AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

12 ਸਾਲ ਦੀ ਉਮਰ ‘ਚ ਇੰਦਰਾ ਗਾਂਧੀ ਨੇ ਕਿਉਂ ਬਣਾਈ ਸੀ ਵਾਨਰ ਸੈਨਾ? ਕਿਵੇਂ ਬਣੀ ਇਹ ਉਨ੍ਹਾਂ ਦੀ ਪਹਿਲੀ ਸਿਆਸੀ ਪਾਠਸ਼ਾਲਾ?

ਆਜ਼ਾਦੀ ਦੀ ਲੜਾਈ ਦੌਰਾਨ ਇੰਦਰਾ ਗਾਂਧੀ ਨੇ ਸਿਰਫ਼ 4 ਸਾਲ ਦੀ ਉਮਰ ਵਿੱਚ ਆਪਣੇ ਦਾਦਾ ਅਤੇ ਪਿਤਾ ਨੂੰ ਪਹਿਲੀ ਵਾਰ ਜੇਲ੍ਹ ਜਾਂਦੇ ਦੇਖਿਆ। ਵਿਦੇਸ਼ੀ ਸਾਮਾਨ ਦੇ ਬਾਈਕਾਟ ਦੇ ਸੱਦੇ 'ਤੇ ਆਪਣੀ ਪਿਆਰੀ ਵਿਦੇਸ਼ੀ ਗੁੱਡੀ ਵੀ ਸਾੜ ਦਿੱਤੀ। ਜਾਣੋ, ਕਿਵੇਂ 12 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਬੱਚਿਆਂ ਦੀ ਵਾਨਰ ਸੈਨਾ ਬਣਾ ਕੇ ਆਜ਼ਾਦੀ ਦੇ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਇਆ।

12 ਸਾਲ ਦੀ ਉਮਰ 'ਚ ਇੰਦਰਾ ਗਾਂਧੀ ਨੇ ਕਿਉਂ ਬਣਾਈ ਸੀ ਵਾਨਰ ਸੈਨਾ? ਕਿਵੇਂ ਬਣੀ ਇਹ ਉਨ੍ਹਾਂ ਦੀ ਪਹਿਲੀ ਸਿਆਸੀ ਪਾਠਸ਼ਾਲਾ?
ਕਿਵੇਂ ਬਣੀ ਸੀ ਇੰਦਰਾ ਗਾਂਧੀ ਦੀ ਵਾਨਰ ਸੈਨਾ?
tv9-punjabi
| Updated On: 19 Nov 2026 13:11 PM IST
Share

Indira Gandhi Birth Anniversary: ਆਜ਼ਾਦੀ ਦੀ ਲੜਾਈ ਵਿੱਚ ਇੰਦਰਾ ਗਾਂਧੀ ਦੀ ਸ਼ੁਰੂਆਤੀ ਭੂਮਿਕਾ ਦੀ ਸਭ ਤੋਂ ਦਿਲਚਸਪ ਕਹਾਣੀ ਵਾਨਰ ਸੈਨਾ ਦੀ ਹੈ। ਇਹ ਬੱਚਿਆਂ ਦੀ ਇੱਕ ਟੋਲੀ ਸੀ, ਜਿਸ ਨੂੰ ਇੰਦਰਾ ਗਾਂਧੀ ਨੇ ਸਿਰਫ਼ 12 ਸਾਲ ਦੀ ਉਮਰ ਵਿੱਚ ਬਣਾਇਆ ਸੀ। ਇੰਦਰਾ ਗਾਂਧੀ ਮੈਮੋਰੀਅਲ ਟਰੱਸਟ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ, ਜਦੋਂ ਇੰਦਰਾ ਲਗਭਗ ਦੋ ਸਾਲ ਦੀ ਸੀ, ਉਦੋਂ ਹੀ ਉਨ੍ਹਾਂ ਦੇ ਮਾਤਾ-ਪਿਤਾ ਮਹਾਤਮਾ ਗਾਂਧੀ ਨਾਲ ਆਜ਼ਾਦੀ ਅੰਦੋਲਨ ਵਿੱਚ ਸ਼ਾਮਲ ਹੋ ਗਏ ਸਨ। ਨਹਿਰੂ ਪਰਿਵਾਰ ਦਾ ਘਰ ਅਕਸਰ ਅੰਦੋਲਨ ਨਾਲ ਜੁੜੇ ਲੋਕਾਂ ਦੀਆਂ ਮੀਟਿੰਗਾਂ ਦਾ ਕੇਂਦਰ ਬਣਦਾ ਸੀ।

ਚਾਰ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੇ ਦਾਦਾ ਮੋਤੀਲਾਲ ਨਹਿਰੂ ਅਤੇ ਪਿਤਾ ਜਵਾਹਰਲਾਲ ਨਹਿਰੂ ਨੂੰ ਪਹਿਲੀ ਵਾਰ ਜੇਲ੍ਹ ਜਾਂਦੇ ਦੇਖਿਆ। ਵਿਦੇਸ਼ੀ ਸਾਮਾਨ ਦੇ ਬਾਈਕਾਟ ਦਾ ਅਸਰ ਵੀ ਉਨ੍ਹਾਂ ਦੇ ਬਚਪਨ ਵਿੱਚ ਹੀ ਦਿਖਾਈ ਦੇਣ ਲੱਗਾ ਸੀ। ਲਗਭਗ ਪੰਜ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੀ ਪਿਆਰੀ ਵਿਦੇਸ਼ੀ ਗੁੱਡੀ ਨੂੰ ਸਾੜ ਦਿੱਤਾ ਸੀ। ਬਾਅਦ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਸ ਸਮੇਂ ਉਨ੍ਹਾਂ ਨੂੰ ਇੰਝ ਮਹਿਸੂਸ ਹੋਇਆ ਸੀ, ਜਿਵੇਂ ਉਹ ਕਿਸੇ ਦਾ ਕਤਲ ਕਰ ਰਹੀ ਹੋਣ।

ਪਹਿਲਾਂ ਬਣਾਇਆ ਬਾਲ ਚਰਖਾ ਸੰਘ

1924 ਤੱਕ ਮਹਾਤਮਾ ਗਾਂਧੀ ਦਾ ਚਰਖਾ ਅੰਦੋਲਨ ਦਾ ਪ੍ਰਤੀਕ ਬਣ ਚੁੱਕਾ ਸੀ। ਇੰਦਰਾ ਗਾਂਧੀ ਨੇ ਵੀ ਆਪਣਾ ਚਰਖਾ ਲੈ ਲਿਆ ਅਤੇ ਬੱਚਿਆਂ ਲਈ ਬਾਲ ਚਰਖਾ ਸੰਘ ਬਣਾਇਆ। ਇਹ ਗਾਂਧੀ ਚਰਖਾ ਸੰਘ ਦੀ ਬੱਚਿਆਂ ਵਾਲੀ ਸ਼ਾਖਾ ਸੀ। ਇਸ ਵਿੱਚ ਛੋਟੇ ਬੱਚੇ ਸੂਤ ਕੱਤਣਾ ਅਤੇ ਬੁਣਾਈ ਕਰਨੀ ਸਿੱਖਦੇ ਸਨ। ਆਪਣੇ ਇੱਕ ਭਾਸ਼ਣ ਵਿੱਚ ਇੰਦਰਾ ਨੇ ਖ਼ੁਦ ਦੱਸਿਆ ਸੀ ਕਿ ਉਸ ਸਮੇਂ ਚਰਖਿਆਂ ਦੀ ਬਜਾਏ ਤਕਲੀ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਵਾਨਰ ਸੈਨਾ ਬਣਾਈ।

Indira Gandhi Childhood

ਇੰਦਰਾ ਗਾਂਧੀ

ਵਾਨਰ ਸੈਨਾ ਬਣਾਉਣ ਦੀ ਕੀ ਸੀ ਵਜ੍ਹਾ?

ਇਸ ਦੇ ਪਿੱਛੇ ਇੱਕ ਸਿੱਧੀ ਜਿਹੀ ਵਜ੍ਹਾ ਸੀ। ਇੰਦਰਾ ਗਾਂਧੀ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਕਾਂਗਰਸ ਨਾਲ ਜੁੜਨ ਲਈ ਅਜੇ ਬਹੁਤ ਛੋਟੀ ਹਨ। ਇਸ ਲਈ ਉਨ੍ਹਾਂ ਨੇ ਬੱਚਿਆਂ ਦੀ ਆਪਣੀ ਹੀ ਇੱਕ ਸੈਨਾ ਬਣਾ ਲਈ। ਇਸ ਦਾ ਨਾਮ ਰਾਮਾਇਣ ਦੀ ਕਹਾਣੀ ਤੋਂ ਲਿਆ ਗਿਆ ਸੀ, ਜਿਸ ਵਿੱਚ ਵਾਨਰਾਂ ਦੀ ਸੈਨਾ ਨੇ ਭਗਵਾਨ ਸ਼੍ਰੀ ਰਾਮ ਦੀ ਮਦਦ ਕੀਤੀ ਸੀ।

ਉਨ੍ਹਾਂ ਨੇ ਲਗਭਗ 12 ਸਾਲ ਦੀ ਉਮਰ ਵਿੱਚ ਇਸ ਸੈਨਾ ਦਾ ਗਠਨ ਕੀਤਾ ਸੀ। ਇਹ 1930 ਦਾ ਦੌਰ ਸੀ, ਜਦੋਂ ਦਾਂਡੀ ਮਾਰਚ ਅਤੇ ਸਿਵਲ ਨਾ-ਫ਼ਰਮਾਨੀ ਅੰਦੋਲਨ ਚੱਲ ਰਹੇ ਸਨ। ਸੈਨਾ ਦੀ ਪਹਿਲੀ ਮੀਟਿੰਗ ਵਿੱਚ ਇੱਕ ਹਜ਼ਾਰ ਤੋਂ ਵੱਧ ਲੜਕੇ ਅਤੇ ਲੜਕੀਆਂ ਸ਼ਾਮਲ ਹੋਏ ਸਨ। ਵੱਡੇ ਲੋਕ ਇਸ ਨੂੰ ਮਜ਼ਾਕ ਵਜੋਂ ਲੈ ਰਹੇ ਸਨ, ਪਰ ਇੰਦਰਾ ਨੇ ਹੌਸਲਾ ਨਹੀਂ ਹਾਰਿਆ।

ਬੱਚੇ ਵਾਨਰ ਸੈਨਾ ਵਿੱਚ ਕੀ ਕੰਮ ਕਰਦੇ ਸਨ?

ਵਾਨਰ ਸੈਨਾ ਨੇ ਆਜ਼ਾਦੀ ਅੰਦੋਲਨ ਵਿੱਚ ਛੋਟੀ ਪਰ ਅਹਿਮ ਭੂਮਿਕਾ ਨਿਭਾਈ ਸੀ। ਬੱਚੇ ਵੱਡਿਆਂ ਦੇ ਰੋਜ਼ਾਨਾ ਦੇ ਕੰਮਾਂ ਦਾ ਬੋਝ ਘਟਾਉਂਦੇ ਸਨ ਅਤੇ ਮਹੱਤਵਪੂਰਨ ਜਾਣਕਾਰੀਆਂ ਪਹੁੰਚਾਉਣ ਵਾਲੇ ਸੰਦੇਸ਼ਵਾਹਕਾਂ ਵਜੋਂ ਵੀ ਕੰਮ ਕਰਦੇ ਸਨ। ਅੰਗਰੇਜ਼ ਬੱਚਿਆਂ ‘ਤੇ ਘੱਟ ਸ਼ੱਕ ਕਰਦੇ ਸਨ, ਇਸ ਲਈ ਉਹ ਆਸਾਨੀ ਨਾਲ ਸੰਦੇਸ਼ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾ ਦਿੰਦੇ ਸਨ।

ਟਰੱਸਟ ਦੀ ਵੈੱਬਸਾਈਟ ‘ਤੇ ਇੱਕ ਹੋਰ ਦਿਲਚਸਪ ਕਿੱਸਾ ਦਰਜ ਹੈ। 1930 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਇੰਦਰਾ ਨੇ ਆਪਣੇ ਸਕੂਲ ਬੈਗ ਵਿੱਚ ਲੁਕਾ ਕੇ ਇੱਕ ਅਹਿਮ ਦਸਤਾਵੇਜ਼ ਪਿਤਾ ਦੇ ਘਰ ਤੋਂ ਬਾਹਰ ਪਹੁੰਚਾਇਆ ਸੀ। ਉਸ ਸਮੇਂ ਘਰ ‘ਤੇ ਪੁਲਿਸ ਦੀ ਨਿਗਰਾਨੀ ਸੀ। ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਕੂਲ ਜਾਣ ਵਿੱਚ ਦੇਰ ਹੋ ਰਹੀ ਹੈ ਅਤੇ ਦੇਰ ਹੋਣ ‘ਤੇ ਉਨ੍ਹਾਂ ਨੂੰ ਸਜ਼ਾ ਮਿਲੇਗੀ।

Emergency : 1975 में इंदिरा गांधी को इमरजेंसी लगानी पड़ी, क्या असली वजह यह थी?

ਕਿੰਨੀ ਵੱਡੀ ਸੀ ਵਾਨਰ ਸੈਨਾ?

ਵਾਨਰ ਸੈਨਾ ਦੇ ਮੈਂਬਰਾਂ ਦੀ ਗਿਣਤੀ ਨੂੰ ਲੈ ਕੇ ਵੱਖ-ਵੱਖ ਰਿਪੋਰਟਾਂ ਵਿੱਚ ਵੱਖਰੇ ਅੰਕੜੇ ਦਿੱਤੇ ਗਏ ਹਨ। ਹਾਲਾਂਕਿ, ਅਧਿਕਾਰਤ ਟਰੱਸਟ ਦੀ ਵੈੱਬਸਾਈਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਹਿਲੀ ਮੀਟਿੰਗ ਵਿੱਚ ਹੀ ਇੱਕ ਹਜ਼ਾਰ ਤੋਂ ਵੱਧ ਬੱਚੇ ਸ਼ਾਮਲ ਹੋਏ ਸਨ। ਕੁਝ ਮੀਡੀਆ ਰਿਪੋਰਟਾਂ ਵਿੱਚ ਇਸ ਟੋਲੀ ਦੇ ਮੈਂਬਰਾਂ ਦੀ ਗਿਣਤੀ 6,000 ਦੱਸੀ ਗਈ ਹੈ।

ਵਾਨਰ ਸੈਨਾ ਬਣੀ ਇੰਦਰਾ ਦੀ ਪਹਿਲੀ ਸਿਆਸੀ ਪਾਠਸ਼ਾਲਾ

ਕਈ ਇਤਿਹਾਸਕਾਰਾਂ ਅਤੇ ਲੇਖਕਾਂ ਮੁਤਾਬਕ, ਵਾਨਰ ਸੈਨਾ ਇੰਦਰਾ ਗਾਂਧੀ ਦੀ ਪਹਿਲੀ ਸਿਆਸੀ ਪਾਠਸ਼ਾਲਾ ਸੀ। ਇੱਥੇ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਅਤੇ ਸੰਗਠਨ ਚਲਾਉਣਾ ਸਿੱਖਿਆ। ਉਹ 1938 ਵਿੱਚ ਕਾਂਗਰਸ ਦੀ ਮੈਂਬਰ ਬਣੀ। ਬਾਅਦ ਵਿੱਚ ਉਹ ਦੇਸ਼ ਦੀ ਪਹਿਲੀ ਅਤੇ ਹੁਣ ਤੱਕ ਦੀ ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਬਣੀ। ਵਾਨਰ ਸੈਨਾ ਦੀ ਕਹਾਣੀ ਯਾਦ ਦਿਵਾਉਂਦੀ ਹੈ ਕਿ ਆਜ਼ਾਦੀ ਦੀ ਲੜਾਈ ਵਿੱਚ ਬੱਚਿਆਂ ਨੇ ਵੀ ਆਪਣਾ ਯੋਗਦਾਨ ਪਾਇਆ ਸੀ। ਭਾਵੇਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਉਨ੍ਹਾਂ ਦੇ ਕੰਮਾਂ ਦਾ ਜ਼ਿਕਰ ਬਹੁਤ ਘੱਟ ਮਿਲਦਾ ਹੈ, ਪਰ ਆਜ਼ਾਦੀ ਦੇ ਸੰਘਰਸ਼ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।

Source: TV9Hindi.com

Follow Us
ਭਾਖੜਾ ਨਹਿਰ 'ਤੇ ਬਣਿਆ ਪੁਲ ਟੁੱਟਿਆ, ਨਹਿਰ 'ਚ ਲਟਕੇ ਟਰੱਕ; ਭਾਰੀ ਨੁਕਸਾਨ ਦਾ ਖ਼ਦਸ਼ਾ
ਭਾਖੜਾ ਨਹਿਰ 'ਤੇ ਬਣਿਆ ਪੁਲ ਟੁੱਟਿਆ, ਨਹਿਰ 'ਚ ਲਟਕੇ ਟਰੱਕ; ਭਾਰੀ ਨੁਕਸਾਨ ਦਾ ਖ਼ਦਸ਼ਾ...
ਮੈਂ ਸੰਗਠਨ ਦੀ ਮਜਬੂਤੀ ਲਈ ਕਰਦਾ ਹਾਂ ਕੰਮ....Super CM ਦੇ ਸਵਾਲ ਤੇ ਮਨੀਸ਼ ਸਿਸੋਦੀਆ ਦਾ ਜਵਾਬ
ਮੈਂ ਸੰਗਠਨ ਦੀ ਮਜਬੂਤੀ ਲਈ ਕਰਦਾ ਹਾਂ ਕੰਮ....Super CM  ਦੇ ਸਵਾਲ ਤੇ  ਮਨੀਸ਼ ਸਿਸੋਦੀਆ ਦਾ ਜਵਾਬ...
ਬਾਹਰ ਜਾ ਕੇ ਦੇਸ਼ ਦੀ ਸਾਖ ਖਰਾਬ ਨਾ ਕਰਨ ਰਾਹੁਲ ਗਾਂਧੀ , ਚੰਨੀ 'ਤੇ ਵੀ ਹਮਲਾ, ਹੋਰ ਕੀ-ਕੀ ਬੋਲੇ ਪ੍ਰਨੀਤ ਕੌਰ?
ਬਾਹਰ ਜਾ ਕੇ ਦੇਸ਼ ਦੀ ਸਾਖ ਖਰਾਬ ਨਾ ਕਰਨ ਰਾਹੁਲ ਗਾਂਧੀ , ਚੰਨੀ 'ਤੇ ਵੀ ਹਮਲਾ, ਹੋਰ ਕੀ-ਕੀ ਬੋਲੇ ਪ੍ਰਨੀਤ ਕੌਰ?...
ਕੈਪਟਨ ਦਾ ਚੈਪਟਰ ਖ਼ਤਮ...ਸਾਬਕਾ CM ਦੀ ਕਾਂਗਰਸ 'ਚ ਵਾਪਸੀ ਦੀਆਂ ਖਬਰਾਂ 'ਤੇ AAP ਦਾ ਤਿੱਖਾ ਹਮਲਾ
ਕੈਪਟਨ ਦਾ ਚੈਪਟਰ ਖ਼ਤਮ...ਸਾਬਕਾ CM ਦੀ ਕਾਂਗਰਸ 'ਚ ਵਾਪਸੀ ਦੀਆਂ ਖਬਰਾਂ 'ਤੇ AAP ਦਾ ਤਿੱਖਾ ਹਮਲਾ...
ਵਿਦੇਸ਼ ਵਿੱਚ ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼...ਰਾਹੁਲ ਗਾਂਧੀ 'ਤੇ ਭਾਜਪਾ ਦਾ ਹਮਲਾ
ਵਿਦੇਸ਼ ਵਿੱਚ ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼...ਰਾਹੁਲ ਗਾਂਧੀ 'ਤੇ ਭਾਜਪਾ ਦਾ ਹਮਲਾ...
ਜਲੰਧਰ 'ਚ ਛੱਠ ਪੂਜਾ ਤੋਂ ਬਾਅਦ ਨਹਿਰ ਤੇ ਫੈਲੀ ਗੰਦਗੀ ਨੂੰ ਦੇਖ ਕੇ ਭੜਕਿਆ ਪੰਜਾਬੀ ਭਾਈਚਾਰਾ, ਕੀਤੀ ਇਹ ਮੰਗ
ਜਲੰਧਰ 'ਚ ਛੱਠ ਪੂਜਾ ਤੋਂ ਬਾਅਦ ਨਹਿਰ ਤੇ ਫੈਲੀ ਗੰਦਗੀ ਨੂੰ ਦੇਖ ਕੇ ਭੜਕਿਆ ਪੰਜਾਬੀ ਭਾਈਚਾਰਾ, ਕੀਤੀ ਇਹ ਮੰਗ...
PM ਮੋਦੀ ਨੇ ASEAN ਨੂੰ ਦਿੱਤਾ ਸ਼ਾਂਤੀ ਦਾ ਮੰਤਰ, ਦੁਨੀਆ ਨੂੰ ਲੈ ਕੇ ਕਹੀ ਇਹ ਗੱਲ
PM ਮੋਦੀ ਨੇ ASEAN ਨੂੰ ਦਿੱਤਾ ਸ਼ਾਂਤੀ ਦਾ ਮੰਤਰ, ਦੁਨੀਆ ਨੂੰ ਲੈ ਕੇ ਕਹੀ ਇਹ ਗੱਲ...
ਫਿਲੀਪੀਨਜ਼ ਦੇ ਗੁਰਦੁਆਰੇ 'ਚ PM ਮੋਦੀ ਨੇ ਟੇਕਿਆ ਮੱਥਾ, ਹੋਈ ਵਿਸ਼ੇਸ਼ ਅਰਦਾਸ
ਫਿਲੀਪੀਨਜ਼ ਦੇ ਗੁਰਦੁਆਰੇ 'ਚ PM ਮੋਦੀ ਨੇ ਟੇਕਿਆ ਮੱਥਾ, ਹੋਈ ਵਿਸ਼ੇਸ਼ ਅਰਦਾਸ...
ਫਰੀਦਕੋਟ ਪਹੰਚੇ ਚੰਨੀ ਦਾ ਆਪ ਵਰਕਰਾਂ ਨੇ ਕਾਲੇ ਝੰਡੇ ਵਿਖਾ ਕੇ ਕੀਤਾ ਵਿਰੋਧ, ਰੱਖੀ ਇਹ ਮੰਗ...
ਫਰੀਦਕੋਟ ਪਹੰਚੇ ਚੰਨੀ ਦਾ ਆਪ ਵਰਕਰਾਂ ਨੇ ਕਾਲੇ ਝੰਡੇ ਵਿਖਾ ਕੇ ਕੀਤਾ ਵਿਰੋਧ, ਰੱਖੀ ਇਹ ਮੰਗ......