ਅਨੰਤ-ਰਾਧਿਕਾ ਦਾ ਵਿਆਹ: ਬਾਰਾਤ ਤੋਂ ਵਿਆਹ ਤੱਕ, ਜਾਣੋ ਸਾਰੇ ਫੰਕਸ਼ਨਸ ਅਤੇ ਵਿਆਹ ਦੀ Timeline
ਦੇਸ਼ ਦੀ ਸਭ ਤੋਂ ਮਹਿੰਗੇ ਵਿਆਹਾਂ ਵਿੱਚੋਂ ਇਕ ਵਿਆਹ ਅਨੰਤ ਅਤੇ ਰਾਧਿਕਾ ਦਾ ਹੋਣ ਜਾ ਰਿਹਾ ਹੈ। ਅਨੰਤ ਅੰਬਾਨੀ ਖਾਨਦਾਨ ਦੇ ਛੋਟੇ ਬੇਟੇ ਹਨ। ਉਹ ਆਪਣੀ ਲਾਂਗਟਾਈਮ ਗ੍ਰਲਫਰੈਂਡ ਰਾਧਿਕਾ ਨਾਲ 12 ਜੁਲਾਈ ਨੂੰ ਵਿਆਹ ਕਰਨ ਜਾ ਰਹੇ ਹਨ। ਇਸ ਲੇਖ ਵਿੱਚ ਅਸੀਂ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਅਤੇ ਰਿਸੈਪਸ਼ਨ ਦੇ ਸਾਰੇ ਫੰਕਸ਼ਨਾਂ ਦੀ ਟਾਈਮਲਾਈਨ ਬਾਰੇ ਤੁਹਾਨੂੰ ਦੱਸਾਂਗੇ।

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਨਿਸ਼ਚਿਤ ਤੌਰ ‘ਤੇ ਇਸ ਵੇਲੇ ਦੀ ਕਾਫੀ ਚਰਚੀਤ ਜੋੜੀਆਂ ਵਿੱਚੋਂ ਇਕ ਹੈ। ਸਭ ਦੀਆਂ ਨਜ਼ਰਾਂ ਉਨ੍ਹਾਂ ‘ਤੇ ਹਨ ਕਿਉਂਕਿ ਉਹ 12 ਜੁਲਾਈ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹਨ। ਵਿਆਹ ਤੋਂ ਪਹਿਲਾਂ ਦਾ ਤਿਉਹਾਰ ਜਾਮਨਗਰ ਵਿੱਚ ਮਾਰਚ ਵਿੱਚ ਸ਼ੁਰੂ ਹੋਇਆ ਸੀ ਜੋ ਫਿਰ ਮੈਡੀਟੇਰੀਅਨ ਕਰੂਜ਼ ਤੱਕ ਜਾਰੀ ਰਿਹਾ। ਅਤੇ ਹੁਣ ਪਿਛਲੇ ਕੁਝ ਦਿਨਾਂ ਤੋਂ, ਐਂਟੀਲੀਆ ਕਈ ਮਸ਼ਹੂਰ ਹਸਤੀਆਂ ਦੀ ਮੇਜ਼ਬਾਨੀ ਕਰ ਰਿਹਾ ਹੈ ਜਿਵੇਂ ਕਿ ਸੰਗੀਤ, ਹਲਦੀ, ਮਹਿੰਦੀ, ਗਰਬਾ ਰਾਤ, ਅਤੇ ਹੋਰ ਬਹੁਤ ਫੰਕਸ਼ਨ ਇੱਥੇ ਹੋਏ ਹਨ। ਹੁਣ ਅਸੀਂ ਤੁਹਾਡੇ ਲਈ 12 ਅਤੇ 14 ਜੁਲਾਈ ਨੂੰ ਹੋਣ ਵਾਲੇ ਸਾਰੇ ਸਮਾਗਮਾਂ ਦਾ ਵੇਰਵਾ ਲਿਆਉਂਦੇ ਹਾਂ।
ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ਦੇ ਫੰਕਸ਼ਨ
ਜੇ ਤੁਸੀਂ ਉਨ੍ਹਾਂ ਵਿੱਚੋਂ ਇੱਕ ਹੋ ਜੋ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਬਾਰੇ ਸਭ ਕੁਝ ਜਾਣਨ ਲਈ ਦਿਲਚਸਪੀ ਰੱਖਦੇ ਹੋ ਕਿ ਕਦੋਂ ਕਿਹੜਾ ਫੰਕਸ਼ਨ ਹੋ ਰਿਹਾ ਹੈ, ਫਿਰ ਇਹ ਖ਼ਬਰ ਤੁਹਾਡੇ ਲਈ ਹੀ ਹੈ। ਅਸੀਂ ਤੁਹਾਡੇ ਲਈ 12 ਜੁਲਾਈ ਅਤੇ 14 ਜੁਲਾਈ ਨੂੰ ਹੋਣ ਵਾਲੇ ਸਾਰੇ ਸਮਾਰੋਹਾਂ ਦੀ ਸੂਚੀ ਉਨ੍ਹਾਂ ਦੇ ਸਮੇਂ ਦੇ ਨਾਲ ਲੈ ਕੇ ਆਏ ਹਾਂ।
ਸ਼ੁਭ ਵਿਵਾਹ 12 ਜੁਲਾਈ, ਸ਼ੁੱਕਰਵਾਰ, 2024 ਨੂੰ ਦੁਪਹਿਰ 3 ਵਜੇ ਤੋਂ ਬਾਅਦ ਹੋਵੇਗਾ
ਬਾਰਾਤ ਅਸੈਂਬਲੀ ਅਤੇ ਸਾਫਾ ਬੰਨ੍ਹਣਾ ਦੀ ਰਸਮ – ਦੁਪਹਿਰ 3 ਵਜੇ
ਵਰਮਾਲਾ – ਸ਼ਾਮ 8 ਵਜੇ
ਇਹ ਵੀ ਪੜ੍ਹੋ
ਲਗਨਾ ਵਿਧੀ – ਰਾਤ 9:30 ਵਜੇ
ਇਹ ਵਿਆਹ ਜਿਓ ਵਰਲਡ ਸੈਂਟਰ ਵਿਖੇ ਹੋਵੇਗਾ ਅਤੇ ਫੰਕਸ਼ਨ ਲਈ ਡਰੈੱਸ ਕੋਡ ਇੰਡੀਅਨ ਟ੍ਰੈਡੀਸ਼ਨਲ ਹੈ।
ਮੰਗਲ ਉਤਸਵ ਜਾਂ ਵਿਆਹ ਦਾ ਰਿਸੈਪਸ਼ਨ 14 ਜੁਲਾਈ, ਐਤਵਾਰ, 2024 ਨੂੰ ਸ਼ਾਮ 6 ਵਜੇ ਤੋਂ ਬਾਅਦ ਹੋਵੇਗੀ। ਇਹ ਇਵੈਂਟ ਜਿਓ ਵਰਲਡ ਸੈਂਟਰ ‘ਤੇ ਵੀ ਹੋਣ ਜਾ ਰਿਹਾ ਹੈ ਅਤੇ ਫੰਕਸ਼ਨ ਦਾ ਡਰੈੱਸ ਕੋਡ ਇੰਡੀਅਨ ਹੈ।
ਵਿਆਹ ‘ਚ ਸ਼ਾਮਲ ਹੋ ਰਹੀਆਂ ਹਾਲੀਵੁੱਡ ਹਸਤੀਆਂ
ਇਕਨਾਮਿਕ ਟਾਈਮਜ਼ ਦੀਆਂ ਰਿਪੋਰਟਾਂ ਦੇ ਅਨੁਸਾਰ, ਕਿਮ ਕਾਰਦਾਸ਼ੀਅਨ ਅਤੇ ਖਲੋਏ ਕਰਦਸ਼ੀਅਨ ਵਰਗੇ ਮਸ਼ਹੂਰ ਹਾਲੀਵੁੱਡ ਨਾਮ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਸ਼ਾਮਲ ਹੋਣਗੇ। ਇਹ ਵੀ ਦੱਸਿਆ ਗਿਆ ਹੈ ਕਿ ਪ੍ਰਸਿੱਧ futurist ਪੀਟਰ ਡਾਇਮੰਡਿਸ, ਜੈਫ ਕੂਨਸ, ਅਤੇ ਪ੍ਰਸਿੱਧ ਸੈਲਫ ਹੈਲਪ ਕੋਚ ਜੈ ਸ਼ੈਟੀ ਲਵਬਰਡਜ਼ ਦੇ ਵੱਡੇ ਦਿਨ ਵਿੱਚ ਸ਼ਾਮਲ ਹੋਣ ਵਾਲੀਆਂ ਬਹੁਤ ਸਾਰੀਆਂ ਅੰਤਰਰਾਸ਼ਟਰੀ ਮਸ਼ਹੂਰ ਹਸਤੀਆਂ ਵਿੱਚੋਂ ਹਨ।
ਇਹ ਵੀ ਪੜ੍ਹੋ- 100 ਪ੍ਰਾਈਵੇਟ ਜਹਾਜ਼, 3 ਫਾਲਕਨ ਜੈੱਟ, ਮੁਕੇਸ਼ ਅੰਬਾਨੀ ਨੇ ਮਹਿਮਾਨਾਂ ਲਈ ਬਣਾਇਆ ਸੁਪਰ ਲਗਜ਼ਰੀ ਪਲਾਨ
ਇੰਡੀਆ ਟੂਡੇ ਦੀ ਇੱਕ ਰਿਪੋਰਟ ਦੇ ਅਨੁਸਾਰ, ਕਿਮ ਦੇ ਮੇਕਅਪ ਕਲਾਕਾਰ ਮਾਰੀਓ ਡੇਡਿਵਾਨੋਵਿਕ, ਮਸ਼ਹੂਰ ਟਿੱਕਟੋਕਰ ਜੂਲੀਆ ਚੈਫੇ, ਹਾਲੀਵੁੱਡ ਦੇ ਮਸ਼ਹੂਰ ਹੇਅਰ ਸਟਾਈਲਿਸਟ ਕ੍ਰਿਸ ਐਪਲਟਨ, ਅਤੇ ਹੋਰ ਬਹੁਤ ਹੱਸਤੀਆਂ ਇਸ ਵਿਆਹ ਵਿੱਚ ਸ਼ਾਮਲ ਹੋਣਗੇ।
ਇਹ ਸੱਚਮੁੱਚ ਅਜਿਹਾ ਵਿਆਹ ਹੋਣ ਜਾ ਰਿਹਾ ਹੈ ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਅਨੰਤ ਅਤੇ ਰਾਧਿਕਾ ਨੂੰ ਲਾੜਾ ਅਤੇ ਲਾੜੀ ਦੇ ਰੂਪ ਵਿੱਚ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ।