AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅੱਜ ਰਾਤ ਦਿਖਾਈ ਦੇਣ ਵਾਲਾ ਬੀਵਰ ਮੂਨ ਕੀ ਹੈ? ਇਸ ਨੂੰ ਸੁਪਰਮੂਨ ਕਿਉਂ ਕਿਹਾ ਜਾ ਰਿਹਾ ਹੈ? ਆਸਾਨ ਭਾਸ਼ਾ ਵਿੱਚ ਸਮਝੋ

Beaver Moon: 24 ਨਵੰਬਰ ਦੀ ਰਾਤ ਦਿਖਾਈ ਦੇਣ ਵਾਲੇ ਪੂਰਨਮਾਸ਼ੀ ਦੇ ਚੰਦ ਨੂੰ ਬੀਵਰ ਮੂਨ ਕਿਹਾ ਜਾਂਦਾ ਹੈ। ਇਸ ਵਾਰ ਇਸ ਨੂੰ ਸੁਪਰਮੂਨ ਵੀ ਦੱਸਿਆ ਜਾ ਰਿਹਾ ਹੈ। ਜਾਣੋ ਕੀ ਹੈ ਬੀਵਰ ਮੂਨ, ਕਿੱਥੋਂ ਪਿਆ ਇਸ ਦਾ ਨਾਮ ਅਤੇ ਇਸ ਚੰਦ ਨੂੰ ਸੁਪਰਮੂਨ ਕਿਉਂ ਕਿਹਾ ਜਾਂਦਾ ਹੈ।

ਅੱਜ ਰਾਤ ਦਿਖਾਈ ਦੇਣ ਵਾਲਾ ਬੀਵਰ ਮੂਨ ਕੀ ਹੈ? ਇਸ ਨੂੰ ਸੁਪਰਮੂਨ ਕਿਉਂ ਕਿਹਾ ਜਾ ਰਿਹਾ ਹੈ? ਆਸਾਨ ਭਾਸ਼ਾ ਵਿੱਚ ਸਮਝੋ
ਅੱਜ ਰਾਤ ਦਿਖੇਗਾ ਬੀਵਰ ਮੂਨ
tv9-punjabi
| Published: 24 Nov 2026 14:50 PM IST
Share

ਅਸਮਾਨ ਵਿੱਚ ਚੰਦ ਨੂੰ ਨਿਹਾਰਨ ਦੇ ਸ਼ੌਕੀਨਾਂ ਲਈ 24 ਨਵੰਬਰ 2026 ਦੀ ਰਾਤ ਖ਼ਾਸ ਹੋਣ ਵਾਲੀ ਹੈ। ਅੱਜ ਸਾਲ ਦਾ ਬੀਵਰ ਮੂਨ ਦਿਖਾਈ ਦੇਵੇਗਾ, ਜਿਸ ਨੂੰ ਇਸ ਵਾਰ ਸੁਪਰਮੂਨ ਵੀ ਕਿਹਾ ਜਾ ਰਿਹਾ ਹੈ। ਬੀਵਰ ਮੂਨ ਨਵੰਬਰ ਮਹੀਨੇ ਦੀ ਪੂਰਨਮਾਸ਼ੀ ਦੇ ਚੰਦ ਦਾ ਰਵਾਇਤੀ ਨਾਮ ਹੈ। ਇਹ ਕੋਈ ਵੱਖਰੀ ਖਗੋਲੀ ਘਟਨਾ ਨਹੀਂ ਹੈ, ਸਗੋਂ ਉਸੇ ਪੂਰਨਮਾਸ਼ੀ ਦਾ ਇੱਕ ਪ੍ਰਚਲਿਤ ਨਾਮ ਹੈ, ਜੋ ਉੱਤਰੀ ਗੋਲਾਰਧ ਵਿੱਚ ਸਰਦੀਆਂ ਦੀ ਸ਼ੁਰੂਆਤ ਦੇ ਸਮੇਂ ਦਿਖਾਈ ਦਿੰਦੀ ਹੈ। ਅੰਗਰੇਜ਼ੀ ਵਿੱਚ ਇਸ ਨੂੰ Full Beaver Moon ਕਿਹਾ ਜਾਂਦਾ ਹੈ।

ਭਾਰਤ ਵਿੱਚ ਇਸ ਦਾ ਸਭ ਤੋਂ ਸ਼ਾਨਦਾਰ ਨਜ਼ਾਰਾ 24 ਨਵੰਬਰ ਦੀ ਸ਼ਾਮ ਨੂੰ ਚੰਦ ਚੜ੍ਹਨ ਵੇਲੇ ਦੇਖਣ ਨੂੰ ਮਿਲੇਗਾ। ਇਸ ਸਮੇਂ ਚੰਦ ਪੂਰਬੀ ਦਿਸ਼ਾ ਵਿੱਚ ਵੱਡਾ ਅਤੇ ਸੁਨਹਿਰੀ-ਔਰੇਂਜ ਰੰਗ ਦਾ ਦਿਖਾਈ ਦੇਵੇਗਾ। ਆਓ ਜਾਣਦੇ ਹਾਂ ਕਿ ਬੀਵਰ ਮੂਨ ਦਾ ਨਾਮ ਕਿਵੇਂ ਪਿਆ ਅਤੇ ਇਸ ਨੂੰ ਸੁਪਰਮੂਨ ਕਿਉਂ ਕਿਹਾ ਜਾ ਰਿਹਾ ਹੈ।

ਸੁਪਰਮੂਨ ਕਿਉਂ ਹੈ ਬੀਵਰ ਮੂਨ?

ਪੂਰਨਮਾਸ਼ੀ ਦੇ ਸਮੇਂ ਚੰਦ ਧਰਤੀ ਤੋਂ ਲਗਭਗ 3,60,768 ਕਿਲੋਮੀਟਰ ਦੀ ਦੂਰੀ ‘ਤੇ ਹੋਵੇਗਾ ਅਤੇ ਆਮ ਪੂਰਨਮਾਸ਼ੀ ਦੇ ਚੰਦ ਦੇ ਮੁਕਾਬਲੇ ਲਗਭਗ 6.5 ਫ਼ੀਸਦੀ ਵੱਡਾ ਦਿਖਾਈ ਦੇਵੇਗਾ। ਜਦੋਂ ਪੂਰਨਮਾਸ਼ੀ ਅਜਿਹੇ ਸਮੇਂ ਹੁੰਦੀ ਹੈ, ਜਦੋਂ ਚੰਦ ਆਪਣੇ ਪੰਧ ਵਿੱਚ ਧਰਤੀ ਦੇ ਸਭ ਤੋਂ ਨੇੜਲੇ ਹਿੱਸੇ ਦੇ ਆਸ-ਪਾਸ ਹੁੰਦਾ ਹੈ, ਤਾਂ ਉਸ ਨੂੰ ਸੁਪਰਮੂਨ ਕਿਹਾ ਜਾਂਦਾ ਹੈ।

ਜਨਵਰੀ 2026 ਤੋਂ ਬਾਅਦ ਇਹ ਸਾਲ ਦਾ ਪਹਿਲਾ ਸੁਪਰਮੂਨ ਹੈ। ਹਾਲਾਂਕਿ, ਸੁਪਰਮੂਨ ਦੀ ਪਰਿਭਾਸ਼ਾ ਨੂੰ ਲੈ ਕੇ ਵੱਖ-ਵੱਖ ਸੰਸਥਾਵਾਂ ਦੇ ਮਾਪਦੰਡਾਂ ਵਿੱਚ ਥੋੜ੍ਹਾ ਫ਼ਰਕ ਹੈ। ਇਸੇ ਕਰਕੇ ਕੁਝ ਥਾਵਾਂ ‘ਤੇ ਇਸ ਨੂੰ ਸੁਪਰਮੂਨ ਦੀ ਸ਼੍ਰੇਣੀ ਵਿੱਚ ਨਹੀਂ ਗਿਣਿਆ ਜਾਂਦਾ।

ਕਿਵੇਂ ਪਿਆ ਬੀਵਰ ਨਾਮ?

ਪੂਰਨਮਾਸ਼ੀ ਦੇ ਚੰਦਾਂ ਦੇ ਇਹ ਨਾਮ ਅਸਮਾਨ ਵਿੱਚ ਹੋਣ ਵਾਲੀਆਂ ਖਗੋਲੀ ਘਟਨਾਵਾਂ ਦੀ ਬਜਾਏ ਮੌਸਮ ਅਤੇ ਕੁਦਰਤ ਨਾਲ ਜੁੜੇ ਹੋਏ ਹਨ। ਮੰਨਿਆ ਜਾਂਦਾ ਹੈ ਕਿ ਉੱਤਰੀ ਅਮਰੀਕਾ ਦੇ ਮੂਲ ਨਿਵਾਸੀ ਕਬੀਲੇ ਮਹੀਨਿਆਂ ਦਾ ਹਿਸਾਬ ਚੰਦ ਦੇ ਆਧਾਰ ‘ਤੇ ਰੱਖਦੇ ਸਨ ਅਤੇ ਹਰ ਪੂਰਨਮਾਸ਼ੀ ਨੂੰ ਉਸ ਸਮੇਂ ਦੀ ਕੁਦਰਤੀ ਸਰਗਰਮੀ ਦੇ ਨਾਮ ਨਾਲ ਜਾਣਦੇ ਸਨ। ਬਾਅਦ ਵਿੱਚ ਯੂਰਪ ਤੋਂ ਆਏ ਲੋਕਾਂ ਨੇ ਵੀ ਇਨ੍ਹਾਂ ਨਾਵਾਂ ਨੂੰ ਅਪਣਾ ਲਿਆ।

ਨਵੰਬਰ ਮਹੀਨੇ ਤੱਕ ਬੀਵਰ ਯਾਨੀ ਊਦਬਿਲਾਵ ਵਰਗੇ ਜੀਵ ਸਰਦੀਆਂ ਦੀ ਤਿਆਰੀ ਪੂਰੀ ਕਰ ਲੈਂਦੇ ਹਨ। ਇਸ ਸਮੇਂ ਤੱਕ ਉਹ ਸਰਦੀਆਂ ਲਈ ਖਾਣਾ ਇਕੱਠਾ ਕਰਕੇ ਆਪਣੇ ਘਰਾਂ ਵਿੱਚ ਵਾਪਸ ਚਲੇ ਜਾਂਦੇ ਹਨ। ਇਸੇ ਕਾਰਨ ਨਵੰਬਰ ਦੀ ਪੂਰਨਮਾਸ਼ੀ ਨੂੰ ਬੀਵਰ ਮੂਨ ਕਿਹਾ ਜਾਣ ਲੱਗਾ।

ਇੱਕ ਹੋਰ ਮਾਨਤਾ ਅਨੁਸਾਰ, ਇਹ ਉਹ ਸਮਾਂ ਹੁੰਦਾ ਸੀ ਜਦੋਂ ਠੰਢ ਵਧਣ ਤੋਂ ਪਹਿਲਾਂ ਬੀਵਰਾਂ ਦਾ ਸ਼ਿਕਾਰ ਕਰਨ ਦਾ ਮੌਸਮ ਹੁੰਦਾ ਸੀ। ਉਨ੍ਹਾਂ ਦੀ ਗਰਮ ਅਤੇ ਸੰਘਣੇ ਵਾਲਾਂ ਵਾਲੀ ਖੱਲ ਕਾਫ਼ੀ ਕੀਮਤੀ ਮੰਨੀ ਜਾਂਦੀ ਸੀ। ਇਸੇ ਕਰਕੇ ਕੁਝ ਥਾਵਾਂ ‘ਤੇ ਇਸ ਨੂੰ ਫ੍ਰੌਸਟ ਮੂਨ ਯਾਨੀ ਪਾਲੇ ਵਾਲਾ ਚੰਦ ਵੀ ਕਿਹਾ ਜਾਂਦਾ ਹੈ।

ਇੱਕ ਦਿਲਚਸਪ ਮਾਨਤਾ ਇਹ ਵੀ ਹੈ ਕਿ ਜੇਕਰ ਨਵੰਬਰ ਦੀ ਪੂਰਨਮਾਸ਼ੀ 7 ਤਾਰੀਖ ਤੋਂ ਪਹਿਲਾਂ ਆ ਜਾਵੇ, ਤਾਂ ਉਸ ਨੂੰ ਹੰਟਰਜ਼ ਮੂਨ ਕਿਹਾ ਜਾਂਦਾ ਹੈ। ਸਾਲ 2026 ਵਿੱਚ ਪੂਰਨਮਾਸ਼ੀ 24 ਨਵੰਬਰ ਨੂੰ ਹੈ, ਇਸ ਲਈ ਇਸ ਨੂੰ ਬੀਵਰ ਮੂਨ ਹੀ ਕਿਹਾ ਜਾਵੇਗਾ।

ਸਾਲ ਦੇ 12 ਮਹੀਨਿਆਂ ਦੀ ਪੂਰਨਮਾਸ਼ੀ ਦੇ ਨਾਮ

ਇਹ ਨਾਮ ਪੁਰਾਣੀਆਂ ਪਰੰਪਰਾਵਾਂ ‘ਤੇ ਆਧਾਰਿਤ ਹਨ ਅਤੇ ਵੱਖ-ਵੱਖ ਕਬੀਲਿਆਂ ਤੇ ਇਲਾਕਿਆਂ ਵਿੱਚ ਇਨ੍ਹਾਂ ਦੇ ਨਾਮਾਂ ਵਿੱਚ ਥੋੜ੍ਹਾ ਫ਼ਰਕ ਵੀ ਮਿਲਦਾ ਹੈ। ਹਾਲਾਂਕਿ, ਆਮ ਤੌਰ ‘ਤੇ ਵਰਤੇ ਜਾਣ ਵਾਲੇ ਨਾਮ ਇਹ ਹਨ।

  • – ਜਨਵਰੀ: ਵੁਲਫ਼ ਮੂਨ (Wolf Moon) ਇਸ ਦੌਰਾਨ ਕੜਾਕੇ ਦੀ ਠੰਢ ਵਿੱਚ ਬਘਿਆੜਾਂ ਦੀਆਂ ਆਵਾਜ਼ਾਂ ਦੂਰ ਤੱਕ ਸੁਣਾਈ ਦਿੰਦੀਆਂ ਸਨ। ਇਸੇ ਕਰਕੇ ਇਸ ਨੂੰ ਇਹ ਨਾਮ ਦਿੱਤਾ ਗਿਆ।
  • – ਫਰਵਰੀ: ਸਨੋ ਮੂਨ (Snow Moon) ਇਹ ਸਾਲ ਦਾ ਉਹ ਸਮਾਂ ਹੁੰਦਾ ਹੈ, ਜਦੋਂ ਸਭ ਤੋਂ ਵੱਧ ਬਰਫ਼ਬਾਰੀ ਹੁੰਦੀ ਹੈ।
  • – ਮਾਰਚ: ਵਰਮ ਮੂਨ (Worm Moon) ਇਸ ਸਮੇਂ ਜ਼ਮੀਨ ਨਰਮ ਹੋਣ ਲੱਗਦੀ ਹੈ ਅਤੇ ਕੇਂਚੂਏ ਬਾਹਰ ਆਉਣ ਲੱਗਦੇ ਹਨ। ਇਸੇ ਕਰਕੇ ਇਸ ਨੂੰ ਵਰਮ ਮੂਨ ਕਿਹਾ ਜਾਂਦਾ ਹੈ। ਇਸ ਨੂੰ ਕ੍ਰੋ ਮੂਨ ਵੀ ਕਿਹਾ ਜਾਂਦਾ ਹੈ।
  • – ਅਪ੍ਰੈਲ: ਪਿੰਕ ਮੂਨ (Pink Moon) ਇਹ ਨਾਮ ਗੁਲਾਬੀ ਰੰਗ ਦੇ ਚੰਦ ਕਾਰਨ ਨਹੀਂ, ਸਗੋਂ ਬਸੰਤ ਰੁੱਤ ਵਿੱਚ ਖਿੜਨ ਵਾਲੇ ਗੁਲਾਬੀ ਰੰਗ ਦੇ ਜੰਗਲੀ ਫੁੱਲਾਂ (Moss Phlox) ਦੇ ਨਾਮ ‘ਤੇ ਪਿਆ ਹੈ।
  • ਮਈ: ਫਲਾਵਰ ਮੂਨ (Flower Moon) ਮਈ ਦਾ ਮਹੀਨਾ ਫੁੱਲਾਂ ਦੇ ਖਿੜਨ ਦਾ ਸਮਾਂ ਹੁੰਦਾ ਹੈ, ਇਸੇ ਕਰਕੇ ਇਸ ਨੂੰ ਇਹ ਨਾਮ ਦਿੱਤਾ ਗਿਆ।
  • ਜੂਨ: ਸਟ੍ਰਾਬੇਰੀ ਮੂਨ (Strawberry Moon) ਇਹ ਸਟ੍ਰਾਬੇਰੀ ਤੋੜਨ ਦਾ ਮੌਸਮ ਹੁੰਦਾ ਹੈ, ਇਸ ਲਈ ਜੂਨ ਦੀ ਪੂਰਨਮਾਸ਼ੀ ਨੂੰ ਸਟ੍ਰਾਬੇਰੀ ਮੂਨ ਕਿਹਾ ਜਾਂਦਾ ਹੈ।
  • ਜੁਲਾਈ: ਬਕ ਮੂਨ (Buck Moon) ਇਸ ਸਮੇਂ ਨਰ ਹਿਰਨਾਂ ਦੇ ਨਵੇਂ ਸਿੰਗ ਨਿਕਲਣੇ ਸ਼ੁਰੂ ਹੁੰਦੇ ਹਨ। ਇਸੇ ਕਰਕੇ ਇਸ ਨੂੰ ਬਕ ਮੂਨ ਕਿਹਾ ਜਾਂਦਾ ਹੈ।
  • ਅਗਸਤ: ਸਟਰਜਨ ਮੂਨ (Sturgeon Moon) ਇਸ ਸਮੇਂ ਵੱਡੀਆਂ ਝੀਲਾਂ ਵਿੱਚ ਸਟਰਜਨ ਮੱਛੀਆਂ ਆਸਾਨੀ ਨਾਲ ਫੜੀਆਂ ਜਾਂਦੀਆਂ ਸਨ। ਇਸੇ ਕਰਕੇ ਇਹ ਨਾਮ ਪਿਆ।
  • ਸਤੰਬਰ: ਕੌਰਨ ਮੂਨ (Corn Moon) ਇਹ ਮੱਕੀ ਦੀ ਫ਼ਸਲ ਦੀ ਕਟਾਈ ਦਾ ਸਮਾਂ ਹੁੰਦਾ ਹੈ। ਪਤਝੜ ਦੇ ਵਿਸ਼ੁਵ (Autumn Equinox) ਦੇ ਸਭ ਤੋਂ ਨੇੜੇ ਆਉਣ ਵਾਲੀ ਪੂਰਨਮਾਸ਼ੀ ਨੂੰ ਹਾਰਵੈਸਟ ਮੂਨ ਕਿਹਾ ਜਾਂਦਾ ਹੈ, ਜੋ ਕਦੇ ਸਤੰਬਰ ਅਤੇ ਕਦੇ ਅਕਤੂਬਰ ਵਿੱਚ ਆਉਂਦੀ ਹੈ।
  • ਅਕਤੂਬਰ: ਹੰਟਰਜ਼ ਮੂਨ (Hunters Moon) ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਸ਼ਿਕਾਰ ਕਰਨ ਦਾ ਸਮਾਂ ਹੁੰਦਾ ਸੀ, ਇਸੇ ਕਰਕੇ ਇਸ ਨੂੰ ਇਹ ਨਾਮ ਦਿੱਤਾ ਗਿਆ।
  • ਨਵੰਬਰ: ਬੀਵਰ ਮੂਨ (Beaver Moon) ਨਵੰਬਰ ਵਿੱਚ ਬੀਵਰ ਆਪਣੇ ਘਰਾਂ ਵਿੱਚ ਵਾਪਸ ਪਰਤ ਜਾਂਦੇ ਹਨ। ਇਸੇ ਕਾਰਨ ਇਸ ਨੂੰ ਬੀਵਰ ਮੂਨ ਕਿਹਾ ਜਾਂਦਾ ਹੈ।
  • ਦਸੰਬਰ: ਕੋਲਡ ਮੂਨ (Cold Moon) ਇਸ ਮਹੀਨੇ ਸਰਦੀਆਂ ਦੀਆਂ ਸਭ ਤੋਂ ਠੰਢੀਆਂ ਰਾਤਾਂ ਹੁੰਦੀਆਂ ਹਨ। ਇਸ ਸਾਲ ਦੀ ਆਖਰੀ ਪੂਰਨਮਾਸ਼ੀ 24 ਦਸੰਬਰ ਨੂੰ ਹੋਵੇਗੀ, ਜੋ ਸਾਲ ਦਾ ਆਖਰੀ ਸੁਪਰਮੂਨ ਵੀ ਹੋਵੇਗੀ।

ਕਿਵੇਂ ਦੇਖ ਸਕਦੇ ਹੋ ਬੀਵਰ ਮੂਨ?

ਬੀਵਰ ਮੂਨ ਦੇਖਣ ਲਈ ਕਿਸੇ ਦੂਰਬੀਨ ਦੀ ਲੋੜ ਨਹੀਂ ਹੈ। ਇਸ ਨੂੰ ਦੇਖਣ ਲਈ ਖੁੱਲ੍ਹੀ ਛੱਤ ਜਾਂ ਅਜਿਹੀ ਜਗ੍ਹਾ ਚੁਣੋ, ਜਿੱਥੋਂ ਪੂਰਬੀ ਦਿਸ਼ਾ ਦਾ ਅਸਮਾਨ ਸਾਫ਼ ਦਿਖਾਈ ਦਿੰਦਾ ਹੋਵੇ। ਚੰਦ ਚੜ੍ਹਨ ਤੋਂ ਕੁਝ ਸਮੇਂ ਬਾਅਦ ਇਸ ਦਾ ਆਕਾਰ ਅਤੇ ਰੰਗ ਸਭ ਤੋਂ ਆਕਰਸ਼ਕ ਦਿਖਾਈ ਦਿੰਦਾ ਹੈ।

ਇਸ ਦੀ ਇੱਕ ਖ਼ਾਸ ਵਜ੍ਹਾ ਮੂਨ ਇਲਿਊਜ਼ਨ (Moon Illusion) ਹੈ। ਇਸ ਪ੍ਰਭਾਵ ਕਾਰਨ ਜਦੋਂ ਚੰਦ ਦੂਰੀ ‘ਤੇ ਦਿਸਹੱਦੇ ਦੇ ਨੇੜੇ ਹੁੰਦਾ ਹੈ, ਤਾਂ ਉਹ ਆਮ ਨਾਲੋਂ ਵੱਡਾ ਦਿਖਾਈ ਦਿੰਦਾ ਹੈ।

Source: TV9Hindi.com

Follow Us
BJP-SAD ਗਠਜੋੜ ਵਿੱਚ ਅਕਾਲੀ ਦਲ ਦਾ ਹੀ ਹੋਵੇਗਾ ਮੁੱਖ ਮੰਤਰੀ... TV9 ਦੇ ਸਵਾਲ 'ਤੇ ਬੋਲੇ ਅਮਿਤ ਸ਼ਾਹ
BJP-SAD ਗਠਜੋੜ ਵਿੱਚ ਅਕਾਲੀ ਦਲ ਦਾ ਹੀ ਹੋਵੇਗਾ ਮੁੱਖ ਮੰਤਰੀ... TV9 ਦੇ ਸਵਾਲ 'ਤੇ ਬੋਲੇ ਅਮਿਤ ਸ਼ਾਹ...
ਗੁਰੂਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਪਹੁੰਚਿਆ ਜੱਥਾ, ਫੁੱਲਾਂ ਨਾਲ ਹੋਇਆ ਸਵਾਗਤ
ਗੁਰੂਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਪਹੁੰਚਿਆ ਜੱਥਾ, ਫੁੱਲਾਂ ਨਾਲ ਹੋਇਆ ਸਵਾਗਤ...
ਕੀ Bisleri ਦਾ ਪਾਣੀ ਪੀਣਾ ਸੁਰੱਖਿਅਤ ਹੈ? ਲੈਬ ਟੈਸਟ 'ਚ ਵੱਡਾ ਖੁਲਾਸਾ
ਕੀ Bisleri ਦਾ ਪਾਣੀ ਪੀਣਾ ਸੁਰੱਖਿਅਤ ਹੈ? ਲੈਬ ਟੈਸਟ 'ਚ ਵੱਡਾ ਖੁਲਾਸਾ...
BJP-SAD ਨੂੰ ਜਨਤਾ ਨੇ ਨਕਾਰ ਦਿੱਤਾ, ਭਾਲ ਰਹੇ ਸਿਆਸੀ ਜ਼ਮੀਨ... ਅੰਮ੍ਰਿਤਸਰ ਪਹੁੰਚੇ ਪੰਜਾਬ ਕਾਂਗਰਸ ਇੰਚਾਰਜ ਪਾਇਲਟ ਦੇ ਨਿਸ਼ਾਨੇ
BJP-SAD ਨੂੰ ਜਨਤਾ ਨੇ ਨਕਾਰ ਦਿੱਤਾ, ਭਾਲ ਰਹੇ ਸਿਆਸੀ ਜ਼ਮੀਨ... ਅੰਮ੍ਰਿਤਸਰ ਪਹੁੰਚੇ ਪੰਜਾਬ ਕਾਂਗਰਸ ਇੰਚਾਰਜ ਪਾਇਲਟ ਦੇ ਨਿਸ਼ਾਨੇ...
ਸੈਫ਼ ਨੂੰ ਕਿਸਨੇ ਦਿੱਤੀ ਧਮਕੀ? ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਕੀ ਹੈ ਮੁੰਬਈ ਪੁਲਿਸ ਦੀ ਤਿਆਰੀ?
ਸੈਫ਼ ਨੂੰ ਕਿਸਨੇ ਦਿੱਤੀ ਧਮਕੀ? ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਕੀ ਹੈ ਮੁੰਬਈ ਪੁਲਿਸ ਦੀ ਤਿਆਰੀ?...
ਮਾਰਕ ਜ਼ੁਕਰਬਰਗ ਦਾ ₹538 ਕਰੋੜ ਦਾ ਆਇਰਿਸ਼ ਮਹਿਲ, ਜਾਣੋ ਸਟ੍ਰੈਨਕੈਲੀ ਕਾਸਲ ਦੀ ਖਾਸੀਅਤ
ਮਾਰਕ ਜ਼ੁਕਰਬਰਗ ਦਾ ₹538 ਕਰੋੜ ਦਾ ਆਇਰਿਸ਼ ਮਹਿਲ, ਜਾਣੋ ਸਟ੍ਰੈਨਕੈਲੀ ਕਾਸਲ ਦੀ ਖਾਸੀਅਤ...
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ......
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ...
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ......