ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Tahawwur Rana: ਤਹੱਵੁਰ ਰਾਣਾ UAPA ਤਹਿਤ ਗ੍ਰਿਫਤਾਰ, ਅੱਜ ਰਾਤ ਹੀ NIA ਸ਼ੁਰੂ ਕਰੇਗੀ ਪੁੱਛਗਿੱਛ

Tahawwur Rana In India: 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਤਹੱਵੁਰ ਰਾਣਾ ਭਾਰਤ ਪਹੁੰਚ ਗਿਆ ਹੈ। ਜਹਾਜ਼ ਦਿੱਲੀ ਹਵਾਈ ਅੱਡੇ 'ਤੇ ਉਤਰ ਗਿਆ ਹੈ। ਐਨਆਈਏ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਸਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਜਾਂਚ ਏਜੰਸੀ ਉਸਦਾ ਰਿਮਾਂਡ ਮੰਗੇਗੀ।

Tahawwur Rana: ਤਹੱਵੁਰ ਰਾਣਾ UAPA ਤਹਿਤ ਗ੍ਰਿਫਤਾਰ, ਅੱਜ ਰਾਤ ਹੀ NIA ਸ਼ੁਰੂ ਕਰੇਗੀ ਪੁੱਛਗਿੱਛ
26/11 ਹਮਲੇ ਤੋਂ ਬਾਅਦ ਹੈਡਲੀ ਨੂੰ ਬੋਲਿਆ ਸੀ ਰਾਣਾ
Follow Us
tv9-punjabi
| Updated On: 01 May 2025 11:55 AM

ਮੁੰਬਈ ਅੱਤਵਾਦੀ ਹਮਲੇ (26/11) ਦਾ ਮਾਸਟਰਮਾਈਂਡ ਤਹੱਵੁਰ ਰਾਣਾ ਭਾਰਤ ਪਹੁੰਚ ਗਿਆ ਹੈ। ਉਸਨੂੰ ਅਮਰੀਕਾ ਤੋਂ ਲਿਆਂਦਾ ਗਿਆ ਹੈ। ਤਹੱਵੁਰ ਨੂੰ ਅਮਰੀਕੀ ਫੌਜ ਦੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲਿਆਂਦਾ ਗਿਆ ਜੋ ਦਿੱਲੀ ਦੇ ਪਾਲਮ ਹਵਾਈ ਅੱਡੇ ‘ਤੇ ਉਤਰਿਆ। ਇਸ ਹਾਈ ਪ੍ਰੋਫਾਈਲ ਅੱਤਵਾਦੀ ਨੂੰ ਧਿਆਨ ਵਿੱਚ ਰੱਖਦੇ ਹੋਏ, ਹਵਾਈ ਅੱਡੇ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਹਵਾਈ ਅੱਡੇ ‘ਤੇ SWAT ਕਮਾਂਡੋਜ਼ ਦੀ ਇੱਕ ਟੀਮ ਤਾਇਨਾਤ ਹੈ।

ਰਾਸ਼ਟਰੀ ਜਾਂਚ ਏਜੰਸੀ (NIA) ਨੇ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰਮਾਈਂਡ ਤਹਵੁਰ ਹੁਸੈਨ ਰਾਣਾ ਦੀ ਸਫਲ ਹਵਾਲਗੀ ‘ਤੇ ਆਪਣਾ ਪਹਿਲਾ ਬਿਆਨ ਜਾਰੀ ਕੀਤਾ ਹੈ। ਜਿਸ ਵਿੱਚ “2008 ਦੀ ਤਬਾਹੀ ਦੇ ਪਿੱਛੇ ਮੁੱਖ ਸਾਜ਼ਿਸ਼ਕਰਤਾ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਸਾਲਾਂ ਤੋਂ ਨਿਰੰਤਰ ਅਤੇ ਠੋਸ ਯਤਨਾਂ” ਨੂੰ ਯਾਦ ਕੀਤਾ ਗਿਆ ਹੈ।

ਐਨਆਈਏ ਨੇ ਤਹਵੁਰ ਰਾਣਾ ਦੀ ਹਵਾਲਗੀ ਨੂੰ ਲੈ ਕੇ ਆਪਣੇ ਬਿਆਨ ਵਿੱਚ ਕਿਹਾ ਕਿ ਅਮਰੀਕਾ ਤੋਂ ਉਸਦੀ ਹਵਾਲਗੀ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। NIA ਮੁਤਾਬਕ ਤਹੱਵੁਰ ਰਾਣਾ ਨੂੰ UAPA ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਇਹ ਕਈ ਸਾਲਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਹੁਣ ਏਜੰਸੀ ਦੇ ਆਈਜੀ ਅਤੇ ਡੀਆਈਜੀ ਪੱਧਰ ਦੇ ਅਧਿਕਾਰੀ ਅੱਜ ਰਾਤ ਤੋਂ ਐਨਆਈਏ ਹੈੱਡਕੁਆਰਟਰ ਦੀ ਤੀਜੀ ਮੰਜ਼ਿਲ ‘ਤੇ ਤਹੱਵੁਰ ਰਾਣਾ ਤੋਂ ਪੁੱਛਗਿੱਛ ਸ਼ੁਰੂ ਕਰਨਗੇ।

ਦੱਸ ਦੇਈਏ ਕਿ ਤਹਵੁੱਰ ਰਾਣਾ ਨੂੰ ਲੈ ਕੇ ਆਇਆ ਅਮਰੀਕੀ ਫੌਜ ਦਾ ਜਹਾਜ਼ ਸ਼ਾਮ 6.22 ਵਜੇ ਦਿੱਲੀ ਵਿੱਚ ਉਤਰਿਆ। ਉਸਤੋਂ ਬਾਅਦ ਉਹ 6.30 ਵਜੇ ਜਹਾਜ਼ ਤੋਂ ਬਾਹਰ ਨਿਕਲਿਆ। ਬਾਹਰ ਆਉਣ ਤੋਂ ਬਾਅਦ, ਉਸਨੂੰ ਲਗਭਗ 6.40 ਵਜੇ UAPA ਤਹਿਤ ਗ੍ਰਿਫਤਾਰ ਕਰ ਲਿਆ ਗਿਆ। ਉੱਥੇ ਅੰਦਰ ਹੀ ਉਸਦਾ ਮੈਡੀਕਲ ਟੈਸਟ ਵੀ ਕਰਵਾਇਆ ਗਿਆ।

ਰਾਣਾ ਦੀ ਪਟੀਸ਼ਨ ਹੋਈ ਰੱਦ

ਜਿੱਥੇ ਇੱਕ ਪਾਸੇ ਭਾਰਤ ਤਹਵੁਰ ਰਾਣਾ ਦੀ ਹਵਾਲਗੀ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ। ਦੂਜੇ ਪਾਸੇ, ਰਾਣਾ ਨੇ ਇਸ ਹਵਾਲਗੀ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਸੀ। ਹਾਲਾਂਕਿ, ਹਾਲ ਹੀ ਵਿੱਚ ਤਹੱਵੁਰ ਰਾਣਾ ਨੂੰ ਅਮਰੀਕੀ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਉਸਦੀ ਭਾਰਤ ਹਵਾਲਗੀ ‘ਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਇਸ ਮਾਮਲੇ ਵਿੱਚ ਅਦਾਲਤ ਵਿੱਚ ਪਹੁੰਚ ਕਰਦੇ ਹੋਏ, ਤਹੱਵੁਰ ਰਾਣਾ ਨੇ ਭਾਰਤ ਬਾਰੇ ਕਿਹਾ ਸੀ, ਜੇਕਰ ਮੈਨੂੰ ਭਾਰਤ ਹਵਾਲਗੀ ਦਿੱਤੀ ਜਾਂਦੀ ਹੈ, ਤਾਂ ਮੈਨੂੰ ਉੱਥੇ ਤਸੀਹੇ ਦਿੱਤੇ ਜਾ ਸਕਦੇ ਹਨ। ਮੈਂ ਭਾਰਤ ਵਿੱਚ ਨਹੀਂ ਰਹਿ ਸਕਾਂਗਾ।

ਅੱਤਵਾਦੀ ਹਮਲੇ ਵਿੱਚ ਸ਼ਾਮਲ

ਆਰੋਪੀ ਤਹੱਵੁਰ ਰਾਣਾ ਪਾਕਿਸਤਾਨ ਦਾ ਰਹਿਣ ਵਾਲਾ ਹੈ। ਉਸਨੇ 10 ਸਾਲਾਂ ਤੋਂ ਪਾਕਿਸਤਾਨੀ ਫੌਜ ਵਿੱਚ ਡਾਕਟਰ ਵਜੋਂ ਕੰਮ ਕੀਤਾ ਹੈ। ਫਿਰ ਨੌਕਰੀ ਛੱਡਣ ਤੋਂ ਬਾਅਦ, ਉਸਨੇ ਭਾਰਤ ਵਿਰੁੱਧ ਘਿਣਾਉਣੀਆਂ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, 2006 ਤੋਂ ਨਵੰਬਰ 2008 ਤੱਕ, ਆਰੋਪੀ ਰਾਣਾ ਨੇ ਡੇਵਿਡ ਹੈਡਲੀ ਅਤੇ ਪਾਕਿਸਤਾਨ ਦੇ ਹੋਰਾਂ ਨਾਲ ਮਿਲ ਕੇ ਮੁੰਬਈ ਹਮਲੇ ਕਰਨ ਦੀ ਸਾਜ਼ਿਸ਼ ਰਚੀ। ਉਸਨੇ ਮੁੰਬਈ ਹਮਲਿਆਂ ਨੂੰ ਅੰਜਾਮ ਦੇਣ ਵਿੱਚ ਅੱਤਵਾਦੀ ਸੰਗਠਨਾਂ ਲਸ਼ਕਰ-ਏ-ਤੋਇਬਾ ਅਤੇ ਹਰਕਤ-ਉਲ-ਜੇਹਾਦ-ਏ-ਇਸਲਾਮੀ ਦੀ ਮਦਦ ਕੀਤੀ ਸੀ।

26/11 ਯਾਨੀ 26 ਨਵੰਬਰ 2008, ਉਹ ਤਾਰੀਖ ਜਦੋਂ ਮੁੰਬਈ ਵਿੱਚ ਇੱਕ ਭਿਆਨਕ ਅੱਤਵਾਦੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਸੀ। ਰਾਤ ਦੇ ਸਮੇਂ, 10 ਅੱਤਵਾਦੀਆਂ ਨੇ ਵੱਖ-ਵੱਖ ਥਾਵਾਂ ਨੂੰ ਘੇਰਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸਮੁੰਦਰੀ ਰਸਤੇ ਰਾਹੀਂ ਮੁੰਬਈ ਪਹੁੰਚਣ ਵਾਲੇ ਅੱਤਵਾਦੀ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਸਨ। ਇਹ ਹਮਲੇ ਚਾਰ ਦਿਨ ਬਾਅਦ ਯਾਨੀ 29 ਨਵੰਬਰ ਨੂੰ ਖਤਮ ਹੋ ਹੋਏ ਸਨ। ਇਸ ਅੱਤਵਾਦੀ ਸਾਜ਼ਿਸ਼ ਵਿੱਚ ਬਹੁਤ ਸਾਰੇ ਨਿਰਦੋਸ਼ ਭਾਰਤੀ ਮਾਰੇ ਗਏ। ਇਸ ਹਮਲੇ ਵਿੱਚ 300 ਤੋਂ ਵੱਧ ਲੋਕ ਜ਼ਖਮੀ ਹੋਏ ਸਨ, ਜਿਸ ਵਿੱਚ 166 ਮਾਸੂਮ ਲੋਕ ਮਾਰੇ ਗਏ ਸਨ।