AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

26 ਘੰਟਿਆਂ ‘ਚ 3 ਕਤਲ: “ਸਾਈਕੋ ਕਿਲਰ” ਗੁਰਪ੍ਰੀਤ ਸਿੰਘ ਨੇ ਕਿਉਂ ਬਣਾਇਆ ਅਜਨਬੀਆਂ ਨੂੰ ਨਿਸ਼ਾਨਾ? ਪੁਲਿਸ ਨੇ ਐਨਕਾਊਂਟਰ ‘ਚ ਕੀਤਾ ਢੇਰ

"ਸਾਈਕੋ ਕਿਲਰ" ਗੁਰਪ੍ਰੀਤ ਸਿੰਘ ਨੇ ਉੱਤਰ ਪ੍ਰਦੇਸ਼ ਦੇ ਚੰਦੌਲੀ ਤੇ ਵਾਰਾਣਸੀ 'ਚ 26 ਘੰਟਿਆਂ ਦੇ ਅੰਦਰ ਤਿੰਨ ਬੇਤਰਤੀਬ ਕਤਲ ਕੀਤੇ। ਇਨ੍ਹਾਂ ਕਤਲਾਂ ਤੋਂ ਬਾਅਦ ਉਹ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ । ਰਿਟਾਇਰਡ ਫੌਜੀ ਗੁਰਪ੍ਰੀਤ ਨੇ ਰੇਲਗੱਡੀ ਤੇ ਹਸਪਤਾਲ ਦੇ ਅੰਦਰ ਗੋਲੀਆਂ ਮਾਰ ਕੇ ਤਿੰਨ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ। ਸੋਮਵਾਰ ਦੇਰ ਰਾਤ ਇੱਕ ਅਪਰਾਧ ਦ੍ਰਿਸ਼ ਰੀਕ੍ਰਿਏਸ਼ਨ ਦੌਰਾਨ ਇੱਕ ਅਧਿਕਾਰੀ ਤੋਂ ਪਿਸਤੌਲ ਖੋਹਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਮੁਕਾਬਲੇ 'ਚ ਉਸ ਦਾ ਅੰਤ ਹੋ ਗਿਆ।

26 ਘੰਟਿਆਂ 'ਚ 3 ਕਤਲ: ਸਾਈਕੋ ਕਿਲਰ ਗੁਰਪ੍ਰੀਤ ਸਿੰਘ ਨੇ ਕਿਉਂ ਬਣਾਇਆ ਅਜਨਬੀਆਂ ਨੂੰ ਨਿਸ਼ਾਨਾ? ਪੁਲਿਸ ਨੇ ਐਨਕਾਊਂਟਰ 'ਚ ਕੀਤਾ ਢੇਰ
26 ਘੰਟਿਆਂ ‘ਚ 3 ਕਤਲ: “ਸਾਈਕੋ ਕਿਲਰ” ਗੁਰਪ੍ਰੀਤ ਸਿੰਘ ਨੇ ਕਿਉਂ ਬਣਾਇਆ ਅਜਨਬੀਆਂ ਨੂੰ ਨਿਸ਼ਾਨਾ?
tv9-punjabi
| Updated On: 12 May 2026 10:07 AM IST

ਗੁਰਪ੍ਰੀਤ ਸਿੰਘ ਨੇ ਉੱਤਰ ਪ੍ਰਦੇਸ਼ ਦੇ ਚੰਦੌਲੀ ਤੇ ਵਾਰਾਣਸੀ ‘ਚ ਦਹਿਸ਼ਤ ਫੈਲਾ ਦਿੱਤੀ। ਪੰਜਾਬ ਦੇ ਅੰਮ੍ਰਿਤਸਰ ਦਾ ਸਾਬਕਾ ਫੌਜੀ ਸਿਪਾਹੀ, ਜਿਸ ਨੇ ਸਿਰਫ਼ 26 ਘੰਟਿਆਂ ਦੇ ਅੰਦਰ ਤਿੰਨ ਮਾਸੂਮ ਲੋਕਾਂ ਦੀ ਜਾਨ ਲੈ ਲਈ, ਸੋਮਵਾਰ ਦੇਰ ਰਾਤ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਗੁਰਪ੍ਰੀਤ ਦਾ ਅਜਿਹਾ ਪਾਗਲਪਨ ਕਿ ਉਸ ਨੇ ਬਿਨਾਂ ਕਿਸੇ ਸਪੱਸ਼ਟ ਇਰਾਦੇ ਜਾਂ ਨਿੱਜੀ ਦੁਸ਼ਮਣੀ ਤੋਂ 3 ਲੋਕਾਂ ਦੀ ਕੰਨਪਟੀ ‘ਤੇ ਗੋਲੀ ਚਲਾ ਦਿੱਤੀ। ਸੋਮਵਾਰ ਸਵੇਰੇ, ਚੰਦੌਲੀ ਦੇ ਇੱਕ ਨਿੱਜੀ ਹਸਪਤਾਲ ‘ਚ ਤੀਜਾ ਕਤਲ ਕਰਨ ਤੋਂ ਥੋੜ੍ਹੀ ਦੇਰ ਬਾਅਦ, ਗੁਰਪ੍ਰੀਤ ਸਿੰਘ ਨੂੰ ਭੀੜ ਨੇ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਚੰਦੌਲੀ ਦੇ ਪੁਲਿਸ ਸੁਪਰਡੈਂਟ (ਐਸਪੀ) ਆਕਾਸ਼ ਪਟੇਲ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ, ਪੁਲਿਸ ਟੀਮ ਦੋਸ਼ੀ ਨੂੰ ਉਨ੍ਹਾਂ ਥਾਵਾਂ ‘ਤੇ ਲੈ ਗਈ ਸੀ, ਜਿੱਥੇ ਉਸ ਨੇ ਅਪਰਾਧ ਕੀਤੇ ਸਨ। ਪੁਲਿਸ ਠੋਸ ਸਬੂਤ ਇਕੱਠੇ ਕਰਨ ਲਈ ਅਪਰਾਧ ਦ੍ਰਿਸ਼ ਦੀ ਰੀਕ੍ਰਿਏਟ ਕਰਨ ਦੀ ਪ੍ਰਕਿਰਿਆ ‘ਚ ਸੀ।

ਇਸ ਦੌਰਾਨ, ਗੁਰਪ੍ਰੀਤ ਨੇ ਇੱਕ ਚਲਾਕੀ ਭਰੀ ਚਾਲ ਚਲੀ। ਉਸ ਨੇ ਇੱਕ ਪੁਲਿਸ ਅਧਿਕਾਰੀ ਤੋਂ ਇੱਕ ਸਰਵਿਸ ਪਿਸਤੌਲ ਖੋਹ ਲਈ ਤੇ ਪੁਲਿਸ ਟੀਮ ‘ਤੇ ਗੋਲੀਬਾਰੀ ਕਰਦੇ ਹੋਏ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜ ਗਿਆ। ਪੁਲਿਸ ਨੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ, ਪਰ ਉਸ ਨੇ ਗੋਲੀਬਾਰੀ ਜਾਰੀ ਰੱਖੀ। ਇਸ ਤੋਂ ਬਾਅਦ ਹੋਈ ਜਵਾਬੀ ਗੋਲੀਬਾਰੀ’ਚ, ਪੁਲਿਸ ਦੀਆਂ ਦੋ ਗੋਲੀਆਂ ਉਸ ਨੂੰ ਲੱਗੀਆਂ। ਗੰਭੀਰ ਰੂਪ ‘ਚ ਜ਼ਖਮੀ ਗੁਰਪ੍ਰੀਤ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਇਲਾਜ ਦੌਰਾਨ ਦਮ ਤੋੜ੍ਹ ਗਿਆ।

26 ਘੰਟੇ ‘ਚ 3 ਮਰਡਰ ਤੇ ਇੱਕੋ ਪੈਟਰਨ

ਗੁਰਪ੍ਰੀਤ ਸਿੰਘ ਨੇ ਐਤਵਾਰ ਸਵੇਰ ਤੋਂ ਸੋਮਵਾਰ ਸਵੇਰ ਤੱਕ ਮੌਤ ਦਾ ਨਾਚ ਜਾਰੀ ਰੱਖਿਆ। ਉਸ ਦੇ ਹਰ ਕਤਲ ਪਿੱਛੇ ਪੈਟਰਨ (ਢੰਗ) ਬਿਲਕੁਲ ਇੱਕੋ ਜਿਹਾ ਸੀ। ਲੋਕਾਂ ਨੂੰ ਬਿਲਕੁਲ ਨੇੜੇ ਤੋਂ ਗੋਲੀ ਮਾਰਨਾ, ਬੰਦੂਕ ਸਿੱਧੇ ਉਨ੍ਹਾਂ ਦੇ ਕੰਨਪੱਟੀ ‘ਤੇ ਰੱਖ ਕੇ ਗੋਲੀ ਚਲਾ ਦੇਣਾ।

1. ਪਹਿਲਾ ਕਤਲ: ਪੈਸੰਜਰ ਟ੍ਰੇਨ ‘ਚ ਮੰਗਰੂ ਦਾ ਕਤਲ

ਅਪਰਾਧ ਦਾ ਸਿਲਸਿਲਾ ਐਤਵਾਰ ਸਵੇਰੇ 7:00 ਵਜੇ ਦੇ ਕਰੀਬ ਸ਼ੁਰੂ ਹੋਇਆ। ਗਾਜ਼ੀਪੁਰ ਦਾ ਰਹਿਣ ਵਾਲਾ ਮੰਗਰੂ (34), ਕਰਨਾਟਕ ਤੋਂ ਆਪਣਾ ਕੰਮ ਛੱਡ ਕੇ ਘਰ ਵਾਪਸ ਆ ਰਿਹਾ ਸੀ। ਉਹ ਡੀਡੀਯੂ-ਤਾਡੀਘਾਟ ਪੈਸੰਜਰ ਰੇਲਗੱਡੀ ‘ਚ ਸਫ਼ਰ ਕਰ ਰਿਹਾ ਸੀ। ਚੰਦੌਲੀ ਦੇ ਕੁਚਮਨ ਸਟੇਸ਼ਨ ਨੇੜੇ, ਕਿਸੇ ਮਾਮੂਲੀ ਗੱਲ ਨੂੰ ਲੈ ਕੇ ਗੁਰਪ੍ਰੀਤ ਤੇ ਮੰਗਰੂ ਵਿਚਕਾਰ ਮਾਮੂਲੀ ਝਗੜਾ ਹੋ ਗਿਆ। ਗੁੱਸੇ ਨਾਲ ਪਾਗਲ ਗੁਰਪ੍ਰੀਤ ਨੇ ਮੰਗਰੂ ਕੰਨਪੱਟੀ ‘ਤੇ ਤਮੰਚਾ ਰੱਖਿਆ ਤੇ ਟ੍ਰਿਗਰ ਦਬਾ ਦਿੱਤਾ। ਉਸ ਨੇ ਮੰਗਰੂ ਦੀ ਲਾਸ਼ ਚਲਦੀ ਰੇਲਗੱਡੀ ਤੋਂ ਬਾਹਰ ਸੁੱਟ ਦਿੱਤੀ ਤੇ ਜਿਵੇਂ ਹੀ ਤਾਜਪੁਰ ਪਿੰਡ ਨੇੜੇ ਰੇਲਗੱਡੀ ਹੌਲੀ ਹੋ ਗਈ, ਛਾਲ ਮਾਰ ਕੇ ਭੱਜ ਗਿਆ।

2. ਦੂਜਾ ਕਤਲ: ਜੰਮੂ-ਤਵੀ ਐਕਸਪ੍ਰੈਸ ‘ਚ ਦਿਨੇਸ਼ ਦਾ ਕਤਲ

ਪਹਿਲਾ ਕਤਲ ਕਰਨ ਤੋਂ ਬਾਅਦ, ਗੁਰਪ੍ਰੀਤ ਲਗਭਗ 9 ਕਿਲੋਮੀਟਰ ਪੈਦਲ ਚੱਲ ਕੇ ਵਿਆਸਨਗਰ ਪਿੰਡ ਪਹੁੰਚਿਆ। ਉੱਥੋਂ, ਉਹ ਕੋਲਕਾਤਾ-ਜੰਮੂ ਤਵੀ ਐਕਸਪ੍ਰੈਸ ‘ਚ ਸਵਾਰ ਹੋਇਆ। ਐਤਵਾਰ ਰਾਤ ਨੂੰ ਲਗਭਗ 2:00 ਵਜੇ, ਜਦੋਂ ਮੁਗਲਸਰਾਏ ਦੇ ਬਲਾਕ ਹੱਟ-ਬੀ ਦੇ ਨੇੜੇ ਰੇਲਗੱਡੀ ਹੌਲੀ ਹੋ ਗਈ, ਤਾਂ ਦਿਨੇਸ਼ ਸਾਹੂ (42) ਬਿਹਾਰ ਦਾ ਰਹਿਣ ਵਾਲਾ, ਜੋ ਆਪਣੀ ਪਤਨੀ ਤੇ ਪਰਿਵਾਰ ਨਾਲ ਯਾਤਰਾ ਕਰ ਰਿਹਾ ਸੀ ਟਾਇਲਟ ਵੱਲ ਵਧਿਆ। ਗੁਰਪ੍ਰੀਤ ਨੇ ਉੱਥੇ ਆਪਣਾ ਪੈਟਰਨ ਦੁਹਰਾਇਆ, ਦਿਨੇਸ਼ ਨੂੰ ਕੰਨਪੱਟੀ ‘ਚ ਗੋਲੀ ਮਾਰ ਦਿੱਤੀ ਤੇ ਉਸ ਦੀ ਤੁਰੰਤ ਮੌਤ ਹੋ ਗਈ। ਅਪਰਾਧ ਤੋਂ ਬਾਅਦ, ਉਹ ਇੱਕ ਵਾਰ ਫਿਰ ਚੱਲਦੀ ਰੇਲਗੱਡੀ ਤੋਂ ਛਾਲ ਮਾਰ ਕੇ ਮੌਕੇ ਤੋਂ ਭੱਜ ਗਿਆ।

3. ਤੀਜਾ ਕਤਲ: ਇੱਕ ਔਰਤ ਦਾ ਹਸਪਤਾਲ ‘ਚ ਕਤਲ

ਸੋਮਵਾਰ ਸਵੇਰੇ ਲਗਭਗ 8:30 ਵਜੇ, ਗੁਰਪ੍ਰੀਤ ਚੰਦੌਲੀ ਦੇ ਅਲੀਨਗਰ ਪੁਲਿਸ ਸਟੇਸ਼ਨ ਦੀ ਸੀਮਾ ਦੇ ਅੰਦਰ ਸਥਿਤ ਜੀਵਕ ਹਸਪਤਾਲ ਪਹੁੰਚਿਆ। ਆਪਣਾ ਚਿਹਰਾ ਕੱਪੜੇ ਨਾਲ ਢੱਕ ਕੇ, ਉਹ ਡਾਕਟਰੀ ਇਲਾਜ ਕਰਵਾਉਣ ਦੇ ਬਹਾਨੇ ਦਾਖਲ ਹੋਇਆ। ਅੰਦਰ, ਭਭੂਆ (ਬਿਹਾਰ) ਦੀ 55 ਸਾਲਾ ਲਕਸ਼ਮੀਨਾ ਦੇਵੀ ਦਾਖਲ ਸੀ। ਗੁਰਪ੍ਰੀਤ ਸਿੱਧਾ ਉਸ ਦੇ ਬੈੱਡ ਕੋਲ ਗਿਆ, ਉਹ ਸੁੱਤੀ ਪਈ ਸੀ। ਇਸ ਦੌਰਾਨ ਗੁਰਪ੍ਰੀਤ ਨੇ ਉਸ ਨੂੰ ਵੀ ਕੰਨਪੱਟੀ ‘ਚ ਗੋਲੀ ਮਾਰ ਦਿੱਤੀ। ਇਸ ਸਨਸਨੀਖੇਜ਼ ਅਪਰਾਧ ਤੋਂ ਬਾਅਦ ਹਸਪਤਾਲ ‘ਚ ਹਫੜਾ-ਦਫੜੀ ਮਚ ਗਈ।

ਆਟੋ-ਰਿਕਸ਼ਾ ਚਾਲਕ ਨੇ ਹਿੰਮਤ ਦਿਖਾਈ

ਹਸਪਤਾਲ ਵਿੱਚ ਕਤਲ ਕਰਨ ਤੋਂ ਬਾਅਦ, ਗੁਰਪ੍ਰੀਤ ਆਪਣੇ ਹਥਿਆਰ ਨਾਲ ਗੋਲੀ ਚਲਾਉਂਦੇ ਹੋਏ ਭੱਜਣ ਲੱਗਾ। ਉਸੇ ਸਮੇਂ, ਵਿਨੋਦ ਦੂਬੇ ਪੇਸ਼ੇ ਤੋਂ ਇੱਕ ਆਟੋ ਰਿਕਸ਼ਾ ਚਾਲਕ, ਨੇ ਅਸਾਧਾਰਨ ਹਿੰਮਤ ਦਿਖਾਈ। ਰੌਲਾ ਸੁਣ ਕੇ, ਉਸ ਨੇ ਭੱਜ ਰਹੇ ਕਾਤਲ ਦਾ ਪਿੱਛਾ ਕੀਤਾ, ਉਸ ਦੀ ਬਾਂਹ ਮਰੋੜ ਦਿੱਤੀ ਤੇ ਉਸ ਨੂੰ ਪਿਸਤੌਲ ਸੁੱਟਣ ਲਈ ਮਜਬੂਰ ਕੀਤਾ। ਇਸ ਤੋਂ ਬਾਅਦ, ਹਸਪਤਾਲ ਦੇ ਸਟਾਫ਼ ਤੇ ਸਥਾਨਕ ਭੀੜ ਨੇ ਹਮਲਾਵਰ ਨੂੰ ਘੇਰ ਲਿਆ। ਗੁੱਸੇ ‘ਚ ਆਈ ਭੀੜ ਨੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਗਮਛੇ ਨਾਲ ਬੰਨ੍ਹ ਦਿੱਤਾ। ਜਾਣਕਾਰੀ ਮਿਲਣ ‘ਤੇ, ਪੁਲਿਸ ਮੌਕੇ ‘ਤੇ ਪਹੁੰਚੀ, ਉਸ ਨੂੰ ਭੀੜ ਤੋਂ ਛੁਡਾਇਆ ਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ।

“ਮੈਂ ਆਪਣੇ ਮਨ ਦਾ ਮਾਲਕ ਹਾਂ”

ਪੁੱਛਗਿੱਛ ਦੌਰਾਨ ਗੁਰਪ੍ਰੀਤ ਸਿੰਘ ਬਾਰੇ ਜੋ ਤੱਥ ਸਾਹਮਣੇ ਆਏ ਉਹ ਹੈਰਾਨ ਕਰਨ ਵਾਲੇ ਸਨ। 45 ਸਾਲਾ ਗੁਰਪ੍ਰੀਤ ਮੂਲ ਰੂਪ ‘ਚ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਤੇ 2021 ਵਿੱਚ ਫੌਜ ਤੋਂ ਸੇਵਾਮੁਕਤ ਹੋਇਆ ਸੀ। ਉਹ ਸੁਰੱਖਿਆ ਗਾਰਡ ਵਜੋਂ ਕੰਮ ਕਰਨ ਲਈ ਬਿਹਾਰ ਗਿਆ ਸੀ, ਪਰ ਸ਼ਰਾਬ ਦੀ ਗੰਭੀਰ ਲਤ ਕਾਰਨ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਉਦੋਂ ਤੋਂ, ਉਹ ਗੁੱਸਾ ਪਾਲ ਰਿਹਾ ਸੀ। ਜਦੋਂ ਪੁਲਿਸ ਨੇ ਉਸ ਨੂੰ ਕਤਲ ਦੇ ਪਿੱਛੇ ਦਾ ਕਾਰਨ ਪੁੱਛਿਆ, ਤਾਂ ਉਸ ਨੇ ਨਿਡਰਤਾ ਨਾਲ ਜਵਾਬ ਦਿੱਤਾ, “ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ। ਸ਼ਰਾਬ ਪੀਣ ਤੋਂ ਬਾਅਦ, ਮੈਂ ਹੋਸ਼ ਗੁਆ ਦਿੰਦਾ ਹਾਂ। ਮੈਂ ਜੋ ਮੰਨ ‘ਚ ਆਉਂਦਾ ਹੈ ਉਹ ਕਰਦਾ ਹਾਂ। ਮੈਂ ਸਿਰਫ਼ ਇੱਕ ਨੂੰ ਨਹੀਂ, ਦੋ-ਤਿੰਨ ਨੂੰ ਮਾਰ ਕੇ ਆਇਆ ਹਾਂ।” ਪੁਲਿਸ ਦੇ ਅਨੁਸਾਰ, ਉਸ ਦੀ ਕਿਸੇ ਵੀ ਮ੍ਰਿਤਕ ਨਾਲ ਕੋਈ ਨਿੱਜੀ ਰੰਜ਼ਿਸ਼ ਨਹੀਂ ਸੀ। ਉਹ ਸਿਰਫ਼ ਆਪਣੇ ਗੁੱਸੇ ਨੂੰ ਸ਼ਾਂਤ ਕਰਨ ਦੇ ਲਈ ਰਾਹ ‘ਚ ਚੱਲਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ।

ਪੁਲਿਸ ਦੀ ਮੁਸਤੈਦੀ ਤੇ ਅੰਤ

ਏਡੀਜੀ ਪੀਯੂਸ਼ ਮੋਰਡੀਆ ਨੇ ਨਿੱਜੀ ਤੌਰ ‘ਤੇ ਅਪਰਾਧ ਸਥਾਨ ਦਾ ਮੁਆਇਨਾ ਕੀਤਾ। ਪੁਲਿਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਵੱਖ-ਵੱਖ ਥਾਵਾਂ ‘ਤੇ ਹੋਣ ਵਾਲੇ ਕਤਲਾਂ ਵਿਚਕਾਰ ਸਬੰਧ ਕਿਵੇਂ ਸਥਾਪਿਤ ਕੀਤਾ ਜਾਵੇ, ਜਿਵੇਂ ਕਿ ਰੇਲਗੱਡੀ ਤੇ ਹਸਪਤਾਲ ‘ਚ ਹੋਏ ਕਤਲ। ਹਾਲਾਂਕਿ, ਕੰਨਪੱਟੀ ‘ਤੇ ਗੋਲੀ ਮਾਰਨਾ, ਗਵਾਹਾਂ ਵੱਲੋ ਦੱਸੇ ਗਏ ‘ਭਗਵੇ ਗਮਛੇ’ ਤੇ “ਛੇ ਫੁੱਟ ਲੰਬੇ ਕੱਦ” ਦੇ ਵਰਣਨ ਦੇ ਨਾਲ, ਪੁਲਿਸ ਦੇ ਸ਼ੱਕ ਨੂੰ ਪੂਰੀ ਤਰ੍ਹਾਂ ਪੱਕ ਕਰ ਦਿੱਤਾ। ਸਿਰਫ਼ 26 ਘੰਟਿਆਂ ਦੇ ਅੰਦਰ ਤਿੰਨ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਇਸ “ਸਾਈਕੋ ਕਿਲਰ” ਦਾ ਅੰਤ ਪੁਲਿਸ ਦੀ ਗੋਲੀ ਤੋਂ ਹੋਇਆ। ਉਹ ਪੁਲਿਸ ਵਾਲੇ ਦਾ ਹਥਿਆਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰ ਰਿਆ ਸੀ, ਜਵਾਬ ਕਾਰਵਾਈ ‘ਚ ਉਸ ਨੂੰ ਗੋਲੀ ਲੱਗੀ ਤੇ ਉਸ ਨੇ ਦਮ ਤੋੜ੍ਹ ਦਿੱਤਾ। Source: TV9Hindi.com Reporter: Pankaj Chaturvedi

Follow Us
ਸੀਐਮ ਮਾਨ ਨੇ ਮਜਾਕੀਆ ਅੰਦਾਜ 'ਚ ਸੁਖਬੀਰ ਬਾਦਲ ਅਤੇ ਰਾਜਾ ਵੜਿੰਗ 'ਤੇ ਕਿਵੇਂ ਸਾਧੇ ਨਿਸ਼ਾਨੇ? ਵੇਖੋ ਵੀਡੀਓ
ਸੀਐਮ ਮਾਨ ਨੇ ਮਜਾਕੀਆ ਅੰਦਾਜ 'ਚ ਸੁਖਬੀਰ ਬਾਦਲ ਅਤੇ ਰਾਜਾ ਵੜਿੰਗ 'ਤੇ ਕਿਵੇਂ ਸਾਧੇ ਨਿਸ਼ਾਨੇ? ਵੇਖੋ ਵੀਡੀਓ...
ਪੀਐਮ ਮੋਦੀ ਦਾ ਦੇਸ਼ ਨੂੰ ਮੰਤਰ, Work From Home, ਔਨਲਾਈਨ ਬੈਠਕਾਂ ਅਤੇ ਖਾਣ ਵਾਲੇ ਤੇਲ ਵਿੱਚ ਕਟੌਤੀ ਦੀ ਅਪੀਲ
ਪੀਐਮ ਮੋਦੀ ਦਾ ਦੇਸ਼ ਨੂੰ ਮੰਤਰ, Work From Home, ਔਨਲਾਈਨ ਬੈਠਕਾਂ ਅਤੇ ਖਾਣ ਵਾਲੇ ਤੇਲ ਵਿੱਚ ਕਟੌਤੀ ਦੀ ਅਪੀਲ...
Thalapathy Vijay Becomes Tamil Nadu CM: ਥਾਲਾਪਤੀ ਵਿਜੇ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਤਾਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਨਵਾਂ ਅਧਿਆਇ
Thalapathy Vijay Becomes Tamil Nadu CM: ਥਾਲਾਪਤੀ ਵਿਜੇ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਤਾਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਨਵਾਂ ਅਧਿਆਇ...
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ...
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?...
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ...
ਮੁੱਖ ਮੰਤਰੀ ਭਗਵੰਤ ਮਾਨ ਦੀ "ਸ਼ੁਕਰਾਨਾ ਯਾਤਰਾ", ਕੀ ਵਿਧਾਨਸਭਾ ਚੋਣ ਦੀ ਤਿਆਰੀ?
ਮੁੱਖ ਮੰਤਰੀ ਭਗਵੰਤ ਮਾਨ ਦੀ
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?...
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ...