UN’ਚ ਪਾਕਿਸਤਾਨ ਦਾ ਪਰਦਾਫਾਸ਼! POK ਦੇ ਲੋਕਾਂ ਨੇ ਸੁਣਾਈ ਸ਼ੋਸ਼ਣ ਦੀ ਕਹਾਣੀ, ਕਿਹਾ- ਹਿਊਮਨ ਰਾਈਟਸ ਖਤਮ
Pok Situation: ਸਰਕਾਰ ਨੇ ਕਈ ਕਿਤਾਬਾਂ ਅਤੇ ਨਕਸ਼ਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੇ ਇਤਿਹਾਸ ਬਾਰੇ ਪੜ੍ਹਨ ਦੀ ਇਜਾਜ਼ਤ ਨਹੀਂ ਹੈ। ਪਾਕਿਸਤਾਨੀ ਫੌਜ ਸਥਾਨਕ ਲੋਕਾਂ, ਖਾਸ ਤੌਰ 'ਤੇ ਆਪਣੇ ਮੌਲਿਕ ਅਧਿਕਾਰਾਂ ਦੀ ਮੰਗ ਕਰ ਰਹੇ ਵਿਦਿਆਰਥੀਆਂ ਨੂੰ ਪਰੇਸ਼ਾਨ ਕਰਨ ਲਈ ਇਲਾਕੇ 'ਚ ਅੱਤਵਾਦੀਆਂ ਦੀ ਵਰਤੋਂ ਕਰ ਰਹੀ ਹੈ।
Pakistan ਦੇ ਕਬਜ਼ੇ ਵਾਲੇ ਕਸ਼ਮੀਰ (PoK) ‘ਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਲੋਕਾਂ ‘ਚ ਨਾਰਾਜ਼ਗੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਹੀ ਹਾਲ ਗਿਲਗਿਤ ਬਾਲਟਿਸਤਾਨ ਦਾ ਵੀ ਹੈ। ਇਸ ਦੇ ਨਾਲ ਹੀ ਉਥੋਂ ਦੇ ਸਿਆਸੀ ਕਾਰਕੁਨਾਂ ਨੇ ਮਨੁੱਖੀ ਅਧਿਕਾਰਾਂ ਦੀ ਵਿਗੜ ਰਹੀ ਸਥਿਤੀ ਦਾ ਮੁੱਦਾ ਕੌਮਾਂਤਰੀ ਮੰਚ ‘ਤੇ ਉਠਾਇਆ ਹੈ। ਦਰਅਸਲ ਮੰਗਲਵਾਰ ਨੂੰ ਜੇਨੇਵਾ ‘ਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ 52ਵੇਂ ਸੈਸ਼ਨ ਦੌਰਾਨ ਮਨੁੱਖੀ ਅਧਿਕਾਰਾਂ ਦੀ ਸਥਿਤੀ ‘ਤੇ ਚਰਚਾ ਕਰਨ ਲਈ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ।
ਇਸ ਸਮਾਗਮ ਦਾ ਆਯੋਜਨ ਯੂਨਾਈਟਿਡ ਕਸ਼ਮੀਰ ਪੀਪਲਸ ਨੈਸ਼ਨਲ ਪਾਰਟੀ (ਯੂ.ਕੇ.ਪੀ.ਐਨ.ਪੀ.) ਵੱਲੋਂ ਜਨੇਵਾ ਦੇ ਜੌਹਨ ਨੌਕਸ ਸੈਂਟਰ ਵਿਖੇ ਕੀਤਾ ਗਿਆ ਸੀ। ਇੱਥੇ ਬੁੱਧੀਜੀਵੀਆਂ ਅਤੇ ਖੋਜਕਰਤਾਵਾਂ ਸਮੇਤ ਹੋਰ ਲੋਕਾਂ ਨੇ ਕੱਟੜਵਾਦ, ਸਰੋਤਾਂ ਦੀ ਲੁੱਟ, ਲੋਕਾਂ ਦੇ ਗਾਇਬ ਹੋਣ ਅਤੇ ਹੋਰ ਕਈ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕੀਤੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ