AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪੈਟਰੋਲ-ਡੀਜ਼ਲ ਦੀ ਘੱਟ ਵਰਤੋਂ, 1 ਸਾਲ ਲਈ ਸੋਨਾ ਨਾ ਖਰੀਦੋ ਤੇ WFH… ਯੁੱਧ ਦੇ ਅਸਰ ਨੂੰ ਘਟਾਉਣ ਲਈ ਪੀਐਮ ਮੋਦੀ ਦੀਆਂ ਰਾਸ਼ਟਰ ਨੂੰ 10 ਅਪੀਲਾਂ

ਪੱਛਮੀ ਏਸ਼ੀਆ ਸੰਕਟ ਤੇ ਐਨਰਜੀ ਮਾਰਕੀਟ (ਊਰਜਾ ਬਾਜ਼ਾਰ) 'ਤੇ ਦਬਾਅ ਦੇ ਮੱਦੇਨਜ਼ਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਾਂ ਨੂੰ 'ਰਾਸ਼ਟਰੀ ਹਿੱਤ ਨੂੰ ਪਹਿਲਾਂ' ਤਰਜੀਹ ਦੇ ਕੇ ਸਰੋਤਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਈਂਧਨ ਦੀ ਸੰਭਾਲ, ਵਰਕ ਫ਼ਰੋਮ ਹੋਮ (ਘਰ ਤੋਂ ਕੰਮ ਕਰਨ), ਵਿਦੇਸ਼ੀ ਯਾਤਰਾ ਘਟਾਉਣ, ਸੋਨਾ ਖਰੀਦਣ 'ਚ ਸੰਜਮ ਤੇ ਜਨਤਕ ਯਾਤਾਯਾਤ ਦੀ ਵਰਤੋਂ 'ਤੇ ਜ਼ੋਰ ਦਿੱਤਾ।

ਪੈਟਰੋਲ-ਡੀਜ਼ਲ ਦੀ ਘੱਟ ਵਰਤੋਂ, 1 ਸਾਲ ਲਈ ਸੋਨਾ ਨਾ ਖਰੀਦੋ ਤੇ WFH... ਯੁੱਧ ਦੇ ਅਸਰ ਨੂੰ ਘਟਾਉਣ ਲਈ ਪੀਐਮ ਮੋਦੀ ਦੀਆਂ ਰਾਸ਼ਟਰ ਨੂੰ 10 ਅਪੀਲਾਂ
tv9-punjabi
| Updated On: 11 May 2026 10:58 AM IST
Share

ਪੱਛਮੀ ਏਸ਼ੀਆ ‘ਚ ਸੰਕਟ ਤੇ ਵਿਸ਼ਵਵਿਆਪੀ ਐਨਰਜੀ ਮਾਰਕੀਟ (ਊਰਜਾ ਬਾਜ਼ਾਰ) ‘ਤੇ ਵਧਦੇ ਦਬਾਅ ਦੇ ਮੱਦੇਨਜ਼ਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਘਰ ਤੋਂ ਕੰਮ ਕਰਨ (Work From Home) ਦੇ ਪ੍ਰਬੰਧ ਅਪਣਾਉਣ, ਤੇਲ ਦੀ ਖਪਤ ਘਟਾਉਣ, ਵਿਦੇਸ਼ੀ ਯਾਤਰਾ ਨੂੰ ਸੀਮਤ ਕਰਨ ਤੇ ਸੋਨੇ ਦੀ ਖਰੀਦਦਾਰੀ ਨੂੰ ਰੋਕਣ ਦੀ ਅਪੀਲ ਕੀਤੀ ਹੈ। ਐਤਵਾਰ ਨੂੰ ਤੇਲੰਗਾਨਾ ‘ਚ ਬੋਲਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ-ਈਰਾਨ ਟਕਰਾਅ ਤੇ ਸਟ੍ਰੋਟ ਆਫ਼ ਹੋਰਮੁਜ਼ ਦੇ ਆਲੇ ਦੁਆਲੇ ਚੱਲ ਰਹੀ ਅਸਥਿਰਤਾ ਦੇ ਨਤੀਜੇ ਵਜੋਂ ਆਰਥਿਕ ਪ੍ਰਭਾਵ ਨੂੰ ਘਟਾਉਣ ਲਈ ਰਾਸ਼ਟਰੀ ਹਿੱਤ ‘ਚ ਉਪਾਅ ਅਪਣਾਉਣ।

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਦੀ ਸਮਝਦਾਰੀ ਨਾਲ ਵਰਤੋਂ ਕਰਨ, ਪਬਲਿਕ ਟ੍ਰਾਂਸਪੋਰਟ ਨੂੰ ਤਰਜੀਹ ਦੇਣ, ਜਦੋਂ ਵੀ ਸੰਭਵ ਹੋਵੇ ਕਾਰਪੂਲ ਕਰਨ ਤੇ ਵਰਚੁਅਲ ਮੀਟਿੰਗਾਂ ਤੇ ਵਰਕ ਫਰੋਮ ਹੋਮ (ਘਰੋਂ ਕੰਮ ਕਰਨ) ਵਰਗੇ ਕੋਵਿਡ-ਕਾਲ ਦੇ ਤਰੀਕਿਆਂ ਨੂੰ ਫਰਿ ਤੋਂ ਅਪਣਾਉਣ ਲਈ ਕਿਹਾ। ਉਨ੍ਹਾਂ ਨੇ ਜਨਤਾ ਨੂੰ ਵਿਦੇਸ਼ਾਂ ‘ਚ ਛੁੱਟੀਆਂ ਮਨਾਉਣ, ਵਿਦੇਸ਼ਾਂ ‘ਚ ਡੈਸਟੀਨੇਸ਼ਨ ਵੈਡਿੰਗ ਤੇ ਘੱਟੋ-ਘੱਟ ਇੱਕ ਸਾਲ ਲਈ ਗੈਰ-ਜ਼ਰੂਰੀ ਸੋਨੇ ਦੀ ਖਰੀਦਦਾਰੀ ਕਰਨ ਤੋਂ ਪਰਹੇਜ਼ ਕਰਨ ਦੀ ਵੀ ਅਪੀਲ ਕੀਤੀ। ਆਓ 10 ਮੁੱਖ ਬਿੰਦੂਆਂ ‘ਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਨਾਗਰਿਕਾਂ ਨੂੰ ਕੀਤੀਆਂ ਗਈਆਂ ਅਪੀਲਾਂ ਬਾਰੇ ਜਾਣੀਏ…

  1. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਨੂੰ ਪੈਟਰੋਲ, ਡੀਜ਼ਲ ਤੇ ਗੈਸ ਦੀ ਵਰਤੋਂ ਬਹੁਤ ਸਮਝਦਾਰੀ ਤੇ ਸੰਜਮ ਨਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਯਾਤ ਕੀਤੇ ਈਂਧਨ ‘ਤੇ ਭਾਰਤ ਦੀ ਨਿਰਭਰਤਾ ਨੂੰ ਘਟਾਉਣਾ ਸਮੇਂ ਦੀ ਲੋੜ ਹੈ, ਕਿਉਂਕਿ ਇਸ ਨਾਲ ਦੇਸ਼ ‘ਤੇ ਵਿਸ਼ਵਵਿਆਪੀ ਸੰਕਟਾਂ ਤੇ ਯੁੱਧਾਂ ਦਾ ਪ੍ਰਭਾਵ ਘੱਟ ਹੋਵੇਗਾ।
  2. ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਵਿਡ-19 ਦੇ ਦੌਰ ਦੌਰਾਨ, ਦੇਸ਼ ਨੇ ‘ਵਰਕ ਫਰੋਮ ਹੋਮ’, ਔਨਲਾਈਨ ਮੀਟਿੰਗਾਂ ਤੇ ਵੀਡੀਓ ਕਾਨਫਰੰਸਿੰਗ ਵਰਗੇ ਤਰੀਕਿਆਂ ਨੂੰ ਅਪਣਾਇਆ ਸੀ। ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ, ਉਨ੍ਹਾਂ ਨੇ ਇੱਕ ਵਾਰ ਫਿਰ ਇਨ੍ਹਾਂ ਪ੍ਰਬੰਧਾਂ ਨੂੰ ਤਰਜੀਹ ਦੇਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ, ਕਿਉਂਕਿ ਅਜਿਹਾ ਕਰਨ ਨਾਲ ਈਂਧਨ ਦੀ ਬਚਤ ਹੋਵੇਗੀ ਤੇ ਰਾਸ਼ਟਰੀ ਹਿੱਤਾਂ ਨੂੰ ਹੁਲਾਰਾ ਮਿਲੇਗਾ।
  3. ਉਨ੍ਹਾਂ ਦੱਸਿਆ ਕਿ ਪੈਟਰੋਲ ਤੇ ਡੀਜ਼ਲ ਦੀਆਂ ਵਿਸ਼ਵਵਿਆਪੀ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ, ਜਿਸ ਕਾਰਨ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ‘ਤੇ ਬੋਝ ਵਧ ਰਿਹਾ ਹੈ। ਇਸ ਦੇ ਮੱਦੇਨਜ਼ਰ, ਇਹ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਈਂਧਨ ਦੀ ਬਚਤ ਕਰਕੇ ਰਾਸ਼ਟਰੀ ਅਰਥਵਿਵਸਥਾ ਨੂੰ ਮਜ਼ਬੂਤ ​​ਕਰਨ ‘ਚ ਯੋਗਦਾਨ ਪਾਵੇ।
  4. ਪ੍ਰਧਾਨ ਮੰਤਰੀ ਨੇ ਮਹਾਨਗਰਾਂ ਦੇ ਵਸਨੀਕਾਂ ਨੂੰ ਜਨਤਕ ਆਵਾਜਾਈ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਮੈਟਰੋ ਸਹੂਲਤਾਂ ਵਾਲੇ ਖੇਤਰਾਂ ‘ਚ ਰਹਿਣ ਵਾਲਿਆਂ ਨੂੰ ਨਿੱਜੀ ਵਾਹਨਾਂ ਦੀ ਬਜਾਏ ਮੈਟਰੋ ਦੀ ਚੋਣ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ, ਜੇਕਰ ਕਾਰ ਦੁਆਰਾ ਯਾਤਰਾ ਕਰਨਾ ਹੈ, ਤਾਂ ਉਨ੍ਹਾਂ ਨੂੰ ਕਾਰਪੂਲਿੰਗ ਅਪਣਾਉਣ ਦੀ ਸਲਾਹ ਦਿੱਤੀ।
  5. ਉਨ੍ਹਾਂ ਨੇ ਮਾਲ ਢੋਆ-ਢੁਆਈ ਲਈ ਰੇਲਵੇ ਨੂੰ ਤਰਜੀਹ ਦੇਣ ਦੀ ਸਿਫਾਰਸ਼ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਲੈਕਟ੍ਰਿਕ ਟ੍ਰੇਨਾਂ ਪੈਟਰੋਲ ਤੇ ਡੀਜ਼ਲ ‘ਤੇ ਨਿਰਭਰਤਾ ਘਟਾਉਂਦੀਆਂ ਹਨ। ਇਸ ਲਈ, ਆਵਾਜਾਈ ਖੇਤਰ ਦੇ ਅੰਦਰ ਰੇਲਵੇ ਦੀ ਵਰਤੋਂ ਦਾ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ।
  6. ਪ੍ਰਧਾਨ ਮੰਤਰੀ ਮੋਦੀ ਨੇ ਡੈਸਟੀਨੇਸ਼ਨ ਵੈਡਿੰਗ ਤੇ ਵਿਦੇਸ਼ਾਂ ‘ਚ ਟੂਰ ਕਰਨ ਦੇ ਵਧ ਰਹੇ ਰੁਝਾਨ ਬਾਰੇ ਗੱਲ ਕੀਤੀ। ਉਨ੍ਹਾਂ ਸੁਝਾਅ ਦਿੱਤਾ ਕਿ, ਦੇਸ਼ ਦੇ ਹਿੱਤ ‘ਚ, ਖਾਸ ਕਰਕੇ ਸੰਕਟ ਦੇ ਇਸ ਸਮੇਂ ਦੌਰਾਨ ਲੋਕ ਵਿਦੇਸ਼ਾਂ ‘ਚ ਡੈਸਟੀਨੇਸ਼ਨ ਵੈਡਿੰਗ ਮੁਲਤਵੀ ਕਰ ਸਕਦੇ ਹਨ ਜਾਂ ਘੱਟੋ-ਘੱਟ ਇੱਕ ਸਾਲ ਲਈ ਬੇਲੋੜੀ ਅੰਤਰਰਾਸ਼ਟਰੀ ਯਾਤਰਾ ਤੋਂ ਬਚ ਸਕਦੇ ਹਨ।
  7. ਉਨ੍ਹਾਂ ਨੇ ਜਨਤਾ ਨੂੰ ਸੋਨੇ ਦੀ ਖਰੀਦਦਾਰੀ ਸੰਬੰਧੀ ਸੰਜਮ ਵਰਤਣ ਦੀ ਵੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਸੋਨੇ ਦੀ ਦਰਾਮਦ ‘ਤੇ ਵਿਦੇਸ਼ੀ ਮੁਦਰਾ ਦੀ ਇੱਕ ਮਹੱਤਵਪੂਰਨ ਮਾਤਰਾ ਖਰਚ ਕਰਦਾ ਹੈ। ਇਸ ਲਈ, ਲੋਕਾਂ ਨੂੰ ਇੱਕ ਸਾਲ ਦੀ ਮਿਆਦ ਲਈ ਸੋਨਾ ਖਰੀਦਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
  8. ਖਾਣ ਵਾਲੇ ਤੇਲ ਦੀ ਦਰਾਮਦ ‘ਤੇ ਵਧ ਰਹੇ ਖਰਚੇ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜੇਕਰ ਹਰ ਘਰ ਖਾਣ ਵਾਲੇ ਤੇਲ ਦੀ ਖਪਤ ਨੂੰ ਥੋੜ੍ਹਾ ਘਟਾ ਦੇਵੇ, ਤਾਂ ਇਹ ਨਾ ਸਿਰਫ ਦੇਸ਼ ਦੇ ਵਿਦੇਸ਼ੀ ਮੁਦਰਾ ਨੂੰ ਬਚਾਏਗਾ ਬਲਕਿ ਲੋਕਾਂ ਦੀ ਸਿਹਤ ‘ਤੇ ਵੀ ਸਕਾਰਾਤਮਕ ਪ੍ਰਭਾਵ ਪਾਵੇਗਾ।
  9. ਪ੍ਰਧਾਨ ਮੰਤਰੀ ਮੋਦੀ ਨੇ ਰਸਾਇਣਕ ਖਾਦਾਂ ਦੀ ਬਹੁਤ ਜ਼ਿਆਦਾ ਵਰਤੋਂ ‘ਤੇ ਚਿੰਤਾ ਪ੍ਰਗਟ ਕੀਤੀ, ਇਹ ਕਹਿੰਦੇ ਹੋਏ ਕਿ ਭਾਰਤ ਵਿਦੇਸ਼ਾਂ ਤੋਂ ਵੱਡੀ ਮਾਤਰਾ’ਚ ਰਸਾਇਣਕ ਖਾਦਾਂ ਦੀ ਦਰਾਮਦ ਕਰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਅੱਧੀ ਕਰਨ ਤੇ ਕੁਦਰਤੀ ਖੇਤੀ ਵੱਲ ਵਧਣ ਦੀ ਅਪੀਲ ਕੀਤੀ।
  10. ਊਰਜਾ ਸੁਰੱਖਿਆ ਨੂੰ ਭਵਿੱਖ ਦੀ ਸਭ ਤੋਂ ਵੱਡੀ ਲੋੜ ਦੱਸਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਸੂਰਜੀ ਊਰਜਾ, ਈਥਾਨੌਲ ਮਿਸ਼ਰਣ, ਪਾਈਪ ਗੈਸ ਤੇ ਸੀਐਨਜੀ-ਅਧਾਰਤ ਆਵਾਜਾਈ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ, ਇਨ੍ਹਾਂ ਯਤਨਾਂ ਦੇ ਕਾਰਨ, ਭਾਰਤ ਹੁਣ ਵਿਸ਼ਵਵਿਆਪੀ ਊਰਜਾ ਸੰਕਟ ਦਾ ਸਾਹਮਣਾ ਕਰਨ ਲਈ ਬਿਹਤਰ ਢੰਗ ਨਾਲ ਤਿਆਰ ਹੈ।
Source: TV9Hindi.com

Follow Us
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ...
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ...
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ...
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ...
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ...
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ...
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ...