ਰਾਜ ਸਭਾ ‘ਚ PM ਮੋਦੀ ਦੀ ਕਿਹੜੀ ਟਿੱਪਣੀ ਤੋਂ ਭੜਕ ਗਏ ਵਿਰੋਧੀ, ਹੰਗਾਮੇ ਤੋਂ ਬਾਅਦ ਕੀਤਾ ਵਾਕਆਊਟ
PM Modi Speech in Rajyasabha: ਰਾਜ ਸਭਾ 'ਚ ਧੰਨਵਾਦ ਮਤੇ 'ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਤਿੱਖਾ ਹਮਲਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਕਾਪੀ ਲੈ ਲੈ ਕੇਕੁੱਦਣ ਵਾਲਿਆਂ ਨੇ ਸੰਵਿਧਾਨ ਦਿਵਸ ਦਾ ਵਿਰੋਧ ਕੀਤਾ ਸੀ। ਪ੍ਰਧਾਨ ਮੰਤਰੀ ਦੀ ਇਸ ਟਿੱਪਣੀ ਤੋਂ ਵਿਰੋਧੀ ਸੰਸਦ ਮੈਂਬਰ ਹੈਰਾਨ ਰਹਿ ਗਏ ਅਤੇ ਹੰਗਾਮਾ ਕੀਤਾ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ
ਰਾਜ ਸਭਾ ‘ਚ ਧੰਨਵਾਦ ਮਤੇ ‘ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਕਾਪੀ ਲੈ ਲੈ ਕੇ ਕੁੱਦਣ ਵਾਲਿਆਂ ਨੇ ਸੰਵਿਧਾਨ ਦਿਵਸ ਦਾ ਵਿਰੋਧ ਕੀਤਾ ਸੀ। ਪ੍ਰਧਾਨ ਮੰਤਰੀ ਦੀ ਇਸ ਟਿੱਪਣੀ ਤੋਂ ਵਿਰੋਧੀ ਸੰਸਦ ਮੈਂਬਰ ਭੜਕ ਗਏ ਅਤੇ ਹੰਗਾਮਾ ਕਰ ਦਿੱਤਾ। ਨਾਲ ਹੀ ਉਨ੍ਹਾਂ ਕਿਹਾ, ਬੋਲਣ ਦਿਓ, ਬੋਲਣ ਦਿਓ। ਇਸ ਤੋਂ ਇਲਾਵਾ ਪੀਐਮ ਮੋਦੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਨੇ ਵਾਕਆਊਟ ਕਰ ਦਿੱਤਾ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਦੱਸਿਆ ਕਿ ਕਿਵੇਂ ਸੰਵਿਧਾਨ ਦੇ ਕਾਰਨ ਹੀ ਉਨ੍ਹਾਂ ਨੂੰ ਸੰਸਦ ‘ਚ ਪਹੁੰਚਣ ਦਾ ਮੌਕਾ ਮਿਲਿਆ।
ਵਿਰੋਧੀ ਧਿਰ ਦੇ ਵਾਕਆਊਟ ‘ਤੇ ਪੀਐਮ ਮੋਦੀ ਨੇ ਕਿਹਾ ਹੈ ਕਿ ਦੇਸ਼ ਦੇਖ ਰਿਹਾ ਹੈ ਕਿ ਝੂਠ ਫੈਲਾਉਣ ਵਾਲਿਆਂ ‘ਚ ਸੱਚ ਸੁਣਨ ਦੀ ਤਾਕਤ ਵੀ ਨਹੀਂ ਹੈ। ਆਪਣੇ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਸੁਣਨ ਦੀ ਹਿੰਮਤ ਵੀ ਨਹੀਂ ਹੈ। ਵਿਰੋਧੀ ਧਿਰ ਉਪਰਲੇ ਸਦਨ ਦਾ ਅਪਮਾਨ ਕਰ ਰਹੀ ਹੈ। ਦੇਸ਼ ਦੇ ਲੋਕਾਂ ਨੇ ਉਨ੍ਹਾਂ (ਵਿਰੋਧੀ ਧਿਰਾਂ) ਨੂੰ ਇਸ ਤਰ੍ਹਾਂ ਹਰਾਇਆ ਹੈ ਕਿ ਉਨ੍ਹਾਂ ਕੋਲ ਸੜਕਾਂ ‘ਤੇ ਰੌਲਾ ਪਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਬਚਿਆ। ਨਾਅਰੇਬਾਜ਼ੀ, ਹੰਗਾਮਾ ਅਤੇ ਮੈਦਾਨ ਤੋਂ ਭੱਜਣਾ ਉਨ੍ਹਾਂ ਦੀ ਕਿਸਮਤ ਵਿੱਚ ਲਿਖਿਆ ਹੋਇਆ ਹੈ।