Kartarpur ਤੋਂ ਬਾਅਦ ਹੁਣ ਸ਼ਾਰਦਾ ਪੀਠ ਦੀ ਵਾਰੀ, PoK ‘ਚ ਮੁੜ ਸ਼ੁਰੂ ਹੋ ਸਕਦੀ ਹੈ ਤੀਰਥ ਯਾਤਰਾ
Pakistan ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਇੱਕ ਹੋਰ ਤੀਰਥ ਯਾਤਰਾ ਬਹਾਲ ਹੋ ਸਕਦੀ ਹੈ। ਕਰਤਾਰਪੁਰ ਲਾਂਘੇ ਤੋਂ ਬਾਅਦ ਹੁਣ ਸ਼ਾਰਦਾ ਪੀਠ ਤੀਰਥ ਅਸਥਾਨ ਨੂੰ ਮੁੜ ਖੋਲ੍ਹਣ ਦੀ ਮੰਗ ਉੱਠਣ ਲੱਗੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ 'ਤੇ ਕੀ ਕਿਹਾ ਹੈ...ਜਾਣੋ
Kartarpur ਤੋਂ ਬਾਅਦ ਹੁਣ ਸ਼ਾਰਦਾ ਪੀਠ ਦੀ ਵਾਰੀ, PoK ‘ਚ ਮੁੜ ਸ਼ੁਰੂ ਹੋ ਸਕਦੀ ਹੈ ਤੀਰਥ ਯਾਤਰਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਸ਼ਾਰਦਾ ਪੀਠ ਤੀਰਥ ਯਾਤਰਾ (Sharda Peeth Teerath Yatra) ਲਈ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਵਿੱਚ ਇੱਕ ਗਲਿਆਰਾ ਖੋਲ੍ਹਣ ਬਾਰੇ ਵਿਚਾਰ ਕਰੇਗੀ। ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕੁਪਵਾੜਾ ਜ਼ਿਲੇ ਦੇ ਤੀਤਵਾਲ ‘ਚ ਸ਼ਾਰਦਾ ਦੇਵੀ ਮੰਦਿਰ ਦੇ ਵਰਚੁਅਲ ਉਦਘਾਟਨ ਦੇ ਮੌਕੇ ‘ਤੇ ਇਹ ਗੱਲ ਕਹੀ।
NDTV ਦੀ ਰਿਪੋਰਟ ਮੁਤਾਬਕ ਜੇਕਰ ਅਜਿਹਾ ਕੋਈ ਕਦਮ ਚੁੱਕਿਆ ਜਾਂਦਾ ਹੈ ਤਾਂ ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਤੀਤਵਾਲ ‘ਚ ਕੰਟਰੋਲ ਰੇਖਾ ਨੂੰ ਮੁੜ ਤੋਂ ਖੋਲ੍ਹਣ ਦੀ ਲੋੜ ਪਵੇਗੀ। 2019 ‘ਚ ਜੰਮੂ-ਕਸ਼ਮੀਰ ‘ਚੋਂ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਇਸ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਨੂੰ ਖੋਲ੍ਹਣ ਦੀ ਮੰਗ ਕੀਤੀ ਗਈ ਹੈ।
ਸ਼ਾਰਦਾ ਦੇਵੀ ਮੰਦਿਰ ਕੰਟਰੋਲ ਰੇਖਾ ਦੇ ਬਿਲਕੁਲ ਨੇੜੇ ਅਤੇ ਕਿਸ਼ਨਗੰਗਾ ਨਦੀ ਦੇ ਕਿਨਾਰੇ ਬਣਾਇਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਲਾਂਘਾ ਖੋਲ੍ਹਣ ਦੀ ਕੋਸ਼ਿਸ਼ ਕਰੇਗੀ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਦਰਅਸਲ ਰਵਿੰਦਰ ਪੰਡਿਤਾ ਨੇ ਕੇਂਦਰੀ ਗ੍ਰਹਿ ਮੰਤਰੀ ਤੋਂ ਕਰਤਾਰਪੁਰ ਲਾਂਘੇ ਦੀ ਤਰਜ਼ ‘ਤੇ ਸ਼ਾਰਦਾ ਪੀਠ ਕੋਰੀਡੋਰ ਖੋਲ੍ਹਣ ਦੀ ਮੰਗ ਕੀਤੀ ਸੀ।


