ਵੇਲੇ ਗਿੱਲਾ ਜਾਂ ਨਮੀ ਵਾਲਾ ਚਮਚਾ ਅੰਦਰ ਪੈ ਜਾਣ ਕਾਰਨ ਵੀ ਅਜਿਹਾ ਦੇਖਣ ਨੂੰ ਮਿਲਦਾ ਹੈ। ਹਾਲਾਂਕਿ, ਖੱਟਾ ਹੋਣ ਦਾ ਮਤਲਬ ਇਹ ਬਿਲਕੁਲ ਨਹੀਂ ਹੁੰਦਾ ਕਿ ਦਹੀਂ ਖ਼ਰਾਬ ਹੋ ਚੁੱਕਾ ਹੈ, ਸਗੋਂ ਇਸ ਵਿੱਚ ਫ਼ਰਮੈਂਟੇਸ਼ਨ ਦੀ ਪ੍ਰਕਿਰਿਆ ਹੋਰ ਤੇਜ਼ ਹੋ ਜਾਂਦੀ ਹੈ, ਜਿਸ ਸਦਕਾ ਇਸ ਅੰਦਰ ਪ੍ਰੋਬਾਇਓਟਿਕਸ ਦੀ ਮਾਤਰਾ ਹੋਰ ਜ਼ਿਆਦਾ ਵੱਧ ਜਾਂਦੀ ਹੈ।

ਕੁਝ ਲੋਕ ਖੱਟੇ ਦਹੀਂ ਵਿੱਚ ਖੰਡ ਮਿਲਾ ਕੇ ਖਾ ਲੈਂਦੇ ਹਨ, ਪ੍ਰੰਤੂ ਆਮ ਤੌਰ ‘ਤੇ ਲੋਕ ਤਾਜ਼ਾ ਦਹੀਂ ਖਾਣਾ ਹੀ ਪਸੰਦ ਕਰਦੇ ਹਨ। ਜੇਕਰ ਤੁਹਾਡੇ ਘਰ ਵਿੱਚ ਵੀ ਦਹੀਂ ਕਦੇ ਜ਼ਿਆਦਾ ਖੱਟਾ ਹੋ ਜਾਵੇ, ਤਾਂ ਇਸ ਨੂੰ ਬੇਕਾਰ ਸਮਝ ਕੇ ਸੁੱਟਣ ਤੋਂ ਪਹਿਲਾਂ ਦੋ ਵਾਰ ਜ਼ਰੂਰ ਸੋਚੋ। ਆਓ ਜਾਣਦੇ ਹਾਂ ਖੱਟੇ ਦਹੀਂ ਦੇ 5 ਅਜਿਹੇ ਬਿਹਤਰੀਨ ਉਪਯੋਗ, ਜੋ ਰੋਜ਼ਮੱਰਾ ਦੇ ਕੰਮਾਂ ਵਿੱਚ ਬੇਹੱਦ ਲਾਹੇਵੰਦ ਸਾਬਤ ਹੁੰਦੇ ਹਨ।

ਦਹੀਂ ਵਿੱਚ ਚੰਗੇ ਬੈਕਟੀਰੀਆ, ਲੈਕਟਿਕ ਐਸਿਡ ਅਤੇ ਵਿਟਾਮਿਨ ਡੀ ਸਮੇਤ ਕਈ ਜ਼ਰੂਰੀ ਪੌਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਤੱਤ ਸਿਹਤ ਦੇ ਨਾਲ-ਨਾਲ ਚਮੜੀ, ਵਾਲਾਂ ਅਤੇ ਇੱਥੋਂ ਤੱਕ ਕਿ ਘਰ ਵਿੱਚ ਲੱਗੇ ਰੁੱਖਾਂ-ਬੂਟਿਆਂ ਲਈ ਵੀ ਬਹੁਤ ਲਾਭਦਾਇਕ ਹੁੰਦੇ ਹਨ। ਜਾਣੋ ਖੱਟੇ ਦਹੀਂ ਨੂੰ ਕਿਨ੍ਹਾਂ ਸੁਚੱਜੇ ਤਰੀਕਿਆਂ ਨਾਲ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ:

ਖੱਟੇ ਦਹੀਂ ਤੋਂ ਤਿਆਰ ਕਰੋ ਸੁਆਦੀ ਕੜ੍ਹੀ

ਖੱਟੇ ਹੋ ਚੁੱਕੇ ਦਹੀਂ ਨੂੰ ਸਭ ਤੋਂ ਵਧੀਆ ਢੰਗ ਨਾਲ ਵਰਤਣ ਦਾ ਤਰੀਕਾ ਇਹ ਹੈ ਕਿ ਇਸ ਤੋਂ ਬੇਸਣ ਦੀ ਸੁਆਦੀ ਕੜ੍ਹੀ ਬਣਾ ਲਈ ਜਾਵੇ। ਆਮ ਤੌਰ ‘ਤੇ ਵੀ ਕੜ੍ਹੀ ਤਿਆਰ ਕਰਨ ਲਈ ਖੱਟੇ ਦਹੀਂ ਜਾਂ ਖੱਟੀ ਲੱਸੀ ਦੀ ਹੀ ਲੋੜ ਹੁੰਦੀ ਹੈ, ਜਿਸ ਨਾਲ ਕੜ੍ਹੀ ਦਾ ਅਸਲ ਜਾਇਕਾ ਅਤੇ ਸੁਆਦ ਹੋਰ ਵੀ ਨਿੱਖਰ ਕੇ ਸਾਹਮਣੇ ਆਉਂਦਾ ਹੈ।

ਪੂਜਾ ਘਰ ਦੇ ਤਾਂਬੇ ਅਤੇ ਪਿੱਤਲ ਦੇ ਭਾਂਡੇ ਚਮਕਾਓ

ਘਰ ਦੇ ਮੰਦਰ ਜਾਂ ਪੂਜਾ ਘਰ ਵਿੱਚ ਵਰਤੇ ਜਾਣ ਵਾਲੇ ਤਾਂਬੇ ਅਤੇ ਪਿੱਤਲ ਦੇ ਭਾਂਡਿਆਂ ਨੂੰ ਸਾਫ਼ ਕਰਨ ਲਈ ਆਮ ਤੌਰ ‘ਤੇ ਕਾਫ਼ੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਜੇਕਰ ਦਹੀਂ ਖੱਟਾ ਹੋ ਗਿਆ ਹੋਵੇ ਤਾਂ ਉਸ ਵਿੱਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਲਓ। ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਭਾਂਡਿਆਂ ‘ਤੇ ਚੰਗੀ ਤਰ੍ਹਾਂ ਲਗਾ ਕੇ ਕੁਝ ਮਿੰਟਾਂ ਲਈ ਛੱਡ ਦਿਓ। ਫਿਰ ਕਿਸੇ ਸਕ੍ਰਬਰ ਦੀ ਮਦਦ ਨਾਲ ਹਲਕਾ ਰਗੜ ਕੇ ਧੋ ਲਓ, ਭਾਂਡੇ ਨਵੇਂ ਵਰਗੇ ਚਮਕ ਉੱਠਣਗੇ।

ਸਿਰ ਦੀ ਚਮੜੀ ‘ਤੇ ਲਗਾਉਣਾ ਹੈ ਬੇਹੱਦ ਲਾਹੇਵੰਦ

ਖੱਟੇ ਦਹੀਂ ਨੂੰ ਸਿਰ ਦੀਆਂ ਜੜ੍ਹਾਂ ਅਤੇ ਸਕੈਲਪ ‘ਤੇ ਲਗਾਉਣਾ ਵਾਲਾਂ ਲਈ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਨਾਲ ਸਿਰ ਵਿੱਚੋਂ ਸਿੱਕਰੀ (ਡੈਂਡਰਫ਼) ਦੂਰ ਹੁੰਦੀ ਹੈ ਅਤੇ ਵਾਲ ਮੁਲਾਇਮ ਤੇ ਚਮਕਦਾਰ ਬਣਦੇ ਹਨ। ਜੇਕਰ ਵਾਲਾਂ ਵਿੱਚ ਸਿੱਕਰੀ ਦੀ ਸਮੱਸਿਆ ਜ਼ਿਆਦਾ ਹੋਵੇ, ਤਾਂ ਦਹੀਂ ਵਿੱਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਵਾਲਾਂ ‘ਤੇ ਲਗਾਉਣਾ ਚਾਹੀਦਾ ਹੈ, ਜਿਸ ਨਾਲ ਬਹੁਤ ਸ਼ਾਨਦਾਰ ਨਤੀਜੇ ਮਿਲਦੇ ਹਨ।

ਬਗੀਚੇ ਦੇ ਬੂਟਿਆਂ ਲਈ ਕਰੋ ਇਸਤੇਮਾਲ

ਖੱਟਾ ਦਹੀਂ ਤੁਹਾਡੇ ਘਰੇਲੂ ਬਗੀਚੇ ਲਈ ਇੱਕ ਵਧੀਆ ਕੁਦਰਤੀ ਖਾਦ ਵਜੋਂ ਕੰਮ ਕਰ ਸਕਦਾ ਹੈ। ਇਸ ਨਾਲ ਪੌਦੇ ਹਰੇ-ਭਰੇ ਅਤੇ ਤੰਦਰੁਸਤ ਰਹਿੰਦੇ ਹਨ। ਇਸ ਦੇ ਲਈ ਦਹੀਂ ਨੂੰ ਚੰਗੀ ਤਰ੍ਹਾਂ ਫ਼ੈਂਟ ਲਓ ਅਤੇ ਫਿਰ ਇਸ ਵਿੱਚ ਦਹੀਂ ਨਾਲੋਂ ਚਾਰ ਗੁਣਾ ਵੱਧ ਪਾਣੀ ਮਿਲਾ ਕੇ ਪਤਲਾ ਘੋਲ ਤਿਆਰ ਕਰੋ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਛਾਣਨ ਉਪਰੰਤ ਬੂਟਿਆਂ ਦੀਆਂ ਜੜ੍ਹਾਂ ਵਿੱਚ ਪਾਓ, ਜਿਸ ਨਾਲ ਉਨ੍ਹਾਂ ਦਾ ਵਿਕਾਸ ਤੇਜ਼ ਹੋਵੇਗਾ।

ਸਕਿਨ ਦੀ ਦੇਖਭਾਲ ਵਿੱਚ ਵਰਤੋਂ

ਖੱਟੇ ਦਹੀਂ ਦੀ ਵਰਤੋਂ ਚਮੜੀ ਦੀ ਸੁੰਦਰਤਾ ਨਿਖਾਰਨ ਲਈ ਵੀ ਕੀਤੀ ਜਾ ਸਕਦੀ ਹੈ। ਇਸ ਨੂੰ ਸਿੱਧੇ ਤੌਰ ‘ਤੇ ਚਿਹਰੇ ‘ਤੇ ਲਗਾ ਕੇ ਹਲਕੇ ਹੱਥਾਂ ਨਾਲ ਗੋਲਾਕਾਰ (ਸਰਕੂਲਰ ਮੋਸ਼ਨ) ਵਿੱਚ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਚਮੜੀ ਦੇ ਮ੍ਰਿਤ ਸੈੱਲ (ਡੈੱਡ ਸਕਿਨ ਸੈੱਲਜ਼) ਦੂਰ ਹੋ ਜਾਂਦੇ ਹਨ ਅਤੇ ਚਿਹਰਾ ਚਮਕਦਾਰ ਤੇ ਕੋਮਲ ਬਣਦਾ ਹੈ। ਇਸ ਤੋਂ ਇਲਾਵਾ ਦਹੀਂ ਵਿੱਚ ਸ਼ਹਿਦ, ਹਲਦੀ ਅਤੇ ਬੇਸਣ ਮਿਲਾ ਕੇ ਇੱਕ ਵਧੀਆ ਫ਼ੇਸ ਪੈਕ ਤਿਆਰ ਕਰਕੇ ਵੀ ਚਿਹਰੇ ‘ਤੇ ਲਗਾਇਆ ਜਾ ਸਕਦਾ ਹੈ।

Follow Us
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!...
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ...
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ...
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼...
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ...
"ਇਲੈਕਸ਼ਨ ਨੇੜੇ ਆ ਰਹੇ ਹਨ", ਪੰਜਾਬ 'ਚ CBI ਰੇਡ 'ਤੇ ਸੀਐਮ ਮਾਨ ਦਾ ਨਿਸ਼ਾਨਾ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ...
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?...
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ...