CM ਆਤਿਸ਼ੀ ਨੂੰ ਨਹੀਂ ਮਿਲੀ ਸੋਨਮ ਵਾਂਗਚੁਕ ਨਾਲ ਮਿਲਣ ਦੀ ਇਜਾਜ਼ਤ, ਥਾਣੇ ਦੇ ਬਾਹਰ ਲੋਕਾਂ ਦਾ ਪ੍ਰਦਰਸ਼ਨ
ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਸੀਐਮ ਆਤਿਸ਼ੀ ਸੋਨਮ ਵਾਂਗਚੁਕ ਨੂੰ ਮਿਲਣ ਪਹੁੰਚੇ ਸਨ, ਪਰ ਉਨ੍ਹਾਂ ਨੂੰ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੱਤੀ ਗਈ। ਆਪ ਵਿਧਾਇਕ ਜੈ ਭਗਵਾਨ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਨੂੰ ਹੀ ਉਨ੍ਹਾਂ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਤਾਂ ਆਮ ਆਦਮੀ ਦੀ ਕੀ ਹੈਸੀਅਤ ਹੈ।
ਲੇਹ ਤੋਂ ਦਿੱਲੀ ਪਹੁੰਚੇ ਕਾਰਕੁਨ ਸੋਨਮ ਵਾਂਗਚੁਕ ਅਤੇ ਉਨ੍ਹਾਂ ਦੇ ਕਰੀਬ 150 ਸਾਥੀਆਂ ਨੂੰ ਦਿੱਲੀ ਪੁਲਿਸ ਨੇ ਸੋਮਵਾਰ ਰਾਤ ਸਿੰਘੂ ਬਾਰਡਰ ‘ਤੇ ਹਿਰਾਸਤ ‘ਚ ਲੈ ਲਿਆ। ਇਸ ਕਾਰਵਾਈ ਤੋਂ ਬਾਅਦ ਆਮ ਆਦਮੀ ਪਾਰਟੀ ਮੋਦੀ ਸਰਕਾਰ ‘ਤੇ ਹਮਲਾ ਬੋਲ ਰਹੀ ਹੈ। ਆਪ ਨੇ ਕਿਹਾ ਕਿ ਦਿੱਲੀ ਪੁਲਿਸ ਦਾ ਹੁਕਮ ਤੁਗਲਕੀ ਫ਼ਰਮਾਨ ਹੈ। ਇਸ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਮੰਗਲਵਾਰ ਨੂੰ ਸੋਨਮ ਵਾਂਗਚੁਕ ਨੂੰ ਮਿਲਣ ਬਵਾਨਾ ਥਾਣੇ ਪਹੁੰਚੀ, ਪਰ ਪਾਰਟੀ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਲੋਕਾਂ ਨੇ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ।
‘ਆਪ’ ਵਿਧਾਇਕ ਜੈ ਭਗਵਾਨ ਦਾ ਕਹਿਣਾ ਹੈ ਕਿ ਜਦੋਂ ਮੁੱਖ ਮੰਤਰੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਤਾਂ ਆਮ ਆਦਮੀ ਦਾ ਕੀ ਹਾਲ ਹੈ।ਆਤਿਸ਼ੀ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਆ ਰਹੇ ਸੋਨਮ ਵਾਂਗਚੁਕ ਨੂੰ ਭਾਜਪਾ ਨੇ ਗ੍ਰਿਫਤਾਰ ਕਰ ਲਿਆ। ਲੱਦਾਖ ਦੇ ਲੋਕ LG ਰਾਜ ਨਹੀਂ ਚਾਹੁੰਦੇ, ਉਹ ਚਾਹੁੰਦੇ ਹਨ ਕਿ ਫੈਸਲਾ ਉਨ੍ਹਾਂ ਦੀ ਚੁਣੀ ਹੋਈ ਸਰਕਾਰ ਹੀ ਲਵੇ। ਮੈਨੂੰ ਸੋਨਮ ਵਾਂਗਚੁਕ ਨੂੰ ਮਿਲਣ ਨਹੀਂ ਦਿੱਤਾ ਗਿਆ। ਸੀਐਮ ਨੇ ਕਿਹਾ ਕਿ ਅਸੀਂ ਲੱਦਾਖ ਦੇ ਲੋਕਾਂ ਦੇ ਨਾਲ ਹਾਂ।
ਸੋਨਮ ਵਾਂਗਚੁਕ ਨੂੰ ਹਿਰਾਸਤ ‘ਚ ਲਿਆ ਗਿਆ ਹੈ
ਦਿੱਲੀ ਬਾਰਡਰ ‘ਤੇ ਲੱਦਾਖ ਤੋਂ ਪੈਦਲ ਮਾਰਚ ਕਰਕੇ ਦਿੱਲੀ ਵਿੱਚ ਪ੍ਰਵੇਸ਼ ਕਰ ਰਹੇ150 ਲੋਕਾਂ ਨੂੰ ‘ਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਸੀ। ਸੋਨਮ ਵਾਂਗਚੁਕ ਅਤੇ ਉਨ੍ਹਾਂ ਦੇ ਨਾਲ ਸਾਰੇ ਕਾਰਕੁਨਾਂ ਨੂੰ ਪੁਲਿਸ ਨੇ ਦਿੱਲੀ ਦੇ ਸਿੰਘੂ ਬਾਰਡਰ ‘ਤੇ ਹਿਰਾਸਤ ‘ਚ ਲੈ ਲਿਆ। ਉਨ੍ਹਾਂ ਦੀ ਯੋਜਨਾ 2 ਅਕਤੂਬਰ ਨੂੰ ਦਿੱਲੀ ਦੇ ਰਾਜਘਾਟ ‘ਤੇ ਪ੍ਰਦਰਸ਼ਨ ਕਰਨ ਦੀ ਸੀ।
ਸੋਨਮ ਵਾਂਗਚੁਕ ਸਮੇਤ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਸਿੰਘੂ ਸਰਹੱਦ ‘ਤੇ ਸੈਂਕੜੇ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ। ਦਿੱਲੀ ਪੁਲਿਸ ਨੇ ਕਈ ਲੇਨਾਂ ‘ਤੇ ਨਾਕਾਬੰਦੀ ਕਰ ਦਿੱਤੀ ਸੀ ਅਤੇ ਸਿਰਫ ਇਕ ਲੇਨ ਨੂੰ ਖੁੱਲ੍ਹਾ ਰੱਖਿਆ ਸੀ। ਇਸ ਕਾਰਨ ਸਿੰਘੂ ਬਾਰਡਰ ਤੇ ਕਈ ਘੰਟੇ ਜਾਮ ਲੱਗਿਆ ਰਿਹਾ। ਉੱਤਰੀ ਦਿੱਲੀ ਅਤੇ ਮੱਧ ਦਿੱਲੀ ਵਿੱਚ ਪ੍ਰਦਰਸ਼ਨ ਦੀ ਸੰਭਾਵਨਾ ਦੇ ਮੱਦੇਨਜ਼ਰ ਧਾਰਾ 163 ਲਾਗੂ ਕਰ ਦਿੱਤੀ ਗਈ ਹੈ।
ਸਾਬਕਾ ਸੀਐਮ ਕੇਜਰੀਵਾਲ ਨੇ ਸਾਧਿਆ ਨਿਸ਼ਾਨਾ
ਸੋਨਮ ‘ਤੇ ਕਾਰਵਾਈ ਤੋਂ ਬਾਅਦ ‘ਆਪ’ ਕਨਵੀਨਰ ਨੇ ਕਿਹਾ ਕਿ ਕਦੇ ਉਹ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਦੇ ਹਨ, ਕਦੇ ਲੱਦਾਖ ਦੇ ਲੋਕਾਂ ਨੂੰ ਰੋਕਦੇ ਹਨ। ਕੀ ਦਿੱਲੀ ਇਕ ਵਿਅਕਤੀ ਦੀ ਵਿਰਾਸਤ ਹੈ? ਦਿੱਲੀ ਦੇਸ਼ ਦੀ ਰਾਜਧਾਨੀ ਹੈ। ਸਾਰਿਆਂ ਨੂੰ ਦਿੱਲੀ ਆਉਣ ਦਾ ਹੱਕ ਹੈ। ਇਹ ਬਿਲਕੁਲ ਗਲਤ ਹੈ। ਉਹ ਨਿਹੱਥੇ ਸ਼ਾਂਤਮਈ ਲੋਕਾਂ ਤੋਂ ਕਿਉਂ ਡਰਦੇ ਹਨ?