ਬੀਅਰ ਨਾਲ ਵਿਸਕੀ, ਵਾਈਨ ਨਾਲ ਵੋਡਕਾ…ਕੀ 2 ਡ੍ਰਿੰਕ ਮਿਕਸ ਕਰਨ ਨਾਲ ਜ਼ਿਆਦਾ ਚੜਦੀ ਹੈ?
Mixing Drinks Truth: ਵਾਈਨ ਐਕਸਪਰਟ ਸੋਨਲ ਹਾਲੈਂਡ ਦਾ ਮੰਨਣਾ ਹੈ ਕਿ ਡ੍ਰਿੰਕ ਕਿਨ੍ਹੀਂ ਵੀ ਮਿਕਸ ਕਰ ਲਓ, ਨਸ਼ਾ ਅਲਕੋਹਲ ਦੀ ਮਾਤਰਾ ਤੇ ਨਿਰਭਰ ਕਰਦਾ ਹੈ। ਹੁਣ ਇਸ ਦੇ ਪਿੱਛੇ ਦੀ ਸਾਇਸ ਵੀ ਸਮਝ ਲੈਂਦੇ ਹਾਂ। ਜਦੋਂ ਵੀ ਅਸੀਂ ਡ੍ਰਿੰਕ ਲੈਂਦੇ ਹਾਂ ਭਾਵੇ ਸਿੰਗਲ ਹੀ ਲੈਂਦੇ ਹਾਂ, ਜਾਂ ਫਿਰ ਦੋ ਡ੍ਰਿੰਕ ਨੂੰ ਮਿਲਾਕੇ ਪੈਗ ਬਣਾਉਂਦੇ ਹਾਂ, ਤਾਂ ਇਸ ਦਾ ਸਿਫਰ ਫਲੇਵਰ ਅਤੇ ਸਵਾਦ ਹੀ ਬਦਲਦਾ ਹੈ।
ਸ਼ਰਾਬ ਪੀਣ ਵਾਲੇ ਅਕਸਰ ਕਹਿੰਦੇ ਹਨ ਕਿ ਜ਼ਿਆਦਾ ਮਿਕਸ ਕਰਨ ਨਾਲ ਜ਼ਿਆਦਾ ਚੜ ਗਈ। ਪਰ ਸਵਾਲ ਇਹ ਹੈ ਕਿ ਕੀ ਦੋ ਵੱਖ-ਵੱਖ ਡ੍ਰਿੰਕ ਜਿਵੇਂ ਕਿ ਬੀਅਰ ਦੇ ਨਾਲ ਵਿਸਕੀ ਜਾਂ ਵਾਈਨ ਦੇ ਨਾਲ ਵੋਡਕਾ ਨੂੰ ਮਿਕਸ ਕਰਨ ਨਾਲ ਇਹ ਜ਼ਿਆਦਾ ਹਾਰਡ ਹੋ ਜਾਂਦੀ ਹੈ। ਇਹ ਦਲੀਲ ਜ਼ਿਆਦਾਤਰ ਸ਼ਰਾਬੀ ਕਰਦੇ ਹਨ। ਵਾਈਨ ਐਕਸਪਰਟ ਕਹਿੰਦੇ ਹਨ ਕਿ ਇਹ ਸ਼ਰਾਬ ਪੀਣ ਵਾਲਿਆਂ ਵਿੱਚ ਇੱਕ ਆਮ ਗਲਤ ਧਾਰਨਾ ਹੈ, ਪਰ ਸੱਚਾਈ ਬਿਲਕੁਲ ਵੱਖਰੀ ਹੈ।
ਵਾਈਨ ਐਕਸਪਰਟ ਸੋਨਲ ਹਾਲੈਂਡ ਦਾ ਕਹਿਣਾ ਹੈ ਕਿ ਡ੍ਰਿੰਕ ਪੀਣ ਵਾਲੇ ਵਿਅਕਤੀ ਨੂੰ ਕਿਨ੍ਹਾਂ ਨਸ਼ਾ ਹੋਇਆ ਇਹ ਉਸ ਡ੍ਰਿੰਕ ਦੀ ਮਾਤਰਾ ਤੇ ਨਿਰਭਰ ਕਰਦਾ ਹੈ ਕਿ ਉਸ ਵਿਚ ਅਲਕੋਹਲ ਕਿਨ੍ਹੀ ਸੀ। ਇਹ ਸਭ ਤੋਂ ਵੱਡਾ ਕਾਰਕ ਹੈ। ਜਾਣੋ ਇਸ ਦੇ ਪਿੱਛੇ ਦੀ ਸੱਚਾਈ ਕੀ ਹੈ।
ਦੋ ਡ੍ਰਿੰਕ ਮਿਕਸ ਕਰਨ ਤੇ ਕੀ ਹੁੰਦਾ ਹੈ
ਵਾਈਨ ਐਕਸਪਰਟ ਸੋਨਲ ਹਾਲੈਂਡ ਦਾ ਮੰਨਣਾ ਹੈ ਕਿ ਡ੍ਰਿੰਕ ਕਿਨ੍ਹੀਂ ਵੀ ਮਿਕਸ ਕਰ ਲਓ, ਨਸ਼ਾ ਅਲਕੋਹਲ ਦੀ ਮਾਤਰਾ ਤੇ ਨਿਰਭਰ ਕਰਦਾ ਹੈ। ਹੁਣ ਇਸ ਦੇ ਪਿੱਛੇ ਦੀ ਸਾਇਸ ਵੀ ਸਮਝ ਲੈਂਦੇ ਹਾਂ। ਜਦੋਂ ਵੀ ਅਸੀਂ ਡ੍ਰਿੰਕ ਲੈਂਦੇ ਹਾਂ ਭਾਵੇ ਸਿੰਗਲ ਹੀ ਲੈਂਦੇ ਹਾਂ, ਜਾਂ ਫਿਰ ਦੋ ਡ੍ਰਿੰਕ ਨੂੰ ਮਿਲਾਕੇ ਪੈਗ ਬਣਾਉਂਦੇ ਹਾਂ, ਤਾਂ ਇਸ ਦਾ ਸਿਫਰ ਫਲੇਵਰ ਅਤੇ ਸਵਾਦ ਹੀ ਬਦਲਦਾ ਹੈ। ਤੁਹਾਡੇ ਸਰੀਰ ਵਿਚ ਸਿਰਫ ਉਹੀ ਐਥੇਨਾਲ ਹੀ ਐਬਜਰਵ ਹੁੰਦਾ ਹੈ, ਜੋ ਤੁਸੀਂ ਪੀਤਾ ਹੈ। ਇਸ ਲਈ ਇਹ ਧਾਰਨਾ ਗਲਤ ਹੈ ਕਿ ਦੋ ਡ੍ਰਿੰਕ ਨੂੰ ਮਿਲਾਕੇ ਪੀਣ ਨਾਲ ਜ਼ਿਆਦਾ ਚੜਦੀ ਹੈ।

Photo: TV9 Hindi
ਕੀ ਧਿਆਨ ਰੱਖਣਾ ਚਾਹੀਦਾ ਹੈ
ਵਾਈਨ ਐਕਸਪਰਟ ਕਹਿੰਦੀ ਹੈ, ਜਦੋਂ ਵੀ ਤੁਸੀਂ ਵਿਸਕੀ ਨੂੰ ਬੀਅਰ ਜਾਂ ਵੋਡਕਾ ਨੂੰ ਵਾਈਨ ਵਿੱਚ ਮਿਲਾਉਂਦੇ ਹੋ, ਤਾਂ ਧਿਆਨ ਰੱਖੋ ਕੀ ਇਸ ਵਿਚ ਅਲਕੋਹਲ ਦੀ ਮਾਤਰਾ ਕਿਨ੍ਹੀਂ ਹੈ। ਮਤਲਬ ਸਾਫ ਹੈ ਕੀ ਅਲਕੋਹਲ ਦੀ ਮਾਤਰਾ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਇਸੇ ਨਾਲ ਹੀ ਨਸ਼ਾ ਚੜ੍ਹਦਾ ਹੈ। ਹੁਣ, ਸਵਾਲ ਉੱਠਦਾ ਹੈ ਕੀ ਕਿਸ ਡ੍ਰਿੰਕ ਵਿਚ ਕਿਨ੍ਹੀਂ ਅਲਕੋਹਲ ਹੈ, ਇਸ ਨੂੰ ਹੁਣ ਹਰ ਕੋਈ ਸਮਝ ਲੈਂਦਾ ਹੈ।
ਕਿਸ ਵਿਚ ਕਿਨ੍ਹਾਂ ਅਲਕੋਹਲ
ਕਿਸੇ ਵੀ ਪੀਣ ਵਾਲੇ ਪਦਾਰਥ ਦੀ ਅਲਕੋਹਲ ਸਮੱਗਰੀ ਨੂੰ ABV ਦੁਆਰਾ ਮਾਪਿਆ ਜਾਂਦਾ ਹੈ। ਇਸ ਦਾ ਪੂਰਾ ਨਾਮ ਅਲਕੋਹਲ ਬਾਏ ਵਾਲੀਅਮ ਹੈ। ਨਿਯਮਤ ਬੀਅਰ ਵਿੱਚ ਅਲਕੋਹਲ ਦੀ ਮਾਤਰਾ 5%-12% ਹੁੰਦੀ ਹੈ। ਦੂਜੇ ਪਾਸੇ, ਵਾਈਨ ਵਿੱਚ ਅਲਕੋਹਲ ਦੀ ਮਾਤਰਾ 8%-15%, ਰੈੱਡ ਵਾਈਨ 12-15%, ਵ੍ਹਾਈਟ ਵਾਈਨ 8-12%, ਅਤੇ ਸਪਾਰਕਲਿੰਗ ਵਾਈਨ/ਸ਼ੈਂਪੇਨ 10-12% ਹੁੰਦੀ ਹੈ। ਦੇਸੀ ਸ਼ਰਾਬ ਵਿੱਚ ਆਮ ਤੌਰ ‘ਤੇ 20%-40% ਅਲਕੋਹਲ ਹੁੰਦੀ ਹੈ, ਹਾਲਾਂਕਿ ਇਹ ਸਥਿਤੀ ਅਤੇ ਨਿਰਮਾਣ ਪ੍ਰਕਿਰਿਆ ਦੇ ਅਧਾਰ ਤੇ ਵੱਖ-ਵੱਖ ਹੁੰਦੀ ਹੈ।
ਇਹ ਵੀ ਪੜ੍ਹੋ

Photo: TV9 Hindi
ਵਿਸਕੀ ਵਿੱਚ 40%-50% ਅਲਕੋਹਲ ਹੁੰਦਾ ਹੈ। ਭਾਰਤ ਵਿੱਚ ਉਪਲਬਧ ਵਿਸਕੀ ਵਿੱਚ 42.8% ਅਲਕੋਹਲ ਹੁੰਦਾ ਹੈ। ਦੂਜੇ ਪਾਸੇ, ਰਮ ਵਿੱਚ 37%-50% ਅਲਕੋਹਲ, ਵੋਡਕਾ 35%-50% ਅਲਕੋਹਲ, ਜਿਨ 37%-47% ਅਲਕੋਹਲ, ਟਕੀਲਾ 35%-50% ਅਲਕੋਹਲ, ਬ੍ਰਾਂਡੀ 35%-45% ਅਲਕੋਹਲ, ਅਤੇ ਅਲਕੋ-ਪੌਪਸ 4%-8% ਅਲਕੋਹਲ ਹੁੰਦਾ ਹੈ।
ਇਸ ਤਰ੍ਹਾਂ ਡ੍ਰਿੰਕ ਵਿਚ ਮੌਜੂਦ ਅਲਕੋਹਲ ਹੀ ਉਸ ਨੂੰ ਹਾਰਡ ਬਣਾਉਂਦੀ ਹੈ। ਇਸ ਦੀ ਮਾਤਰਾ ਹੀ ਤੈਅ ਕਰਦੀ ਹੈ ਕੀ ਕਿਸੇ ਨੂੰ ਕਿਨ੍ਹਾਂ ਨਸ਼ਾ ਚੜੇਗਾ। ਵਾਇਨ ਐਕਸਪਰਟ ਕਹਿੰਦੀ ਹੈ ਅਲਕੋਹਲ ਕਿਸੇ ਵੀ ਰੂਪ ਵਿਚ ਬੂਰਾ ਹੈ, ਤਾਂ ਧਿਆਨ ਰੱਖੋ ਕੀ ਸਰੀਰ ਵਿਚ ਕਿਨ੍ਹਾਂ ਅਲਕੋਹਲ ਜਾ ਰਿਹਾ ਹੈ।


