ਮੁੰਬਈ ‘ਚ ਸ਼ੁੱਕਰਵਾਰ ਨੂੰ ਹੋਣ ਵਾਲੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ‘ਚ ਮੁਕੇਸ਼ ਅੰਬਾਨੀ ਨੇ ਮਹਿਮਾਨਾਂ ਲਈ ਸੁਪਰ ਲਗਜ਼ਰੀ ਪਲਾਨ ਤਿਆਰ ਕੀਤਾ ਹੈ। ਇਸ ਵਿਆਹ ‘ਚ ਮਹਿਮਾਨਾਂ ਨੂੰ ਲਿਜਾਣ ਲਈ ਤਿੰਨ ਫਾਲਕਨ-2000 ਜੈੱਟ ਅਤੇ 100 ਨਿੱਜੀ ਜਹਾਜ਼ ਕਿਰਾਏ ‘ਤੇ ਲਏ ਗਏ ਹਨ। ਅਰਬਪਤੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਦਾ ਵਿਆਹ ਰਾਧਿਕਾ ਮਰਚੈਂਟ ਨਾਲ 12 ਜੁਲਾਈ ਨੂੰ ਬੀਕੇਸੀ, ਮੁੰਬਈ ਵਿੱਚ ਹੋਣਾ ਹੈ। ਇਸ ਵਿਆਹ ਨੂੰ ਦੇਸ਼ ਦੇ ਸਭ ਤੋਂ ਮਹਿੰਗੇ ਵਿਆਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਵਿਆਹ ‘ਚ ਆਉਣ ਵਾਲੇ ਮਹਿਮਾਨਾਂ ਲਈ ਮੁਕੇਸ਼ ਅੰਬਾਨੀ ਨੇ ਕਿਸ ਤਰ੍ਹਾਂ ਦਾ ਪਲਾਨ ਬਣਾਇਆ ਹੈ
100 ਤੋਂ ਵੱਧ ਜਹਾਜ਼ਾਂ ਦਾ ਇੰਤਜ਼ਾਮ
ਕਲੱਬ ਵਨ ਏਅਰ ਦੇ ਸੀਈਓ ਰਾਜਨ ਮਹਿਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅੰਬਾਨੀ ਨੇ ਵਿਆਹ ਵਿੱਚ ਮਹਿਮਾਨਾਂ ਨੂੰ ਲਿਜਾਣ ਲਈ ਉਨ੍ਹਾਂ ਦੀ ਕੰਪਨੀ ਦੇ ਤਿੰਨ ਫਾਲਕਨ-2000 ਜੈੱਟ ਕਿਰਾਏ ‘ਤੇ ਲਏ ਹਨ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਉਨ੍ਹਾਂ ਕਿਹਾ ਕਿ ਹਰ ਥਾਂ ਤੋਂ ਮਹਿਮਾਨ ਆ ਰਹੇ ਹਨ ਅਤੇ ਹਰੇਕ ਜਹਾਜ਼ ਦੇਸ਼ ਭਰ ਵਿੱਚ ਕਈ ਥਾਵਾਂ ਦੀ ਯਾਤਰਾ ਕਰੇਗਾ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਸ ਪ੍ਰੋਗਰਾਮ ਲਈ 100 ਤੋਂ ਵੱਧ ਨਿੱਜੀ ਜਹਾਜ਼ਾਂ ਦਾ ਇਸਤੇਮਾਲ ਕੀਤਾ ਜਾਵੇਗਾ।
ਮੁੰਬਈ ਲਈ ਟ੍ਰੈਫਿਕ ਐਡਵਾਈਜ਼ਰੀ
ਬਾਂਦਰਾ ਕੁਰਲਾ ਕੰਪਲੈਕਸ (ਬੀਕੇਸੀ) ਦੇ ਜੀਓ ਵਰਲਡ ਸੈਂਟਰ ਵਿੱਚ ਹੋਣ ਵਾਲੇ ਵਿਆਹ ਕਾਰਨ ਵੱਡੇ ਪੈਮਾਨੇ ‘ਤੇ ਆਵਾਜਾਈ ਪਾਬੰਦੀਆਂ ਲਗਾਈਆਂ ਗਈਆਂ ਹਨ। 12 ਜੁਲਾਈ ਤੋਂ 15 ਜੁਲਾਈ ਤੱਕ, ਸਥਾਨ ਦੇ ਨੇੜੇ ਦੀਆਂ ਸੜਕਾਂ ਸਿਰਫ ਦੁਪਹਿਰ 1 ਵਜੇ ਤੋਂ ਅੱਧੀ ਰਾਤ ਤੱਕ “ਇਵੈਂਟ ਵਾਹਨਾਂ” ਲਈ ਉਪਲਬਧ ਹੋਣਗੀਆਂ।
ਮੁੰਬਈ ਟ੍ਰੈਫਿਕ ਪੁਲਿਸ ਨੇ ਵਿਆਹ ਦੌਰਾਨ ਸੜਕ ਬੰਦ ਕਰਨ ਅਤੇ ਬਿਹਤਰ ਟ੍ਰੈਫਿਕ ਪ੍ਰਵਾਹ ਬਾਰੇ ਵਿਸਤ੍ਰਿਤ ਐਡਵਾਈਜ਼ਰੀ ਜਾਰੀ ਕੀਤੀ ਹੈ। ਜਦਕਿ ਮੇਨ ਪ੍ਰੋਗਰਾਮ 12 ਜੁਲਾਈ ਦਿਨ ਸ਼ੁੱਕਰਵਾਰ ਨੂੰ ਹੋਣਾ ਹੈ। ਅਗਲੇ ਦਿਨ ਇੱਕ ਆਸ਼ੀਰਵਾਦ ਸਮਾਰੋਹ (ਸ਼ੁਭ ਅਸ਼ੀਰਵਾਦ) ਅਤੇ 14 ਜੁਲਾਈ ਨੂੰ ਰੀਸੇਪਸ਼ਨ ਹੈ।
ਪ੍ਰੋਗਰਾਮ ਵਾਲੀ ਥਾਂ ਚਾਰੇ ਪਾਸੇ ਸਜਾਵਟ ਕੀਤੀ ਗਈ ਹੈ। ਇਲਾਕੇ ਨੂੰ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਹੈ। ਅੰਬਾਨੀ ਦੀ 27 ਮੰਜ਼ਿਲਾ ਹਵੇਲੀ, ਐਂਟੀਲੀਆ, ਨੂੰ ਵੀ ਮੈਰੀਗੋਲਡ ਫੁੱਲਾਂ ਅਤੇ ਚਮਕਦਾਰ ਪੀਲੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ। ਆਲੇ-ਦੁਆਲੇ ਦੇ ਇਲਾਕਿਆਂ ‘ਚ ਟਰੈਫਿਕ ਪਹਿਲਾਂ ਹੀ ਸਲੋ ਹੋਣਾ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ-
ਰਾਧਿਕਾ ਮਰਚੈਂਟ ਦੇ ਵਿਆਹ ਦਾ ਆਉਟਫਿੱਟ ਕਰੇਗਾ ਡਿਜ਼ਾਈਨ? ਈਸ਼ਾ ਅਤੇ ਸ਼ਲੋਕਾ ਨੇ ਆਪਣੇ ਵਿਆਹ ਤੇ ਪਾਏ ਸਨ ਇਹ ਆਊਟਫਿਟ
ਪ੍ਰੀ-ਵੈਡਿੰਗ ਸੇਲੀਬ੍ਰੇਸ਼ਨ
ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਪ੍ਰੋਗਰਾਮ ਵੀ ਕਰਵਾਏ ਗਏ। ਜਸ਼ਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਜਾਮਨਗਰ ਤੋਂ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਯੂਰਪ ਵਿੱਚ ਚਾਰ ਦਿਨਾਂ ਲਈ ਲਗਜ਼ਰੀ ਕਰੂਜ਼ ਵਿੱਚ ਪ੍ਰੋਗਰਾਮ ਚੱਲਿਆ। ਆਖਰਕਾਰ, ਪਿਛਲੇ ਦੋ ਹਫ਼ਤਿਆਂ ਵਿੱਚ ਮੁੰਬਈ ਵਿੱਚ ਕਈ ਹਾਈ-ਪ੍ਰੋਫਾਈਲ ਪ੍ਰੋਗਰਾਮ ਹੋਏ। ਜਸਟਿਨ ਬੀਬਰ, ਰਿਹਾਨਾ, ਕੈਟੀ ਪੇਰੀ ਅਤੇ ਬੈਕਸਟ੍ਰੀਟ ਬੁਆਏਜ਼ ਵਰਗੇ ਗਲੋਬਲ ਸਿਤਾਰਿਆਂ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਵੀ ਵਿਆਹ ਤੋਂ ਪਹਿਲਾਂ ਦੀਆਂ ਪਾਰਟੀਆਂ ਵਿੱਚ ਪਰਫਾਰਮ ਕੀਤਾ।