ਪਹਿਲਗਾਮ ਦੇ ਪਾਪਿਆਂ ਦੇ ਠਿਕਾਣੇ ਦਾ ਖੁਲਾਸਾ, ‘ਮਿਸ਼ਨ 54’ ਲਈ ਤਿਆਰ ਫੌਜ
Pahalgam Terror Attack: ਪਹਿਲਗਾਮ ਵਿੱਚ ਹਮਲ ਕਰਨ ਵਾਲੇ ਅੱਤਵਾਦੀਆਂ ਦੇ ਠਿਕਾਣਿਆਂ ਦਾ ਪਤਾ ਚੱਲ ਗਿਆ ਹੈ। ਬੈਸਰਨ ਘਾਟੀ ਦੇ ਜੰਗਲਾਂ ਵਿੱਚ ਫੌਜ, ਸੀਆਰਪੀਐਫ ਅਤੇ ਜੰਮੂ-ਕਸ਼ਮੀਰ ਪੁਲਿਸ ਦਾ ਇੱਕ ਵੱਡਾ ਆਪ੍ਰੇਸ਼ਨ ਚੱਲ ਰਿਹਾ ਹੈ। ਅੱਤਵਾਦੀਆਂ ਦੀ ਜਾਂਚ ਅਤੇ ਭਾਲ ਹੁਣ 54 ਰੂਟਾਂ 'ਤੇ ਕੇਂਦ੍ਰਿਤ ਹੈ। ਇਸ ਦੇ ਲਈ ਫੌਜ ਤਾਇਨਾਤ ਕਰ ਦਿੱਤੀ ਗਈ ਹੈ।

ਪਹਿਲਗਾਮ ਵਿੱਚ ਹਮਲਾ ਕਰਨ ਵਾਲਿਆ ਦੇ ਠਿਕਾਣਿਆਂ ਦਾ ਪਤਾ ਲੱਗ ਗਿਆ ਹੈ। ਅੱਤਵਾਦੀਆਂ ਦੀ ਜਾਂਚ ਅਤੇ ਭਾਲ ਹੁਣ 54 ਰੂਟਾਂ ‘ਤੇ ਕੇਂਦ੍ਰਿਤ ਹੈ। ਬੈਸਰਨ ਘਾਟੀ ਤੋਂ 54 ਰਸਤੇ ਵੱਖ-ਵੱਖ ਦਿਸ਼ਾਵਾਂ ਵਿੱਚ ਜਾਂਦੇ ਹਨ। ਇਨ੍ਹਾਂ ਵਿੱਚੋਂ ਕੁਝ ਰਸਤੇ ਸੰਘਣੇ ਜੰਗਲਾਂ ਅਤੇ ਪਹਾੜਾਂ ਵੱਲ ਉੱਪਰ ਵੱਲ ਜਾਂਦੇ ਹਨ, ਜਦੋਂ ਕਿ ਕੁਝ ਰਸਤੇ ਮੈਦਾਨੀ ਇਲਾਕਿਆਂ ਵਿੱਚ ਹੇਠਾਂ ਵੱਲ ਜਾਂਦੇ ਹਨ। ਇਹ ਰਸਤੇ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਨਾਲ ਜੁੜੇ ਹੋਏ ਹਨ।
ਇਨ੍ਹਾਂ ਜੰਗਲੀ ਸੜਕਾਂ ‘ਤੇ ਫੌਜ, ਸੀਆਰਪੀਐਫ ਅਤੇ ਜੰਮੂ-ਕਸ਼ਮੀਰ ਪੁਲਿਸ ਦਾ ਇੱਕ ਵੱਡਾ ਆਪ੍ਰੇਸ਼ਨ ਚੱਲ ਰਿਹਾ ਹੈ। ਬਹੁਤ ਸਾਰੇ ਓਵਰ ਗਰਾਉਂਡ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੁਰੱਖਿਆ ਬਲ ਉਨ੍ਹਾਂ ਨੂੰ ਸਰਚ ਓਪਰੇਸ਼ਨਸ ਲਈ ਜੰਗਲਾਂ ਵਿੱਚ ਲੈ ਜਾ ਰਹੇ ਹਨ। ਕਈ ਥਾਵਾਂ ‘ਤੇ ਹਾਇਡ ਆਉਟ ਵੀ ਮਿਲੇ ਹਨ, ਪਰ ਲੰਬੇ ਸਮੇਂ ਤੋਂ ਉਨ੍ਹਾਂ ਵਿੱਚ ਕੋਈ ਰਿਹਾ ਨਹੀਂ ਹੈ। ਸੂਤਰਾਂ ਅਨੁਸਾਰ, ਅੱਤਵਾਦੀ ਇਸ ਸਮੇਂ ਜੰਗਲ ਵਿੱਚ ਇੱਕ ਹਾਈਡ ਆਉਟ ਵਿੱਚ ਲੁਕੇ ਹੋਏ ਹਨ।
ਹੁਣ ਤੱਕ, ਜਾਂਚ ਅਤੇ ਬਿਆਨਾਂ ਤੋਂ ਪਤਾ ਲੱਗਾ ਹੈ ਕਿ ਗੋਲੀਬਾਰੀ ਵਿੱਚ ਸਿਰਫ਼ ਤਿੰਨ ਅੱਤਵਾਦੀ ਸ਼ਾਮਲ ਸਨ। ਕੁਝ ਬਾਕੀ ਅੱਤਵਾਦੀ ਬੈਕਅੱਪ ਵਿੱਚ ਸਨ। ਅੱਤਵਾਦੀ ਬਹੁਤ ਹਾਇਡਲੀ ਟ੍ਰੇਂਡ ਹਨ। ਅੱਤਵਾਦੀ ਹਮਲੇ ਤੋਂ ਪਹਿਲਾਂ, ਟੂਰਿਸਟ ਸਪਾਟ ਦੀ ਚੰਗੀ ਤਰ੍ਹਾਂ ਨਾਲ ਰੇਕੀ ਕੀਤੀ ਗਈ ਸੀ। ਪਹਿਲਗਾਮ ਵਿੱਚ ਵੱਖ-ਵੱਖ ਟੂਰਿਸਟ ਸਪਾਟਸ ਸਥਾਨ ਹਨ।
22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਇਆ ਸੀ ਅੱਤਵਾਦੀ ਹਮਲਾ
22 ਅਪ੍ਰੈਲ ਨੂੰ ਪਹਿਲਗਾਮ ਵਿੱਚ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ਵਿੱਚ ਨਿਹੱਥੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਲੋਕਾਂ ਨੂੰ ਉਨ੍ਹਾਂ ਦੇ ਧਰਮ ਬਾਰੇ ਪੁੱਛਣ ਤੋਂ ਬਾਅਦ ਗੋਲੀ ਮਾਰ ਦਿੱਤੀ। ਇਸ ਹਮਲੇ ਵਿੱਚ ਅੱਤਵਾਦੀਆਂ ਨੇ 26 ਲੋਕਾਂ ਨੂੰ ਮਾਰ ਦਿੱਤਾ, ਜਿਨ੍ਹਾਂ ਵਿੱਚ ਜ਼ਿਆਦਾਤਰ ਸੈਲਾਨੀ ਸਨ। ਇਸ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ।
ਇਸ ਦੇ ਨਾਲ ਹੀ ਅੱਤਵਾਦ ਨੂੰ ਖਤਮ ਕਰਨ ਦੀ ਮੁਹਿੰਮ ਵੀ ਤੇਜ਼ ਕਰ ਦਿੱਤੀ ਗਈ ਹੈ। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਪਹਿਲਗਾਮ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਹੈ। ਐਨਆਈਏ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਓਵਰਗਰਾਊਂਡ ਵਰਕਰਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਸਬੂਤ ਇਕੱਠੇ ਕਰ ਰਹੀ ਹੈ। ਰੇਜ਼ਿਸਟੈਂਸ ਫਰੰਟ (ਟੀਆਰਐਫ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਟੀਆਰਐਫ ਲਸ਼ਕਰ-ਏ-ਤੋਇਬਾ ਦਾ ਇੱਕ ਸਹਿਯੋਗੀ ਸੰਗਠਨ ਹੈ। ਐਨਆਈਏ ਨੇ 27 ਅਪ੍ਰੈਲ ਤੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।