AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਮੁਗਲ, ਅੰਗਰੇਜ਼ ਜਾਂ ਮਰਾਠੇ… 250 ਸਾਲ ਪਹਿਲਾਂ ਜਦੋਂ ਅਮਰੀਕਾ ਆਜ਼ਾਦ ਹੋਇਆ, ਉਦੋਂ ਭਾਰਤ ‘ਚ ਕਿਸ ਦਾ ਸੀ ਰਾਜ?

ਸੰਯੁਕਤ ਰਾਜ ਅਮਰੀਕਾ ਆਪਣੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਇਤਿਹਾਸਕ ਮੌਕੇ 'ਤੇ ਡੋਨਾਲਡ ਟ੍ਰੰਪ ਪ੍ਰਸ਼ਾਸਨ ਵੱਲੋਂ ਪੂਰੇ ਦੇਸ਼ ਵਿੱਚ ਵੱਡੇ ਪੱਧਰ 'ਤੇ ਸ਼ਾਨਦਾਰ ਪ੍ਰੋਗਰਾਮ ਉਲੀਕੇ ਗਏ ਹਨ। ਮੁੱਖ ਸਮਾਗਮ ਵਾਸ਼ਿੰਗਟਨ ਡੀ.ਸੀ. ਅਤੇ ਫਿਲਾਡੇਲਫੀਆ ਵਿਖੇ ਕਰਵਾਏ ਜਾ ਰਹੇ ਹਨ।

ਮੁਗਲ, ਅੰਗਰੇਜ਼ ਜਾਂ ਮਰਾਠੇ... 250 ਸਾਲ ਪਹਿਲਾਂ ਜਦੋਂ ਅਮਰੀਕਾ ਆਜ਼ਾਦ ਹੋਇਆ, ਉਦੋਂ ਭਾਰਤ 'ਚ ਕਿਸ ਦਾ ਸੀ ਰਾਜ?
tv9-punjabi
| Published: 04 Jul 2026 15:17 PM IST
Share

ਸੰਯੁਕਤ ਰਾਜ ਅਮਰੀਕਾ ਆਪਣੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਇਤਿਹਾਸਕ ਮੌਕੇ ‘ਤੇ ਡੋਨਾਲਡ ਟ੍ਰੰਪ ਪ੍ਰਸ਼ਾਸਨ ਵੱਲੋਂ ਪੂਰੇ ਦੇਸ਼ ਵਿੱਚ ਵੱਡੇ ਪੱਧਰ ‘ਤੇ ਸ਼ਾਨਦਾਰ ਪ੍ਰੋਗਰਾਮ ਉਲੀਕੇ ਗਏ ਹਨ। ਮੁੱਖ ਸਮਾਗਮ ਵਾਸ਼ਿੰਗਟਨ ਡੀ.ਸੀ. ਅਤੇ ਫਿਲਾਡੇਲਫੀਆ ਵਿਖੇ ਕਰਵਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ 4 ਜੁਲਾਈ 1776 ਨੂੰ ਫਿਲਾਡੇਲਫੀਆ ਵਿੱਚ ਹੀ ਅਮਰੀਕਾ ਦੀ ਆਜ਼ਾਦੀ ਦੇ ਐਲਾਨਨਾਮੇ ‘ਤੇ ਦਸਤਖਤ ਕੀਤੇ ਗਏ ਸਨ।

ਇਸ ਵਾਰ ਵਾਸ਼ਿੰਗਟਨ ਡੀ.ਸੀ. ਦੇ ਨੈਸ਼ਨਲ ਮਾਲ ਵਿੱਚ 16 ਦਿਨਾਂ ਦਾ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਦੋਂ ਕਿ ਦੇਸ਼ ਦੇ ਸਾਰੇ 50 ਰਾਜਾਂ ਵਿੱਚ ਵੀ ਆਜ਼ਾਦੀ ਦਾ ਜਸ਼ਨ ਬਹੁਤ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਇਸ ਖਾਸ ਇਤਿਹਾਸਕ ਮੌਕੇ ‘ਤੇ ਆਓ ਝਾਤ ਮਾਰਦੇ ਹਾਂ ਕਿ ਜਦੋਂ ਸਾਲ 1776 ਵਿੱਚ ਅਮਰੀਕਾ ਆਜ਼ਾਦ ਹੋਇਆ, ਉਦੋਂ ਸਾਡੇ ਭਾਰਤ ਦੀ ਸਥਿਤੀ ਕੀ ਸੀ? ਦੇਸ਼ ਵਿੱਚ ਕਿਸ ਦਾ ਰਾਜ ਸੀ ਅਤੇ ਭਾਰਤ ਦੀ ਆਰਥਿਕ ਹਾਲਤ ਕਿਸ ਤਰ੍ਹਾਂ ਦੀ ਸੀ?

ਜਦੋਂ ਸਾਲ 1776 ਵਿੱਚ ਅਮਰੀਕਾ ਆਜ਼ਾਦ ਹੋ ਰਿਹਾ ਸੀ, ਉਦੋਂ ਭਾਰਤ ਵਿੱਚ ਇੱਕ ਬਿਲਕੁਲ ਵੱਖਰੀ ਤਸਵੀਰ ਬਣੀ ਹੋਈ ਸੀ। ਦੇਸ਼ ਵਿੱਚ ਕਹਿਣ ਨੂੰ ਮੁਗਲ ਸ਼ਾਸਨ ਚੱਲ ਰਿਹਾ ਸੀ ਅਤੇ ਸ਼ਾਹ ਆਲਮ ਦੂਜਾ ਦਿੱਲੀ ਦੀ ਗੱਦੀ ‘ਤੇ ਬਿਰਾਜਮਾਨ ਸਨ, ਜਿਨ੍ਹਾਂ ਦਾ ਰਾਜ 1759 ਤੋਂ 1806 ਤੱਕ ਚੱਲਿਆ। ਪਰ ਉਸ ਸਮੇਂ ਤੱਕ ਯੂਰਪੀਅਨ ਸਾਮਰਾਜ ਨੇ ਭਾਰਤ ਵਿੱਚ ਹੌਲੀ-ਹੌਲੀ ਆਪਣੀ ਪਕੜ ਮਜ਼ਬੂਤ ਕਰਨੀ ਸ਼ੁਰੂ ਕਰ ਦਿੱਤੀ ਸੀ। ਵੱਖ-ਵੱਖ ਹਿੱਸਿਆਂ ਵਿੱਚ ਉਨ੍ਹਾਂ ਨੇ ਆਪਣੀਆਂ ਜੜ੍ਹਾਂ ਜਮਾ ਲਈਆਂ ਸਨ। ਉਸ ਦੌਰ ਵਿੱਚ ਭਾਰਤ ਦਾ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਤਾਣਾ-ਬਾਣਾ ਬਹੁਤ ਗੁੰਝਲਦਾਰ ਅਤੇ ਆਪਸੀ ਪ੍ਰਭਾਵਾਂ ਨਾਲ ਭਰਿਆ ਹੋਇਆ ਸੀ।

ਕਈ ਰਿਆਸਤਾਂ ਅਤੇ ਰਾਜਾਂ ਦਾ ਸੰਗਮ ਸੀ ਭਾਰਤ

ਉਸ ਸਮੇਂ ਭਾਰਤ ਅੱਜ ਦੀ ਤਰ੍ਹਾਂ ਇੱਕ ਸੂਤਰ ਵਿੱਚ ਪਰੋਇਆ ਹੋਇਆ ਨਹੀਂ ਸੀ ਅਤੇ ਨਾ ਹੀ ਕੋਈ ਇੱਕਜੁਟ ਰਿਆਸਤ ਸੀ। ਦੇਸ਼ ਕਈ ਛੋਟੇ ਅਤੇ ਵੱਡੇ ਰਾਜਾਂ ਵਿੱਚ ਵੰਡਿਆ ਹੋਇਆ ਸੀ। ਮੁਗਲ ਸਾਮਰਾਜ, ਮਰਾਠਾ ਮਹਾਂਸੰਘ, ਹੈਦਰਾਬਾਦ ਦੇ ਨਿਜ਼ਾਮ, ਸਿੱਖ ਮਿਸਲਾਂ ਅਤੇ ਬੰਗਾਲ-ਓਡੀਸ਼ਾ ਵਿੱਚ ਕਈ ਪ੍ਰਮੁੱਖ ਸ਼ਕਤੀਆਂ ਮੌਜੂਦ ਸਨ। ਹਰ ਖੇਤਰ ਵਿੱਚ ਸਥਾਨਕ ਰਾਜੇ, ਨਵਾਬ ਅਤੇ ਜਾਗੀਰਦਾਰ ਆਪਣੀ ਮਰਜ਼ੀ ਅਨੁਸਾਰ ਸ਼ਾਸਨ ਚਲਾਉਂਦੇ ਸਨ ਅਤੇ ਆਮ ਜਨਤਾ ਗਰੀਬੀ, ਭੁੱਖਮਰੀ ਅਤੇ ਭਾਰੀ ਟੈਕਸਾਂ ਦੇ ਬੋਝ ਹੇਠ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਸੀ।

Aurangzeb (2)ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗਲ ਸਾਮਰਾਜ ਕਮਜ਼ੋਰ ਹੋ ਗਿਆ ਸੀ

ਕਮਜ਼ੋਰ ਹੋ ਚੁੱਕਾ ਸੀ ਮੁਗਲ ਸ਼ਾਸਨ

ਉਸ ਦੌਰ ਵਿੱਚ ਮੁਗਲ ਸਾਮਰਾਜ ਪਹਿਲਾਂ ਵਾਂਗ ਸ਼ਕਤੀਸ਼ਾਲੀ ਨਹੀਂ ਰਿਹਾ ਸੀ। ਸਾਲ 1707 ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਸੱਤਾ ਹਾਸਲ ਕਰਨ ਲਈ ਉਸ ਦੇ ਪੁੱਤਰਾਂ ਵਿੱਚ ਹੀ ਆਪਸੀ ਲੜਾਈ ਛਿੜ ਗਈ ਸੀ। ਇਸ ਕਾਰਨ ਹੌਲੀ-ਹੌਲੀ ਕੇਂਦਰੀ ਸੱਤਾ ਬਹੁਤ ਕਮਜ਼ੋਰ ਪੈ ਗਈ। ਦੇਖਦੇ ਹੀ ਦੇਖਦੇ ਮੁਗਲ ਬਾਦਸ਼ਾਹਾਂ ਦੀ ਸਾਰੀ ਤਾਕਤ ਸੂਬਾਈ ਅਮੀਰਾਂ ਅਤੇ ਫੌਜੀ ਸਰਦਾਰਾਂ ਦੇ ਹੱਥਾਂ ਵਿੱਚ ਚਲੀ ਗਈ ਸੀ।

ਜਦੋਂ ਮੁਗਲ ਸਾਮਰਾਜ ਕਮਜ਼ੋਰ ਹੋ ਰਿਹਾ ਸੀ, ਤਾਂ ਦੂਜੇ ਪਾਸੇ ਪੱਛਮੀ ਅਤੇ ਮੱਧ ਭਾਰਤ ਵਿੱਚ ਮਰਾਠਾ ਸ਼ਕਤੀ ਦਾ ਪ੍ਰਭਾਵ ਲਗਾਤਾਰ ਵਧ ਰਿਹਾ ਸੀ। ਬੰਗਾਲ, ਅਵਧ ਅਤੇ ਮੈਸੂਰ (ਬੈਂਗਲੋਰ) ਵਰਗੇ ਸੂਬਿਆਂ ਵਿੱਚ ਆਪਣੀਆਂ-ਆਪਣੀਆਂ ਸੁਤੰਤਰ ਸ਼ਾਸਨ ਵਿਵਸਥਾਵਾਂ ਕਾਇਮ ਹੋ ਚੁੱਕੀਆਂ ਸਨ। ਉਸ ਜ਼ਮਾਨੇ ਵਿੱਚ ਵੱਖ-ਵੱਖ ਹਿੱਸਿਆਂ ਵਿੱਚ ਸਥਾਨਕ ਰਾਜਨੀਤਿਕ ਝੜਪਾਂ ਹੋਣਾ ਇੱਕ ਆਮ ਗੱਲ ਬਣ ਚੁੱਕੀ ਸੀ।

British Empire Impact

ਅੰਗਰੇਜ਼ਾਂ ਦਾ ਪ੍ਰਭਾਵ ਵਧਣ ਲੱਗ ਪਿਆ ਸੀ

ਯੂਰਪੀਅਨ ਵਪਾਰੀਆਂ ਦਾ ਵਧਦਾ ਪ੍ਰਭਾਵ

ਪੁਰਤਗਾਲੀ, ਡੱਚ, ਫ੍ਰੈਂਚ ਅਤੇ ਅੰਗਰੇਜ਼ੀ ਵਪਾਰਕ ਕੰਪਨੀਆਂ ਭਾਰਤ ਵਿੱਚ ਤੇਜ਼ੀ ਨਾਲ ਆਪਣੇ ਹੱਥ-ਪੈਰ ਪਸਾਰ ਰਹੀਆਂ ਸਨ। ਖਾਸ ਕਰਕੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਆਪਣੀਆਂ ਚਲਾਕ ਵਪਾਰਕ ਅਤੇ ਫੌਜੀ ਨੀਤੀਆਂ ਸਦਕਾ ਹੌਲੀ-ਹੌਲੀ ਭਾਰਤ ਵਿੱਚ ਰਾਜਨੀਤਿਕ ਸਰਦਾਰੀ ਕਾਇਮ ਕਰਨ ਵੱਲ ਵਧ ਰਹੀ ਸੀ।

ਉਸ ਸਮੇਂ ਭਾਰਤ ਦੀ ਆਰਥਿਕ ਸਥਿਤੀ ਬਹੁਤ ਜ਼ਿਆਦਾ ਸੰਗਠਿਤ ਨਹੀਂ ਸੀ, ਬਲਕਿ ਕਾਫ਼ੀ ਖਿੰਡੀ ਹੋਈ ਸੀ। ਇਤਿਹਾਸ ਦੇ ਪੰਨੇ ਪਲਟਣ ‘ਤੇ ਉਸ ਸਮੇਂ ਦੀ ਆਰਥਿਕਤਾ ਦੀ ਜੋ ਤਸਵੀਰ ਸਾਹਮਣੇ ਆਉਂਦੀ ਹੈ, ਉਹ ਇਸ ਤਰ੍ਹਾਂ ਸੀ:

ਖੇਤੀਬਾੜੀ ਅਧਾਰਤ ਅਰਥਵਿਵਸਥਾ: ਦੇਸ਼ ਦੀ ਬਹੁਤੀ ਆਬਾਦੀ ਖੇਤੀ ‘ਤੇ ਨਿਰਭਰ ਸੀ। ਛੋਟੇ ਕਿਸਾਨਾਂ ਅਤੇ ਜ਼ਮੀਂਦਾਰੀ ਪ੍ਰਥਾ ਦਾ ਬੋਲਬਾਲਾ ਸੀ। ਫਸਲਾਂ ਮੁੱਖ ਤੌਰ ‘ਤੇ ਸਥਾਨਕ ਵਰਤੋਂ ਅਤੇ ਸਥਾਨਕ ਬਾਜ਼ਾਰਾਂ ਲਈ ਉਗਾਈਆਂ ਜਾਂਦੀਆਂ ਸਨ।

ਘਰੇਲੂ ਅਤੇ ਹਸਤਸ਼ਿਲਪ ਉਦਯੋਗ: ਭਾਰਤ ਉਸ ਸਮੇਂ ਕੁਟੀਰ (ਘਰੇਲੂ) ਉਦਯੋਗਾਂ ਦਾ ਇੱਕ ਵੱਡਾ ਕੇਂਦਰ ਸੀ। ਕੱਪੜਾ ਬੁਣਨ, ਲੱਕੜ ਦੇ ਕੰਮ, ਧਾਤੂ ਅਤੇ ਹੱਥ ਨਾਲ ਬਣੇ ਸਾਮਾਨ ਦੀ ਦੁਨੀਆ ਭਰ ਵਿੱਚ ਭਾਰੀ ਮੰਗ ਸੀ। ਬਨਾਰਸੀ ਸਿਲਕ, ਮੁਗਲ ਕਲਾਕ੍ਰਿਤੀਆਂ ਅਤੇ ਬੰਗਾਲ ਦੇ ਬਾਰੀਕ ਕੱਪੜੇ ਬਹੁਤ ਮਸ਼ਹੂਰ ਸਨ। ਵਿਸ਼ਵ ਭਰ ਵਿੱਚ ਭਾਰਤੀ ਕੱਚਾ ਮਾਲ ਅਤੇ ਹੱਥੀਂ ਤਿਆਰ ਵਸਤੂਆਂ ਬਹੁਤ ਪਸੰਦ ਕੀਤੀਆਂ ਜਾਂਦੀਆਂ ਸਨ।

ਟੈਕਸ ਅਤੇ ਜ਼ਮੀਂਦਾਰੀ ਵਿਵਸਥਾ: ਟੈਕਸਾਂ ਦਾ ਸਾਰਾ ਬੋਝ ਅਕਸਰ ਗਰੀਬ ਕਿਸਾਨਾਂ ਦੇ ਮੋਢਿਆਂ ‘ਤੇ ਪੈਂਦਾ ਸੀ। ਜ਼ਮੀਂਦਾਰੀ ਅਤੇ ਪਟੇਦਾਰੀ ਦੀਆਂ ਕਈ ਤਰ੍ਹਾਂ ਦੀਆਂ ਪ੍ਰਣਾਲੀਆਂ ਪ੍ਰਚਲਿਤ ਸਨ। ਕੁਝ ਥਾਵਾਂ ‘ਤੇ ਵੱਡੇ ਜ਼ਮੀਂਦਾਰ ਕਿਸਾਨਾਂ ਤੋਂ ਬਹੁਤ ਉੱਚੇ ਟੈਕਸ ਵਸੂਲਦੇ ਸਨ ਅਤੇ ਖੇਤੀਬਾੜੀ ਦੇ ਤਰੀਕਿਆਂ ‘ਤੇ ਆਪਣਾ ਪੂਰਾ ਕੰਟਰੋਲ ਰੱਖਦੇ ਸਨ।

ਵਪਾਰ ਅਤੇ ਸ਼ਹਿਰਾਂ ਦਾ ਵਿਕਾਸ: ਸਮੁੰਦਰੀ ਅਤੇ ਅੰਦਰੂਨੀ ਵਪਾਰ ਦੇ ਸਦਕਾ ਦੇਸ਼ ਦੇ ਕੁਝ ਸ਼ਹਿਰ ਬਹੁਤ ਫਲ-ਫੁੱਲ ਰਹੇ ਸਨ। ਬੰਗਾਲ ਅਤੇ ਗੁਜਰਾਤ ਦੀਆਂ ਬੰਦਰਗਾਹਾਂ ਰਾਹੀਂ ਵਿਦੇਸ਼ੀ ਵਪਾਰ ਕਾਫ਼ੀ ਸਰਗਰਮ ਸੀ। ਚੀਨ, ਅਫ਼ਰੀਕਾ ਅਤੇ ਯੂਰਪ ਨਾਲ ਵੱਖ-ਵੱਖ ਵਸਤੂਆਂ ਦਾ ਆਦਾਨ-ਪ੍ਰਦਾਨ ਹੁੰਦਾ ਸੀ।

India Agriculture Trend 250 Years Ago 250 ਸਾਲ ਪਹਿਲਾਂ ਦੇਸ਼ ਦੀ ਬਹੁਤੀ ਆਬਾਦੀ ਖੇਤੀ ‘ਤੇ ਨਿਰਭਰ ਸੀ। ਫੋਟੋ: Pexels

ਸਮਾਜਿਕ ਅਤੇ ਸੱਭਿਆਚਾਰਕ ਪਰਿਪੇਖ

ਵਿਵਿਧਤਾ ਭਰਿਆ ਸਮਾਜ: ਭਾਰਤ ਵਿੱਚ ਕਈ ਧਰਮਾਂ, ਭਾਸ਼ਾਵਾਂ ਅਤੇ ਜਾਤਾਂ ਦੇ ਲੋਕ ਆਪਸੀ ਸਾਂਝ ਨਾਲ ਰਹਿ ਰਹੇ ਸਨ। ਹਿੰਦੂ, ਮੁਸਲਿਮ, ਸਿੱਖ ਅਤੇ ਹੋਰ ਭਾਈਚਾਰੇ ਹਰ ਖੇਤਰ ਵਿੱਚ ਮੌਜੂਦ ਸਨ। ਸਮਾਜਿਕ ਰੀਤੀ-ਰਿਵਾਜ ਸਥਾਨਕ ਪੱਧਰ ‘ਤੇ ਇੱਕ-ਦੂਜੇ ਤੋਂ ਭਿੰਨ ਹੁੰਦੇ ਸਨ।

ਸਿੱਖਿਆ ਅਤੇ ਕਲਾ: ਵਿਦਿਅਕ ਸੰਸਥਾਵਾਂ ਮੁੱਖ ਤੌਰ ‘ਤੇ ਸਥਾਨਕ ਅਤੇ ਧਾਰਮਿਕ ਅਧਾਰ ‘ਤੇ ਚਲਾਈਆਂ ਜਾਂਦੀਆਂ ਸਨ। ਕੁਝ ਪ੍ਰਮੁੱਖ ਸ਼ਹਿਰਾਂ ਵਿੱਚ ਰਵਾਇਤੀ ਕਲਾ, ਸੰਗੀਤ ਅਤੇ ਸਾਹਿਤ ਬਹੁਤ ਅਮੀਰ ਸਨ। ਰਾਜਿਆਂ ਅਤੇ ਨਵਾਬਾਂ ਦੇ ਦਰਬਾਰਾਂ ਵਿੱਚ ਸ਼ਾਇਰੀ, ਚਿੱਤਰਕਾਰੀ ਅਤੇ ਇਮਾਰਤਸਾਜ਼ੀ (ਵਾਸਤੂਕਲਾ) ਨੂੰ ਵਿਸ਼ੇਸ਼ ਉਤਸ਼ਾਹ ਦਿੱਤਾ ਜਾਂਦਾ ਸੀ।

ਰੋਜ਼ਾਨਾ ਜੀਵਨ: ਪਿੰਡਾਂ ਵਿੱਚ ਲੋਕਾਂ ਦਾ ਜੀਵਨ ਬਹੁਤ ਸਾਦਾ ਸੀ। ਪਰਿਵਾਰਕ ਅਤੇ ਸਮਾਜਿਕ ਢਾਂਚੇ ਕਾਫ਼ੀ ਮਜ਼ਬੂਤ ਸਨ। ਦੂਜੇ ਪਾਸੇ, ਵਪਾਰਕ ਸ਼ਹਿਰਾਂ ਵਿੱਚ ਜ਼ਿੰਦਗੀ ਥੋੜ੍ਹੀ ਵਧੇਰੇ ਗਤੀਸ਼ੀਲ, ਰੁੱਝੀ ਹੋਈ ਅਤੇ ਰੰਗਾਰੰਗ ਸੀ।

ਫੌਜੀ ਅਤੇ ਤਕਨੀਕੀ ਹਾਲਾਤ

ਫੌਜੀ ਸ਼ਕਤੀ: ਉਸ ਸਮੇਂ ਫੌਜੀ ਤਾਕਤਾਂ ਅਕਸਰ ਮਿਲੀਆ-ਜੁਲੀਆਂ ਅਤੇ ਖੇਤਰੀ ਪੱਧਰ ਦੀਆਂ ਹੁੰਦੀਆਂ ਸਨ। ਯੁੱਧਾਂ ਵਿੱਚ ਮੁੱਖ ਤੌਰ ‘ਤੇ ਘੋੜਸਵਾਰ ਫੌਜ, ਤਲਵਾਰਬਾਜ਼ਾਂ ਅਤੇ ਤੋਪਖਾਨੇ ਦੀ ਵਰਤੋਂ ਕੀਤੀ ਜਾਂਦੀ ਸੀ। ਪਰ ਯੂਰਪੀਅਨ ਸੈਨਿਕਾਂ ਦੀ ਆਧੁਨਿਕ ਤਕਨੀਕ ਅਤੇ ਸਖ਼ਤ ਅਨੁਸ਼ਾਸਨ ਹੌਲੀ-ਹੌਲੀ ਭਾਰਤੀ ਰਾਜਿਆਂ ‘ਤੇ ਭਾਰੂ ਪੈ ਰਿਹਾ ਸੀ।

ਯੂਰਪੀਅਨ ਫੌਜੀ ਤਕਨੀਕ ਦਾ ਅਸਰ: ਅੰਗਰੇਜ਼ ਅਤੇ ਫ੍ਰੈਂਚ ਕੰਪਨੀਆਂ ਨੇ ਭਾਰਤ ਵਿੱਚ ਆਧੁਨਿਕ ਤੋਪਖਾਨਾ ਅਤੇ ਸੰਗਠਿਤ ਫੌਜੀ ਢਾਂਚਾ ਲਿਆਉਣਾ ਸ਼ੁਰੂ ਕਰ ਦਿੱਤਾ ਸੀ। ਇਸ ਨੇ ਸਥਾਨਕ ਰਿਆਸਤਾਂ ਦੀ ਸੁਰੱਖਿਆ ਨੂੰ ਵੱਡੀ ਚੁਣੌਤੀ ਦਿੱਤੀ ਅਤੇ ਯੁੱਧ ਦੀਆਂ ਰਣਨੀਤੀਆਂ ਪੂਰੀ ਤਰ੍ਹਾਂ ਬਦਲਣ ਲੱਗੀਆਂ।

ਸੀਮਤ ਤਕਨੀਕੀ ਤਰੱਕੀ: ਉਸ ਸਮੇਂ ਉਦਯੋਗਿਕ ਕ੍ਰਾਂਤੀ ਦੇ ਸ਼ੁਰੂਆਤੀ ਪ੍ਰਭਾਵ ਯੂਰਪ ਵਿੱਚ ਵਧੇਰੇ ਸਪੱਸ਼ਟ ਸਨ। ਭਾਰਤ ਵਿੱਚ ਅਜੇ ਵੱਡੇ ਪੱਧਰ ‘ਤੇ ਮਸ਼ੀਨਰੀ ਜਾਂ ਉਦਯੋਗਿਕ ਬਦਲਾਅ ਨਹੀਂ ਆਏ ਸਨ। ਹਾਲਾਂਕਿ, ਘਰੇਲੂ ਉਦਯੋਗਾਂ ਅਤੇ ਹਸਤਸ਼ਿਲਪ ਵਿੱਚ ਭਾਰਤੀ ਕਾਰੀਗਰਾਂ ਦਾ ਰਵਾਇਤੀ ਹੁਨਰ ਬਹੁਤ ਉੱਚ ਦਰਜੇ ਦਾ ਸੀ।

ਆਰਥਿਕ-ਰਾਜਨੀਤਿਕ ਤਬਦੀਲੀ ਦੀ ਸ਼ੁਰੂਆਤ

ਕੰਪਨੀ ਦੀ ਵਧਦੀ ਤਾਨਾਸ਼ਾਹੀ: ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਵਪਾਰ ਕਰਦਿਆਂ-ਕਰਦਿਆਂ ਹੌਲੀ-ਹੌਲੀ ਸ਼ਾਸਨ ਵੱਲ ਕਦਮ ਵਧਾਏ। ਸਮੇਂ ਦੇ ਨਾਲ ਕੰਪਨੀ ਨੇ ਆਪਣੀ ਕੂਟਨੀਤੀ, ਯੁੱਧਾਂ ਅਤੇ ਸੰਧੀਆਂ ਰਾਹੀਂ ਕਈ ਖੇਤਰਾਂ ‘ਤੇ ਰਾਜਨੀਤਿਕ ਨਿਯੰਤਰਣ ਸਥਾਪਤ ਕਰ ਲਿਆ।

ਬੰਗਾਲ ਵਿੱਚ ਬਦਲਾਅ ਦੇ ਸੰਕੇਤ: ਸਾਲ 1757 ਦੀ ਪਲਾਸੀ ਦੀ ਲੜਾਈ ਅਤੇ ਉਸ ਤੋਂ ਬਾਅਦ ਵਾਪਰੀਆਂ ਇਤਿਹਾਸਕ ਘਟਨਾਵਾਂ ਨੇ ਬੰਗਾਲ ਵਿੱਚ ਈਸਟ ਇੰਡੀਆ ਕੰਪਨੀ ਦੀ ਤਾਕਤ ਨੂੰ ਬਹੁਤ ਜ਼ਿਆਦਾ ਵਧਾ ਦਿੱਤਾ ਸੀ। ਇਸ ਨਾਲ ਦੇਸ਼ ਵਿੱਚ ਮਾਲੀਆ ਅਤੇ ਪ੍ਰਸ਼ਾਸਨਿਕ ਨਿਯੰਤਰਣ ਦਾ ਇੱਕ ਨਵਾਂ ਸਰੂਪ ਉੱਭਰਨ ਲੱਗਾ।

ਸਾਮਰਾਜ ਤੋਂ ਬਸਤੀਵਾਦੀ ਸ਼ਾਸਨ ਵੱਲ ਕਦਮ: ਹੌਲੀ-ਹੌਲੀ ਅੰਗਰੇਜ਼ੀ ਕੰਪਨੀ ਨੇ ਸਥਾਨਕ ਸ਼ਾਸਕਾਂ ਨਾਲ ਕਈ ਤਰ੍ਹਾਂ ਦੇ ਸਮਝੌਤੇ ਕਰਕੇ ਆਪਣੀ ਸੱਤਾ ਦਾ ਵਿਸਤਾਰ ਕੀਤਾ। ਇਹ ਇੱਕ ਅਜਿਹੀ ਤਬਦੀਲੀ ਸੀ ਜਿਸ ਨੇ ਆਉਣ ਵਾਲੇ ਦਹਾਕਿਆਂ ਵਿੱਚ ਭਾਰਤ ਦੀ ਆਰਥਿਕ ਅਤੇ ਰਾਜਨੀਤਿਕ ਦਿਸ਼ਾ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ।

ਕਿਸ ਤਰ੍ਹਾਂ ਦਾ ਸੀ ਆਮ ਲੋਕਾਂ ਦਾ ਜੀਵਨ?

ਜੀਵਨ ਬਸਰ ਅਤੇ ਗਰੀਬੀ: ਬਹੁਤ ਸਾਰੇ ਲੋਕਾਂ ਲਈ ਜ਼ਿੰਦਗੀ ਜਿਊਣਾ ਇੱਕ ਵੱਡਾ ਸੰਘਰਸ਼ ਸੀ। ਹੜ੍ਹ, ਕਾਲ (ਸੋਕਾ) ਅਤੇ ਸਥਾਨਕ ਯੁੱਧਾਂ ਕਾਰਨ ਆਮ ਜਨਤਾ ਸਭ ਤੋਂ ਵੱਧ ਪ੍ਰਭਾਵਿਤ ਹੁੰਦੀ ਸੀ। ਪਰ ਸਮਾਜ ਦੀ ਆਪਸੀ ਸਹਿਣਸ਼ੀਲਤਾ ਅਤੇ ਸਥਾਨਕ ਤਾਲਮੇਲ ਲੋਕਾਂ ਨੂੰ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਵਿੱਚ ਮਦਦ ਕਰਦਾ ਸੀ।

ਸਮਾਜਿਕ ਅਸਮਾਨਤਾ: ਜਾਤ, ਵਰਗ ਅਤੇ ਜਾਇਦਾਦ ਦੇ ਅਧਾਰ ‘ਤੇ ਸਮਾਜ ਵਿੱਚ ਅਸਮਾਨਤਾਵਾਂ ਬਿਲਕੁਲ ਸਪੱਸ਼ਟ ਸਨ। ਜ਼ਮੀਨ ਦੇ ਮਾਲਕਾਂ, ਵੱਡੇ ਵਪਾਰੀਆਂ ਅਤੇ ਗਰੀਬ ਕਾਰੀਗਰਾਂ ਵਿਚਕਾਰ ਆਰਥਿਕ ਪਾੜਾ ਸਾਫ਼ ਦਿਖਾਈ ਦਿੰਦਾ ਸੀ।

ਰੁਜ਼ਗਾਰ ਅਤੇ ਹਿਜਰਤ: ਕੁਝ ਲੋਕਾਂ ਨੂੰ ਰੁਜ਼ਗਾਰ ਦੀ ਭਾਲ ਵਿੱਚ ਵੱਡੇ ਵਪਾਰਕ ਕੇਂਦਰਾਂ ਜਾਂ ਸਮੁੰਦਰ ਤੱਟੀ ਸ਼ਹਿਰਾਂ ਵੱਲ ਜਾਣਾ ਪੈਂਦਾ ਸੀ। ਵੱਖ-ਵੱਖ ਰਿਆਸਤਾਂ ਦੀਆਂ ਫੌਜਾਂ ਵਿੱਚ ਭਰਤੀ ਹੋਣਾ ਵੀ ਉਸ ਸਮੇਂ ਰੁਜ਼ਗਾਰ ਦਾ ਇੱਕ ਮੁੱਖ ਸਾਧਨ ਹੁੰਦਾ ਸੀ।

ਜਿਸ ਸਮੇਂ ਅਮਰੀਕਾ ਆਜ਼ਾਦ ਹੋ ਰਿਹਾ ਸੀ, ਉਸ ਸਮੇਂ ਭਾਰਤ ਇੱਕ ਬਹੁ-ਆਯਾਮੀ, ਗੁੰਝਲਦਾਰ ਅਤੇ ਵੱਡੀ ਤਬਦੀਲੀ ਦੇ ਦੌਰ ਵਿੱਚੋਂ ਲੰਘ ਰਿਹਾ ਸੀ। ਰਾਜਨੀਤਿਕ ਕਮਜ਼ੋਰੀਆਂ, ਖੇਤਰੀ ਸ਼ਕਤੀਆਂ ਦੇ ਆਪਸੀ ਟਕਰਾਅ ਅਤੇ ਵਧਦੇ ਯੂਰਪੀਅਨ ਪ੍ਰਭਾਵ ਨੇ ਮਿਲ ਕੇ ਉਸ ਦੌਰ ਦੇ ਭਾਰਤ ਦੀ ਤਸਵੀਰ ਬਣਾਈ ਸੀ।

ਆਰਥਿਕ ਤੌਰ ‘ਤੇ ਭਾਰਤ ਖੇਤੀਬਾੜੀ ਅਤੇ ਘਰੇਲੂ ਉਦਯੋਗਾਂ ‘ਤੇ ਨਿਰਭਰ ਸੀ, ਜਦੋਂ ਕਿ ਸਮਾਜਿਕ ਰੂਪ ਵਿੱਚ ਦੇਸ਼ ਦੀ ਵਿਵਿਧਤਾ ਅਤੇ ਸੱਭਿਆਚਾਰਕ ਅਮੀਰੀ ਪੂਰੀ ਤਰ੍ਹਾਂ ਕਾਇਮ ਸੀ। ਆਉਣ ਵਾਲੇ ਸਾਲਾਂ ਵਿੱਚ ਇਹ ਸਥਿਤੀਆਂ ਹੋਰ ਬਦਲ ਗਈਆਂ, ਪਰ 250 ਸਾਲ ਪਹਿਲਾਂ ਦਾ ਇਹ ਦੌਰ ਭਾਰਤ ਦੇ ਇਤਿਹਾਸ ਦਾ ਇੱਕ ਬਹੁਤ ਹੀ ਫੈਸਲਾਕੁੰਨ ਅਤੇ ਮਹੱਤਵਪੂਰਨ ਅਧਿਆਇ ਸੀ।

Follow Us
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ...
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ......
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ...
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ...
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ...
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ...
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?...
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ...