AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Kargil Vijay Diwas: 527 ਸ਼ਹੀਦ, 1300 ਤੋਂ ਵੱਧ ਜ਼ਖ਼ਮੀ, 18,000 ਫੁੱਟ ਦੀ ਉੱਚਾਈ ‘ਤੇ ਜੰਗ… ਅੰਕੜਿਆਂ ਨਾਲ ਸਮਝੋ ਕਾਰਗਿਲ ਯੁੱਧ ਦੀ ਪੂਰੀ ਕਹਾਣੀ

Kargil Vijay Diwas: ਅੱਜ ਤੋਂ 27 ਸਾਲ ਪਹਿਲਾਂ ਅੱਜ ਦੇ ਹੀ ਦਿਨ ਭਾਰਤੀ ਫ਼ੌਜ ਨੇ ਕਾਰਗਿਲ 'ਤੇ ਆਪਣੀ ਜਿੱਤ ਦਾ ਅਧਿਕਾਰਤ ਐਲਾਨ ਕੀਤਾ ਸੀ। ਉਦੋਂ ਤੋਂ ਲੈ ਕੇ ਹਰ ਸਾਲ 26 ਜੁਲਾਈ ਨੂੰ ਪੂਰੇ ਦੇਸ਼ ਵਿੱਚ 'ਕਾਰਗਿਲ ਵਿਜੇ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤੀ ਫ਼ੌਜ ਦੇ ਅਦੁੱਤੀ ਸਾਹਸ, ਅਨੁਸ਼ਾਸਨ ਅਤੇ ਸਰਵਉੱਚ ਬਲੀਦਾਨ ਨੂੰ ਨਮਨ ਕਰਨ ਦਾ ਦਿਨ ਹੈ।

Kargil Vijay Diwas: 527 ਸ਼ਹੀਦ, 1300 ਤੋਂ ਵੱਧ ਜ਼ਖ਼ਮੀ, 18,000 ਫੁੱਟ ਦੀ ਉੱਚਾਈ 'ਤੇ ਜੰਗ... ਅੰਕੜਿਆਂ ਨਾਲ ਸਮਝੋ ਕਾਰਗਿਲ ਯੁੱਧ ਦੀ ਪੂਰੀ ਕਹਾਣੀ
tv9-punjabi
| Updated On: 26 Jul 2026 12:11 PM IST
Share

ਅੱਜ ਤੋਂ 27 ਸਾਲ ਪਹਿਲਾਂ ਅੱਜ ਦੇ ਹੀ ਦਿਨ ਭਾਰਤੀ ਫ਼ੌਜ ਨੇ ਕਾਰਗਿਲ ‘ਤੇ ਆਪਣੀ ਜਿੱਤ ਦਾ ਅਧਿਕਾਰਤ ਐਲਾਨ ਕੀਤਾ ਸੀ। ਉਦੋਂ ਤੋਂ ਲੈ ਕੇ ਹਰ ਸਾਲ 26 ਜੁਲਾਈ ਨੂੰ ਪੂਰੇ ਦੇਸ਼ ਵਿੱਚ ‘ਕਾਰਗਿਲ ਵਿਜੇ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤੀ ਫ਼ੌਜ ਦੇ ਅਦੁੱਤੀ ਸਾਹਸ, ਅਨੁਸ਼ਾਸਨ ਅਤੇ ਸਰਵਉੱਚ ਬਲੀਦਾਨ ਨੂੰ ਨਮਨ ਕਰਨ ਦਾ ਦਿਨ ਹੈ। 26 ਜੁਲਾਈ 1999 ਨੂੰ ਭਾਰਤ ਨੇ ਕਾਰਗਿਲ ਯੁੱਧ ਵਿੱਚ ਜਿੱਤ ਦਾ ਐਲਾਨ ਕੀਤਾ ਸੀ, ਜਿਸ ਕਰਕੇ ਇਹ ਤਾਰੀਖ਼ ਦੇਸ਼ ਦੇ ਸੈਨਿਕ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਦਰਜ ਹੈ। ਕਾਰਗਿਲ ਦੀ ਲੜਾਈ ਸਿਰਫ਼ ਇੱਕ ਸਰਹੱਦੀ ਝੜਪ ਨਹੀਂ ਸੀ, ਬਲਕਿ ਇਹ ਦੇਸ਼ ਦੀ ਅਣਖ ਦੀ ਲੜਾਈ ਸੀ। ਆਓ, ਸੈਨਾ ਦੇ ਪਰਾਕ੍ਰਮ ਨੂੰ ਇਸ ਖ਼ਾਸ ਮੌਕੇ ‘ਤੇ ਯਾਦ ਕਰੀਏ ਅਤੇ ਅੰਕੜਿਆਂ ਦੇ ਜ਼ਰੀਏ ਸਮਝੀਏ ਕਿ ਭਾਰਤੀ ਸੂਰਬੀਰਾਂ ਨੇ ਦੁਸ਼ਮਣ ਨੂੰ ਕਿਵੇਂ ਧੂੜ ਚਟਾਈ ਸੀ।

ਮਈ ਤੋਂ ਜੁਲਾਈ ਤੱਕ ਚੱਲਿਆ ਸੀ ਸੰਘਰਸ਼

ਕਾਰਗਿਲ ਯੁੱਧ ਸਾਲ 1999 ਵਿੱਚ ਮਈ ਤੋਂ ਜੁਲਾਈ ਦੇ ਮਹੀਨਿਆਂ ਵਿਚਕਾਰ ਲੜਿਆ ਗਿਆ ਸੀ। ਇਸ ਯੁੱਧ ਦਾ ਮੁੱਖ ਖੇਤਰ ਜੰਮੂ-ਕਸ਼ਮੀਰ (ਮੌਜੂਦਾ ਲੱਦਾਖ) ਦਾ ਕਾਰਗਿਲ ਇਲਾਕਾ ਸੀ, ਜਿਸ ਵਿੱਚ ਦ੍ਰਾਸ, ਬਟਾਲਿਕ, ਕਾਕਸਰ ਅਤੇ ਮੁਸ਼ਕੋਹ ਘਾਟੀ ਵਰਗੇ ਦੁਰਗਮ ਖੇਤਰ ਸ਼ਾਮਲ ਸਨ। 3 ਮਈ 1999 ਦੇ ਆਸ-ਪਾਸ ਸਥਾਨਕ ਚਰਵਾਹਿਆਂ ਨੇ ਉੱਚੀਆਂ ਪਹਾੜੀਆਂ ‘ਤੇ ਸ਼ੱਕੀ ਗਤੀਵਿਧੀਆਂ ਦੇਖ ਕੇ ਸੈਨਾ ਨੂੰ ਸੂਚਨਾ ਦਿੱਤੀ ਸੀ। ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਲਾਈਨ ਆਫ਼ ਕੰਟਰੋਲ (LoC) ਦੇ ਇਸ ਪਾਸੇ ਕਈ ਉੱਚੀਆਂ ਚੋਟੀਆਂ ‘ਤੇ ਘੁਸਪੈਠ ਕੀਤੀ ਜਾ ਚੁੱਕੀ ਸੀ। ਸ਼ੁਰੂਆਤ ‘ਚ ਇਸ ਨੂੰ ਸੀਮਤ ਘੁਸਪੈਠ ਮੰਨਿਆ ਗਿਆ, ਪਰ ਬਾਅਦ ‘ਚ ਸਾਫ਼ ਹੋ ਗਿਆ ਕਿ ਇਹ ਪਾਕਿਸਤਾਨ ਦੀ ਇੱਕ ਯੋਜਨਾਬੱਧ ਸੈਨਿਕ ਕਾਰਵਾਈ ਸੀ। ਭਾਰਤ ਨੇ ਘੁਸਪੈਠੀਆਂ ਨੂੰ ਖਦੇੜਨ ਲਈ ਇੱਕ ਵੱਡਾ ਮੁਹਿੰਮ ਸ਼ੁਰੂ ਕੀਤਾ, ਜਿਸ ਨੂੰ ‘ਓਪਰੇਸ਼ਨ ਵਿਜੇ’ ਦਾ ਨਾਂ ਦਿੱਤਾ ਗਿਆ।

ਯੁੱਧ ਦੀ ਸਭ ਤੋਂ ਵੱਡੀ ਚੁਣੌਤੀ: ਦੁਰਗਮ ਪਹਾੜੀਆਂ

ਕਾਰਗਿਲ ਦੀ ਲੜਾਈ ਨੂੰ ਦੁਨੀਆ ਦੇ ਸਭ ਤੋਂ ਔਖੇ ਪਹਾੜੀ ਯੁੱਧਾਂ ਵਿੱਚ ਗਿਣਿਆ ਜਾਂਦਾ ਹੈ। ਦੁਸ਼ਮਣ ਪਹਿਲਾਂ ਤੋਂ ਹੀ ਉੱਚੀਆਂ ਚੋਟੀਆਂ ‘ਤੇ ਕਬਜ਼ਾ ਕਰਕੇ ਬੈਠਾ ਸੀ, ਜਿਸ ਕਰਕੇ ਉਸ ਨੂੰ ਹੇਠਾਂ ਭਾਰਤੀ ਚੌਕੀਆਂ ਅਤੇ ਸਰਹੱਦੀ ਸੜਕਾਂ ‘ਤੇ ਨਜ਼ਰ ਰੱਖਣ ਦਾ ਸਿੱਧਾ ਲਾਭ ਮਿਲ ਰਿਹਾ ਸੀ। ਭਾਰਤੀ ਜਵਾਨਾਂ ਨੂੰ ਹੇਠਾਂ ਤੋਂ ਉੱਪਰ ਵੱਲ ਚੜ੍ਹਾਈ ਕਰਨੀ ਪੈ ਰਹੀ ਸੀ। ਪਹਾੜ ਬਿਲਕੁਲ ਸਿੱਧੇ ਸਨ, ਚੱਟਾਨਾਂ ਫਿਸਲਣ ਵਾਲੀਆਂ ਸਨ ਅਤੇ ਕਈ ਥਾਵਾਂ ‘ਤੇ ਬਰਫ਼ ਜੰਮੀ ਹੋਈ ਸੀ। ਦੁਸ਼ਮਣ ਦੀ ਨਜ਼ਰ ਤੋਂ ਬਚਣ ਲਈ ਰਾਤ ਦੇ ਹਨੇਰੇ ‘ਚ ਹਮਲਾ ਕਰਨਾ ਪੈਂਦਾ ਸੀ। ਇੰਨੀ ਉੱਚਾਈ ‘ਤੇ ਸਾਹ ਲੈਣਾ ਵੀ ਔਖਾ ਸੀ, ਫਿਰ ਵੀ ਜਵਾਨਾਂ ਨੂੰ ਭਾਰੀ ਹਥਿਆਰ, ਗੋਲਾ-ਬਾਰੂਦ, ਰਾਸ਼ਨ ਅਤੇ ਜ਼ਰੂਰੀ ਸਾਮਾਨ ਚੁੱਕ ਕੇ ਅੱਗੇ ਵਧਣਾ ਪਿਆ। ਕਈ ਥਾਵਾਂ ‘ਤੇ ਤੋਪਾਂ ਅਤੇ ਰਸਦ ਪਹੁੰਚਾਉਣਾ ਇੱਕ ਵੱਡੀ ਚੁਣੌਤੀ ਸੀ, ਪਰ ਭਾਰਤੀ ਸੈਨਾ ਨੇ ਹਰ ਮੁਸ਼ਕਲ ਨੂੰ ਮਾਤ ਦਿੱਤੀ।

Tiger Hill (1) ਟਾਈਗਰ ਹਿੱਲ ਕਾਰਗਿਲ ਯੁੱਧ ਦਾ ਸਭ ਤੋਂ ਚਰਚਿਤ ਮੋਰਚਾ ਸੀ, ਜਿੱਤ ਤੋਂ ਬਾਅਦ ਇੱਥੇ ਹੀ ਤਿਰੰਗਾ ਲਹਿਰਾਇਆ ਗਿਆ।

ਕਾਰਗਿਲ ਯੁੱਧ ‘ਚ ਭਾਰਤ ਨੇ ਆਪਣੇ ਕਈ ਵੀਰ ਸਪੂਤਾਂ ਨੂੰ ਖੋਹ ਦਿੱਤਾ। ਅਧਿਕਾਰਤ ਅੰਕੜਿਆਂ ਮੁਤਾਬਕ 527 ਭਾਰਤੀ ਜਾਾਂਬਾਜ਼ ਸੈਨਿਕ ਸ਼ਹੀਦ ਹੋਏ ਅਤੇ 1,363 ਜਵਾਨ ਜ਼ਖ਼ਮੀ ਹੋਏ। ਇਹ ਅੰਕੜੇ ਸਿਰਫ਼ ਗਿਣਤੀ ਨਹੀਂ ਹਨ, ਹਰ ਸੰਖਿਆ ਦੇ ਪਿੱਛੇ ਇੱਕ ਪਰਿਵਾਰ ਹੈ, ਇੱਕ ਮਾਂ ਦਾ ਪੁੱਤ ਹੈ, ਇੱਕ ਪਤਨੀ ਦਾ ਹਮਸਫ਼ਰ ਹੈ ਅਤੇ ਇੱਕ ਬੱਚੇ ਦਾ ਪਿਤਾ ਹੈ। ਕਾਰਗਿਲ ਵਿਜੇ ਦਿਵਸ ਉਨ੍ਹਾਂ ਸਾਰੇ ਪਰਿਵਾਰਾਂ ਦੇ ਹੌਸਲੇ ਨੂੰ ਵੀ ਸਲਾਮ ਕਰਦਾ ਹੈ। ਪਾਕਿਸਤਾਨੀ ਪੱਖ ਦੇ ਨੁਕਸਾਨ ਦੇ ਵੱਖ-ਵੱਖ ਅਨੁਮਾਨ ਹਨ, ਜਿਸ ਕਰਕੇ ਕੋਈ ਇੱਕ ਪੱਕੀ ਸੰਖਿਆ ਦੱਸਣੀ ਔਖੀ ਹੈ, ਪਰ ਇਹ ਤੈਅ ਹੈ ਕਿ ਉੱਧਰ ਵੀ ਹਜ਼ਾਰਾਂ ਦੀ ਗਿਣਤੀ ‘ਚ ਜਵਾਨ ਮਾਰੇ ਅਤੇ ਜ਼ਖ਼ਮੀ ਹੋਏ ਸਨ।

ਰਾਸ਼ਟਰੀ ਸ਼ਾਹਰਾਹ (NH-1) ਦੀ ਸੁਰੱਖਿਆ ਦਾ ਸਵਾਲ

ਕਾਰਗਿਲ ਦੀਆਂ ਕੁਝ ਉੱਚੀਆਂ ਚੋਟੀਆਂ ਤੋਂ ਸ਼੍ਰੀਨਗਰ-ਲੇਹ ਮਾਰਗ ‘ਤੇ ਸਿੱਧੀ ਨਜ਼ਰ ਰੱਖੀ ਜਾ ਸਕਦੀ ਸੀ। ਉਸ ਸਮੇਂ ਇਹ ਰਾਸ਼ਟਰੀ ਰਾਜਮਾਰਗ ਰਣਨੀਤਕ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਸੀ, ਜੋ ਕਸ਼ਮੀਰ ਘਾਟੀ ਨੂੰ ਲੱਦਾਖ ਨਾਲ ਜੋੜਦਾ ਸੀ। ਜੇਕਰ ਦੁਸ਼ਮਣ ਇਹਨਾਂ ਚੋਟੀਆਂ ‘ਤੇ ਬਣਿਆ ਰਹਿੰਦਾ, ਤਾਂ ਇਸ ਰਸਤੇ ‘ਤੇ ਦਬਾਅ ਵਧ ਸਕਦਾ ਸੀ ਅਤੇ ਲੱਦਾਖ ਤੱਕ ਰਸਦ ਅਤੇ ਸੈਨਾ ਪਹੁੰਚਾਉਣਾ ਬੇਹੱਦ ਔਖਾ ਹੋ ਜਾਂਦਾ। ਇਸੇ ਲਈ ਕਾਰਗਿਲ ਦੀਆਂ ਚੋਟੀਆਂ ਨੂੰ ਵਾਪਸ ਮੁਕਤ ਕਰਵਾਉਣਾ ਬੇਹੱਦ ਜ਼ਰੂਰੀ ਸੀ।

ਭਾਰਤੀ ਫ਼ੌਜ ਨੇ ਘੁਸਪੈਠੀਆਂ ਨੂੰ ਬਾਹਰ ਕੱਢਣ ਲਈ ‘ਓਪਰੇਸ਼ਨ ਵਿਜੇ’ ਚਲਾਇਆ। ਇਸ ਦਾ ਮੁੱਖ ਮਨੋਰਥ ਭਾਰਤੀ ਖੇਤਰ ਦੀਆਂ ਕਬਜ਼ਾਈਆਂ ਗਈਆਂ ਚੋਟੀਆਂ ਨੂੰ ਮੁੜ ਆਪਣੇ ਨਿਯੰਤਰਣ ‘ਚ ਲੈਣਾ ਸੀ। ਸੈਨਾ ਨੇ ਹੌਲੀ-ਹੌਲੀ ਹਰ ਮਹੱਤਵਪੂਰਨ ਚੋਟੀ ‘ਤੇ ਕਬਜ਼ਾ ਕੀਤਾ। ਹਰ ਚੋਟੀ ‘ਤੇ ਲੜਾਈ ਵੱਖਰੀ ਸੀ; ਦੁਸ਼ਮਣ ਬੰਕਰਾਂ ‘ਚ ਲੁਕਿਆ ਹੋਇਆ ਸੀ ਅਤੇ ਉੱਚਾਈ ਦਾ ਫ਼ਾਇਦਾ ਚੁੱਕ ਰਿਹਾ ਸੀ। ਭਾਰਤੀ ਜਵਾਨਾਂ ਨੇ ਤੋਪਖ਼ਾਨੇ ਦੀ ਭਾਰੀ ਗੋਲਾਬਾਰੀ, ਪੈਦਲ ਫ਼ੌਜ ਦੇ ਹਮਲਿਆਂ ਅਤੇ ਖ਼ਤਰਨਾਕ ਪਹਾੜੀ ਚੜ੍ਹਾਈ ਦੇ ਦਮ ‘ਤੇ ਹਰ ਮੋਰਚਾ ਜਿੱਤਿਆ।

Kargil Vijay Diwas (1) ਤਿਰੰਗੇ ਦੇ ਨਾਲ ਜਿੱਤ ਦਾ ਜਸ਼ਨ ਮਨਾਇਆ ਗਿਆ ਸੀ।

ਹਵਾਈ ਸੈਨਾ ਦਾ ‘ਓਪਰੇਸ਼ਨ ਸਫ਼ੈਦ ਸਾਗਰ’

ਭਾਰਤੀ ਹਵਾਈ ਸੈਨਾ ਨੇ ਵੀ ਇਸ ਯੁੱਧ ‘ਚ ਅਹਿਮ ਭੂਮਿਕਾ ਨਿਭਾਈ, ਜਿਸ ਨੂੰ ‘ਓਪਰੇਸ਼ਨ ਸਫ਼ੈਦ ਸਾਗਰ’ ਦਾ ਨਾਂ ਦਿੱਤਾ ਗਿਆ। 26 ਮਈ 1999 ਤੋਂ ਸ਼ੁਰੂ ਹੋਈ ਇਸ ਕਾਰਵਾਈ ‘ਚ 300 ਤੋਂ ਵੱਧ ਉਡਾਣਾਂ ਭਰੀਆਂ ਗਈਆਂ। ਮਿਗ-21, ਮਿਗ-23, ਮਿਗ-27, ਮਿਰਾਜ-2000 ਅਤੇ ਮਿਗ-29 ਵਰਗੇ ਲੜਾਕੂ ਵੀਮਾਨਾਂ ਨੇ ਦੁਸ਼ਮਣ ਦੇ ਠਿਕਾਣਿਆਂ ਅਤੇ ਸਪਲਾਈ ਲਾਈਨਾਂ ‘ਤੇ ਅਚੂਕ ਨਿਸ਼ਾਨੇ ਲਗਾਏ। ਮਿਰਾਜ-2000 ਦੀ ਸਟੀਕ ਬੰਬਾਰੀ ਨੇ ਦੁਸ਼ਮਣ ਦੇ ਕਈ ਅਹਿਮ ਠਿਕਾਣੇ ਤਬਾਹ ਕਰ ਦਿੱਤੇ। ਭਾਰਤ ਨੇ ਪੂਰੇ ਯੁੱਧ ਦੌਰਾਨ ਸੈਨਿਕ ਸੰਜਮ ਦਿਖਾਉਂਦੇ ਹੋਏ ਐੱਲ.ਓ.ਸੀ. (LoC) ਨੂੰ ਪਾਰ ਨਹੀਂ ਕੀਤਾ।

Kargil Vijay Diwas ਲੱਦਾਖ ਦੇ ਦ੍ਰਾਸ ਵਿੱਚ ਸ਼ਨੀਵਾਰ ਨੂੰ ਕਾਰਗਿਲ ਵਿਜੇ ਦਿਵਸ ਮਨਾਇਆ ਗਿਆ।

ਨੌਸੈਨਾ ਦਾ ‘ਓਪਰੇਸ਼ਨ ਤਲਵਾਰ’

ਕਾਰਗਿਲ ਜੰਗ ਦੌਰਾਨ ਭਾਰਤੀ ਨੌਸੈਨਾ ਨੇ ਵੀ ਸਮੁੰਦਰੀ ਖੇਤਰ ‘ਚ ਆਪਣੀ ਤੈਨਾਤੀ ਵਧਾ ਕੇ ਪਾਕਿਸਤਾਨ ‘ਤੇ ਰਣਨੀਤਕ ਦਬਾਅ ਬਣਾਇਆ, ਜਿਸ ਨੂੰ ‘ਓਪਰੇਸ਼ਨ ਤਲਵਾਰ’ ਕਿਹਾ ਗਿਆ। ਇਸ ਤੋਂ ਸਾਫ਼ ਹੁੰਦਾ ਹੈ ਕਿ ਇਹ ਯੁੱਧ ਸਿਰਫ਼ ਪਹਾੜਾਂ ਤੱਕ ਸੀਮਤ ਨਹੀਂ ਸੀ, ਬਲਕਿ ਥਲ ਸੈਨਾ, ਹਵਾਈ ਸੈਨਾ ਅਤੇ ਨੌਸੈਨਾ ਤਿੰਨਾਂ ਨੇ ਮਿਲ ਕੇ ਦੁਸ਼ਮਣ ਦੇ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ।

ਤੋਲੋਲਿੰਗ ਚੋਟੀ ਦੀ ਜਿੱਤ ਸੀ ਸਭ ਤੋਂ ਅਹਿਮ

ਤੋਲੋਲਿੰਗ ਚੋਟੀ ‘ਤੇ ਜਿੱਤ ਕਾਰਗਿਲ ਯੁੱਧ ਦੀ ਪਹਿਲੀ ਵੱਡੀ ਸਫ਼ਲਤਾ ਸੀ। ਇਸ ‘ਤੇ ਕਬਜ਼ਾ ਕਰਨਾ ਬਹੁਤ ਔਖਾ ਸੀ ਕਿਉਂਕਿ ਜਵਾਨਾਂ ਨੂੰ ਖੁੱਲ੍ਹੀਆਂ ਢਲਾਣਾਂ ਤੋਂ ਉੱਪਰ ਚੜ੍ਹਨਾ ਪੈਂਦਾ ਸੀ। 13 ਜੂਨ 1999 ਨੂੰ ਭਾਰਤੀ ਸੈਨਾ ਨੇ ਤੋਲੋਲਿੰਗ ‘ਤੇ ਤਿਰੰਗਾ ਲਹਿਰਾ ਦਿੱਤਾ। ਇਸ ਜਿੱਤ ਨੇ ਪੂਰੀ ਸੈਨਾ ਦਾ ਮਨੋਬਲ ਵਧਾ ਦਿੱਤਾ ਅਤੇ ਦੇਸ਼ ਨੂੰ ਵਿਸ਼ਵਾਸ ਦਵਾਇਆ ਕਿ ਭਾਰਤ ਜਲਦ ਹੀ ਸਾਰੀਆਂ ਚੋਟੀਆਂ ਵਾਪਸ ਲੈ ਲਵੇਗਾ।

Captain Vikram Batra ਕੈਪਟਨ ਵਿਕਰਮ ਬੱਤਰਾ।

ਪੁਆਇੰਟ 5140 ਅਤੇ ਕੈਪਟਨ ਵਿਕਰਮ ਬੱਤਰਾ

ਪੁਆਇੰਟ 5140 ਨੂੰ ਜਿੱਤਣ ਵਿੱਚ ਕੈਪਟਨ ਵਿਕਰਮ ਬੱਤਰਾ ਅਤੇ ਉਨ੍ਹਾਂ ਦੀ ਟੀਮ ਨੇ ਅਦੁੱਤੀ ਸਾਹਸ ਦਿਖਾਇਆ। ਇਸ ਜਿੱਤ ਤੋਂ ਬਾਅਦ ਉਨ੍ਹਾਂ ਦਾ ਰੇਡੀਓ ਸੁਨੇਹਾ ‘ਯੇ ਦਿਲ ਮਾਂਗੇ ਮੋਰ’ ਪੂਰੇ ਦੇਸ਼ ਵਿੱਚ ਮਸ਼ਹੂਰ ਹੋ ਗਿਆ। ਇਸ ਤੋਂ ਬਾਅਦ ਪੁਆਇੰਟ 4875 ਦੀ ਲੜਾਈ ਵਿੱਚ ਆਪਣੇ ਜ਼ਖ਼ਮੀ ਸਾਥੀ ਨੂੰ ਬਚਾਉਂਦੇ ਹੋਏ ਕੈਪਟਨ ਬੱਤਰਾ ਸ਼ਹੀਦ ਹੋ ਗਏ। ਉਨ੍ਹਾਂ ਨੂੰ ਮਰਨ ਉਪਰੰਤ ਦੇਸ਼ ਦੇ ਸਰਵਉੱਚ ਸੈਨਿਕ ਸਨਮਾਨ ‘ਪਰਮਵੀਰ ਚੱਕਰ’ ਨਾਲ ਨਵਾਜਿਆ ਗਿਆ।

ਟਾਈਗਰ ਹਿੱਲ ਦੀ ਇਤਿਹਾਸਕ ਫ਼ਤਿਹ

ਟਾਈਗਰ ਹਿੱਲ ਇਸ ਯੁੱਧ ਦਾ ਸਭ ਤੋਂ ਚਰਚਿਤ ਮੋਰਚਾ ਸੀ। 4 ਜੁਲਾਈ 1999 ਨੂੰ ਭਾਰਤੀ ਜਵਾਨਾਂ ਨੇ ਅਸੰਭਵ ਦਿਸਣ ਵਾਲੀ ਚੜ੍ਹਾਈ ਚੜ੍ਹ ਕੇ ਟਾਈਗਰ ਹਿੱਲ ‘ਤੇ ਮੁੜ ਕਬਜ਼ਾ ਕਰ ਲਿਆ। ਇਹ ਜਿੱਤ ਯੁੱਧ ਦਾ ਸਭ ਤੋਂ ਵੱਡਾ ਮੋੜ ਸਾਬਤ ਹੋਈ ਅਤੇ ਚੋਟੀ ‘ਤੇ ਭਾਰਤੀ ਤਿਰੰਗਾ ਪੂਰੀ ਸ਼ਾਨ ਨਾਲ ਲਹਿਰਾਇਆ।

ਕਾਰਗਿਲ ਯੁੱਧ ਦੇ 4 ਪਰਮਵੀਰ ਚੱਕਰ ਵੀਜੇਤਾ

ਕਾਰਗਿਲ ਯੁੱਧ ਵਿੱਚ ਅਤੁਲਨੀਯ ਬਹਾਦਰੀ ਲਈ 4 ਜਾਾਂਬਾਜ਼ਾਂ ਨੂੰ ‘ਪਰਮਵੀਰ ਚੱਕਰ’ ਨਾਲ ਸਨਮਾਨਿਤ ਕੀਤਾ ਗਿਆ:

ਕੈਪਟਨ ਵਿਕਰਮ ਬੱਤਰਾ (ਮਰਨ ਉਪਰੰਤ)

ਲੇਫ਼ਟੀਨੈਂਟ ਮਨੋਜ ਕੁਮਾਰ ਪਾਂਡੇ (ਮਰਨ ਉਪਰੰਤ)

ਰਾਈਫ਼ਲਮੈਨ ਸੰਜੇ ਕੁਮਾਰ

ਗ੍ਰੇਨੇਡੀਅਰ ਯੋਗੇਂਦਰ ਸਿੰਘ ਯਾਦਵ

ਇਨ੍ਹਾਂ ਤੋਂ ਇਲਾਵਾ ਸੈਂਕੜੇ ਯੋਧਿਆਂ ਨੂੰ ਮਹਾਵੀਰ ਚੱਕਰ, ਵੀਰ ਚੱਕਰ ਅਤੇ ਹੋਰ ਵੀਰਤਾ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।

ਯੁੱਧ ਦਾ ਅੰਤ ਅਤੇ ‘ਕਾਰਗਿਲ ਵਿਜੇ ਦਿਵਸ’

ਜੁਲਾਈ 1999 ਤੱਕ ਭਾਰਤੀ ਸੈਨਾ ਨੇ ਲਗਭਗ ਸਾਰੀਆਂ ਮਹੱਤਵਪੂਰਨ ਚੋਟੀਆਂ ‘ਤੇ ਮੁੜ ਆਪਣਾ ਪਰਚਮ ਲਹਿਰਾ ਦਿੱਤਾ ਸੀ ਅਤੇ ਅੰਤਰਰਾਸ਼ਟਰੀ ਦਬਾਅ ਦੇ ਚਲਦਿਆਂ ਪਾਕਿਸਤਾਨੀ ਫ਼ੌਜ ਨੂੰ ਪਿੱਛੇ ਹਟਣਾ ਪਿਆ। 26 ਜੁਲਾਈ 1999 ਨੂੰ ਭਾਰਤ ਨੇ ‘ਓਪਰੇਸ਼ਨ ਵਿਜੇ’ ਦੀ ਸਫ਼ਲਤਾ ਦਾ ਐਲਾਨ ਕੀਤਾ। ਉਦੋਂ ਤੋਂ ਹਰ ਸਾਲ 26 ਜੁਲਾਈ ਨੂੰ ਦ੍ਰਾਸ ਸਥਿਤ ਕਾਰਗਿਲ ਵਾਰ ਮੈਮੋਰੀਅਲ ਸਮੇਤ ਪੂਰੇ ਦੇਸ਼ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।

ਸਰਲ ਸ਼ਬਦਾਂ ‘ਚ ਕਹੀਏ ਤਾਂ ਕਾਰਗਿਲ ਵਿਜੇ ਦਿਵਸ ਸਿਰਫ਼ ਜਸ਼ਨ ਦਾ ਦਿਨ ਨਹੀਂ, ਬਲਕਿ ਜ਼ਿੰਮੇਵਾਰੀ ਦਾ ਦਿਨ ਵੀ ਹੈ ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਸਾਡੇ ਜਵਾਨ ਕਿੰਨੀਆਂ ਬਿਖੜੀਆਂ ਪ੍ਰਸਥਿਤੀਆਂ ‘ਚ ਡਟੇ ਰਹਿੰਦੇ ਹਨ। 527 ਸ਼ਹੀਦਾਂ ਦਾ ਬਲੀਦਾਨ ਅਤੇ 1,363 ਜ਼ਖ਼ਮੀ ਜਵਾਨਾਂ ਦਾ ਸਾਹਸ ਭਾਰਤ ਦੇ ਇਤਿਹਾਸ ‘ਚ ਹਮੇਸ਼ਾ ਅਮਰ ਰਹੇਗਾ।

Follow Us
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!...
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ...
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ...