ਪੰਜਾਬ ‘ਚ NRI ਪਤੀ ਨੇ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਵਿਦੇਸ਼ ਤੋਂ ਪਰਤਦਿਆਂ ਹੀ ਹੋਈ ਸੀ ਬਹਿਸ
ਪੰਜਾਬ: ਇੱਕ NRI ਪਤੀ ਨੇ ਆਪਣੀ ਪਤਨੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਮੰਗਲਵਾਰ ਨੂੰ ਹੀ ਇਟਲੀ ਤੋਂ ਆਪਣੇ ਘਰ ਪਰਤਿਆ ਸੀ। ਘਰ ਪਰਤਣ ਤੋਂ ਕੁਝ ਘੰਟਿਆਂ ਬਾਅਦ ਹੀ ਪਤੀ-ਪਤਨੀ ਵਿਚਕਾਰ ਲੜਾਈ ਹੋ ਗਈ। ਇਸ ਤੋਂ ਬਾਅਦ ਪਤੀ ਪਤਨੀ ਨੂੰ ਕਮਰੇ 'ਚ ਲੈ ਗਿਆ ਅਤੇ ਵਾਰ-ਵਾਰ ਉਸ ਦਾ ਸਿਰ ਫਰਸ਼ 'ਤੇ ਮਾਰਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਐੱਨਆਰਆਈ ਨਿਊਜ। ਪੰਜਾਬ ਦੇ ਇੱਕ ਪਿੰਡ ਵਿੱਚ ਕਿਸੇ ਗੱਲ ਨੂੰ ਲੈ ਕੇ ਇੱਕ ਐੱਨਆਰਆਈ (NRI) ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਮੰਗਲਵਾਰ ਨੂੰ ਹੀ ਇਟਲੀ ਤੋਂ ਆਪਣੇ ਘਰ ਪਰਤਿਆ ਸੀ। ਘਰ ਪਰਤਣ ਤੋਂ ਕੁਝ ਘੰਟਿਆਂ ਬਾਅਦ ਹੀ ਪਤੀ-ਪਤਨੀ ਵਿਚਕਾਰ ਲੜਾਈ ਹੋ ਗਈ।
ਕਪੂਰਥਲਾ ਦੀ ਐੱਸਐੱਸਪੀ (SSP) ਪੁਲਿਸ ਕਪਤਾਨ ਵਤਸਲਾ ਗੁਪਤਾ ਨੇ ਦੱਸਿਆ ਕਿ ਪ੍ਰਵਾਸੀ ਭਾਰਤੀ, ਜਿਸ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ, ਸੋਮਵਾਰ ਨੂੰ ਇਟਲੀ ਤੋਂ ਪਿੰਡ ਸੰਧੂ ਚੱਠਾ ਵਿਖੇ ਆਪਣੇ ਘਰ ਪਰਤਿਆ ਸੀ। ਐਸਐਸਪੀ ਨੇ ਦੱਸਿਆ ਕਿ ਉਸੇ ਦਿਨ ਉਸ ਦੀ ਪਤਨੀ ਹਰਪ੍ਰੀਤ ਕੌਰ ਨਾਲ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਹੋਈ ਸੀ।
ਮੁਲਜ਼ਮ ਫਰਾਰ, ਭਾਲ ਕਰ ਰਹੀ ਪੁਲਿਸ
ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਿੰਘ ਕੌਰ ਨੂੰ ਘਸੀਟ ਕੇ ਆਪਣੇ ਕਮਰੇ ਵਿੱਚ ਲੈ ਗਿਆ ਅਤੇ ਕਥਿਤ ਤੌਰ ਤੇ ਉਸ ਦਾ ਸਿਰ ਫਰਸ਼ ਤੇ ਵਾਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਫਰਾਰ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ