ਸੰਸਦ ਵਿੱਚ ਉੱਠਿਆ ਲਾਰੈਂਸ ਦੇ ਇੰਟਰਵਿਊ ਦਾ ਮੁੱਦਾ, ਵੜਿੰਗ ਬੋਲੇ- ਦੇਸ਼ ਵਿਚਲੇ ਅੱਤਵਾਦ ਕੁੱਝ ਕਰੇ ਸਰਕਾਰ
ਦੋ ਦਿਨ ਪਹਿਲਾਂ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਦੀ ਜੇਲ੍ਹ ਇੰਟਰਵਿਊ ਵਿੱਚ ਵੱਡਾ ਖੁਲਾਸਾ ਹੋਇਆ ਹੈ। ਗੈਂਗਸਟਰ ਦਾ ਪਹਿਲਾ ਇੰਟਰਵਿਊ ਪੰਜਾਬ ਦੇ ਖਰੜ ਵਿੱਚ ਪੁਲਿਸ ਹਿਰਾਸਤ ਵਿੱਚ ਹੋਇਆ ਸੀ। ਜਦੋਂਕਿ ਦੂਜਾ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਵਿੱਚ ਹੋਇਆ ਸੀ।
ਅਮਰਿੰਦਰ ਸਿੰਘ ਰਾਜਾ ਵੜਿੰਗ
ਜੇਲ੍ਹ ਵਿੱਚੋਂ ਹੋਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦਾ ਮਸਲਾ ਲੋਕ ਸਭਾ ਵਿੱਚ ਗੂੰਜਿਆ। ਹਾਈ ਕੋਰਟ ਵਿੱਚ ਗੈਂਗਸਟਰ ਬਿਸ਼ਨੋਈ ਦੇ ਇੰਟਰਵਿਊ ਦੀ ਵਿਸਤ੍ਰਿਤ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਹ ਮੁੱਦਾ ਲੁਧਿਆਣਾ ਤੋਂ ਕਾਂਗਰਸੀ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਠਾਇਆ। ਵੜਿੰਗ ਨੇ ਸਦਨ ਵਿੱਚ ਲਾਰੈਂਸ ਨੂੰ ਦੇਸ਼ ਦਾ ਅੱਤਵਾਦੀ ਕਿਹਾ। ਕੇਂਦਰ ਸਰਕਾਰ ਨੂੰ ਸਵਾਲ ਪੁੱਛਦਿਆਂ ਵੜਿੰਗ ਨੇ ਕਿਹਾ ਕਿ ਕੀ ਕੇਂਦਰ ਸਰਕਾਰ ਦੱਸ ਸਕਦੀ ਹੈ ਕਿ ਇਸ ਨੂੰ ਕਦੋਂ ਤੱਕ ਰੋਕਿਆ ਜਾਵੇਗਾ।
ਲੋਕ ਸਭਾ ਵਿੱਚ ਬੋਲਦਿਆਂ ਵੜਿੰਗ ਨੇ ਕਿਹਾ – ਉਹ ਦੇਸ਼ ਦੇ ਇੱਕ ਵੱਡੇ ਗੈਂਗਸਟਰ ਦੀ ਗੱਲ ਕਰਨਾ ਚਾਹੁੰਦਾ ਹਨ, ਜਿਸਦਾ ਨਾਮ ਲਾਰੈਂਸ ਬਿਸ਼ਨੋਈ ਹੈ ਅਤੇ ਉਸ ਦੀ ਦਹਿਸ਼ਤ ਪੂਰੇ ਦੇਸ਼ ਵਿੱਚ ਫੈਲੀ ਹੋਈ ਹੈ। ਇਸ ਸਮੇਂ ਬਿਸ਼ਨੋਈ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। ਉਸਨੇ ਨੇ ਵਿਸ਼ਵ ਪ੍ਰਸਿੱਧ ਕਲਾਕਾਰ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਹੈ ਅਤੇ ਉਸ ਦੀ ਜਿੰਮੇਵਾਰੀ ਲਈ ਹੈ। ਐਨਾ ਹੀ ਨਹੀਂ ਹੁਣ ਉਹ ਸਲਮਾਨ ਖਾਨ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।


