ਐੱਨਆਰਆਈ ਦੀ ਕੋਠੀ ਚੋਂ 35 ਤੋਲੇ ਸੋਨੇ ਤੇ 4.95 ਲੱਖ ਦੀ ਨਕਦੀ ਚੋਰੀ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ
ਲੁਧਿਆਣਾ ਪੁਲਿਸ ਨੇ ਐੱਨਆਰਆਈ ਦੀ ਕੋਠੀ ਵਿੱਚ ਚੋਰੀ ਕਰਨ ਵਾਲੇ ਚੋਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਲਜ਼ਮ ਤੋਂ ਚੋਰੀ ਕੀਤਾ ਹੋਇਆ ਸਾਮਾਨ ਵੀ ਬਰਾਮਦ ਕਰ ਲਿਆ। ਪੁਲਿਸ ਅਫਸਰ ਅਨੂਸਾਰ ਮੁਲਜ਼ਮ ਨੇ ਰੇਕੀ ਕਰਕੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਸੀ।
ਲੁਧਿਆਣਾ। ਲੁਧਿਆਣਾ ਵਿੱਚ ਐਨਆਰਆਈ (NRI) ਦੇ ਘਰ ਚੋਰੀ ਕਰਨ ਵਾਲੇ ਚੋਰ ਨੂੰ ਸਦਰ ਥਾਣਾ ਸਦਰ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮ ਨੇ ਐਨਆਰਆਈ ਦੇ ਘਰ ਦੀ ਰੇਕੀ ਕੀਤੀ। ਕੁਝ ਦਿਨ ਰੇਕੀ ਕਰਨ ਤੋਂ ਬਾਅਦ ਉਸ ਨੇ ਅੱਧੀ ਰਾਤ ਨੂੰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਦੋਂ ਐਨਆਰਆਈ ਪਰਿਵਾਰ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਚੋਰੀ ਦੀ ਸੂਚਨਾ ਦਿੱਤੀ ਗਈ ਤਾਂ ਉਨ੍ਹਾਂ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਮੁਲਜ਼ਮ ਗਗਨਦੀਪ ਸਿੰਘ ਉਰਫ਼ ਕਾਲੂ ਕੁੰਦਨ ਸਿੰਘ ਵਾਸੀ ਪਿੰਡ ਰਾਣੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ 35 ਤੋਲੇ ਸੋਨਾ, 4.95 ਲੱਖ ਨਕਦੀ ਅਤੇ 100 ਡਾਲਰ ਬਰਾਮਦ ਕੀਤੇ ਹਨ।
ਪੁਲਿਸ ਕਮਿਸ਼ਨਰ (Commissioner of Police) ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਹਰਦੀਪ ਸਿੰਘ ਸੋਹਲ ਵਾਸੀ ਲੋਹਾਰਾ ਪੁਲ ਨੇੜੇ ਪਾਮ ਇਨਕਲੇਵ 16 ਜੂਨ 2023 ਨੂੰ ਪਰਿਵਾਰ ਸਮੇਤ ਆਸਟ੍ਰੇਲੀਆ ਗਿਆ ਸੀ। ਰਾਤ ਸਮੇਂ ਮੁਲਜ਼ਮ ਗਗਨਦੀਪ ਨੇ ਆਪਣੇ ਘਰ ਦੀ ਖਿੜਕੀ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।


