AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Tv9 Festival of India 2026: ਤਿੰਨ ਦਿਨ ਡੰਡੀਆ ਨਾਈਟ, ਇਵੈਂਟ ਦੀ ਇਹ ਰਹੀ ਹਰ ਡਿਟੇਲ

Tv9 Festival of India 2026: Tv9 ਵੱਲੋਂ ਨਰਾਤੇ 2026 ਦੇ ਮੌਕੇ ਤੇ ਫੈਸਟੀਵਲ ਆਫ਼ ਇੰਡੀਆ ਦੇ ਚੌਥੇ ਐਡੀਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਤਿੰਨ ਡੰਡੀਆ ਨਾਈਟਸ ਹਨ। ਪਾਓ ਕਲਰਫੁੱਲ ਕੱਪੜੇ, ਸਟਿਕਸ ਲੈ ਕੇ ਤਿਆਰ ਹੋ ਜਾਓ। ਜਾਣੋ ਇਵੈਂਟ ਦੀ ਹਰ ਡਿਟੇਲ ।

Tv9 Festival of India 2026: ਤਿੰਨ ਦਿਨ ਡੰਡੀਆ ਨਾਈਟ, ਇਵੈਂਟ ਦੀ ਇਹ ਰਹੀ ਹਰ ਡਿਟੇਲ
tv9-punjabi
| Updated On: 07 Oct 2026 17:23 PM IST
Share

TV9 ਨੈੱਟਵਰਕ ਮਾਣ ਨਾਲ “ਫੈਸਟੀਵਲ ਆਫ ਇੰਡੀਆ” ਦਾ ਚੌਥਾ ਐਡੀਸ਼ਨ ਪੇਸ਼ ਕਰਨ ਜਾ ਰਿਹਾ ਹੈ, ਜੋ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ, ਵਿਭਿੰਨਤਾ ਅਤੇ ਏਕਤਾ ਦਾ ਜਸ਼ਨ ਮਨਾਉਂਦਾ ਹੈ। ਇਸ ਸਾਲ ਦਾ ਇਵੈਂਟ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜੀਵੰਤ, ਵੱਡਾ ਅਤੇ ਸ਼ਾਨਦਾਰ ਹੋਣ ਲਈ ਤਿਆਰ ਹੈ। ਇਹ ਖਾਸ ਪ੍ਰੋਗਰਾਮ ਪੰਜ ਦਿਨਾਂ ਤੱਕ ਚੱਲੇਗਾ, ਜਿਸ ਵਿੱਚ ਤਿੰਨ ਡੰਡੀਆ ਨਾਈਟਸ ਹੋਣਗੀਆਂ। ਤੁਸੀਂ ਦੋਸਤਾਂ ਅਤੇ ਪਰਿਵਾਰ ਨੂੰ ਵੀ ਨਾਲ ਲਿਆ ਸਕਦੇ ਹੋ ਅਤੇ ਇਸ ਸੰਗੀਤ, ਡਾਂਸ ਅਤੇ ਮਜ਼ੇਦਾਰ ਤਿਉਹਾਰ ਦਾ ਆਨੰਦ ਮਾਣ ਸਕਦੇ ਹੋ। ਇਸ ਲਈ, ਆਓ ਸਥਾਨ ਤੋਂ ਲੈ ਕੇ ਐਂਟਰੀ ਤੱਕ ਜਾਣੋ ਇਸ ਇਵੈਂਟ ਦੀ ਹਰ ਡਿਟੇਲ…

TV9 ਤੁਹਾਡੇ ਲਈ ਡੰਡੀਆ ਖੇਡਣ ਦੀਆਂ ਤਿੰਨ ਖੂਬਸੂਰਤ ਸ਼ਾਮਾਂ ਅਤੇ ਇਸ ਦੇ ਨਾਲ ਇਸ ਇਵੈਂਟ ਵਿੱਚ ਤੁਹਾਡੇ ਲਈ ਬਹੁਤ ਕੁਝ ਹੋਵੇਗਾ। ਜਿਵੇਂ ਯੂਥ ਜ਼ੋਨ ਬਣਾਏ ਗਏ ਹਨ, ਜਿਸ ਵਿੱਚ ਇੰਟਰਐਕਟਿਵ ਐਕਟੀਵਿਟੀ ਹੋਵੇਗੀ। ਨੌਜਵਾਨਾਂ ਲਈ ਵਰਕਸ਼ਾਪ, ਗੇਮ, ਮੁਕਾਬਲੇ ਅਤੇ ਹੋਰ ਬਹੁਤ ਕੁਝ ਦਿਲਚਸਪ ਅਨੁਭਵ ਸ਼ਾਮਲ ਹਨ। ਆਓ ਜਾਣਦੇ ਹਾਂ ਕਿ ਡਾਂਡੀਆ ਨਾਈਟ ਕਦੋਂ ਹੈ ਅਤੇ ਹੋਰ ਸਾਰੀ ਡਿਟੇਲ।

ਡਾਂਡੀਆ ਨਾਈਟ ਕਦੋਂ?

ਸ਼ਾਰਦੀਆ ਨਵਰਾਤਰੀ 2026 ਦੌਰਾਨ ਹੋਣ ਵਾਲੇ ਫੈਸਟੀਵਲ ਆਫ਼ ਇੰਡੀਆ ਪ੍ਰੋਗਰਾਮ ਵਿੱਚ, ਤੁਸੀਂ ਮਸ਼ਹੂਰ ਡੀਜੇ ਨਾਲ ਡਾਂਡੀਆ ਨਾਈਟ ਦਾ ਆਨੰਦ ਲੈ ਸਕਦੇ ਹੋ। ਤੁਸੀਂ ਭਾਰਤ ਦੇ ਚੋਟੀ ਦੇ ਸੰਗੀਤ ਕਲਾਕਾਰਾਂ ਦੇ ਜਬਰਦਸਤ ਲਾਈਵ ਪਰਫਾਰਮੈਂਸੇਸ ਦੇਖ ਸਕੋਗੇ। ਇਹ ਪ੍ਰੋਗਰਾਮ 16 ਅਕਤੂਬਰ, 2026 ਨੂੰ ਸ਼ੁਰੂ ਹੋਵੇਗਾ, ਜਿਸ ਵਿੱਚ ਡਾਂਡੀਆ ਨਾਈਟਸ 18, 19 ਅਤੇ 20 ਅਕਤੂਬਰ ਨੂੰ ਹੋਣਗੀਆਂ। ਡਾਂਡੀਆ ਨਾਈਟਸ ਵਿੱਚ ਹਿੰਦੀ ਬੀਟਸ ਪਰਫਾਰਮੈਂਸ ਹੋਣਗੇ, ਅਤੇ ਹਰ ਉਮਰ ਸਮੂਹ ਦੇ ਲੋਕ ਸ਼ਾਮਲ ਹੋ ਸਕਦੇ ਹਨ।

ਕਿੱਥੇ ਰਹੇਗਾ ਇਵੈਂਟ ਦਾ ਵੈਨਿਊ?

ਡਾਂਡੀਆ ਨਾਈਟ ਸ਼ਾਮ 7 ਵਜੇ ਸ਼ੁਰੂ ਹੋਵੇਗੀ ਅਤੇ 2 ਘੰਟੇ ਅਤੇ 30 ਮਿੰਟ ਤੱਕ ਚੱਲੇਗੀ, ਯਾਨੀ ਕਿ ਤੁਸੀਂ ਰਾਤ 9:30 ਵਜੇ ਤੱਕ ਇਸਦਾ ਆਨੰਦ ਲੈ ਸਕਦੇ ਹੋ। ਸਥਾਨ ਦਿੱਲੀ ਦਾ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਹੈ। ਇਸ ਲਈ, ਦਿਲ ਖੋਲ੍ਹ ਕੇ ਡਾਂਸ ਕਰਨ ਲਈ ਤਿਆਰ ਹੋ ਜਾਓ, ਮਿਊਜ਼ਿਕ ਅਤੇ ਨਾਨ-ਸਟਾਪ ਬੀਟਸ ਨਾਲ ਨਰਾਤਿਆਂ ਦਾ ਜਸ਼ਨ ਮਨਾਓ। ਤੁਸੀਂ ਡਾਂਡੀਆ ਦੇ ਨਾਲ ਇੱਥੇ ਗਰਬਾ ਦਾ ਵੀ ਆਨੰਦ ਲੈ ਸਕਦੇ ਹੋ।

ਐਂਟਰੀ ਟਿਕਟ ਦੀ ਡਿਟੇਲ

ਟੀਵੀ9 ਫੈਸਟੀਵਲ ਆਫ਼ ਇੰਡੀਆ 2026 ਦੇ ਜਸ਼ਨਾਂ ਦਾ ਹਿੱਸਾ ਬਣਨ ਲਈ, ਤੁਸੀਂ ਬੁੱਕਮਾਈਸ਼ੋ ਤੋਂ ਟਿਕਟਾਂ ਖਰੀਦ ਸਕਦੇ ਹੋ। ਤਾਂ, ਤੁਸੀਂ ਕਿਸ ਦੀ ਉਡੀਕ ਕਰ ਰਹੇ ਹੋ? ਅਧਿਆਤਮਿਕਤਾ, ਫੂਡ ਅਤੇ ਡਿਸਕੋ ਬੀਟਸ ਨਾਲ ਭਰੀ ਸ਼ਾਮ ਦਾ ਆਨੰਦ ਲੈਣ ਲਈ ਹੁਣੇ ਆਪਣੀ ਜਗ੍ਹਾ ਸੁਰੱਖਿਅਤ ਕਰੋ।

ਇਹ ਹੈ ਪ੍ਰੋਗਰਾਮ ਦਾ ਅਟ੍ਰੈਕਸ਼ਨ

ਇਸ ਪ੍ਰੋਗਰਾਮ ਵਿੱਚ ਗਲੋਬਲ ਐਗਜ਼ੀਬਿਸ਼ਨ ਅਤੇ ਸ਼ਾਪਿੰਗ ਸਟਾਲ ਲਗਾਏ ਜਾਣਗੇ, ਜੋ ਭਾਰਤ ਅਤੇ ਦੁਨੀਆ ਭਰ ਦੇ ਸਟਾਲਸ ਦੇ ਨਾਲ ਕਲਾ, ਸ਼ਿਲਪਕਾਰੀ, ਫੈਸ਼ਨ, ਜੀਵਨ ਸ਼ੈਲੀ ਅਤੇ ਘਰੇਲੂ ਸਜਾਵਟ ਦੀ ਦੁਨੀਆ ਦੀ ਪੜਚੋਲ ਕਰਨ ਦਾ ਮੌਕਾ ਪ੍ਰਦਾਨ ਕਰਨਗੇ। ਭਾਰਤ ਦਾ ਸਭ ਤੋਂ ਵੱਡਾ ਦੁਰਗਾ ਪੂਜਾ ਪੰਡਾਲ ਵੀ ਸਥਾਪਤ ਕੀਤਾ ਜਾਵੇਗਾ। ਇਹ ਪ੍ਰੋਗਰਾਮ ਰਵਾਇਤੀ ਤੋਂ ਲੈ ਕੇ ਆਧੁਨਿਕ ਪਕਵਾਨਾਂ ਤੱਕ, ਭਾਰਤੀ ਡਿਸ਼ੇਜ ਨੂੰ ਲੈ ਕੇ ਮਾਡਰਨ ਰੈਸਪੀਜ਼ ਵੀ ਹੋਣਗੀਆਂ।

ਦੋ ਦਿਨਾਂ ਦਾ ਲਾਈਵ ਮਿਊਜ਼ਿਕ ਕਾਂਸਰਟ

ਟੀਵੀ9 ਫੈਸਟੀਵਲ ਆਫ਼ ਇੰਡੀਆ ਦਾ ਚੌਥਾ ਐਡੀਸ਼ਨ ਪ੍ਰਸਿੱਧ ਕਲਾਕਾਰਾਂ ਨੂੰ ਲਾਈਵ ਪਰਫਾਰਮ ਕਰਦੇ ਦੇਖਣ ਦਾ ਮੌਕਾ ਵੀ ਪ੍ਰਦਾਨ ਕਰੇਗਾ। ਇਸ ਵਾਰ, ਹਰਸ਼ਦੀਪ ਕੌਰ ਅਤੇ ਰਫ਼ਤਾਰ ਆ ਰਹੇ ਹਨ ਤੁਹਾਨੂੰ ਆਪਣੀਆਂ ਧੁਨਾਂ ‘ਤੇ ਨਚਾਉਣ ਲਈ। ਹਰਸ਼ਦੀਪ ਕੌਰ ਦਾ ਪ੍ਰੋਗਰਾਮ 16 ਅਕਤੂਬਰ ਨੂੰ ਹੈ, ਜਦੋਂ ਕਿ ਰਫ਼ਤਾਰ 17 ਅਕਤੂਬਰ ਨੂੰ ਪਰਫਾਰਮ ਕਰਨਗੇ। ਤੁਸੀਂ ਇਸ ਲਈ ਵੀ ਆਪਣੀਆਂ ਟਿਕਟਾਂ ਬੁੱਕ ਕਰ ਸਕਦੇ ਹੋ।

Follow Us
"ਇਲੈਕਸ਼ਨ ਨੇੜੇ ਆ ਰਹੇ ਹਨ", ਪੰਜਾਬ 'ਚ CBI ਰੇਡ 'ਤੇ ਸੀਐਮ ਮਾਨ ਦਾ ਨਿਸ਼ਾਨਾ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ...
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?...
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ...
ਹੁਣ ਲੱਗਣ ਜਾ ਰਿਹਾ iPhone18pro Max ਦਾ ਲੰਗਰ, 12 ਸ਼ਹਿਰਾਂ ਦੇ ਲੱਕੀ ਲੋਕਾਂ ਦੀ ਨਿੱਕਲੇਗੀ ਲਾਟਰੀ!
ਹੁਣ ਲੱਗਣ ਜਾ ਰਿਹਾ iPhone18pro Max ਦਾ ਲੰਗਰ, 12 ਸ਼ਹਿਰਾਂ ਦੇ ਲੱਕੀ ਲੋਕਾਂ ਦੀ ਨਿੱਕਲੇਗੀ ਲਾਟਰੀ!...
ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ... LPG, CNG ਤੋਂ ਲੈ ਕੇ ਹਵਾਈ ਸਫਰ ਤਕ ਮਹਿੰਗਾ
ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ... LPG, CNG ਤੋਂ ਲੈ ਕੇ ਹਵਾਈ ਸਫਰ ਤਕ ਮਹਿੰਗਾ...
BJP-SAD ਦਾ ਗਠਜੋੜ ਹੋਣਾ ਤੈਅ... ਕੀ ਕਹਿੰਦੇ ਹਨ ਅਕਾਲੀ ਦਲ ਦੇ 3 ਸਰਵੇ? ਵੇਖੋ...
BJP-SAD ਦਾ ਗਠਜੋੜ ਹੋਣਾ ਤੈਅ... ਕੀ ਕਹਿੰਦੇ ਹਨ ਅਕਾਲੀ ਦਲ ਦੇ 3 ਸਰਵੇ? ਵੇਖੋ......
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ...
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ......
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ...