ਪੰਜਾਬਬਜਟ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਮੁੰਬਈ ਹੋਰਡਿੰਗ ਕਾਂਡ ਦਾ ਮੁੱਖ ਮੁਲਜ਼ਮ ਗ੍ਰਿਫਤਾਰ, 16 ਲੋਕਾਂ ਦੀ ਹੋਈ ਸੀ ਮੌਤ

Mumbai Hording Case: ਤਿੰਨ ਦਿਨ ਪਹਿਲਾਂ ਮੁੰਬਈ ਵਿੱਚ ਆਏ ਤੇਜ਼ ਤੂਫ਼ਾਨ ਕਾਰਨ ਘਾਟਕੋਪਰ ਇਲਾਕੇ ਵਿੱਚ ਇੱਕ ਪੈਟਰੋਲ ਪੰਪ ਉੱਤੇ ਇੱਕ ਵੱਡਾ ਹੋਰਡਿੰਗ ਡਿੱਗ ਗਿਆ ਸੀ। ਇਸ ਹਾਦਸੇ 'ਚ 16 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਗੰਭੀਰ ਜ਼ਖਮੀ ਹੋ ਗਏ। ਹੋਰਡਿੰਗ ਕਾਂਡ ਦੇ ਮੁੱਖ ਦੋਸ਼ੀ ਭਾਵੇਸ਼ ਭਿੜੇ ਨੂੰ ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਨੇ ਵੀਰਵਾਰ ਨੂੰ ਉਦੈਪੁਰ ਤੋਂ ਗ੍ਰਿਫਤਾਰ ਕੀਤਾ ਹੈ।

ਮੁੰਬਈ ਹੋਰਡਿੰਗ ਕਾਂਡ ਦਾ ਮੁੱਖ ਮੁਲਜ਼ਮ ਗ੍ਰਿਫਤਾਰ, 16 ਲੋਕਾਂ ਦੀ ਹੋਈ ਸੀ ਮੌਤ
ਮੁੰਬਈ ਹੋਰਡਿੰਗ ਕਾਂਡ ਦਾ ਮੁੱਖ ਮੁਲਜ਼ਮ ਗ੍ਰਿਫਤਾਰ
Follow Us
sajan-kumar-2
| Updated On: 17 May 2024 13:02 PM

Mumbai Hording Case: ਮੁੰਬਈ ਦੇ ਘਾਟਕੋਪਰ ‘ਚ ਹੋਰਡਿੰਗ ਕਾਂਡ ਦੇ ਮੁੱਖ ਦੋਸ਼ੀ ਭਾਵੇਸ਼ ਭਿੜੇ ਨੂੰ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਰਾਜਸਥਾਨ ਦੇ ਉਦੈਪੁਰ ਦੇ ਇਕ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ। ਹੋਰਡਿੰਗ ਕਾਂਡ ਤੋਂ ਬਾਅਦ ਤੋਂ ਹੀ ਭਾਵੇਸ਼ ਭਿੜੇ ਫਰਾਰ ਸੀ ਅਤੇ ਉਸ ਦਾ ਮੋਬਾਈਲ ਫੋਨ ਵੀ ਬੰਦ ਸੀ। ਫਿਲਹਾਲ ਕ੍ਰਾਈਮ ਬ੍ਰਾਂਚ ਦੀ ਟੀਮ ਭਾਵੇਸ਼ ਨੂੰ ਮੁੰਬਈ ਲਿਆ ਰਹੀ ਹੈ। ਉਸ ਨੂੰ 17 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬੀਐਮਸੀ ਨੇ ਭਾਵੇਸ਼ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਘਾਟਕੋਪਰ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਸੀ। NDRF ਦਾ ਬਚਾਅ ਕਾਰਜ ਰੁਕ ਗਿਆ ਹੈ। ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੈਟਰੋਲ ਪੰਪ ਦੇ ਕੋਲ ਲਗਾਇਆ ਹੋਰਡਿੰਗ ਗੈਰਕਾਨੂੰਨੀ ਸੀ। ਬੀਐਮਸੀ ਨੇ ਸਿਰਫ਼ 40 ਗੁਣਾ 40 ਫੁੱਟ ਦੇ ਹੋਰਡਿੰਗ ਲਗਾਉਣ ਦੀ ਇਜਾਜ਼ਤ ਦਿੱਤੀ ਸੀ, ਪਰ ਹੋਰਡਿੰਗ ਦਾ ਆਕਾਰ 120 ਗੁਣਾ 120 ਫੁੱਟ ਸੀ। ਇਹ ਹੋਰਡਿੰਗ ਭਾਵੇਸ਼ ਭਿੜੇ ਦੀ ਵਿਗਿਆਪਨ ਕੰਪਨੀ ਈਜੀਓ ਮੀਡੀਆ ਨੇ ਲਗਾਇਆ ਸੀ।

ਵਿਧਾਨ ਸਭਾ ਚੋਣ ਵੀ ਲੜ ਚੁੱਕੇ ਹਨ ਭਾਵੇਸ਼ ਭਿੜੇ

ਭਾਵੇਸ਼ ਭਿੜੇ ਨੇ 2009 ਵਿੱਚ ਮੁਲੁੰਡ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਵੀ ਲੜੀ ਸੀ। ਭਾਵੇਸ਼ ਨੇ ਚੋਣ ਕਮਿਸ਼ਨ ਨੂੰ ਦਿੱਤੇ ਆਪਣੇ ਹਲਫਨਾਮੇ ‘ਚ ਕਿਹਾ ਸੀ ਕਿ ਉਨ੍ਹਾਂ ਖਿਲਾਫ 23 ਮਾਮਲੇ ਦਰਜ ਹਨ, ਜਿਨ੍ਹਾਂ ‘ਚ ਮੁੰਬਈ ਨਗਰ ਨਿਗਮ ਐਕਟ ਦੀ ਉਲੰਘਣਾ, ਚੈੱਕ ਬਾਊਂਸ ਅਤੇ ਹੋਰ ਮਾਮਲੇ ਸ਼ਾਮਲ ਹਨ। ਜਾਣਕਾਰੀ ਮੁਤਾਬਕ ਭਾਵੇਸ਼ ਰੇਪ ਮਾਮਲੇ ‘ਚ ਜ਼ਮਾਨਤ ‘ਤੇ ਬਾਹਰ ਹੈ। ਉਸ ਨੂੰ ਨਾਜਾਇਜ਼ ਹੋਰਡਿੰਗਜ਼ ਲਈ 21 ਵਾਰ ਜੁਰਮਾਨਾ ਲਾਇਆ ਗਿਆ ਹੈ।

‘ਈਸਟਰਨ ਐਕਸਪ੍ਰੈਸ ਹਾਈਵੇਅ’ ‘ਤੇ ਲਗਾਇਆ ਗਿਆ ਹੋਰਡਿੰਗ

ਬੀਐਮਸੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਹੋਰਡਿੰਗ ਮੁੰਬਈ ਨੂੰ ਠਾਣੇ ਨਾਲ ਜੋੜਨ ਵਾਲੇ ‘ਈਸਟਰਨ ਐਕਸਪ੍ਰੈਸ ਹਾਈਵੇਅ’ ‘ਤੇ ਲਗਾਇਆ ਗਿਆ ਸੀ। ਇਸ ਦੇ ਨੇੜੇ ਹੋਰ ਹੋਰਡਿੰਗ ਵੀ ਲਗਾਏ ਗਏ ਸਨ। ਇਹ ਸਾਰੇ ਹੋਰਡਿੰਗ ਇੱਕ ਦੂਜੇ ਤੋਂ 100 ਤੋਂ 150 ਮੀਟਰ ਦੀ ਦੂਰੀ ‘ਤੇ ਲਗਾਏ ਗਏ ਸਨ। ਬੀਐਮਸੀ ਬਾਕੀ ਸਾਰੇ ਹੋਰਡਿੰਗਜ਼ ਨੂੰ ਹਟਾਉਣ ਲਈ ਵੀ ਕੰਮ ਕਰ ਰਹੀ ਹੈ।

ਭਾਵੇਸ਼ ਨੇ ਹੋਰਡਿੰਗ ਅਤੇ ਬੈਨਰ ਲਗਾਉਣ ਦਾ ਲਿਆ ਠੇਕਾ

ਭਾਵੇਸ਼ ਭਿੜੇ ਈਜੀਓ ਮੀਡੀਆ ਕੰਪਨੀ ਦੇ ਮਾਲਕ ਹਨ। ਭਾਵੇਸ਼ ‘ਤੇ ਬਲਾਤਕਾਰ ਦਾ ਮਾਮਲਾ ਵੀ ਦਰਜ ਹੈ। ਜਾਣਕਾਰੀ ਮੁਤਾਬਕ, ਭਾਵੇਸ਼ ਭਿੰਦੇ ਨੂੰ ਭਾਰਤੀ ਰੇਲਵੇ ਅਤੇ ਬੀਐੱਮਸੀ ਤੋਂ ਕਈ ਸਾਲਾਂ ਤੋਂ ਹੋਰਡਿੰਗ ਅਤੇ ਬੈਨਰ ਲਗਾਉਣ ਦੇ ਕਈ ਠੇਕੇ ਮਿਲੇ ਸਨ। ਭਿੜੇ ਨੇ ਕਈ ਵਾਰ ਦੋਵਾਂ ਸੰਸਥਾਵਾਂ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਸ ਨੂੰ ਅਤੇ ਉਸ ਦੀ ਕੰਪਨੀ ਦੇ ਹੋਰ ਲੋਕਾਂ ਨੂੰ ਦਰੱਖਤ ਕੱਟਣ ਦੇ ਕਈ ਮਾਮਲਿਆਂ ਵਿੱਚ ਦੋਸ਼ੀ ਵੀ ਬਣਾਇਆ ਗਿਆ ਸੀ, ਪਰ ਫਿਰ ਵੀ ਨਿਯਮਾਂ ਦੀ ਅਣਦੇਖੀ ਕਰਦਿਆਂ ਵੱਡੇ-ਵੱਡੇ ਹੋਰਡਿੰਗ ਲਾਏ ਗਏ ਸਨ।

ਹਰਸਿਮਰਤ ਕੌਰ ਦਾ ਕੇਂਦਰ ਸਰਕਾਰ ਨੂੰ ਸਵਾਲ, ਸਾਡੇ ਸੂਬੇ ਨਾਲ ਕੀ ਦੁਸ਼ਮਣੀ?
ਹਰਸਿਮਰਤ ਕੌਰ ਦਾ ਕੇਂਦਰ ਸਰਕਾਰ ਨੂੰ ਸਵਾਲ, ਸਾਡੇ ਸੂਬੇ ਨਾਲ ਕੀ ਦੁਸ਼ਮਣੀ?...
ਨੇਮਪਲੇਟ ਨਹੀਂ ਲਗੇਗੀ...ਸੁਪਰੀਮ ਕੋਰਟ ਨੇ ਯੂਪੀ ਸਰਕਾਰ ਦੀ ਦਲੀਲ ਨੂੰ ਕੀਤਾ ਰੱਦ
ਨੇਮਪਲੇਟ ਨਹੀਂ ਲਗੇਗੀ...ਸੁਪਰੀਮ ਕੋਰਟ ਨੇ ਯੂਪੀ ਸਰਕਾਰ ਦੀ ਦਲੀਲ ਨੂੰ ਕੀਤਾ ਰੱਦ...
ਕਾਂਗਰਸ ਦਾ ਅੰਮ੍ਰਿਤਪਾਲ 'ਤੇ ਚਰਨਜੀਤ ਚੰਨੀ ਦੇ ਬਿਆਨ ਤੋਂ ਕਿਨਾਰਾ, ਕਿਹਾ- ਇਹ ਉਨ੍ਹਾਂ ਦਾ ਆਪਣਾ ਵਿਚਾਰ
ਕਾਂਗਰਸ ਦਾ ਅੰਮ੍ਰਿਤਪਾਲ 'ਤੇ ਚਰਨਜੀਤ ਚੰਨੀ ਦੇ ਬਿਆਨ ਤੋਂ ਕਿਨਾਰਾ, ਕਿਹਾ- ਇਹ ਉਨ੍ਹਾਂ ਦਾ ਆਪਣਾ ਵਿਚਾਰ...
ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਬਿਆਨ 'ਤੇ ਲੋਕ ਸਭਾ 'ਚ ਹੰਗਾਮਾ, ਵੀਡੀਓ
ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਬਿਆਨ 'ਤੇ ਲੋਕ ਸਭਾ 'ਚ ਹੰਗਾਮਾ, ਵੀਡੀਓ...
ਰਾਜਾ ਵੜਿੰਗ ਨੇ ਕਿਸਾਨਾਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ, ਦੇਖੋ ਵੀਡੀਓ
ਰਾਜਾ ਵੜਿੰਗ ਨੇ ਕਿਸਾਨਾਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ, ਦੇਖੋ ਵੀਡੀਓ...
ਨੇਪਾਲ ਦੇ ਤ੍ਰਿਭੁਵਨ ਹਵਾਈ ਅੱਡੇ 'ਤੇ ਯਾਤਰੀ ਜਹਾਜ਼ ਕਰੈਸ਼, 18 ਲੋਕਾਂ ਦੀ ਮੌਤ
ਨੇਪਾਲ ਦੇ ਤ੍ਰਿਭੁਵਨ ਹਵਾਈ ਅੱਡੇ 'ਤੇ ਯਾਤਰੀ ਜਹਾਜ਼ ਕਰੈਸ਼, 18 ਲੋਕਾਂ ਦੀ ਮੌਤ...
Union Budget 2024 Speech LIVE: ਬਿਹਾਰ ਨੂੰ ਟੂਰਿਜ਼ਮ ਹੱਬ ਬਣਾਉਣ ਲਈ ਮੋਦੀ ਸਰਕਾਰ ਦੀ ਮਾਸਟਰ ਪਲਾਨ, ਵਿੱਤ ਮੰਤਰੀ ਨੇ ਬਜਟ ਭਾਸ਼ਣ ਚ ਕੀਤਾ ਐਲਾਨ
Union Budget 2024 Speech LIVE: ਬਿਹਾਰ ਨੂੰ ਟੂਰਿਜ਼ਮ ਹੱਬ ਬਣਾਉਣ ਲਈ ਮੋਦੀ ਸਰਕਾਰ ਦੀ ਮਾਸਟਰ ਪਲਾਨ, ਵਿੱਤ ਮੰਤਰੀ ਨੇ ਬਜਟ ਭਾਸ਼ਣ ਚ ਕੀਤਾ ਐਲਾਨ...
Union Budget 2024 Speech : ਬਜਟ ਭਾਸ਼ਣ 'ਚ ਨੌਜਵਾਨਾਂ ਬਾਰੇ ਕੀ ਕਿਹਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ?
Union Budget 2024 Speech : ਬਜਟ ਭਾਸ਼ਣ 'ਚ ਨੌਜਵਾਨਾਂ ਬਾਰੇ ਕੀ ਕਿਹਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ?...
Union Budget 2024 Speech LIVE: ਨਵੀਂ ਟੈਕਸ ਪ੍ਰਣਾਲੀ ਵਿੱਚ ਸਭ ਤੋਂ ਵੱਡਾ ਬਦਲਾਅ
Union Budget 2024 Speech LIVE: ਨਵੀਂ ਟੈਕਸ ਪ੍ਰਣਾਲੀ ਵਿੱਚ ਸਭ ਤੋਂ ਵੱਡਾ ਬਦਲਾਅ...
ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਔਰਤਾਂ ਨੂੰ ਜ਼ਿੰਦਾ ਦਫ਼ਨਾਉਣ ਦੀ ਕੋਸ਼ਿਸ਼, Video
ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਔਰਤਾਂ ਨੂੰ ਜ਼ਿੰਦਾ ਦਫ਼ਨਾਉਣ ਦੀ ਕੋਸ਼ਿਸ਼, Video...
ਸੰਸਦ ਸੈਸ਼ਨ ਤੋਂ ਪਹਿਲਾਂ ਵਿਰੋਧੀਆਂ 'ਤੇ ਵਰ੍ਹੇ ਪੀਐਮ ਮੋਦੀ, ਕਿਹਾ- 2.5 ਘੰਟੇ ਤੱਕ ਪ੍ਰਧਾਨ ਮੰਤਰੀ ਦੀ ਆਵਾਜ਼ ਰੋਕੀ ਗਈ
ਸੰਸਦ ਸੈਸ਼ਨ ਤੋਂ ਪਹਿਲਾਂ ਵਿਰੋਧੀਆਂ 'ਤੇ ਵਰ੍ਹੇ ਪੀਐਮ ਮੋਦੀ, ਕਿਹਾ-  2.5 ਘੰਟੇ ਤੱਕ ਪ੍ਰਧਾਨ ਮੰਤਰੀ ਦੀ ਆਵਾਜ਼ ਰੋਕੀ ਗਈ...
ਅਰਵਿੰਦ ਕੇਜਰੀਵਾਲ ਦੀ ਸਿਹਤ ਖਰਾਬ ਹੋਣ 'ਤੇ ਸੰਜੇ ਸਿੰਘ ਨੂੰ ਕਿਸ 'ਤੇ ਆਇਆ ਗੁੱਸਾ?
ਅਰਵਿੰਦ ਕੇਜਰੀਵਾਲ ਦੀ ਸਿਹਤ ਖਰਾਬ ਹੋਣ 'ਤੇ ਸੰਜੇ ਸਿੰਘ ਨੂੰ ਕਿਸ 'ਤੇ ਆਇਆ ਗੁੱਸਾ?...
NEET-UG Result: NEET-UG ਨਤੀਜਾ ਘੋਸ਼ਿਤ, ਜਾਣੋ ਕਿਵੇਂ ਕਰੀਏ ਚੈੱਕ
NEET-UG Result: NEET-UG ਨਤੀਜਾ ਘੋਸ਼ਿਤ, ਜਾਣੋ ਕਿਵੇਂ ਕਰੀਏ ਚੈੱਕ...
ਹੁਕਮ ਨਾ ਮੰਨਣ 'ਤੇ ਹਾਈਕੋਰਟ ਦਾ ਹਰਿਆਣਾ ਸਰਕਾਰ ਨੂੰ ਨੋਟਿਸ, ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਕੀ ਬੋਲੇ ਸੀਐਮ ਸੈਣੀ? ਜਾਣੋ
ਹੁਕਮ ਨਾ ਮੰਨਣ 'ਤੇ ਹਾਈਕੋਰਟ ਦਾ ਹਰਿਆਣਾ ਸਰਕਾਰ ਨੂੰ ਨੋਟਿਸ, ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਕੀ ਬੋਲੇ ਸੀਐਮ ਸੈਣੀ? ਜਾਣੋ...