Sushil Rinku Meet Kejriwal: ‘ਆਪ’ ਸੁਪਰੀਮੋ ਅਰਵਿੰਦਰ ਕੇਜਰੀਵਾਲ ਨਾਲ CM ਮਾਨ ਤੇ ਸੁਸ਼ੀਲ ਰਿੰਕੂ ਨੇ ਕੀਤੀ ਮੁਲਾਕਾਤ
ਜਲੰਧਰ ਜਿਮਨੀ ਚੋਣ ਦੀ ਜਿੱਤ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ।

Sushil Rinku Meet Kejriwal: ਅੱਜ ਦਿੱਲੀ ਵਿੱਚ ਜਲੰਧਰ ਜਿਮਨੀ ਚੋਣ ਦੀ ਜਿੱਤ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ (Arvind Kejriwal) ਨਾਲ ਮੁਲਾਕਾਤ ਕਰਨ ਪਹੁੰਚੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੌਜੂਦ ਹਨ। ਜਲੰਧਰ ਜਿਮਨੀ ਚੋਣ ਦੀ ਜਿੱਤ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਹੈ। ਸੁਸ਼ੀਲ ਰਿੰਕੂ ਨੇ 58,691 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।
CM ਕੇਜਰੀਵਾਲ ਤੇ ਮੁੱਖ ਮੰਤਰੀ ਮਾਨ ਨੇ ਦਿੱਤੀ ਵਧਾਈ
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਇਸ ਮੌਕੇ ਸੁਸ਼ੀਲ ਰਿੰਕੂ ਦਾ ਮੁੰਹ ਮਿੱਠਾ ਕਰਵਾਇਆ ਹੈ ਅਤੇ ਸੁਸ਼ੀਲ ਰਿੰਕੂ ਨੂੰ ਕਿਹਾ ਗਿਆ ਹੈ ਕਿ ਤੁਹਾਡੇ ਕੋਲ ਲੋਕਾਂ ਦੇ ਲਈ ਕੰਮ ਕਰਨ ਲਈ ਸਿਰਫ 11 ਮਹੀਨੇ ਦਾ ਸਮਾਂ ਹੈ। ਪੰਜਾਬ ਸਰਕਾਰ ਪੂਰੀ ਤਰ੍ਹਾਂ ਤੁਹਾਡੇ ਨਾਲ ਹੈ।ਕੋਈ ਵੀ ਪ੍ਰੋਜੈਕਟ ਹੋਵੇ ਉਸ ਨੂੰ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ। ਤਾਂ ਜੋ 2024 ਲੋਕ ਸਭਾ ਚੋਣਾਂ ਵਿੱਚ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਸੁਸ਼ੀਲ ਕੁਮਾਰ ਰਿੰਕੂ ਦੇ ਕੰਮ ਦੀ ਪ੍ਰਫੋਰਮੈਂਸ ਕਿਸ ਤਰੀਕੇ ਦੀ ਰਹੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਆਦਾ ਤੋਂ ਜਿਆਦਾ ਕੰਮ ਕਰਨ ਲਈ ਕਿਹਾ ਹੈ ਅਤੇ ਕਿਹਾ ਕਿ ਹੁਣ ਤੁਹਾਡੀ ਜਿੰਮੇਵਾਰੀ ਹੋਰ ਜਿਆਦਾ ਵਧ ਗਈ ਹੈ।ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਿਹੜੇ ਵੀ ਕੰਮ ਹਨ ਉਹ ਜਲਦ ਤੋਂ ਜਲਦ ਪੂਰੇ ਕੀਤੇ ਜਾਣ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਹਨ ਜਿਵੇਂ ਕਿ ਮੁਹੱਲਾ ਕਲਿਨੀਕ ਖੋਲ੍ਹਣੇ ਹਨ ਜੋ ਵੀ ਲੋਕਾਂ ਲਈ ਜਰੂਰਤ ਹੈ ਉਹ ਪੂਰੀ ਕੀਤੀ ਜਾਵੇਗੀ।
Newly elected AAP MP from Jalandhar, Sushil Kumar Rinku meets AAP national convener and Delhi CM Arvind Kejriwal & Punjab CM Bhagwant Mann in Delhi. pic.twitter.com/PTMWHmlmwk
ਇਹ ਵੀ ਪੜ੍ਹੋ
— ANI (@ANI) May 14, 2023
ਸੁਸ਼ੀਲ ਰਿੰਕੂ ਨੇ ਡਰੀਮ ਪ੍ਰੋਜੈਕਟ ਦੀ ਗੱਲ ਕਹੀ
ਸੰਸਦ ਬਣਨ ਤੋਂ ਬਾਅਦ ਇਸ ਪਹਿਲੀ ਮੁਲਾਕਾਤ ਦੌਰਾਨ ਸੁਸ਼ੀਲ ਰਿੰਕੂ (Sushil Rinku) ਨੇ ਆਪਣੇ ਡਰੀਮ ਪ੍ਰੋਜੈਕਟ ਆਦਮਪੂਰ ਰੋਡ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਜਲੰਧਰ ਤੋਂ ਹੁਸ਼ਿਆਰਪੁਰ ਜਾਂਦੇ ਹਾਂ ਤਾਂ ਲੋਕਾਂ ਨੂੰ ਸਭ ਤੋਂ ਜਿਆਦਾ ਮੁਸ਼ਕਿਲ ਆਉਂਦੀ ਹੈ। ਜਲੰਧਰ ਸਪੋਰਟਸ ਹਬ ਹੈ। ਜਿਹੜੀ ਸਪੋਰਟਸ ਇੰਡਸਟਰੀ ਪੰਜਾਬ ਵਿੱਚ ਬਾਹਰ ਗਈ ਹੈ ਉਸ ਨੂੰ ਪੰਜਾਬ ਵਿੱਚ ਵਾਪਿਸ ਲਿਆਂਦਾ ਜਾਵੇ। ਇਸ ਦੌਰਾਨ ਕਈ ਹੋਰ ਮਸਲਿਆਂ ‘ਤੇ ਵੀ ਚਰਚਾ ਹੋਈ ।
‘ਆਪ’ ਦੀ ਲੋਕ ਸਭਾ ‘ਚ ਐਂਟਰੀ
ਸੁਸ਼ੀਲ ਕੁਮਾਰ ਰਿੰਕੂ ਦੀ ਜਲੰਧਰ ਜਿਮਨੀ ਚੋਣ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਲੋਕ ਸਭਾ ਵਿੱਚ ਐਂਟਰੀ ਹੋ ਗਈ ਹੈ। ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ ਇਕਲੌਤੇ ਮੈਂਬਰ ਪਾਰਲੀਮੈਂਟ ਹਨ ਜੋ ਲੋਕ ਸਭਾ ਵਿੱਚ ਜਾਣਗੇ ਅਤੇ ਜਲੰਧਰ ਦੇ ਲੋਕਾਂ ਦੇ ਮਸਲੇ ਰੱਖਣਗੇ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਲੋਕ ਸਭਾ ਵਿੱਚ ਇੱਕ ਸੀਟ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੁੱਖ ਮਤੰਰੀ ਬਣੇ ਜਾਣ ਤੋਂ ਬਾਅਦ ਸੰਗਰੂਰ ਲੋਕ ਸਭਾ ਸੀਟ ਦੀਆਂ ਜਿਮਨੀ ਚੋਣ ਆਮ ਆਦਮੀ ਪਾਰਟੀ ਹਾਰ ਗਈ ਸੀ।
ये पंजाब के विकास की जीत है
ये आम जनता की जीत है 💯💯#AAPsweepsJalandhar pic.twitter.com/U72t139oWO— AAP Punjab (@AAPPunjab) May 13, 2023