AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੁਲਾੜ ‘ਚ ਭਾਰਤ ਦੀ ਵੱਡੀ ਛਲਾਂਗ, ISRO ਵੱਲੋਂ NVS-03 ਸਫ਼ਲਤਾਪੂਰਵਕ ਲਾਂਚ; ਹੁਣ NavIC ਦੇਵੇਗਾ ਵਿਦੇਸ਼ੀ GPS ਨੂੰ ਟੱਕਰ

ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਪੁਲਾੜ ਖੇਤਰ ਵਿੱਚ ਇੱਕ ਹੋਰ ਵੱਡੀ ਇਤਿਹਾਸਕ ਪ੍ਰਾਪਤੀ ਦਰਜ ਕਰਦਿਆਂ ਆਪਣੇ ਜੀਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ (GSLV) ਦੀ 20ਵੀਂ ਉਡਾਣ GSLV-F18 ਰਾਹੀਂ ਅਗਲੀ ਪੀੜ੍ਹੀ ਦੇ ਅਤਿ-ਆਧੁਨਿਕ ਨੇਵੀਗੇਸ਼ਨ ਉਪਗ੍ਰਹਿ NVS-03 ਨੂੰ ਸਫ਼ਲਤਾਪੂਰਵਕ ਪੁਲਾੜ ਵਿੱਚ ਰਵਾਨਾ ਕਰ ਦਿੱਤਾ ਹੈ।

ਪੁਲਾੜ 'ਚ ਭਾਰਤ ਦੀ ਵੱਡੀ ਛਲਾਂਗ, ISRO ਵੱਲੋਂ NVS-03 ਸਫ਼ਲਤਾਪੂਰਵਕ ਲਾਂਚ; ਹੁਣ NavIC ਦੇਵੇਗਾ ਵਿਦੇਸ਼ੀ GPS ਨੂੰ ਟੱਕਰ
tv9-punjabi
| Updated On: 31 Oct 2026 23:01 PM IST
Share

ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਪੁਲਾੜ ਖੇਤਰ ਵਿੱਚ ਇੱਕ ਹੋਰ ਵੱਡੀ ਇਤਿਹਾਸਕ ਪ੍ਰਾਪਤੀ ਦਰਜ ਕਰਦਿਆਂ ਆਪਣੇ ਜੀਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ (GSLV) ਦੀ 20ਵੀਂ ਉਡਾਣ GSLV-F18 ਰਾਹੀਂ ਅਗਲੀ ਪੀੜ੍ਹੀ ਦੇ ਅਤਿ-ਆਧੁਨਿਕ ਨੇਵੀਗੇਸ਼ਨ ਉਪਗ੍ਰਹਿ NVS-03 ਨੂੰ ਸਫ਼ਲਤਾਪੂਰਵਕ ਪੁਲਾੜ ਵਿੱਚ ਰਵਾਨਾ ਕਰ ਦਿੱਤਾ ਹੈ। ਇਸ ਉਪਗ੍ਰਹਿ ਦਾ ਸਫ਼ਲ ਪ੍ਰਖੇਪਣ ਆਂਧਰਾ ਪ੍ਰਦੇਸ਼ ਸਥਿਤ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਦੂਜੇ ਲਾਂਚ ਪੈਡ ਤੋਂ ਸ਼ੁੱਕਰਵਾਰ ਦੇਰ ਰਾਤ ਕੀਤਾ ਗਿਆ। ਇਸ ਅਹਿਮ ਮਿਸ਼ਨ ਦਾ ਮੁੱਖ ਉਦੇਸ਼ ਉਪਗ੍ਰਹਿ ਨੂੰ ਜੀਓਸਿੰਕ੍ਰੋਨਸ ਟ੍ਰਾਂਸਫਰ ਆਰਬਿਟ (GTO) ਵਿੱਚ ਸਥਾਪਿਤ ਕਰਨਾ ਹੈ। NVS-03 ਭਾਰਤ ਦੇ ਦੂਜੀ ਪੀੜ੍ਹੀ ਦੇ ਨੇਵੀਗੇਸ਼ਨ ਸੈਟੇਲਾਈਟ ਸਿਸਟਮ ਦਾ ਤੀਜਾ ਉਪਗ੍ਰਹਿ ਹੈ, ਜਿਸ ਦਾ ਮੁੱਖ ਕੰਮ ਭਾਰਤੀ ਖੇਤਰੀ ਨੇਵੀਗੇਸ਼ਨ ਸੈਟੇਲਾਈਟ ਪ੍ਰਣਾਲੀ (IRNSS/NavIC) ਦੀਆਂ ਸੇਵਾਵਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ ਜਾਰੀ ਰੱਖਣਾ ਹੈ।

ਇਸਰੋ ਦੇ 50 ਮੀਟਰ ਉੱਚੇ ਵਿਸ਼ਾਲ ਜੀ.ਐੱਸ.ਐੱਲ.ਵੀ. ਰਾਕੇਟ ਨੇ 24 ਘੰਟਿਆਂ ਦੀ ਉਲਟੀ ਗਿਣਤੀ ਪੂਰੀ ਹੋਣ ਤੋਂ ਬਾਅਦ ਤੈਅ ਸਮੇਂ ਮੁਤਾਬਕ ਰਾਤ ਠੀਕ 11 ਵੱਜ ਕੇ 51 ਮਿੰਟ ਤੇ ਦੂਜੇ ਲਾਂਚ ਪੈਡ ਤੋਂ ਅੰਬਰਾਂ ਵੱਲ ਉਡਾਣ ਭਰੀ।

ਅਗਲੀ ਪੀੜ੍ਹੀ ਦੀ ਨੇਵੀਗੇਸ਼ਨ ਪ੍ਰਣਾਲੀ ਅਤੇ ਉਪਗ੍ਰਹਿ ਦੀਆਂ ਖ਼ੂਬੀਆਂ

ਤਿੰਨ ਪੜਾਵਾਂ ਵਾਲਾ ਇਹ ਸ਼ਕਤੀਸ਼ਾਲੀ ਰਾਕੇਟ, ਜਿਸ ਦਾ ਕੁੱਲ ਵਜ਼ਨ ਲਗਭਗ 420 ਟਨ ਹੈ, ਕਰੀਬ 2,232 ਕਿਲੋਗ੍ਰਾਮ ਵਜ਼ਨੀ NVS-03 ਉਪਗ੍ਰਹਿ ਨੂੰ ਜੀਓਸਿੰਕ੍ਰੋਨਸ ਟ੍ਰਾਂਸਫਰ ਆਰਬਿਟ ਵਿੱਚ ਸਥਾਪਿਤ ਕਰਨ ਲਈ ਰਵਾਨਾ ਹੋਇਆ। ਇਸਰੋ ਦੇ ਅਧਿਕਾਰੀਆਂ ਅਨੁਸਾਰ, NVS-03 ਉਪਗ੍ਰਹਿ ਅਗਲੀ ਪੀੜ੍ਹੀ ਦੀ ਨੈਵੀਗੇਸ਼ਨ ਲੜੀ ਦਾ ਬੇਹੱਦ ਅਹਿਮ ਹਿੱਸਾ ਹੈ। ਇਸ ਨੂੰ ਵਿਸ਼ੇਸ਼ ਤੌਰ ਤੇ ਆਈ.ਆਰ.ਐੱਨ.ਐੱਸ.ਐੱਸ. ਲੜੀ ਅਧੀਨ ਮੁਹੱਈਆ ਕਰਵਾਈਆਂ ਜਾ ਰਹੀਆਂ ਸਥਾਨਕ ਤੇ ਖੇਤਰੀ ਨੇਵੀਗੇਸ਼ਨ ਸੇਵਾਵਾਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ।

ਸਵਦੇਸ਼ੀ ਐਟੋਮਿਕ ਕਲਾਕ ਨਾਲ ਲੈਸ ਹੈ ਸੈਟੇਲਾਈਟ

ਪੁਲਾੜ ਏਜੰਸੀ ਮੁਤਾਬਕ ਇਸ ਉਪਗ੍ਰਹਿ ਵਿੱਚ ਸੈਟੇਲਾਈਟਬੋਰਨ ਐਟੋਮਿਕ ਕਲਾਕ ਦੇ ਨਾਲ-ਨਾਲ ਭਾਰਤ ਵਿੱਚ ਹੀ ਤਿਆਰ ਕੀਤੀ ਗਈ ਪੂਰੀ ਤਰ੍ਹਾਂ ਸਵਦੇਸ਼ੀ ਐਟੋਮਿਕ ਕਲਾਕ (ਪਰਮਾਣੂ ਘੜੀ) ਵੀ ਲਗਾਈ ਗਈ ਹੈ, ਜੋ ਕਿ ਸਹੀ ਸਮੇਂ ਅਤੇ ਸਥਿਤੀ ਦੀ ਸਟੀਕ ਜਾਣਕਾਰੀ ਦੇਣ ਵਿੱਚ ਮਦਦਗਾਰ ਹੁੰਦੀ ਹੈ। ਇਸ ਤੋਂ ਇਲਾਵਾ, ਇਸ ਵਿੱਚ ਮੌਜੂਦਾ L5 ਅਤੇ S ਬੈਂਡ ਸਿਗਨਲਾਂ ਤੋਂ ਇਲਾਵਾ ਨਵੇਂ L1 ਸਿਗਨਲ ਵੀ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਅਤਿ-ਆਧੁਨਿਕ ਸਿਗਨਲਾਂ ਦੀ ਮਦਦ ਨਾਲ ਸਮੁੱਚੇ ਭਾਰਤੀ ਖੇਤਰ ਦੇ ਨਾਲ-ਨਾਲ ਦੇਸ਼ ਦੀਆਂ ਸਰਹੱਦਾਂ ਤੋਂ ਬਾਹਰ 1,500 ਕਿਲੋਮੀਟਰ ਤੱਕ ਫੈਲੇ ਵਿਸ਼ਾਲ ਘੇਰੇ ਵਿੱਚ ਉੱਚ ਪੱਧਰੀ ਨੇਵੀਗੇਸ਼ਨ ਸੁਵਿਧਾਵਾਂ ਸੁਚਾਰੂ ਰੂਪ ਵਿੱਚ ਮਿਲ ਸਕਣਗੀਆਂ।

ਇਸਰੋ ਮੁਖੀ ਨੇ ਜਤਾਈ ਖ਼ੁਸ਼ੀ; ਟੀਮ ਨੂੰ ਦਿੱਤੀ ਵਧਾਈ

ਮਿਸ਼ਨ ਦੀ ਵੱਡੀ ਕਾਮਯਾਬੀ ਤੇ ਖ਼ੁਸ਼ੀ ਜ਼ਾਹਰ ਕਰਦਿਆਂ ਇਸਰੋ ਦੇ ਮੁਖੀ ਡਾ. ਵੀ. ਨਾਰਾਇਣਨ ਨੇ ਕਿਹਾ ਕਿ ਇਹ ਦੱਸਦਿਆਂ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ GSLV-F18 ਨੇ ਲਗਭਗ 2250 ਕਿਲੋਗ੍ਰਾਮ ਵਜ਼ਨੀ ਨੇਵੀਗੇਸ਼ਨ ਸੈਟੇਲਾਈਟ-03 ਨੂੰ ਪੂਰੀ ਸ਼ੁੱਧਤਾ ਤੇ ਸਫ਼ਲਤਾ ਨਾਲ ਉਸ ਦੇ ਨਿਰਧਾਰਿਤ ਅੰਡਾਕਾਰ ਪੰਧ (elliptical orbit) ਵਿੱਚ ਸਥਾਪਿਤ ਕਰ ਦਿੱਤਾ ਹੈ। ਉਨ੍ਹਾਂ ਇਸ ਸ਼ਾਨਦਾਰ ਪ੍ਰਾਪਤੀ ਲਈ ਇਸਰੋ ਦੀ ਸਮੁੱਚੀ ਵਿਗਿਆਨਕ ਟੀਮ, ਸਹਿਯੋਗੀ ਉਦਯੋਗਾਂ ਅਤੇ ਵਿੱਦਿਅਕ ਅਦਾਰਿਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਖ਼ਾਸ ਤੌਰ ਤੇ ਜ਼ਿਕਰ ਕੀਤਾ ਕਿ ਇਹ ਮਿਸ਼ਨ ਲਗਾਤਾਰ ਦੋ ਜੀ.ਐੱਸ.ਐੱਲ.ਵੀ. ਲਾਂਚਾਂ ਵਿਚਾਲੇ ਮਹਿਜ਼ 56 ਦਿਨਾਂ ਦੇ ਸਭ ਤੋਂ ਘੱਟ ਸਮੇਂ (ਟਰਨਅਰਾਊਂਡ ਟਾਈਮ) ਅੰਦਰ ਨੇਪਰੇ ਚਾੜ੍ਹਿਆ ਗਿਆ ਹੈ, ਜੋ ਆਪਣੇ ਆਪ ਵਿੱਚ ਇੱਕ ਵੱਡਾ ਰਿਕਾਰਡ ਹੈ।

ਨੇਵੀਗੇਸ਼ਨ ਈਕੋਸਿਸਟਮ ਵਿੱਚ ਭਾਰਤ ਦਾ ਵਧਦਾ ਕੱਦ

ਇਸਰੋ ਮੁਖੀ ਨੇ ਅੱਗੇ ਸਪੱਸ਼ਟ ਕੀਤਾ ਕਿ ਇਸ ਲਾਂਚਿੰਗ ਦੀ ਕਾਮਯਾਬੀ ਨਾਲ 4 ਉਪਗ੍ਰਹਿਆਂ ਦੇ ਜ਼ਰੀਏ ਨੈਵਿਕ (NavIC) ਕੌਂਸਟਲੇਸ਼ਨ (ਉਪਗ੍ਰਹਿ ਸਮੂਹ) ਨੂੰ ਮੁੜ ਇਸ ਦੇ ਕਾਰਜਸ਼ੀਲ ਸੰਰਚਨਾ (operational configuration) ਵਿੱਚ ਬਹਾਲ ਕਰ ਲਿਆ ਗਿਆ ਹੈ। ਨੈਵਿਕ ਕੌਂਸਟਲੇਸ਼ਨ ਦੇਸ਼ ਦੀ ਇੱਕ ਅਹਿਮ ਰਣਨੀਤਕ ਕੌਮੀ ਸੰਪਤੀ ਹੈ, ਜੋ ਭਾਰਤ ਨੂੰ ਸਥਿਤੀ (position), ਨੇਵੀਗੇਸ਼ਨ (ਦਿਸ਼ਾ) ਅਤੇ ਸਮਾਂ (timing) ਨਿਰਧਾਰਨ ਵਰਗੀਆਂ ਨਾਜ਼ੁਕ ਸੇਵਾਵਾਂ ਲਈ ਆਤਮ-ਨਿਰਭਰ ਅਤੇ ਸੁਤੰਤਰ ਪਹੁੰਚ ਪ੍ਰਦਾਨ ਕਰਦੀ ਹੈ। ਨੈਵਿਕ ਸੈਟੇਲਾਈਟ ਦਾ ਇਸਤੇਮਾਲ ਆਮ ਨਾਗਰਿਕ ਸੁਵਿਧਾਵਾਂ ਲਈ ਵੀ ਬੜੇ ਵੱਡੇ ਪੱਧਰ ਤੇ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਗਨ (GAGAN) ਦੇ ਨਾਲ-ਨਾਲ ਨੈਵਿਕ ਪ੍ਰਣਾਲੀ ਵਿਆਪਕ ਗਲੋਬਲ ਨੇਵੀਗੇਸ਼ਨ ਈਕੋਸਿਸਟਮ ਅੰਦਰ ਭਾਰਤ ਦੇ ਵੱਡੇ ਯੋਗਦਾਨ ਦੀ ਮੂੰਹ ਬੋਲਦੀ ਤਸਵੀਰ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਸਵਦੇਸ਼ੀ ਤੌਰ ਤੇ ਵਿਕਸਿਤ ਕੀਤੀਆਂ ਗਈਆਂ ਐਟੋਮਿਕ ਕਲਾਕਾਂ ਵਿੱਚੋਂ ਇੱਕ ਪਹਿਲਾਂ ਹੀ ਆਰਬਿਟ ਵਿੱਚ ਸਥਾਪਿਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਯਾਦ ਦਿਵਾਇਆ ਕਿ ਬੀਤੀ 4 ਸਤੰਬਰ ਨੂੰ GSLV-F17 ਰਾਕੇਟ ਰਾਹੀਂ EOS-05 ਜੀਓ-ਇਮੇਜਿੰਗ ਉਪਗ੍ਰਹਿ ਨੂੰ ਵੀ ਸਫ਼ਲਤਾਪੂਰਵਕ ਆਰਬਿਟ ਵਿੱਚ ਸਥਾਪਿਤ ਕੀਤਾ ਗਿਆ ਸੀ, ਜੋ ਕਿ ਬਿਲਕੁਲ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ। ਇਹ ਜੀਓ-ਪਲੇਟਫ਼ਾਰਮ ਤੇ ਭਾਰਤ ਦਾ ਪਹਿਲਾ ਇਮੇਜਿੰਗ ਸੈਟੇਲਾਈਟ ਹੈ ਅਤੇ ਇਸ ਤੋਂ ਸ਼ਾਨਦਾਰ ਡਾਟਾ ਪ੍ਰਾਪਤ ਹੋ ਰਿਹਾ ਹੈ।

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਦਿੱਤੀ ਵਧਾਈ

ਇਸ ਮੌਕੇ ਕੇਂਦਰੀ ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਟਵੀਟ ਕਰਦਿਆਂ ਇਸਰੋ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ GSLV-F18/NVS-03 ਮਿਸ਼ਨ ਦਾ ਸਫ਼ਲ ਪ੍ਰਖੇਪਣ ਪੁਲਾੜ ਤਕਨਾਲੋਜੀ ਵਿੱਚ ਭਾਰਤ ਦੀ ਵਧ ਰਹੀ ਤਾਕਤ ਅਤੇ ਆਪਣੀਆਂ ਸਵਦੇਸ਼ੀ ਨੇਵੀਗੇਸ਼ਨ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੇ ਪੱਕੇ ਇਰਾਦੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਲ ਹੀ ਦੇ ਸਾਲਾਂ ਵਿੱਚ ਪੁਲਾੜ ਖੇਤਰ ਵਿੱਚ ਕੀਤੇ ਗਏ ਕ੍ਰਾਂਤੀਕਾਰੀ ਸੁਧਾਰਾਂ ਸਦਕਾ ਭਾਰਤ ਦੀ ਇਹ ਕਾਮਯਾਬੀ ਸਾਡੇ ਬਾਨੀ ਵਿਗਿਆਨੀਆਂ ਡਾ. ਵਿਕਰਮ ਸਾਰਾਭਾਈ ਅਤੇ ਡਾ. ਸਤੀਸ਼ ਧਵਨ ਦੇ ਸੁਪਨਿਆਂ ਨੂੰ ਸਾਕਾਰ ਕਰਦੀ ਹੈ। ਇਹ ਦਿਨ ਸਮੁੱਚੇ ਦੇਸ਼ ਵਾਸੀਆਂ ਲਈ ਇੱਕ ਹੋਰ ਮਾਣਮੱਤੇ ਪਲ ਦਾ ਜਸ਼ਨ ਮਨਾਉਣ ਦਾ ਦਿਨ ਹੈ।

Follow Us
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ...
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ...
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ...
ਰੋਜ਼ਾਨਾ 30 ਮਿੰਟ ਦੀ ਸੈਰ ਦਾ ਦਿਲ 'ਤੇ ਕੀ ਹੁੰਦਾ ਹੈ ਅਸਰ? ਜਾਣੋ ਨਵੀਂ ਰਿਸਰਚ
ਰੋਜ਼ਾਨਾ 30 ਮਿੰਟ ਦੀ ਸੈਰ ਦਾ ਦਿਲ 'ਤੇ ਕੀ ਹੁੰਦਾ ਹੈ ਅਸਰ? ਜਾਣੋ ਨਵੀਂ ਰਿਸਰਚ...
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ...
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ...
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ...
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ...
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ...